ਕੋਈ ਆਦਮੀ ਸ੍ਰੀ ਹਰਿਦ੍ਵਾਰ ਸਾਹਿਬ ਨਹਾਉਣ ਗਿਆ। ਓਥੇ ਉਸਨੂੰ ਤਿੰਨ ਚਾਰ ਠੱਗ ਔਰਤਾਂ ਮਿਲੀਆਂ ।ਕਹਿੰਦੀਆਂ “ਹੋਰ ਸੁਣਾ ਮਾਸੜਾ ਕੀ ਹਾਲ ਹੈ ਕੱਲਾ ਹੀ ਆਇਆ ਹੈ ਨਹਾਉਣ।ਮਾਸੀ ਨਹੀਂ ਆਈ ਨਾਲ।”
“ਕੁੜੀਓ ਮੈਂ ਤੇ ਤੁਹਾਨੂੰ ਪਹਿਚਾਣਿਆ ਹੀ ਨਹੀਂ।”
ਮਾਸੜ ਨੇ ਆਖਿਆ।
“ਲੈ ਦੱਸ ਮਾਸੜਾ ਭੁੱਲ ਗਿਆ ।ਕੁੜਮਨੀ ਦੇ ਜੁਆਕਾਂ ਨੂੰ ਭੁੱਲ ਗਿਆ।” ਔਰਤਾਂ ਨੇ ਠੁਲ ਮਾਰਿਆ।
ਮਾਸੜ ਖੁਸ਼ ਹੋ ਗਿਆ। ਕਹਿੰਦਾ “ਭਾਈ ਜੇ ਗੁੱਸਾ ਨਾ ਮੰਨੋ ਤਾਂ ਤੁਸੀਂ ਮੇਰੇ ਕਪੜਿਆਂ ਤੇ ਸਮਾਨ ਦੀ ਰਾਖੀ ਕਰੋ। ਮੈਂ ਗੰਗਾ ਮਈਆ ਚ ਡੁਬਕੀ ਲਾ ਆਵਾਂ।”
“ਚੰਗਾ ਮਾਸੜਾ ਜਿਵੇ ਤੇਰੀ ਮਰਜੀ।” ਤੇ ਮਾਸੜ ਜਦੋ ਨਹਾਕੇ ਆਇਆ ਤਾਂ ਨਾ ਕਪੜੇ ਤੇ ਨਾ ਸਮਾਨ। ਮਾਸੜ ਹੈਰਾਨ ਪ੍ਰੇਸ਼ਾਨ।
“ਵੇ ਭਾਈ ਮੈਂ ਕਿੰਦਾ ਮਾਸੜ ਹਾਂ। ਮੇਰੇ ਕਪੜੇ ਤੇ ਸਮਾਨ ਉਹ ਲੈ ਗਈਆਂ ਜਿੰਨਾ ਦਾ ਮੈਂ ਮਾਸੜ ਲਗਦਾ ਹਾਂ।” ਹਰ ਕੀ ਪੋੜੀ ਤੇ ਮਾਸੜ ਰੋਲਾ ਪਾਉਂਦਾ ਫਿਰਦਾ ਸੀ।
#ਰਮੇਸ਼ਸੇਠੀਬਾਦਲ