” ਹੁਣ ਕੀ ਹਾਲ ਹੈ ਭੂਆ ਜੀ ਤੁਹਾਡਾ?” ਭੂਆ ਘਰੇ ਵੜਦੇ ਹੀ ਬੇਗਮ ਨੇ ਆਪਣੀ ਭੂਆ ਜੀ ਨੂੰ ਪੁੱਛਿਆ।
“ਅਜੇ ਹੈਗੀ ਹੈ ਖੰਘ ਦੀ ਸ਼ਿਕਾਇਤ।” ਭੂਆ ਨੇ ਦੋਨੇ ਹੱਥਾਂ ਨਾਲ ਸਿਰ ਪਲੋਸਦੀ ਨੇ ਕਿਹਾ। ਭੂਆ ਵੇਖਕੇ ਖੁਸ਼ ਹੋ ਗਈ ਕਿ ਚਲੋ ਕੋਈਂ ਤੇ ਹੈ ਜੋ ਉਸਦਾ ਬਿਮਾਰੀ ਦਾ ਫਿਕਰ ਕਰਦੀ ਹੈ। ਭਤੀਜੀ ਦੇ ਆਉਣ ਨਾਲ ਭੂਆ ਜੀ ਨੂੰ ਕਾਫੀ ਹੌਸਲਾ ਹੋਇਆ। ਉਂਜ ਭੂਆ ਹੈ ਹੀ ਹੌਸਲੇ ਵਾਲੀ। ਇਕੱਲੀ ਹੁੰਦੀ ਹੋਈ ਵੀ ਜਵਾਂ ਨਹੀਂ ਘਬਰਾਉਂਦੀ।
ਭਤੀਜੀ ਦਾ ਵੀ ਭੂਆ ਨੂੰ ਵੇਖਕੇ ਚਿਤ ਰਾਜੀ ਹੋ ਗਿਆ। ਮੁਰਝਾਇਆ ਹੋਇਆ ਚੇਹਰਾ ਖਿੜ ਗਿਆ। ਸੋਚਾਂ ਵਿੱਚ ਘਿਰੀ ਭਤੀਜੀ ਨੂੰ ਭੂਆ ਨੇ ਝੱਟ ਪਹਿਚਾਣ ਲਿਆ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਦੋਹਾਂ ਦਾ ਮਨ ਹਲਕਾ ਹੋ ਗਿਆ।
ਮਨ ਦੀਆਂ ਗੱਲਾਂ ਬਾਹਰ ਨਿਕਲੀਆਂ ਤੇ ਇਸ ਨਾਲ ਦੋਹਾਂ ਨੂੰ ਆਤਮਿਕ ਰਾਹਤ ਮਿਲੀ। ਭੂਆ ਨੂੰ ਆਪਣੀ ਖੰਘ ਭੁੱਲ ਗਈ ਤੇ ਭਤੀਜੀ ਨੂੰ ਆਪਣੀ ਚਿੰਤਾ। ਆਪਣਿਆਂ ਨਾਲ ਮੇਲ ਜੋਲ ਰੂਹ ਨੂੰ ਸਕੂਨ ਦਿੰਦਾ ਹੈ। ਫਿਰ ਭੂਆ ਭਤੀਜੀ ਤਾਂ ਇੱਕੋ ਦਾਦੇ ਦੀ ਅੰਸ਼ ਹੁੰਦੀਆਂ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ