ਰੇਸ਼ਮ ਅੱਜ ਸਵੇਰੇ ਮਟੀ ਤੇ ਚੜਾਉਣ ਵਾਸਤੇ ,ਚਿੱਟਾ ਕੁੜਤਾ ਪਜ਼ਾਮਾ ਜੋ ਵੱਡਿਆਂ ਲਈ ਬਣਾਇਆ ਸੀ ,ਰੋਟੀ ਵਾਲਾ ਲਫਾਫਾ ਤੇ ਨਵੇਂ ਕੱਪੜੇ ਲੈ ਕੇ ਘਰੋਂ ਅਜੇ ਨਿਕਲਿਆ ਹੀ ਸੀ ਸਾਹਮਣੇ ਸ਼ਿੰਦਰ ਦੇ ਗੰਦੇ ਤੇ ਪਾਟੇ ਹੋਏ ਕੱਪੜੇ ,ਕਾਹਲੀ ਕਾਹਲੀ ਤੁਰਿਆ ਆਵੇ |ਉਸ ਦੇ ਹੱਥ ਵਿੱਚ ਭਰਿਆ ਹੋਇਆ ਲਫਾਫਾ ਦੇਖ ਕੇ ਰੇਸ਼ਮ ਨੇ ਉੱਚੀ
ਸਾਰੀ ਕਿਹਾ |ਉਹ ਸ਼ਿੰਦਰਾ ,ਤੇਰੇ ਕੋਲ ਆਹ ਕੀ ਆ ਓਏ ,ਬੜਾ ਸਾਮਾਨ ਚੱਕੀ ਫਿਰਦਾ |ਸ਼ਿੰਦਰ ਨੇ ਥੱਕੇ ਹੋਏ ਨੇ ਜਬਾਬ ਦਿੱਤਾ !ਕਹਿੰਦਾ ਮੱਥਾ ਟੇਕ ਕੇ ਆਇਆਂ ਗੁਰੂ ਘਰ ,ਘਰ ਵਾਸਤੇ ਪ੍ਰਸ਼ਾਦਾ ਲੈ ਕੇ ਆਇਆਂ ,ਮੈ ਲੰਗਰ ਗੁਰੂ ਘਰ ਜਾ ਕੇ ਪਿੱਛੋਂ ਛਕ ਲਵਾਂਗਾ| ਘਰ ਤੇਰੀ ਭਾਬੀ ਤੇ ਜਵਾਕ ਭੁੱਖੇ ਸੀ |ਇਕ ਹਫਤਾ ਹੋ ਗਿਆ ਕੰਮ ਤੋਂ ਵੇਹਲਾ ਹਾਂ |ਘਰ ਰਾਸ਼ਨ ,ਆਟਾ ਵੀ….. ਇਹ ਗੱਲ ਸੁਨ ਕੇ ਰੇਸ਼ਮ ਡੌਰ ਭੌਰ ਹੋ ਗਿਆ | ਕੰਨੀ ਕਤਰਾ ਕੇ ਨੀਵੀਂ ਪਾ ਕੇ ਰੇਸ਼ਮ ਤੇਜ ਤੇਜ ਤੁਰਨ ਲੱਗਾ ਰਸਤੇ ਵਿਚ ਇਕ ਗਰੀਬ ਭਿਖਾਰੀ ਜੋੜਾ ,ਇਕ ਨਿਕਾ ਜਵਾਕ ,ਮਗਰ ਮਗਰ ਤੁਰ ਪਏ ਤੇ ਰੋਟੀ ਲਈ ਤਰਲੇ ਪਾਉਣ ਲੱਗੇ |ਰੇਸ਼ਮ ਨੇ ਤੁਰੇ ਜਾਂਦਿਆ ਸੋਚਿਆ ! ਭੁੱਖ ਤਾ ਇਹਨਾਂ ਨੂੰ ਲੱਗੀ ਆ ਜਿਹੜੇ ਜਿਓੰਦੇ ਆ ,ਬਾਪੂ ਨੂੰ ਤਾ 5 ਸਾਲ ਹੋ ਗਏ,ਗਿਆ ਨੂੰ | ਰੇਸ਼ਮ ਸਿੰਘ ਨੇ ਸੜਕ ਦੇ ਇਕ ਪਾਸੇ ਉਹ ਦੰਪਤੀ ਨੂੰ ਬਿਠਾ ਲਿਆ ,ਸਾਰਾ ਰਾਸ਼ਨ ਤੇ ਨਵੇਂ ਕੱਪੜੇ ਵੀ ਦੇ ਦਿੱਤੇ , ਅਤੇ ਬਾਪੂ ਵਾਲਾ ਸਵਾ ਦੋ ਮੀਟਰ ਚਿੱਟਾ ਪਰਨਾ ਵੀ ਉਸ ਭਿਖਾਰੀ ਆਦਮੀ ਦੇ ਗਲ ਵਿਚ ਪਾ ਦਿੱਤਾ |ਘਰੇ ਵਾਪਿਸ ਆ ਕੇ ਆਪਨੀ ਮਾਂ ਨੂੰ ਸਾਰਾ ਕੁੱਛ ਦੱਸਿਆ |ਮਾਂ ਆਪਣੇ ਪੁੱਤ ਰੇਸ਼ਮ ਨੂੰ ਘੁੱਟ ਕੇ ਗਲ ਨਾਲ ਲਾ ਲਿਆ , |ਖੇਤ ਵਿਚ ਮੱਟੀ ਵੀ ਹੱਲਾਂ ਨਾਲ ਵਾਹ ਦਿਤੀ |ਕਨਾਲ ਜਮੀਨ ਖੇਤੀ ਵਾਸਤੇ ਹੋਰ ਬਣ ਗਈ ਮੈਨੂੰ ਸਰਾਧਾਂ ਦੀ ਸਮਜ ਆ ਗਈ ਪੁੱਤ , ਮਾਂ ਨੇ ਕਿਹਾ ,ਅੱਖਾਂ ਵਿੱਚੋ ਖੁਸ਼ੀ ਦੇ ਹੰਝੂ ਝਰਨਾ ਬਣ ਕੇ ਵਹਿ ਤੁਰੇ …(ਬਲਵਿੰਦਰ ਸਿੰਘ ਮੋਗਾ -9815098956)