ਕਿੰਦਾ ਫੋਨ ਸੀ? ਕੋਲੇ ਮੈਲੇ ਕਪੜੇ ਚੁੱਕਣ ਆਈਂ ਨੇ ਪੁੱਛਿਆ।
140 ਨੰਬਰ ਵਾਲਾ ਸੀ ਕੰਪਨੀ ਦਾ। ਮੈਂ ਸੰਖੇਪ ਵਿੱਚ ਉਤਰ ਦਿੱਤਾ।
ਕੌਣ ਸੀ ਫੋਨ ਤੇ। ਹੁਣ ਉਹ ਸਿਰਹਾਣੇ ਪਏ ਗਿਲਾਸ ਚੁੱਕਣ ਆਈ ਸੀ।
ਕਿਸੇ ਪਾਠਕ ਦਾ ਸੀ। ਕੱਲ੍ਹ ਵਾਲੀ ਰਚਨਾ ਦੀ ਤਾਰੀਫ ਕਰਦਾ ਸੀ। ਮੈਂ ਕਿਹਾ।
ਕਿਸਦਾ ਫੋਨ ਸੀ। ਉਹ ਕੋਲੇ ਬੈਠੀ ਦਵਾਈ ਲੈ ਰਹੀ ਸੀ।
ਐਵੇਂ ਹੀ ਸੀ। ਕੋਈ ਪ੍ਰਾਪਰਟੀ ਡੀਲਰ ਸੀ। ਆਪਣੇ ਨਵੇਂ ਪ੍ਰੋਜੈਕਟ ਬਾਰੇ ਦੱਸ ਰਿਹਾ ਸੀ।
ਕਿਸ ਨਾਲ ਗੱਲਾਂ ਕਰ ਰਹੇ ਸੀ
ਮੈਂ ਆਵਾਜ਼ ਮਾਰੀ ਜਾਂਦੀ ਹਾਂ। ਉਸਨੇ ਰਸੋਈ ਚੋਂ ਹੀ ਕਿਹਾ।
ਕਰੋਨਾ ਵਾਇਰਸ ਬਾਰੇ ਸੀ। ਸਰਕਾਰ ਚੇਤਾਵਨੀ ਦੇ ਰਹੀ ਹੈ।
ਕਿੰਦਾ ਫੋਨ ਆਇਆ ਸੀ। ਬਾਹਾਰ ਕੋਈ ਦਰਵਾਜ਼ਾ ਖੜਕਾ ਰਿਹਾ ਸੀ।
ਕਿੰਦਾ ਹੋਣਾ ਹੈ ਮੌਂਟੀ ਛਾਬੜਾ ਸੀ ਫੋਨ ਤੇ। ਮੈਂ ਕਿਹਾ ਹੀ ਸੀ ਫੋਨ ਦੀ ਰਿੰਗ ਟੋਨ ਫਿਰ ਵੱਜ ਗਈ।
ਸੁਣ ਕੇ ਹਟਿਆ ਹੀ ਸੀ। ਕਿ ਕੌਣ ਵਾਲਾ ਸਵਾਲ ਉਸ ਦੀਆਂ ਅੱਖਾਂ ਵਿਚ ਸੀ।
ਕੋਈ ਪੈਰੰਟਸ ਸੀ ਸਕੂਲ ਦੇ ਦਾਖਲੇ ਬਾਰੇ ਪੁੱਛਦਾ ਸੀ।
ਤੁਸੀਂ ਤਾਂ ਸੇਵਾ ਮੁਕਤ ਹੋਗੇ। ਅਜੇ ਵੀ ਫੋਨ ਆਉਂਦੇ ਹਨ।
ਪੋਤੀ ਨੂੰ ਖਿਡਾਉਂਦੀ ਉਹ ਮਸਤ ਸੀ ਤੇ ਮੈਂ ਫੋਨ ਤੇ।
ਮਖਿਆ ਹੁਣ ਅਖਬਾਰ ਵਾਲਿਆਂ ਦਾ ਫੋਨ ਸੀ। ਨਵੀਂ ਕਹਾਣੀ ਬਾਰੇ ਪੁੱਛਦੇ ਸੀ। ਉਸਦੇ ਅੱਖ ਦੇ ਇਸ਼ਾਰੇ ਨਾਲ ਪੁੱਛਣ ਤੋਂ ਪਹਿਲਾਂ ਹੀ ਮੇਰਾ ਜਬਾਬ ਸੀ। ਨਾ ਮੈਨੂੰ ਹੁਣ ਕਿਹੜਾ ਕਿਸੇ ਜੀ ਐਫ ਦਾ ਫੋਨ ਆਉਂਦਾ ਹੈ। ਮੈਂ ਦਿਲ ਵਿਚ ਸੋਚਿਆ ਪਰ ਆਖ ਨਹੀਂ ਹੋਇਆ।
ਰਮੇਸ਼ ਸੇਠੀ ਬਾਦਲ
9876627233
ਸਾਬਕਾ ਸੂਪਰਡੈਂਟ।