ਕਈ ਦਿਨਾਂ ਤੋ ਹੋ ਰਹੀ ਬੱਦਲਵਾਈ ਨੇ ਮੇਰੇ ਬਾਪੂ ਦੇ ਚਿਹਰੇ ਤੇ ਫਿਕਰਾਂ ਦੇ ਬੱਦਲ ਅਤੇ ਘੋਰ ਚਿੰਤਾਂ ਦੀਆਂ ਲਕੀਰਾਂ ਵਾਹ ਦਿੱਤੀਆਂ ਸਨ।ਪਰ ਨਿੱਕੀ ਨਿੱਕੀ ਕਣੀ ਦੇ ਮੀਂਹ ਪੈਦੇ ਵਿੱਚ ਵੀ ਬਾਪੂ ਜੀ ਖੇਤ ਗਏ ਤਾਂ ਪੱਕਣ ਤੇ ਆਈ ਫਸਲ ਵੇਖ ਵਾਹਿਗੁਰੂ,ਵਾਹਿਗੁਰੂ ਦਾ ਜਾਪ ਕਰਦੇ ਕਰਦੇ ਕਹਿਣ ਲੱਗੇ ਮਾਲਕਾ ਮੇਹਰ ਕਰੀ ਸਭ ਤੇਰੇ ਆਸਰੇ ਹੀ ਉੱਡਦੇ ਹਨ।ਅਤੇ ਜਦੋ ਮੀਂਹ ਪੂਰੇ ਜੋਰ ਨਾਲ ਵਰ੍ਹਣ ਲੱਗਿਆ ਤਾਂ ਹੌਲੀ ਹੌਲੀ ਘਰ ਆ ਗਏ ਤੇ ਮਾਂ ਨੂੰ ਕਹਿੰਦੇ ਹੁਣ ਤਾਂ ਉਸ ਮਾਲਕ ਦੀ ਮਰਜ਼ੀ ਆ ਜਿੱਥੇ ਰੱਖੇ ਉੱਥੇ ਹੀ ਰਹਿਣਾ ਕਰਮਾਂ ਵਾਲੀਏ।ਸੋਚਿਆ ਸੀ ਦੋ ਕਮਰੇ ਚੱਜ਼ਦੇ ਪਾਕੇ ਧੀ ਵਿਆਹ ਦਿਆਗੇ ਪਰ ਕੋਈ ਗੱਲ ਨਹੀ ਜਿਉਦੇ ਜੀਆਂ ਨੂੰ ਖਾਣ ਜੋਗੇ ਦਾਣੇ ਤਾਂ ਰੱਬ ਦੇਵੇਗਾ ।ਇਸੇ ਤ੍ਹਰਾ ਗੱਲਾਬਾਤਾਂ ਕਰਦਿਆ ਨੇ ਰਾਤ ਦਾ ਰੋਟੀਪਾਣੀ ਖਾਦਾ ਤੇ ਸੌਣ ਵਾਸਤੇ ਪੈ ਗਏ ਪਰ ਨੀਂਦ ਕਿੱਥੇ ਆਵੇ ਕਿਉਕਿ ਮੀਂਹ ਤੇ ਰੁਕਣ ਦਾ ਨਾ ਹੀ ਨਹੀ ਸੀ ਲੈਦਾ।ਕਰੀਬ 12 ਕੁ ਵਜੇ ਦਾ ਟਾਇਮ ਹੋਣਾ ਬੱਸ ਹੋ ਗਿਆ ਉਹੀ ਕੰਮ ਜਿਸਦਾ ਡਰ ਸੀ ਮੋਹਲੇਧਾਰ ਮੀਂਹ ਦੇ ਨਾਲ ਚਲ ਪਈ ਗੜੇਮਾਰੀ ਤੇ ਮੇਰੇ ਮਾਂ ,ਬਾਪੂ ਤੇ ਅਸੀ ਸਾਰੇ ਰੱਬ ਰੱਬ ਕਰਨ ਲੱਗੇ ਮਾਂ ਕਹਿੰਦੀ ਮਾਲਕਾ ਤੇਰੀਆ ਤੂੰ ਹੀ ਜਾਣੇ ਬੱਸ ਹਰ ਘਰ ਵਿੱਚ ਘਰਦੇ ਜੀਆਂ ਦੀ ਤੰਦਰੁਸਤੀ ਰੱਖੀ ਜੇ ਚੁੰਝ ਦਿੱਤੀ ਹੈ ਤਾਂ ਚੋਗੇ ਦਾ ਵੀ ਤੈਨੂੰ ਫਿਕਰ ਹੈ।ਪਤਾ ਨਹੀ ਰੱਬ ਕਿਹੜਿਆ ਰੰਗਾ ਵਿੱਚ ਰਾਜੀ……
ਪਰਮਜੀਤ ਕੌਰ ਸੋਢੀ