ਇੱਕ ਵਾਰੀ ਇੱਕ ਜੱਟ ਖੇਤ ਨੂੰ ਪਾਣੀ ਲਾ ਰਿਹਾ ਸੀ। ਕੱਸੀ ਬਹੁਤ ਵੱਡੀ ਸੀ। ਉਸਤੇ ਪੁਲੀ ਵੀ ਨਹੀਂ ਸੀ। ਕੱਸੀ ਦੇ ਦੂਸਰੇ ਪਾਸੇ ਇੱਕ ਚਿੱਟ ਕੱਪੜੀਆਂ ਪੜਿਆ ਜਿਹਾ ਲਗਣ ਵਾਲਾ ਆਦਮੀ ਖੜਾ ਸੀ। ਉਸ ਦੇ ਕਹਿਣ ਤੇ ਜੱਟ ਨੇ ਉਸ ਨੂੰ ਆਪਣੇ ਮੋਢੇ ਚੱਕ ਕੇ ਕੱਸੀ ਪਾਰ ਕਰਾਉਣ ਲੱਗਾ। ਅਜੇ ਕੱਸੀ ਦੇ ਵਿਚਾਲੇ ਹੀ ਸੀ
ਬਾਬੂ ਜੀ ਕੀ ਕੰਮ ਕਰਦੇ ਹੋ। ਜੱਟ ਨੇ ਪੁੱਛਿਆ।
ਮੈਂ ਤੁਹਾਡੇ ਪਿੰਡ ਦੇ ਸਕੂਲ ਦਾ ਨਵਾਂ ਹੈਡ ਮਾਸਟਰ ਹਾਂ।ਉਸਨੇ ਆਖਿਆ।
ਹੈਡ ਮਾਸਟਰ ਦਾ ਸੁਣਦੇ ਹੀ ਜੱਟ ਨੇ ਉਸਨੂੰ ਥਾਵੇਂ ਹੀ ਪਾਣੀ ਵਿੱਚ ਸੁੱਟ ਦਿੱਤਾ।ਤੇ ਕਹਿੰਦਾ ਮੈਂ ਆਖਿਆ ਕਿਤੇ ਨਵਾਂ ਪਟਵਾਰੀ ਸਾਬ ਹੈ।
ਨੋਟ। ਮੈਂ ਵੀ ਪਟਵਾਰੀ ਪਰਿਵਾਰ ਚੋ ਹਾਂ।
#ਰਮੇਸ਼ਸੇਠੀਬਾਦਲ