ਪੁਰਾਣੀ ਗੱਲ ਯਾਦ ਆ ਗਈ। ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ। ਬੋਸਕੀ ਦਾ ਫੱਟੇਦਾਰ ਪਜਾਮਾ ਪਾਉਂਦੇ । ਫਿਰ ਅਸੀਂ ਮੇਰੇ ਮਸੇਰ ਸ਼ਹਿਰੀਆਂ ਦੀ ਰੀਸੋ ਰੀਸ ਪੈਂਟਾਂ ਪਾਉਣ ਲੱਗ ਪਏ।ਓਦੋ ਪੈਂਟਾਂ ਦੇ ਅੱਗੇ ਬੱਟਨ ਲਾਉਂਦੇ ਸੀ। ਇੱਕ ਵਾਰੀ ਜਦੋ ਪੇਂਟ ਸੁਆ ਕੇ ਲਿਆਂਦੀ ਤਾਂ ਦਰਜ਼ੀ ਨੇ ਬਟਨ ਨਹੀਂ ਲਾਏ ਅੱਗੇ ਜ਼ਿਪ ਲਾ ਦਿੱਤੀ। ਮੈ ਵਾਰੀ ਵਾਰੀ ਜ਼ਿਪ ਖੋਲਦਾ ਤੇ ਬੰਦ ਕਰਦਾ। ਫਿਰ ਅਗਲੇ ਦਿਨ ਮੈਂ ਮੇਰੇ ਬੇਲੀਆਂ ਨੂੰ ਵਾਰੀ ਵਾਰੀ ਜ਼ਿਪ ਖੋਲ ਕੇ ਵਿਖਾਈ।ਅਸੀਂ ਜ਼ਿਪ ਪਹਿਲੀ ਵਾਰ ਦੇਖੀ ਸੀ।ਬਹੁਤ ਅਚੰਭਾ ਲਗਦੀ ਸੀ।ਯਾਰ ਬੇਲੀ ਵੀ ਜ਼ਿਪ ਵੇਖ ਕੇ ਹੈਰਾਨ ਹੁੰਦੇ ykk ਦੀ ਜ਼ਿਪ ਸੀ ਉਹ।
ਤੇ ਹੁਣ ਅਗਲੇ ਭੁਜੀਏ ਦੇ ਪੈਕਟ ਦੇ ਵੀ ਜ਼ਿਪ ਲਾਈ ਜਾਂਦੇ ਹਨ। ਸੁਭਾਇਕੀ ਬੀਕਾ ਜੀ ਦੇ ਭੁਜੀਏ ਦਾ ਜ਼ਿਪ ਵਾਲਾ ਪੈਕਟ ਵੇਖਿਆ ਤਾਂ ਬਚਪਨ ਯਾਦ ਆ ਗਿਆ। ਅੱਜ ਕੱਲ ਤਾਂ ਸਿਰਹਾਣੇ ਰਜਾਈ ਦੇ ਕਵਰ ਦੇ ਵੀ ਜਿਪ ਲਾਉਂਦੇ ਹਨ।
#ਰਮੇਸ਼ਸੇਠੀਬਾਦਲ