ਪਟਵਾਰੀ ਚਰਚਾ ਕਿਸ਼ਤ 6
ਇੱਕ ਵਾਰੀ ਕਹਿੰਦੇ ਇੱਕ ਜੱਟ ਪਾਕਿਸਤਾਨ ਦੀ ਤੀਰਥ ਯਾਤਰਾ ਤੇ ਜਾਣ ਲਗਿਆ ਤਾਂ ਉਸਨੇ ਪਿੰਡ ਦੇ ਪਟਵਾਰੀ ਸਾਹਿਬ ਨੂੰ ਸੁਲਾਹ ਮਾਰੀ ਪਟਵਾਰੀ ਸਾਹਿਬ ਤੁਹਾਡੇ ਲਈ ਕੀ ਲਿਆਵਾਂ ਪਾਕਿਸਤਾਨ ਤੋਂ।
ਯਾਰ ਮੇਨੂ ਤਾਂ ਪਾਕਿਸਤਾਨੀ ਜੁੱਤੀ ਲਿਆ ਦੇਈ।ਬਹੁਤ ਵਧੀਆ ਹੁੰਦੀ ਹੈ।ਜੱਟ ਚਲਾ ਗਿਆ ਤੇ ਪਟਵਾਰੀ ਸਾਹਿਬ ਨੂੰ ਕਈ ਦਿਨ ਪਾਕਿਸਤਾਨੀ ਜੁੱਤੀ ਦੇ ਸੁਫ਼ਨੇ ਆਉਂਦੇ ਰਹੇ।
ਜਦੋ ਜੱਟ ਵਾਪਿਸ ਆਇਆ ਤਾਂ ਪਟਵਾਰੀ ਸਾਹਿਬ ਦੀ ਜੁੱਤੀ ਨਾ ਆਈ। ਜੱਟ ਨੇ ਖੱਚਰਾ ਜਿਹਾ ਹਸ ਕੇ ਬਹਾਨਾ ਬਣਾ ਦਿੱਤਾ ਜੀ ਮੈਂ ਭੁੱਲ ਗਿਆ
ਪਟਵਾਰੀ ਨੇ ਆਪਣੀ ਪੁਰਾਣੀ ਟੂਟੀ ਜੁੱਤੀ ਲਾਹੀ ਤੇ ਸਿਜਰੇ ਯਾਨੀ ਪਿੰਡ ਦੀ ਜਮੀਨ ਦਾ ਨਕਸ਼ਾ ਜੋ ਕਪੜੇ ਦਾ ਬਣਿਆ ਹੁੰਦਾ ਹੈ ਤੇ ਰੱਖ ਦਿੱਤੀ ਜਿਥੇ ਉਸ ਜੱਟ ਦੀ ਜਮੀਨ ਸੀ।ਆਪਣੀ ਜੁੱਤੀ ਥੱਲੇ ਆਏ ਜਮੀਨ ਦੇ ਨੰਬਰਾਂ ਦੀ ਗਿਰਦਾਵਰੀ ਬਦਲ ਦਿੱਤੀ।
ਕਹਿੰਦਾ ਮੈਂ ਦਸਦਾ ਹਾਂ ਜੁੱਤੀ ਕਿਵੇ ਭੁਲਦੇ ਹਨ।
#ਰਮੇਸ਼ਸੇਠੀਬਾਦਲ