ਅਵਤਾਰ ਸਿੰਘ ਗੁਜਰਾਤ ਇੱਕ ਸਖਸ਼ੀਅਤ

ਫਬ ਦਾ ਹਰ ਖਾਤਾਧਾਰਕ 5000 ਤੱਕ ਆਪਣੇ ਦੋਸਤ ਰੱਖ ਸਕਦਾ ਹੈ। ਮੇਰੇ ਵੀ ਕੋਈਂ 4900 ਦੇ ਕਰੀਬ ਫਬ ਦੋਸਤ ਹਨ। ਇਹਨਾਂ ਵਿਚੋਂ ਗਿਣਤੀ ਦੇ ਦੋਸਤ ਹੀ ਕਾਰਜਸ਼ੀਲ ਹਨ ਬਾਕੀ ਬਹੁਤੇ ਗਹਿਰੀ ਨੀਂਦ ਸੁੱਤੇ ਹੋਏ ਹਨ। ਕੁਝ ਕੁ ਨੂੰ ਮੈਂ ਉਹਨਾਂ ਦੀਆਂ ਪੋਸਟਾਂ ਤੋਂ ਚੰਗੀ ਤਰ੍ਹਾਂ ਜਾਣਦਾ ਹਾਂ। ਭਾਵੇਂ ਕਦੇ ਨਹੀਂ ਮਿਲਿਆ ਪਰ ਬਹੁਤ ਕੁਝ ਪਤਾ ਚਲਦਾ ਹੈ। ਇਹਨਾਂ ਨਜ਼ਦੀਕੀਆਂ ਵਿਚੋਂ ਇੱਕ ਸ੍ਰੀ Avtar Singh Gujarat ਜੀ ਹਨ। ਜਿੰਨਾਂ ਦਾ ਪਿਛੋਕੜ ਪੰਜਾਬ ਦਾ ਹੈ ਤੇ ਹਾਲ ਆਬਾਦ ਗੁਜਰਾਤ ਹਨ। ਉਥੇ ਉਹ ਇੱਕ ਵਧੀਆ ਹੋਟਲ ਚਲਾਉਂਦੇ ਹਨ। ਅਵਤਾਰ ਜੀ ਪੰਜਾਬ ਤੋਂ ਬਹੁਤ ਦੂਰ ਹਨ ਪਰ ਪੰਜਾਬ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਪੰਜਾਬ ਦੀ ਸਥਿਤੀ ਤੇ ਆਪਣੀ ਪੈਣੀ ਨਜ਼ਰ ਰੱਖਦੇ ਹਨ। ਗਲਤ ਨੂੰ ਗਲਤ ਕਹਿਣ ਲੱਗੇ ਕਿਸੇ ਤੋੰ ਨਾ ਡਰਦੇ ਹਨ ਨਾ ਝਿਫਦੇ ਹਨ। ਪੂਰਨ ਗੁਰੂ ਸਿੱਖ ਹਨ। ਦਿਖਾਵਾ ਘੱਟ ਕਰਦੇ ਹਨ ਤੇ ਸ਼ਰਧਾ ਆਸਥਾ ਪੂਰੀ ਰੱਖਦੇ ਹਨ। ਸਿੱਖੀ ਨੂੰ ਸਿਰਫ ਧਰਮ ਵਜੋਂ ਹੀ ਨਹੀਂ ਲੈਂਦੇ ਅਸੂਲਾਂ ਤੇ ਖਰਾ ਉਤਰਦੇ ਹਨ। ਸਿੱਖੀ ਦਾ ਦਿਖਾਵਾ ਨਹੀਂ ਕਰਦੇ ਇਹਨਾਂ ਨੇ ਆਪਣੇ ਜੀਵਨ ਨੂੰ ਸਿੱਖੀ ਅਨੁਸਾਰ ਢਾਲਿਆ ਹੋਇਆ ਹੈ। ਇਹ ਹਮੇਸ਼ਾ ਪੰਜਾਬ ਦੇ ਹਾਲਾਤਾਂ ਦੀ ਚਿੰਤਾ ਕਰਦੇ ਹਨ। ਜਿਥੋਂ ਤੱਕ ਮੈਨੂੰ ਜਾਣਕਾਰੀ ਹੈ ਅਵਤਾਰ ਜੀ ਕਿਸੇ ਸਿਆਸੀ ਮੰਚ ਦੇ ਖਿਡਾਰੀ ਵੀ ਨਹੀਂ ਹਨ। ਅਸੂਲਾਂ ਦੀ ਰਾਜਨੀਤੀ ਕਰਦੇ ਹਨ। ਆਪਣੇ ਪੇਸ਼ੇ ਪ੍ਰਤੀ ਵਫ਼ਾਦਾਰ ਤਾਂ ਹੈਗੇ ਹੀ, ਗਿੰਦਰ ਇਹਨਾਂ ਦਾ ਵਧੀਆ ਪਾਤਰ ਹੈ। ਅਵਤਾਰ ਜੀ ਹਮੇਸ਼ਾ ਪੰਜਾਬ ਤੋੰ ਬਾਹਰ ਬੈਠੇ ਸਿੱਖ ਭਰਾਵਾਂ ਦੀ ਚਿੰਤਾ ਕਰਦੇ ਹਨ। ਇਸ ਉਮਰੇ ਵੀ ਇਹ ਆਪਣੀ ਸਰਦਾਰਨੀ ਨਾਲ ਟਿੱਚਰਾਂ ਕਰਨੋ ਨਹੀਂ ਖੁੰਝਦੇ। ਉਂਜ ਡਰਦੇ ਵੀ ਹਨ। ਚਲੋ ਇਹ ਇਹਨਾਂ ਦਾ ਨਿੱਜੀ ਮਾਮਲਾ ਹੈ। ਇਹਨਾਂ ਦੀ ਪ੍ਰੋਫ਼ਾਈਲ ਇਹਨਾਂ ਬਾਰੇ ਬਹੁਤ ਕੁਝ ਬੋਲਦੀ ਹੈ। ਫਬ ਦੀ ਸਹੀ ਵਰਤੋਂ ਕਰਦੇ ਹੋਏ ਇਹ ਕਦੇ ਕਿਸੇ ਖਿਲਾਫ ਲੱਚਰ ਭਾਸ਼ਾ ਨਹੀਂ ਵਰਤਦੇ। ਸਹਿਣਸ਼ੀਲਤਾ ਇੰਨੀ ਕੁ ਹੈ ਕਿ ਇਹ ਆਪਣੀ ਜ਼ਮੀਰ ਨੂੰ ਵੀ ਮਰਨ ਨਹੀਂ ਦਿੰਦੇ। ਇਹਨਾਂ ਬਾਰੇ ਹੋਰ ਗੱਲਾਂ ਬਹੁਤ ਹਨ ਲਿਖਣ ਵਾਲੀਆਂ। ਬਾਕੀ ਕਦੇ ਫਿਰ ਸਹੀ। ਸਾਰਾ ਖਜ਼ਾਨਾ ਅੱਜ ਹੀ ਖਾਲੀ ਨਹੀਂ ਕਰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *