ਵਾਣ ਦੇ ਮੰਜੇ ਦੀ ਬਾਹੀ ਨਾਲ ਖੱਦਰ ਦਾ ਪੋਣਾ ਬੰਨ ਕੇ ਬੀਬੀ ਛੋਟੇ ਜੁਆਕਾਂ ਨੂੰ ਸੁਆਉਣ ਵਾਲਾ ਪੀਂਘਾਂ ਜਿਹਾ ਬਣਾ ਕੇ ਗੁਆਂਢੀਆਂ ਦੇ ਘਰੋਂ ਲਿਆਂਦੀ ਲੱਸੀ ਦਾ ਭਰਿਆ ਵੱਡਾ ਸਾਰਾ ਡੋਲੂ ਉਲਟਾ ਦਿੰਦੀ। ਉਸ ਪੋਣੇ ਦੇ ਥੱਲੇ ਕੋਈ ਖਾਲੀ ਭਾਂਡਾ ਯ ਮਿੱਟੀ ਦਾ ਧਾਮਾਂ ਰੱਖ ਦਿੰਦੀ। ਲੱਸੀ ਵਿਚੋਂ ਹੋਲੀ ਹੋਲੀ ਪਾਣੀ ਨੁੱਚੜਦਾ ਰਹਿੰਦਾ। ਪਾਣੀ ਦੀ ਧਾਰ ਬੱਸ ਸਿਲਾਈ ਜਿੰਨੀ ਮੋਟੀ ਹੁੰਦੀ ਸੀ। ਅੱਧੇ ਕੁ ਘੰਟੇ ਚ ਸਾਰਾ ਪਾਣੀ ਨੁੱਚੜ ਜਾਂਦਾ ਤੇ ਫਿਰ ਮਾਂ ਪੋਣੇ ਨੂੰ ਖੋਲ ਕੇ ਪੋਣੇ ਨਾਲ ਲੱਗੀ ਕਰੀਮ ਵਰਗੀ ਗਾਹੜੀ ਲੱਸੀ ਨੂੰ ਚੀਨੀ ਦੇ ਬਰਤਨ ਵਿਚ ਇੱਕਠਾ ਕਰਦੀ। ਨੂਨ ਮਿਰਚ ਤੇ ਭੁੰਨਿਆ ਹੋਇਆ ਜ਼ੀਰਾ ਪਾ ਕੇ ਰੋਟੀ ਖਾਣ ਲਈ ਰਾਇਤਾ ਬਣਾ ਦਿੰਦੀ। ਕਦੇ ਕਦੇ ਕੁਤਰ ਕੇ ਗੰਢੈ ਯ ਉਬਾਲ ਕੇ ਆਲੂ ਵੀ ਪਾ ਦਿੰਦੀ। ਸਵਾਦ ਬਦਲਣ ਲਈ ਉਹ ਪਕੋੜੀਆਂ ਵੀ ਪਾ ਦਿੰਦੀ। ਰੋਟੀ ਨਾਲ ਹੀ ਨਹੀਂ ਕੱਲਾ ਰਾਇਤਾ ਹੀ ਕੌਲੀਆਂ ਭਰ ਭਰ ਖਾਂਦੇ।
ਬਹੁਤ ਨਜ਼ਾਰਾ ਆਉਂਦਾ।
ਹੁਣ ਸਪਰੇਟੇ ਦੁੱਧ ਦੀ ਦਹੀ ਨਾਲ ਉਹ ਗੱਲ ਨਹੀਂ ਬਣਦੀ।
ਮਾਂ ਤੂੰ ਵਾਕਿਆ ਹੀ ਕਲਾਕਾਰ ਸੀ। ਅੱਜ ਕੱਲ੍ਹ ਤਾਂ ਜਿੰਨੇ ਪਰਿਵਾਰ ਦੇ ਜੀਅ ਓਨੀਆਂ ਸਬਜ਼ੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ