ਕਾਨਵੈਂਟ ਸਕੂਲ ਦੇ ਨਵੇ ਸ਼ੈਸ਼ਨ ਦੇ ਪਹਿਲੇ ਦਿਨ ਪੰਜਵੀ ਕਲਾਸ ਦੀ ਟੀਚਰ ਜਿਉ ਹੀ ਕਲਾਸ ਵਿੱਚ ਆਈ ਸਾਰੀ ਕਲਾਸ ਨੇ ਖੱੜੇ ਹੋ ਕੇ ਅੱਤੇ ਗੁਡਮੋਰਨਿੰਗ ਮੈਡਮ ਕਹਿ ਕੇ ਮੈਡਮ ਦਾ ਸਵਾਗਤ ਕੀਤਾ।ਮੈਡਮ ਨੇ ਸਾਰੇ ਬੱਚਿਆ ਨੂੰ ਬਹੁਤ ਧਿਆਨ ਨਾਲ ਵੇਖਿਆ ਤਾ ਇੱਕ ਬੱਚਾ ਥੋਹੜਾ ਅਜੀਬ ਸੀ।ਮੈਡਮ ਨੇ ਉਸ ਤੋ ਉਸ ਦਾ ਨਾਮ ਪੁੱਛਿਆ ਤਾ ਉਸ ਨੇ ਆਪਣਾ ਨਾਮ ਮਨਤਾਰ ਦਸਿਆ।ਮਨਤਾਰ ਚੁਪਚਾਪ ਹੀ ਰਹਿੰਦਾ ਸੀ ਮੈਡਮ ਜਦੋ ਪ੍ਹੜਾਉਦੀ ਉਹ ਬਲੈਕ ਬੋਰਡ ਵੱਲ ਨਹੀ ਸਿਰਫ਼ ਮੈਡਮ ਵੱਲ ਦੇਖਦਾ ਰਹਿੰਦਾ।ਉਸ ਦਾ ਪੜਾਈ ਵੱਲ ਕੋਈ ਧਿਆਨ ਨਹੀ ਸੀ। ਮੈਡਮ ਨੂੰ ਉਸਦੀ ਇਹ ਹਰਕਤ ਬੁਰੀ ਲੱਗੀ ਤੇ ਉਸਨੇ ਗੁੱਸੇ ਵਿੱਚ ਆ ਕੇ ਉਸ ਦੀ ਸੀਟ ਸਭ ਤੋ ਪਿੱਛੇ ਕਰ ਦਿੱਤੀ।ਦੋ ਮਹੀਨਿਆ ਬਾਅਦ ਲਏ ਟੈਸਟ ਵਿੱਚ ਮਨਤਾਰ ਬਿਲਕੁਲ ਫੇਲ੍ਹ ਸੀ।ਮੈਡਮ ਨੇ ਉਸ ਦੇ ਰਿਪੋਟ ਕਾਰਡ ਤੇ ਇਹ ਲਿੱਖ ਦਿੱਤਾ ਕੇ ਇਸ ਬੱਚੇ ਨੂੰ ਪਿੱਛਲੀ ਕਲਾਸ ਵਿੱਚ ਭੇਜ ਦਿੱਤਾ ਜਾਵੇ ਇਹ ਬਹੁਤ ਵੀਕ ਸਟੂਡੈਟ ਹੈ। ਜੱਦ ਉਹ ਕਾਰਡ ਪ੍ਰਿਸੀਪਲ ਕੋਲ ਗਿਆ ਤਾ ਉਸ ਨੇ ਉਸ ਟੀਚਰ ਨੂੰ ਬੁਲਾਕੇ ਮਨਤਾਰ ਦੇ ਪਿਛਲੇ ਚਾਰ ਸਾਲਾ ਦੇ ਰਿਪੋਟ ਕਾਰਡ ਦਿੱਤੇ ਤੇ ਕਿਹਾ ਇਨ੍ਹਾਂ ਨੂੰ ਅਰਾਮ ਨਾਲ ਬੈਠ ਕੇ ਪੜੋ ਤੇ ਫੇਰ ਕੋਈ ਫੈਸਲਾ ਕਰਨਾ ।
ਜਦ ਟੀਚਰ ਨੇ ਉਸਦੇ ਕਾਰਡ ਦੇਖੇ ਤਾ ਉਸ ਦੀ ਹੈਰਾਨਗੀ ਦੀ ਹੱਦ ਨਾ ਰਹੀ ਕਿਉਕੀ ਪਿੱਛਲੇ ਚਾਰ ਸਾਲਾ ਵਿੱਚ ਮਨਤਾਰ ਸਭ ਤੋ ਵਧਿਆ ਸਟੂਡੈਟ ਸੀ । ਚੋਥੇ ਸਾਲ ਦੀ ਰਿਪੋਟ ਵਿੱਚ ਲਿਖੀਆ ਸੀ ਕੇ ਮਨਤਾਰ ਆਪਣੀ ਮਾਂ ਦੀ ਮੌਤ ਹੋਣ ਕਰਕੇ ਇੱਕ ਮਹੀਨਾ ਸਕੂਲ ਨਹੀ ਆਇਆ ਸੀ ।ਪਰ ਪਿਛਲੀ ਪ੍ਰਫੋਰਮੈਸ ਦੇ ਅਧਾਰ ਤੇ ਗਰੇਡਿਗ ਕੀਤੀ ਗਈ ਹੈ।ਇਹ ਸਾਰਾ ਕੁਝ ਪੜ੍ਹਕੇ ਮੈਡਮ ਨੂੰ ਮਨਤਾਰ ਪ੍ਰਤੀ ਆਪਣੇ ਰਵੀਏ ਤੇ ਸ਼ਰਮ ਮਹਿਸੂਸ ਹੋਈ।ਹੁਣ ਮਨਤਾਰ ਪ੍ਰਤੀ ਮੈਡਮ ਦਾ ਰਵੀਆ ਬਿਲਕੁਲ ਬਦਲ ਗਿਆ।ਉਸਨੇ ਉਸ ਨੂੰ ਵਾਪਿਸ ਪਹਿਲੀ ਰੋਅ ਵਿੱਚ ਬਿੱਠਾ ਦਿੱਤਾ ਜਦੋ ਵੀ ਉਹ ਮੈਡਮ ਵੱਲ ਦੇਖਦਾ ਉਹ ਉਸ ਨੂੰ ਸਮਾਇਲ ਦਿੰਦੀ।ਦਿਨਾ ਵਿੱਚ ਹੀ ਉਹ ਫੇਰ ਕਲਾਸ ਵਿੱਚ ਸਭ ਤੋ ਵਧਿਆ ਸਟੂਡੈਟ ਬਣ ਗਿਆ ਤੇ ਉਸਨੇ ਕਲਾਸ ਵਿਚੋ ਸਭ ਤੋ ਵੱਧ ਨੰਬਰ ਲਏ।ਉਸ ਸਕੂਲ ਵਿੱਚ ਇਹ ਰਿਵਾਜ ਸੀ ਕਲਾਸ ਦੇ ਆਖਰੀ ਦਿਨ ਸਾਰੇ ਬੱਚੇ ਆਪਣੀ ਮੈਡਮ ਲਈ ਗਿਫ਼ਟ ਲੈ ਕੇ ਆਉਦੇ ਸੀ। ਇਸ ਕਲਾਸ ਨੇ ਵੀ ਇਸ ਤਰ੍ਹਾਂ ਹੀ ਕੀਤਾ।ਜਦੋ ਮੈਡਮ ਕਲਾਸ ਵਿੱਚ ਆਈ ਤਾ ਉਸ ਦਾ ਟੇਬਲ ਬੱਚਿਆ ਦੁਆਰਾ ਲਿਆਦੇਂ ਗਿਫ਼ਟਾ ਨਾਲ ਭਰੀਆ ਪਿਆ ਸੀ ।ਪਰ ਇੱਕ ਪਾਸੇ ਪੁਰਾਣੇ ਅਖਬਾਰ ਵਿੱਚ ਲਪੇਟੀਆ ਇੱਕ ਗਿਫ਼ਟ ਪਿਆ ਸੀ। ਮੈਡਮ ਨੇ ਸਭ ਤੋ ਪਹਿਲਾ ਉਹੀ ਗਿਫਟ ਚੱਕਿਆ ਤੇ ਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕੇ ਇਹ ਮਨਤਾਰ ਦਾ ਗਿਫਟ ਸੀ । ਉਸ ਨੇ ਉਸ ਨੂੰ ਖੋਲੀਆ ਤਾ ਵਿਚੋ ਇੱਕ ਪੁਰਾਣਾ ਲੇਡੀਜ਼ ਬ੍ਰਿਸਲਟ ਜਿਸ ਦੇ ਦੋ ਸਟੋਨ ਨਿਕਲੇ ਸਨ ਤੇ ਇੱਕ ਅੱਧੀ ਵਰਤੀ ਹੋਈ ਸੈਂਟ ਦੀ ਸ਼ੀਸ਼ੀ ਨਿਕਲੀ। ਇਹ ਦੇਖ ਕੇ ਸਾਰੇ ਬੱਚੇ ਮਨਤਾਰ ਤੇ ਜੋਰ ਦੀ ਹੱਸੇ।ਪਰ ਮੈਡਮ ਨੇ ਇੱਕ ਮਿਨਟ ਤੋ ਪਹਿਲਾ ਉਹ ਬ੍ਰਿਸਲਟ ਪਾ ਲਿਆ ਅਤੇ ਸੈਂਟ ਦੀ ਸ੍ਰਪਰੇ ਆਪਣੇ ਉਪਰ ਕਰ ਲਈ। ਮਨਤਾਰ ਹੋਲੀ ਹੋਲੀ ਮੈਡਮ ਕੋਲ ਪਹੁਚ ਕੇ ਬੋਲਿਆ “ਮੈਮ ਇਹ ਮੇਰੀ ਮੰਮੀ ਦਾ ਸੀ ਉਹ ਹਮੇਸ਼ਾ ਇਸ ਨੂੰ ਪਾ ਕੇ ਰੱਖਦੀ ਸੀ । ਇਹ ਸੈਂਟ ਲਾਉਦੀ ਸੀ ” । ਤੁਸੀ ਹਮੇਸ਼ਾ ਮੈਨੂੰ ਮੇਰੀ ਮੰਮੀ ਵਰਗੇ ਲਗਦੇ ਸੀ ਪਰ ਅੱਜ ਤੁਹਾਡੇ ਤੋ ਮੰਮੀ ਵਰਗੀ ਖੰਸ਼ਬੂ ਵੀ ਆ ਰਹੀ ਹੈ । ਇਹ ਕਹਿਕੇ ਮਨਤਾਰ ਮੈਡਮ ਦੀਆ ਲੱਤਾ ਨਾਲ ਲਿਪਟ ਗਿਆ। ਮੈਡਮ ਬੈਠ ਗਈ ਉਸ ਨੇ ਮਨਤਾਰ ਨੂੰ ਪਿਆਰ ਕੀਤਾ ਤੇ ਵਾਹਦਾ ਕੀਤਾ ਕਿ ਉਹ ਹਰ ਵਕਤ ਇਹ ਬ੍ਰਿਸਲਟ ਪਾ ਕੇ ਰੱਖੇਗੀ ।ਮੈਡਮ ਨੇ ਆਪਣਾ ਵਾਅਦਾ ਨਿਭਾਈਆ ਤੇ ਜਦੋ ਤੱਕ ਮਨਤਾਰ ਉਸ ਸਕੂਲ ਵਿੱਚ ਰਿਹਾ ਉਸ ਨੇ ਉਹ ਬ੍ਰਿਸਲਟ ਪਾ ਕੇ ਰੱਖਿਆ। ਉਸ ਨੇ ਵੀ ਸਕੂਲ ਵਿਚੋ ਪਹਿਲੇ ਨੰਬਰ ਤੇ ਰਹਿਕੇ ਆਪਣੀ ਪੜ੍ਹਾਈ ਪੂਰੀ ਕੀਤੀ । ਮਨਤਾਰ ਨੇ ਸਕੂਲ ਵਿੱਚੋ ਪੜ੍ਹਾਈ ਪੂਰੀ ਕਰਕੇ ਸਕੂਲ ਤੋ ਚੱਲਾ ਗਿਆ। ਮੈਡਮ ਵੀ ਸਕੂਲ ਤੋ ਰਿਟਾਇਰ ਹੋ ਗਏ। ਅਚਾਨਕ ਮੈਡਮ ਦੇ ਘਰ ਪ੍ਰਸ਼ਾਸ਼ਨ ਵਲੋਂ ਕੋਈ ਸੱਦਾ ਪੱਤਰ ਲੈ ਕੇ ਆਇਆ । ਜਦ ਮੈਡਮ ਨੇ ਉਹ ਸੱਦਾ ਪੱਤਰ ਪੜ੍ਹੀਆਂ ਉਹ ਹੈਰਾਨ ਰਹਿ ਗਈ ਇਸ ਸ਼ਹਿਰ ਦੇ ਡਿਪਟੀ ਕੂਲੈਟਰ ਨੂੰ ਸਨਮਾਨਤ ਕਰਨਾ ਸੀ ਤੇ ਫ਼ਕਸ਼ਨ ਲਈ ਮੈਡਮ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਸੀ। ਉਹ ਬਹੁਤ ਹੈਰਾਨ ਹੋਈ ਪਰ ਜਦੋਂ ਉਸ ਨੇ ਡਿਪਟੀ ਕੂਲੈਟਰ ਦਾ ਨਾਂ ਪੜ੍ਹਿਆ ਤਾ ਉਸ ਦੀਆਂ ਅੱਖਾਂ ਵਿੱਚ ਅੱਥਰੂ ਸਨ ਇਹ ਨਾਂ ਸੀ ਮਨਤਾਰ ਦਾ। ਉਹ ਫ਼ਕਸ਼ਨ ਵਿੱਚ ਪਹੁੱਚੀ ਤੇ ਅਜ ਵੀ ਉਸ ਨੇ ਮਨਤਾਰ ਦੀ ਮਾਂ ਵਾਲਾ ਬ੍ਰਿਸਲਟ ਪਾਈਆ ਹੋਇਆ ਸੀ।ਮਨਤਾਰ ਨੂੰ ਬਤੌਰ ਡਿਪਟੀ ਕੂਲੈਟਰ ਆਪਣੀਂ ਡਿਉਟੀ ਵਧੀਆਂ ਢੰਗ ਨਾਲ ਕਰਨ ਲਈ ਸਨਮਾਨਤ ਕਰਨਾ ਸੀ। ਮਨਤਾਰ ਨੇ ਇਹ ਸਨਮਾਨ ਆਪਣੀ ਮੈਡਮ ਤੋ ਲਿਆ ਤੇ ਇਸ ਦਾ ਸਾਰਾ ਸਿਹਰਾ ਮੈਡਮ ਨੂੰ ਦਿੱਤਾ । ਮਨਤਾਰ ਨੇ ਭਾਵੁਕ ਹੁੰਦੇ ਕਿਹਾ ਜੇ ਮੈਡਮ ਮੈਨੂੰ ਉਜ ਵਕਤ ਨਾ ਸਭਾਲਦੇ ਤਾ ਅਜ ਮੈ ਐਥੇ ਨਹੀ ਸੀ ਹੋਣਾਂ।ਇਹ ਮੇਰੇ ਟੀਚਰ ਹੀ ਨਹੀ ਸਗੋਂ ਮੇਰੀ ਮਾਂ ਵੀ ਹੈ।