ਪਟਵਾਰੀ ਨੰਬਰ 04 | patwari number 4

ਉੱਤੇ ਕਰਤਾਰ ਤੇ ਥੱਲੇ ਪਟਵਾਰ। ਕਿਸ਼ਤ ਨੰਬਰ 4
ਪਟਵਾਰੀ ਦੀ ਪੋਸਟ ਸਰਕਾਰ ਨੇ ਕਲੇਰੀਕਲ ਕੇਡਰ ਚ ਹੀ ਰੱਖੀ ਹੈ। ਅਖੇ ਪਟਵਾਰੀ ਦਸ ਪਾਸ ਹੀ ਹੁੰਦਾ ਹੈ। ਇਹਨਾਂ ਨੂੰ ਸਰਕਾਰ ਨੇ ਟੈਕਨੀਕਲ ਗਰੇਡ ਨਹੀਂ ਦਿੱਤਾ।
ਪਰ ਹਰ ਡੀ ਸੀ ਐਸ ਡੀ ਐਮ ਤੇ ਤਹਿਸੀਲਦਾਰ ਨੂੰ ਪਟਵਾਰੀ ਕੋਲੋ ਟਰੇਨਿੰਗ ਲੈਣੀ ਪੈਂਦੀ ਹੈ । ਦੁਨੀਆ ਵਿੱਚ ਇੱਕ ਪਟਵਾਰੀ ਦੀ ਪੋਸਟ ਹੀ ਐਸੀ ਹੈ ਜਿਸ ਦੇ ਇੱਕਲੇ ਦਸਖਤ ਹੀ ਚਲਦੇ ਹਨ। ਪਟਵਾਰੀ ਦੀ ਕੋਈ ਮੋਹਰ ਯ ਲੈਟਰ ਪੇਡ ਨਹੀਂ ਹੁੰਦੀ। ਮੋਹਰ ਬਿਨਾ ਹਰ ਅਫਸਰ ਡੀ ਸੀ ਤੱਕ ਦੇ ਦਸਖਤਾਂ ਦੀ ਕੋਈ ਕੀਮਤ ਨਹੀਂ ਹੁੰਦੀ। ਪਟਵਾਰੀ ਦਸਖਤ ਕਰਕੇ ਹੱਥ ਨਾਲ ਲਿਖ ਦਿੰਦਾ ਹੈ ਪਟਵਾਰੀ ਹਲਕਾ…..। ਤੇ ਉਸ ਦਾ ਲਿਖਿਆ ਹਾਈ ਕੋਰਟ ਸੁਪਰੀਮ ਕੋਰਟ ਮੰਨਦੀ ਹੈ।ਕਿਸੇ ਕੋਲੋ ਅਟੇਸਟੇਡ ਕਰਵਾਉਣ ਦੀ ਲੋੜ ਨਹੀਂ ਹੁੰਦੀ। ਪਟਵਾਰੀ ਦੀ ਦਿੱਤੀ ਫਰਦ ਨਕਲ ਤੇ ਬੈੰਕ ਕਰੋੜਾਂ ਦਾ ਕਰਜ਼ ਦੇ ਦਿੰਦਾ ਹੈ।ਰੱਬ ਦੇ ਦਿੱਤੇ ਖਰਾਬੇ ਤੋਂ ਪਟਵਾਰੀ ਬਚਾ ਸਕਦਾ ਹੈ।
I am proud to be a son of patwari. ਬਾਬਾ ਨਾਨਕ ਜੀ ਦਾ ਬਾਪ ਵੀ ਪਟਵਾਰੀ ਸੀ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *