ਸੁਖ ਦੁਖ ਤੇ ਹਮੇਸ਼ਾ ਹਾਜ਼ਿਰ ਰਹਿਣ ਵਾਲੇ ਦਸਮੇਸ਼ ਸਟਾਫ ਦੀ ਦਾਦ ਦੇਣੀ ਬਣਦੀ ਹੈ। 2007 ਵਿੱਚ ਜਦੋਂ ਮੇਰੀ ਹਮਸਫਰ ਦਾ ਪਿੱਤੇ ਦਾ ਅਪਰੇਸ਼ਨ ਗੁਲਾਟੀ ਹਸਪਤਾਲ ਵਿਚ ਹੋਇਆ ਤਾਂ ਤਕਰੀਬਨ ਸਾਰਾ ਸਟਾਫ ਉਚੇਚੇ ਤੌਰ ਤੇ ਪਤਾ ਲੈਣ ਆਇਆ। ਇੱਕ ਸਟਾਫ ਮੈਂਬਰ ਜੋ ਜਲਦੀ ਵਿਚ ਆਇਆ ਸੀ ਕੋਈ ਫਲ ਫਰੂਟ ਲਿਆਉਣਾ ਭੁੱਲ ਗਿਆ। ਸਿਸਟਾਚਾਰ ਨਿਭਾਉਂਦੇ ਹੋਏ ਨੇ ਜਬਰੀ ਲੰ ਰੁਪਏ ਦਿੱਤੇ ਉਸਦੇ ਪ੍ਰੇਮ ਨੂੰ ਵੇਖਕੇ ਕੋਲ ਬੈਠੇ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ।ਜਦੋ ਅਸੀਂ ਹਸਪਤਲੋ ਛੁੱਟੀ ਲੈ ਕੇ ਘਰ ਜ਼ਾ ਰਹੇ ਸੀ ਤਾਂ ਦੋ ਕਾਰਾਂ ਤੇ ਸਵਾਰ ਹੋ ਕੇ ਸਟਾਫ ਪਤਾ ਲੈਣ ਪਹੁੰਚਿਆ। ਸਾਰੇ ਹੈਰਾਨ ਕਿ ਇੰਨਾ ਇਤਫ਼ਾਕ ਸਟਾਫ ਵਿਚ। ਜਦੋਂ ਕਿ ਮੇਰੀ ਹਮਸਫਰ ਦੀ ਪੋਸਟਿੰਗ ਲੋਕਲ ਸੀ। ਉਸਦੇ ਸਕੂਲ ਚੋ ਇੱਕ ਦੋ ਮੈਡਮਾਂ ਹੀ ਆਈਆਂ।ਸਟਾਫ ਦੁਖ ਸੁਖ ਦਾ ਸਾਥੀ ਹੋ ਨਿਬੜਿਆ।
ਨਵੰਬਰ 2017 ਨੂੰ ਮੇਰੇ ਬੇਟੇ ਦੇ ਵਿਆਹ ਤੇ ਬਹੁਤ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਤਕਰੀਬਨ ਹਰ ਸਟਾਫ ਮੈਂਬਰ ਨੇ ਜੋਡ਼ੀ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇੰਨੇ ਖਰਾਬ ਮੌਸਮ ਵਿਚ ਜਦੋਂ ਅਸੀਂ ਆਪਣੇ ਸਕਿਆ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਤੋ ਗੁਰੇਜ਼ ਕਰਦੇ ਹਾਂ ਕੋਈ ਨਾ ਕੋਈ ਬਹਾਨਾ ਲੱਭਦੇ ਹਨ ਉਸ ਸਮੇ ਵਿਆਹ ਤੇ ਪਹੁੰਚਣਾ ਕਾਬਿਲ ਏ ਤਾਰੀਫ ਹੀ ਨਹੀਂ ਬਹੁਤ ਵੱਡੀ ਗੱਲ ਸੀ। ਇਥੇ ਆ ਕੇ ਸ਼ੁਕਰੀਆਂ ਸ਼ਬਦ ਵੀ ਛੋਟਾ ਰਹਿ ਜਾਂਦਾ ਹੈ। ਧੰਨ ਓਹਨਾ ਦੇ ਜੋ ਉਚੇਚੇ ਤੌਰ ਤੇ ਮੋਹਾਲੀ ਜ਼ੀਰਕਪੁਰ, ਨੋਇਡਾ ਤੋਂ ਚਲਕੇ ਆਏ। ਮੇਰੇ ਸੱਦੇ ਦਾ ਮਾਣ ਰੱਖਣ ਲਈ। ਮੇਰੇ ਫੋਨ ਨੂੰ ਅਹਿਮੀਅਤ ਦਿੱਤੀ।
2018 ਵਿਚ ਜਦੋਂ ਆਪਣੇ ਜਾਇਜ਼ ਹੱਕਾਂ ਦੀ ਲੜਾਈ ਲੜ੍ਹਦਿਆਂ ਕੁਝ ਸਟਾਫ ਮੈਂਬਰਾਂ ਨੇ ਕਿਸੇ ਦੇ ਬਹਿਕਾਵੇ ਵਿਚ ਆਕੇ ਮੇਰੀ ਝੂਠੀ ਸ਼ਿਕਾਇਤ ਸੱਤਾਪੱਖ ਦੇ ਰਾਜਨੇਤਾ ਕੋਲ ਕਰ ਦਿੱਤੀ। ਜੋ ਕਿ ਆਪਣੇ ਆਪ ਨੂੰ ਰਾਜਾ ਅਖਵਾਉਣ ਵਾਲਾ ਵਿਧਾਇਕ ਹੈ। ਉਹ ਆਪਣੀ ਬੋਲ ਬਾਣੀ ਕਰਕੇ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ। ਜਿਸਤੇ ਉਸਨੇ ਮੈਨੂੰ ਆਦਤਨ ਕੁਝ ਗਰਮ ਅਲਫਾਜ਼ ਬੋਲ ਦਿੱਤੇ। ਫਿਰ ਸਕੂਲ ਮੁਖੀ ਸਮੇਤ ਸਾਰਾ ਸਟਾਫ ਕਾਰਾਂ ਭਰ ਕੇ ਮੇਰੀ ਹਿਮਾਇਤ ਵਿਚ ਮੇਰਾ ਪੱਖ ਰੱਖਣ ਲਈ ਉਸ ਵਿਧਾਇਕ ਕੋਲ ਗਿਆ। ਸਭ ਨੇ ਮੇਰਾ ਦਿੱਲੋ ਸਾਥ ਦਿੱਤਾ। ਮੇਰੇ ਨਾਲ ਜਾਣ ਵਾਲਿਆਂ ਵਿੱਚ ਉਹ ਚੇਹਰੇ ਵੀ ਸ਼ਾਮਿਲ ਸਨ ਜਿੰਨਾ ਤੇ ਮੈਨੂੰ ਵੀ ਉਮੀਦ ਨਹੀਂ ਸੀ। ਇੰਨਾ ਹੀ ਨਹੀਂ ਕਿ ਉਹ ਮੇਰੇ ਨਾਲ ਗਏ। ਸਗੋਂ ਓਥੇ ਮੇਰਾ ਸ਼ਾਰਥਿਕ ਪੱਖ ਵੀ ਰਖਿਆ। ਖੂਬ ਬੋਲੇ। ਬੋਲਣ ਵਾਲੇ ਕਿਸੇ ਤੋਂ ਨਹੀਂ ਝਿਜਕੇ। ਉਸ ਰਾਜਨੇਤਾ ਨੂੰ ਸੱਚ ਤੋਂ ਵਾਕਿਫ ਕਰਵਾਇਆ। ਜਿਸ ਨਾਲ ਮਾਮਲਾ ਸ਼ਾਂਤ ਹੋ ਗਿਆ। ਇਹ ਸਟਾਫ ਦੇ ਸੁੱਖ ਦੁੱਖ ਵਿਚ ਸ਼ਾਮਿਲ ਹੋਣ ਦੀ ਵਧੀਆ ਉਦਾਰਨ ਹੈ। ਇਹੀ ਸਕੂਲ ਦੀ ਪਰੰਪਰਾ ਰਹੀ ਹੈ। ਜਿਥੇ ਚਾਰ ਭਾਂਡੇ ਹੁੰਦੇ ਹਨ ਖੜਕਦੇ ਹੀ ਹਨ। ਇਹ ਸੁਭਾਵਿਕ ਹੈ ਪਰ ਦੁੱਖ ਸੁੱਖ ਦਾ ਸਾਥੀ ਹੋਣਾ ਬਹੁਤ ਵੱਡੀ ਗੱਲ ਹੈ।
ਇਹ ਰੀਤੀ ਇਸੇ ਤਰਾਂ ਕਾਇਮ ਰਹੇ। ਆਪਸੀ ਮਨ ਮੁਟਾਵ ਸੰਸਥਾ ਦੀ ਚਾਰਦੀਵਾਰੀ ਤੱਕ ਸੀਮਤ ਰਹਿਣ ਅਤੇ ਬਾਹਰ ਸਟਾਫ ਇੱਕ ਰਹੇ। ਇਹ ਸਟਾਫ ਦਾ ਪ੍ਰੇਮ ਹੀ ਹੈ ਜੋ ਸ੍ਰੀ ਮੱਖਣ ਸਿੰਘ ਅਤੇ ਬੀਬੀ ਫੂਲਮਤੀ ਨੂੰ ਛੇ ਕ਼ੁ ਮਹੀਨਿਆਂ ਬਾਅਦ ਸਕੂਲ ਗੇੜਾ ਮਾਰਨ ਲਈ ਮਜਬੂਰ ਕਰ ਦਿੰਦਾ ਹੈ।
ਗਿਲੇ ਸ਼ਿਕਵੇ ਬੋਲ ਬੁਲਾਰਾ ਤਲਖ਼ੀਆਂ ਇਹ ਜੀਵਨ ਦਾ ਵਰਤਾਰਾ ਹੈ। ਸਬਜ਼ੀ ਦੇ ਸਵਾਦ ਲਈ ਵਿਚ ਪਾਏ ਮਸਾਲੇ ਤੇ ਮਿਰਚਾਂ ਵਾਂਗ ਜਰੂਰੀ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।
( ਹੱਡ ਬੀਤੀਆਂ ਚੋ )