ਮੇਰਾ ਤੁੱਕਾ | mera tukka

#ਮੇਰਾ_ਤੁੱਕਾ
ਇਹ ਸ਼ਾਇਦ 1979_80 ਦੀ ਗੱਲ ਹੈ। ਗੁਰੂ ਨਾਨਕ ਕਾਲਜ ਵਿੱਚ ਪੜ੍ਹਦੇ ਸਮੇਂ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ Atma Ram Arora ਜੀ ਨੇ ਸਾਨੂੰ ਅੰਗਰੇਜ਼ੀ ਦੇ ਇਸ ਸਭ ਤੋਂ ਵੱਡੇ ਸ਼ਬਦ #Floccinaucinihilipolification ਬਾਰੇ ਦੱਸਿਆ ਅਤੇ ਇਹ ਸ਼ਬਦ ਉਹਨਾਂ ਨੇ ਬਲੈਕ ਬੋਰਡ ਤੇ ਲਿੱਖ ਦਿੱਤਾ। ਇਸ ਸ਼ਬਦ ਦੇ ਕੋਈਂ 29 ਅੱਖਰ ਸਨ। ਅਸੀਂ ਵੀ ਨਕਲ ਮਾਰਕੇ ਆਪਣੀ ਆਪਣੀ ਕਾਪੀ ਤੇ ਨੋਟ ਕਰ ਲਿਆ। ਮੇਰੇ ਦੋਸਤ Sham Chugh ਦੇ ਛੋਟੇ ਭਰਾਵਾਂ ਸੁਦੇਸ਼, ਦਵਿੰਦਰ, ਅਸ਼ੋਕ, ਸੁਨੀਲ ਤੇ ਰਾਜੀਵ, ਜੋ ਅਜੇ ਛੋਟੀਆਂ ਜਮਾਤਾਂ ਵਿੱਚ ਪੜ੍ਹਦੇ ਸਨ “ਨੇ ਇਹ ਸ਼ਬਦ ਮੂੰਹ ਜ਼ੁਬਾਨੀ ਯਾਦ ਕਰ ਲਿਆ। ਇਹ ਸਾਰੇ ਭਰਾ ਹੀ ਤੇਜ਼ ਸਨ ਤੇ ਚੁਸਤ ਵੀ।
ਪ੍ਰੋ ਅਰੋੜਾ ਨੇ ਸਾਨੂੰ ਇਸ ਦਾ ਅਰਥ ਅਗਲੇ ਦਿਨ ਦੱਸਣ ਦਾ ਵਾਇਦਾ ਕੀਤਾ।
ਅਗਲੇ ਦਿਨ ਪ੍ਰੋਫੈਸਰ ਸਾਹਿਬ ਨੇ ਇਸ ਦਾ ਅਰਥ ਕੁੱਝ ਇਸਤਰਾਂ ਜਿਹੇ ਦੱਸਿਆ to think or estimate or judge something worth from some worthless thing. ਫਿਰ ਉਹਨਾਂ ਨੇ ਇਸਨੂੰ ਪੰਜਾਬੀ ਹਿੰਦੀ ਵਿੱਚ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਸਰ ਇਸ ਨੂੰ ਮੂਤ ਚੋਂ ਮੱਛੀਆਂ ਲੱਭਣਾ ਵੀ ਕਿਹਾ ਜਾ ਸਕਦਾ ਹੈ।” ਇੱਕ ਦਮ ਮੇਰੇ ਮੂੰਹੋਂ ਨਿਕਲਿਆ।
“ਹਾਂ ਹਾਂ ਤੇਰੀ ਭਾਸ਼ਾ ਵਿੱਚ ਇਹ ਠੀਕ ਦੇ ਨੇੜੇ ਤੇੜੇ ਹੈ।” ਅਰੋੜਾ ਸਾਹਿਬ ਨੇ ਮੇਰੇ ਜਵਾਬ ਦੀ ਅਧੂਰੀ ਜਿਹੀ ਪੁਸ਼ਟੀ ਕੀਤੀ। ਪਰ ਮੈਨੂੰ ਲੱਗਿਆ ਕਿ ਮੇਰਾ ਤੁੱਕਾ ਚੱਲ ਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *