ਨੈੱਟ ਪੈਕ | net pack

ਮਨਵੀਰ ਅੱਜ ਆਪਣੇ ਦਾਦਾ ਦਾਦੀ ਨਾਲ ਬਹੁਤ ਖੁਸ਼ ਸੀ।ਉਹ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਿਹਾ ਸੀ।ਇੰਝ ਲੱਗਦਾ ਸੀ ਜਿਵੇਂ ਉਹ ਲੰਮੀ ਬਿਮਾਰੀ ਤੋਂ ਬਾਅਦ ਠੀਕ ਹੋਇਆ ਹੋਵੇ।ਉਸ ਦੇ ਦਾਦਾ ਦਾਦੀ ਬਹੁਤ ਖੁਸ਼ ਸਨ ਕਿ ਉਹ ਅੱਜ ਸਾਡੇ ਵਿੱਚ ਬੈਠਿਆ ਹੈ ਨਹੀਂ ਤਾਂ ਆਪਣੇ ਕਮਰੇ ਵਿਚ ਇਕੱਲਾ ਹੀ ਮੋਬਾਇਲ ਤੇ ਲੱਗਿਆ ਰਹਿੰਦਾ ਸੀ।
“ਅੱਜ ਕਿਵੇਂ ਸਾਡੇ ਵਿੱਚ ਆ ਗਿਆ ਮਨਵੀਰ ਪੁੱਤ? ਪਹਿਲਾਂ ਤਾਂ ਤੂੰ ਆਪਣੇ ਬੇਬੇ ਬਾਪੂ ਕੋਲ ਵੀ ਨਹੀਂ ਜਾਂਦਾ ਸੀ।”
“ਕੀ ਕਰਾਂ ਦਾਦੀ ਅੱਜ ਮੇਰੇ ਮੋਬਾਇਲ ਦਾ ਨੈਟ ਪੈਕ ਖ਼ਤਮ ਹੋ ਗਿਆ “ਤੁਸੀਂ ਪੈਸੇ ਦਿਓ ਮੈਂ ਦੁਬਾਰਾ ਬੈਠਾਂ”ਮਨਵੀਰ ਪੈਸਿਆਂ ਲਈ ਹੱਥ ਅੱਗੇ ਕਰਨ ਲੱਗਾ। ਤੇ ਦਾਦੀ ਚੁੱਪ ਤੇ ਹੈਰਾਨ ਸੀ।

ਮੋਬਾਈਲ ਨੰਬਰ 9781172781

Leave a Reply

Your email address will not be published. Required fields are marked *