ਸੱਤਰ ਦੇ ਦਹਾਕੇ ਵਿਚ ਮੰਡੀ ਡੱਬਵਾਲੀ ਦੇ ਬਜ਼ਾਰ ਵਿੱਚ ਇੱਕ ਤਿੰਨ ਪਹੀਆਂ ਵਾਲੀ ਰੇਹੜੀ ਲਗਦੀ ਸੀ ਜਿਸ ਨੂੰ ਚਿੱਟੀਆਂ ਤੇ ਭਾਰੀ ਭਰਕਮ ਮੁੱਛਾਂ ਵਾਲਾ ਬਾਬਾ ਚਲਾਉਂਦਾ ਸੀ। ਉਹ ਕਾਂਜੀ ਭੱਲੇ ਵੇਚਦਾ ਸੀ। ਬੋਹੜ ਦੇ ਪੱਤੇ ਤੇ ਰੱਖਕੇ ਇੱਕ ਰੁਪਏ ਦੇ ਤਿੰਨ ਕਾਂਜੀ ਭੱਲੇ ਦਿੰਦਾ। ਉਹ ਕਾਂਜੀ ਪਾਣੀ ਵੀ ਪੱਤੇ ਵਿੱਚ ਹੀ ਪਿਲਾਉਂਦਾ। ਜੇ ਕਦੇ ਅਸੀਂ ਕਿਸੇ ਕੋਲੋਂ ਗਿਲਾਸੀ ਮੰਗ ਕੇ ਪਾਣੀ ਪੀਣਾ ਵੀ ਚਾਹੁੰਦੇ ਤਾਂ ਉਹ ਇਨਕਾਰ ਕਰ ਦਿੰਦਾ। ਅਖੇ ਮੈਂ ਤੁਹਾਨੂੰ ਸੁੱਚਾ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਪਤਾ ਨਹੀਂ ਕਿਉਂ ਤੁਸੀਂ ਲੋਕ ਜੂਠਾ ਪਾਣੀ ਪੀਣ ਤੇ ਉਤਾਰੂ ਰਹਿੰਦੇ ਹੋ। ਉਹ ਬਾਬਾ ਸਾਰੇ ਬਜ਼ਾਰ ਵਿਚ ਰੇਹੜੀ ਦਾ ਚੱਕਰ ਲਾਉਂਦਾ। ਸਭ ਤੋਂ ਵੱਡੀ ਗੱਲ ਹਰ ਮੋੜ, ਚੁਰਾਹੇ ,ਚੌਂਕ ਅਤੇ ਰੇਲਵੇ ਫਾਟਕ ਤੇ ਪਹੁੰਚਣ ਦਾ ਉਸ ਦਾ ਟਾਈਮ ਫਿਕਸ ਸੀ। ਕਹਿੰਦੇ ਕਹਾਉਂਦੇ ਸੇਠ ਸਾਹੂਕਾਰ ਉਸ ਕੋਲੋਂ ਕਾਂਜੀ ਭੱਲੇ ਖਾ ਕੇ ਖੁਸ਼ ਹੁੰਦੇ। ਉਸਦੀ ਰੇਹੜੀ ਤੇ ਖੜ੍ਹ ਕੇ ਭੱਲੇ ਖਾਣ ਵਿੱਚ ਕਿਸੇ ਨੂੰ ਵੀ ਕੋਈ ਸ਼ਰਮ ਜਾ ਹਿਜ਼ਕ ਮਹਿਸੂਸ ਨਹੀਂ ਸੀ ਹੁੰਦੀ। ਬਾਬਾ ਦੁਨੀਆ ਛੱਡ ਗਿਆ। ਤੇ ਫਿਰ ਕੋਈ ਸਤਿਗੁਰੂ ਕਾਂਜੀ ਭੱਲੇ ਦੇ ਨਾਮ ਤੇ ਰੇਹੜੀ ਲਾਉਣ ਲੱਗ ਪਿਆ ਜੋ ਅਕਸਰ ਰੇਲਵੇ ਫਾਟਕ ਤੇ ਹੀ ਖੜਦਾ। ਹੁਣ ਵੀ ਡੱਬਵਾਲੀ ਵਿਚ ਇੱਕੋ ਰੇਹੜੀ ਹੈ ਕਾਂਜੀ ਭਲਿਆਂ ਦੀ। ਕੋਈ ਯੂ ਪੀ ਦਾ ਭਾਈਆ ਹੈ।
ਅੱਜ ਜਦੋਂ ਬਜ਼ਾਰ ਗਿਆ ਤਾਂ ਖਰੀਦੇ ਬਿਨ ਰਿਹ ਨਾ ਸਕਿਆ।
#ਰਮੇਸ਼ਸੇਠੀਬਾਦਲ
9876627233