ਸਧਾਰਨ ਜਿਹੀ ਦੇਸੀ ਬ੍ਰੀਡ ਨੇ ਵਧੀਆ ਕਿਸਮ ਦੇ ਚਾਰ ਕਤੂਰੇ ਦੇ ਦਿੱਤੇ..ਲੋਕ ਦੂਰੋਂ ਦੂਰੋਂ ਵੇਖਣ ਆਇਆ ਕਰਨ..ਲੈਣ ਦੀ ਕੋਸ਼ਿਸ਼ ਵੀ ਕਰਿਆ ਕਰਨ ਪਰ ਅੱਗਿਓਂ ਪੇਸ਼ ਨਾ ਜਾਣ ਦਿਆ ਕਰੇ..ਫੇਰ ਕਿਸੇ ਸਲਾਹ ਦਿੱਤੀ ਕੇ ਦੁੱਧ ਵਿਚ ਮਿੱਸੀਆਂ ਰੋਟੀਆਂ ਭਿਓਂ ਕੇ ਪਾਓ..ਬੜੀ ਸ਼ੁਕੀਨ ਏ..!
ਅਗਲਿਆਂ ਇੰਝ ਹੀ ਕੀਤਾ..!
ਸਾਰਾ ਧਿਆਨ ਖਾਣ ਪੀਣ ਵੱਲ ਰਿਹਾ ਕਰੇ..ਦੋ ਦਿਨਾਂ ਵਿਚ ਹੀ ਸਾਰੇ ਕਤੂਰੇ ਗਾਇਬ ਹੋ ਗਏ..ਹੁਣ ਲੋਕਾਂ ਰੋਟੀ ਪੌਣੀ ਵੀ ਬੰਦ ਕਰ ਦਿੱਤੀ..ਸਾਰਾ ਦਿਨ ਪਿੰਡ ਵਿਚ ਚੂੰ-ਚੂੰ ਕਰਦੀ ਫਿਰੀ ਜਾਇਆ ਕਰੇ..ਕੁਝ ਆਖਣ ਗਵਾਚੇ ਬੱਚੇ ਲੱਭਦੀ ਏ ਤੇ ਕੁਝ ਆਖਣ ਇਸਨੂੰ ਦੁੱਧ ਵਾਲੀ ਮਿੱਸੀ ਰੋਟੀ ਦੀ ਆਦਤ ਪੈ ਗਈ ਏ..!
ਖੈਰ ਇਹ ਤਾਂ ਓਹੀ ਜਾਣਦੀ ਕੇ ਉਸਨੂੰ ਦੁੱਖ ਕਿਸ ਗੱਲ ਦਾ ਸੀ ਪਰ ਅਕਸਰ ਹੀ ਵੇਖਿਆ ਗਿਆ ਜਿਹੜੀਆਂ ਕੌਂਮਾਂ ਨੂੰ ਮੁਫ਼ਤ ਦੀ ਰੋਟੀ ਦਾ ਭੁੱਸ ਪੈ ਜਾਵੇ ਓਹਨਾ ਦੀ ਅਗਲੀ ਪੀੜੀ ਅਕਸਰ ਹੀ ਗਵਾਚ ਜਾਇਆ ਕਰਦੀ ਏ!
ਹਰਪ੍ਰੀਤ ਸਿੰਘ ਜਵੰਦਾ