ਅਧੂਰੀ ਪ੍ਰੇਮ ਕਹਾਣੀ ਭਾਗ 1 | adhuri prem kahani

ਬਘੇਲ ਸਿੰਘ ਆਪਣੇ ਚਾਰਾ ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ।ਉਸ ਦੇ ਬਾਪ ਕੋਲ ਵੀਹ ਕਿੱਲੇ ਜਮੀਨ ਸੀ ।ਉਸ ਦੇ ਤਿੰਨ ਭੈਂਣਾ ਸਨ  ਸਾਰੇ ਭੈਂਣ ਭਰਾਂ ਵਿਆਹੇ ਗਏ ਸਨ।ਸਾਰੀਆ ਵਿੱਚੋ ਬਘੇਲ ਸਿੰਘ ਹੀ ਦਸ ਪੜ੍ਹੀਆਂ ਸੀ।ਉਸ ਦੇ ਆਬਦੇ ਵੀ ਚਾਰ ਬੱਚੇ ਸਨ ਦੋ ਮੁੰਡੇ ਤੇ ਦੋ ਕੁੜੀਆਂ। ਬਘੇਲ ਸਿੰਘ ਦੇ ਵੱਡੇ ਦੋਵੇ ਬੱਚੇ ਸਕੂਲ ਨਾ ਗਏ ਨਾ ਮੁੰਡਾ ਤੇ ਨਾ ਕੁੜੀ। ਬਸ ਛੋਟੇ ਦੋਵੇ ਬੱਚੇ ਸਕੂਲ ਪੜ੍ਹਦੇ ਸਨ ਛੋਟਾ ਮੁੰਡਾ ਤੇ ਸਭ ਤੋ ਛੋਟੀ ਕੁੜੀ ਸਿਮਰਜੀਤ ।ਟੱਬਰ ਵੱਡਾ ਹੋਣ ਕਰਕੇ ਘਰ ਦਾ ਗੁਜ਼ਾਰਾ ਔਖਾ ਸੀ ਬਘੇਲ ਸਿੰਘ ਨੇ ਸ਼ਹਿਰ ਜਾ ਕੇ ਨੌਕਰੀ ਕਰਨ ਦਾ ਮਨ ਬਣਾਇਆ। ਸਰਪੰਚ ਦੀ ਜਾਣ ਪਹਿਚਾਣ ਕਰਕੇ ਬਘੇਲ ਸਿੰਘ ਨੂੰ ਸ਼ਹਿਰ ਵਿੱਚ ਚਪੜਾਸੀ ਦੀ ਨੌਕਰੀ ਮਿੱਲ ਗਈ ਪਹਿਲਾ ਕੱਚੇ ਤੌਰ ਤੇ ਫੇਰ ਜਲਦੀ ਹੀ ਪੱਕਾ ਹੋ ਗਿਆ। ਉਹ ਹਰ ਰੋਜ਼ ਸ਼ਹਿਰੋ ਪਿੰਡ ਆਉਂਦਾ ਉਸ ਦਾ ਬਹੁਤ ਸਮਾਂ ਆਉਣ ਜਾਣ ਵਿੱਚ ਖਰਾਬ ਹੋ ਜਾਂਦਾ। ਇਸ ਲਈ ਉਸ ਨੇ ਆਪਣੇ ਪਰਿਵਾਰ ਸਮੇਤ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ । ਉਸ ਨੇ ਕਿਰਾਏ ਦਾ ਮਕਾਨ ਲੈ ਲਿਆ ਤੇ ਵੱਡੇ ਮੁੰਡੇ ਨੂੰ ਆਪਣੇ ਨਾਲ ਹੀ ਕੱਚਾ ਰੱਖਵਾ ਲਿਆ । ਛੋਟੇ ਬੱਚੇ ਸ਼ਹਿਰ ਦੇ ਸਕੂਲ ਪੜ੍ਹਨ ਲੱਗ ਗਏ ।ਬਘੇਲ ਦੀ ਪਤਨੀ ਨੇ ਕਪੜੇ ਸਿਆਉਂਣੇ ਸ਼ੁਰੂ ਕਰ ਦਿੱਤੇ । ਵੱਡੀ ਕੁੜੀ  ਘਰ ਦਾ ਸਾਰਾ ਕੰਮ ਕਰਦੀ ਸੀ । ਸਾਰਾ ਟੱਬਰ ਰਲਕੇ ਗੁਜ਼ਾਰੇ ਯੋਗੇ ਪੈਸੇ ਕਮਾਉਂਦੇ ਸੀ। ਸਿਮਰ ਸਭ ਤੋ ਛੋਟੀ ਹੋਣ ਕਰਕੇ ਲਾਡਲੀ ਸੀ ਪਰ ਪੜ੍ਹਨ ਵਿੱਚ ਬਹੁਤ ਤੇਜ਼ ਸੀ । ਉਸਦਾ ਭਰਾ ਤਾ ਦਸਵੀ ਵਿੱਚੋ ਫ਼ੇਲ ਹੋ ਕੇ ਟੱਰਕ ਤੇ ਕਲੀਨਰ ਲੱਗ ਗਿਆ ਪਰ ਸਿਮਰ ਨੇ ਦਸਵੀ ਵੱਧੀਆਂ ਨੰਬਰਾ ਨਾਲ ਪਾਸ ਕੀਤੀ। ਬਘੇਲ ਸਿੰਘ ਨੇ ਉਸ ਨੂੰ ਕਾਲਜ ਵਿੱਚ ਪੜ੍ਹਨ ਲਾ ਦਿੱਤਾ। ਸਿਮਰ ਬਹੁਤ ਹੀ ਸੋਹਣੀ ਮੁਟਿਆਰ ਸੀ ।ਪਤਲਾ ਪਤੰਗ ਵਰਗਾ ਸਰੀਰ, ਲੰਬਾ ਕੱਦ ਤਿੱਖੇ ਨੈਂਨ ਨਕਸ਼ ਵਾਲੀ ਮੁਟਿਆਰ ਦੇ ਗੋਰੇ ਰੰਗ ਨੇ ਉਸ ਦੇ ਸਹੁਪਣ ਨੂੰ ਚਾਰ ਚੰਨ ਲਾ ਦਿੱਤੇ। ਉਹ ਬਹੁਤ ਪੜ੍ਹਨਾਂ ਚਾਹੁੰਦੀ ਸੀ।ਉਹ ਗਿੱਧੇ ਦੀ ਟੀਮ ਚ ਸਲੈਕਟ ਹੋ ਗਈ । ਗਿੱਧੇ ਦੀ ਟੀਮ ਨੇ ਕਾਲਜ਼ ਦੇ ਫਕਸ਼ਨ ਵਿੱਚ ਧਮਾਲ ਪਾ ਦਿੱਤੀ।ਇੱਕ ਸਾਲ ਵਧੀਆਂ ਗੁਜ਼ਰਿਆ ਉਧਰ ਉਸਦੀ ਵੱਡੀ ਭੈਂਣ ਦਾ ਵਿਆਹ ਹੋ ਗਿਆ ।ਮੁੰਡਾ ਨਾਲ ਦੇ ਸ਼ਹਿਰ ਆਬਦਾ ਕੰਮ ਕਰਦਾ ਸੀ । ਉਸ ਕੋਲ ਆਪਣਾ ਟਰੈਕਟਰ ਸੀ ਤੇ ਉਹ ਭਾੜਾ ਢੋਹਦਾ ਸੀ। ਉਸ ਨੇ ਆਪਣੀ ਰਿਸ਼ਤੇਦਾਰੀ ਚੋ ਹੀ ਸਿਮਰ ਦੇ ਵੱਡੇ ਭਰਾਂ ਨੂੰ ਰਿਸ਼ਤਾ ਕਰਵਾ ਦਿੱਤਾ। ਸਾਲ ਦੇ ਅੰਦਰ ਹੀ ਦੋ ਬੱਚੇ ਵਿਆਹੇ ਗਏ । ਬਘੇਲ ਸਿੰਘ ਨੂੰ ਲੱਗੀਆ ਅੱਧਾ ਭਾਰ ਹਲਕਾ ਹੋ ਗਿਆ। ਸਿਮਰ ਦੀ ਭੈਂਣ ਵਾਲਾ ਕੰਮ ਹੁੱਣ ਸਿਮਰ ਦੀ ਭਰਜਾਈ ਨੇ ਕਰਨਾ ਸ਼ੁਰੂ ਕਰ ਦਿੱਤਾ।ਸਿਮਰ ਨੇ ਵਧੀਆਂ ਨੰਬਰਾ ਚ ਪ੍ਰੈਪ ਪਾਸ ਕੀਤੀ। ਅਗਲੀ ਕਲਾਸ ਵਿੱਚ ਦਾਖਲਾ ਲੈ ਲਿਆ ਸੀ ਹੁੱਣ ਤੱਕ ਸਭ ਠੀਕ ਸੀ ਨਵਾਂ ਵਿਦਿਅਕ ਸ਼ੈਸ਼ਨ ਸ਼ੁਰੂ ਹੋ ਗਿਆ। ਚਾਈ ਚਾਈ ਸਿਮਰ ਅਗਲੀ ਕਲਾਸ ਵਿੱਚ ਗਈ ਇਸ ਵਾਂਰ ਉਨ੍ਹਾਂ ਨੂੰ ਇਸ ਗਲ਼ ਦਾ ਵੀ ਚਾਅ ਸੀ ਕੇ ਆਪਣੇ ਤੋ ਛੋਟੀ ਕਲਾਸ ਦੇ ਨਵੇਂ ਵਿਦਿਆਰਥੀਆਂ ਦੀ ਰੈਗਿੰਗ ਕਰਨਗੇਂ। ਕਾਲਜ਼ ਦੇ ਪਹਿਲੇ ਹੀ ਦਿਨ ਸਿਮਰ ਦੀ ਕਲਾਸ ਦੇ ਵਿਦਿਆਰਥੀਆਂ ਨੇ ਨਵੇਂ ਦਾਖਲ ਹੋਏ ਪ੍ਰੈਪ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਹਾਲ ਵਿੱਚ ਇੱਕਠਾ ਕਰ ਲਿਆ ਵੀ ਤੁਹਾਡੇ ਨਾਲ ਜਾਣ ਪਹਿਚਾਣ ਕਰਨੀ ਹੈ । ਜਿਸ ਨੂੰ ਰੈਗਿੰਗ ਕਹਿੰਦੇ ਨੇ। ਨਵੇਂ ਵਿਦਿਆਰਥੀ ਇੱਕ ਇੱਕ ਕਰਕੇ ਆਉਂਦੇ ਪਹਿਲਾ ਆਪਣੀ ਪਹਿਚਾਣ ਦਸਦੇ ਫੇਰ ਜੋ ਵੀ ਵੱਡੇ ਵਿਦਿਆਰਥੀ ਕਹਿੰਦੇ ਉਹ ਕਰਕੇ ਵਿਖਾਉਂਦੇ। ਕਿਸੇ ਤੋ ਡਾਇਲਾਗ  ਬੁਲਵਾਏ ਜਾਂਦੇ ਕਿਸੇ ਤੋ ਗਾਣਾਂ ਸੁਣਿਆਂ ਜਾਂਦਾ ਜਿਸ ਨੂੰ ਕੁਝ ਵੀ ਨਾ ਆਉਦਾ ਉਸ ਤੋਂ ਦਸ ਦਸ ਬੈਠਕਾ ਲਵਾਇਆ ਜਾਦੀਆਂ। ਇਹ ਸਿਲਸਿਲਾ ਜਾਰੀ ਰਿਹਾ। ਉਨ੍ਹਾਂ ਨਵੇ ਵਿਦਿਆਰਥੀਆਂ ਵਿੱਚ ਇੱਕ ਲੰਬਾ ਜਿਹਾ ਮੁੰਡਾਂ ਸੀ ਜਦੋਂ ਉਸ ਦੀ ਵਾਰੀ ਆਈ ਤਾ ਉਸ ਨੇ ਆਪਣਾ ਨਾਂ ਰਵਿੰਦਰ ਦੱਸੀਆ ।
“ਰਵਿੰਦਰ ਕੀ ਪੂਰਾ ਨਾਂ ਦਸੋ” ਇੱਕ ਮੁੰਡੇ ਨੇ ਕਿਹਾ ।

“ਜੀ ਰਵਿੰਦਰ ਸੰਧੂ ”

“ਤੂੰ ਕੀ ਕਰ ਕੇ ਵਿਖਾਉਗੇਂ “;ਸੀਨੀਅਰ ਵਿਦਿਆਰਥੀ ਨੇ ਕਿਹਾ।

“ਜੀ ਮੈ ਭਾਸ਼ਨ ਦੇ ਸਕਦਾ ਹਾਂ ਤੁਸੀ ਮੈਨੂੰ ਕੋਈ ਵਿਸ਼ਾ ਦਿਉ ਮੈ ਭਾਸ਼ਨ ਦੇ ਦਿਆਗਾਂ ” ਰਵਿੰਦਰ ਨੇ ਬੜੇ ਵਿਸ਼ਵਾਸ਼ ਨਾਲ ਕਿਹਾ। ਮੁੰਡੇ ਨੇ ਉਸ ਨੂੰ ਇੱਕ ਵਿਸ਼ਾ ਦਿੱਤਾ । ਰਵਿੰਦਰ ਨੇ ਬੋਲਣਾ ਸ਼ੁਰੂ ਕੀਤਾ ਪਹਿਲੀ ਵਾਰੀ ਸਿਮਰ ਨੇ ਉਸ ਨੂੰ ਧਿਆਨ ਨਾਲ  ਵੇੱਖਿਆਂ । ਉਹ ਬੋਲਦਾ ਗਿਆ ਤੇ ਉਸਦਾ ਬੋਲਿਆ ਇੱਕ ਇੱਕ ਅੱਖਰ ਸਿਮਰ  ਨੇ ਧਿਆਨ ਲਾ ਕੇ ਸੁਣੀਆਂ ।ਉਹ ਉਸ ਵੱਲ  ਹੀ ਵੇਖਦੀ ਰਹੀ ਉਸ ਨੂੰ ਵੀ ਸੱਮਝ ਨਹੀ ਸੀ ਆ ਰਹੀ ਵੀ ਇਹ ਕੀ ਹੋ ਰਿਹਾ। ਕੌਣ ਹੈ ਇਹ ਜਿਸ ਨੇ ਉਸ ਦੇ ਦੀਮਾਗ ਤੇ ਐਨਾ ਅਸਰ ਕਰ ਦਿੱਤਾ ।ਉਹ ਬੋਲਣੋ ਚੁੱਪ ਹੋ ਗਿਆ
“ਇੱਕ ਵਾਰ ਫ਼ੇਰ  ਬੋਲੋ”  ਸਿਮਰ ਨੇ ਜ਼ੋਰ ਦੀ ਕਿਹਾ ।ਉਹ ਦੁਬਾਰਾ ਸ਼ੁਰੂ ਹੋ ਗਿਆ ਤੇ ਬਿੰਨ੍ਹਾਂ ਰੁਕੇ ਬੋਲਦਾ ਰਿਹਾ। ਸਿਮਰ ਨੂੰ ਪਤਾ ਹੀ ਨਾ ਲੱਗਾ ਕੇ ਉਹ ਕਦੋ ਬੋਲਣੋ ਹੱਟੀਆਂ ਤੇ ਕਦੋਂ ਇਹ ਰੈਗਿੰਗ ਖਤਮ ਹੋ ਗਈ  ਤੇ ਕਦੋ ਹਾਲ ਖਾਲੀ ਹੋ ਗਿਆ। ਉਸਦੀ ਸਹੇਲੀ ਨੇ ਉਸ ਨੂੰ ਹਲੂਨ ਕੇ ਉੱਠਾਇਆ ਜਾਣਾ ਨਹੀ ਸਾਰੇ ਚੱਲੇ ਗਏ। ਸਿਮਰ ਅਰਧ ਬਿਹੋਸ਼ੀ ਦੀ ਹਾਲਤ ਵਿੱਚ ਉਸ ਨਾਲ ਚੱਲੀ ਗਈ।ਉਸ ਦੇ ਦਿਲੋ ਦਿਮਾਗ ਵਿੱਚ ਉਹ ਮੁੰਡਾ ਘੁੰਮ ਰਿਹਾ ਸੀ । ਰਾਤ ਨੂੰ ਸੌਂਣ ਵੇਲੇ ਵੀ ਉਹ ਬਸ ਉਸ ਮੁੰਡੇ ਬਾਰੇ ਹੀ ਸੋਚਦੀ ਰਹੀ । ਉਹ ਕਦੋਂ ਸੁਤੀ ਉਸ ਨੂੰ ਯਾਦ ਨਹੀ ਸੀ।
                    ਰਵਿੰਦਰ ਸਿੰਘ ਸੰਧੂ ਜਾਣੀ ਰਵੀ ਦਰਅਸਲ ਇਸੇ ਸ਼ਹਿਰ ਦਾ ਵਾਸੀ ਹੁੰਦਾ ਸੀ । ਅਜ ਤੋ ਤਿੰਨ ਚਾਰ ਮਹਿਨੇ ਪਹਿਲਾਂ ਉਨ੍ਹਾਂ ਦਾ ਪਰਿਵਾਰ ਇੱਥੇ ਹੀ ਰਹਿੰਦਾ ਸੀ। ਉਸਦੇ ਪਿਤਾ ਜੀ ਚੰਗੀ ਜਮੀਨ ਜਾਈਦਾਦ ਦੇ ਮਾਲਕ ਸਨ। ਸ਼ਹਿਰ ਤੋ ਥੋਹੜੀ ਦੂਰ ਹੀ ਉਨ੍ਹਾਂ ਦਾ ਪਿੰਡ ਸੀ। ਇੱਥੇ ਸ਼ਹਿਰ ਵਿੱਚ ਰਹਿਕੇ ਉਹ ਬਿਜ਼ਨਸ ਕਰਦੇ ਸਨ ਨਾਲੇ ਬੱਚੇ ਚੰਗੇ ਸਕੂਲ ਵਿੱਚ ਪੜਾਉਂਦੇ ਸਨ । ਪਰ ਰਵੀ ਦੇ ਪਿਤਾ ਦੀ ਸ਼ਰਾਬ ਪੀਣ ਦੀ ਆਦਤ ਨੇ ਉਨ੍ਹਾਂ ਦਾ ਸਾਰਾ ਬਿਜ਼ਨਸ ਬਰਬਾਦ ਕਰ ਦਿੱਤਾ ਸੀ ਤੇ ਲੱਖਾਂ ਰੁਪਏ ਦਾ ਕਰਜ਼ਾ ਸਿਰ ਚੱੜ ਗਿਆ ਸੀ।ਇੱਥੇ ਹੀ ਬਸ ਨਹੀ ਉਸਦੇ ਪਿਤਾ ਸ਼ਰਾਬ ਪੀ ਕੇ ਉਸ ਦੀ ਮਾਂ ਨਾਲ ਵੀ ਕੁੱਟ ਮਾਰ ਕਰਦੇ ਘਰ ਵਿੱਚ ਕਲੇਸ਼ ਦਾ ਮਹੋਲ ਸੀ । ਰਵੀ ਤੇ ਉਸਦੇ ਦੋ ਛੋਟੇ ਭੈਂਣ ਭਰਾਂ ਭਾਵੇ ਸ਼ਹਿਰ ਦੇ ਵਧਿਆਂ ਸਕੂਲ ਵਿੱਚ ਪੜ੍ਹਦੇ ਸਨ ਪਰ ਘਰ ਦਾ ਮਹੋਲ ਠੀਕ ਨਾ ਹੋਣ ਕਰਕੇ ਰਵੀ ਨੌਵੀ ਕਲਾਸ ਵਿੱਚੋ ਫ਼ੇਲ ਹੋ ਗਿਆ। ਉਸ ਦੇ ਘਰ ਦੇ ਸੱਮਝਦੇ ਸਨ ਇਹ ਸ਼ਹਿਰ ਵਿੱਚ ਰਹਿਕੇ ਵਿਗੜ ਗਿਆ ਇਸ ਲਈ ਇਸ ਨੂੰ ਪਿੰਡ ਦੇ ਸਕੂਲ ਤੋ ਦਸਵੀ ਕਰਵਾਈ ਜਾਏ। ਉਸ ਦਾ ਮਾਮਾ ਉਸ ਨੂੰ ਨਾਨਕੀ ਲੈ ਗਿਆ ਤੇ ਉਸ ਨੇ ਨਾਨਕੇ ਵਾਲੇ ਸਕੂਲ ਤੋ ਨੌਵੀ ਤੇ ਦਸਵੀ ਦੀ ਪੜਾਈ ਕੀਤੀ। ਜਦੋ ਹੀ ਦਸਵੀ ਦੇ ਪੇਪਰ ਦੇ ਕੇ ਵਾਪਿਸ ਆਇਆ ਤਾ ਰਵੀ ਦੇ ਮਾਂ ਬਾਪ ਨੇ ਪਿੰਡ ਜਾ ਕੇ ਖੇਤੀ ਕਰਨ ਦਾ ਫੈਸਲਾ ਕਰ ਲਿਆ ਸੀ ।  ਕਿਉਕਿ ਸ਼ਹਿਰ ਵਿੱਚ ਰਹਿਣਾ ਹੁੱਣ ਉਨ੍ਹਾਂ ਦੇ ਵੱਸ ਨਹੀ ਸੀ । ਦੂਸਰੀ ਗਲ਼ ਇਹ ਸੀ ਵੀ ਰਵੀ ਦੇ ਦਾਦਾ ਜੀ ਨੇ ਉਸ ਦੇ ਪਿਤਾ ਜੀ ਦੀ ਸ਼ਰਾਬ ਦੀ ਆਦਤ ਵੇਖ ਕੇ ਉਸ ਨੂੰ ਤੀਜ਼ੇ ਹਿੱਸੇ ਦੀ ਜਮੀਨ ਦੇ ਕੇ ਅੱਡ ਕਰ ਦਿੱਤਾ ਸੀ । ਜ਼ਮੀਨ ਠੇਕੇ ਤੇ ਕੋਈ ਲੈਂਦਾ ਨਹੀ ਸੀ ਇਸ ਲਈ ਪਿੰਡ ਜਾ ਕੇ ਖੇਤੀ ਕਰਨੀ ਬੇਹਤਰ ਆਫ਼ਸ਼ਨ ਸੀ। ਉਨ੍ਹਾਂ ਨੂੰ ਸ਼ਹਿਰ ਵਾਲੇ ਮਕਾਨ ਦਾ ਕਿਰਾਇਆਂ ਵੀ ਆਉਣ ਲੱਗ ਜਾਣਾਂ ਸੀ । ਰਵੀ ਪਿੰਡ ਜਾ ਕੇ ਖੇਤੀ ਵਿੱਚ ਹੱਥ ਵਟਾਉਣ ਲੱਗ ਗਿਆ। ਉਹ ਟਰੈਕਟਰ ਚਲਾਉਦਾਂ ਤੇ ਹੋਰ ਕੰਮ ਕਰਦਾ ਖੇਤ ਜਾ ਕੇ। ਨਾਨਕੀ ਰਹਿਕੇ ਉਸ ਨੂੰ ਖੇਤੀ ਦਾ ਤਜ਼ਰਬਾ ਹੋ ਗਿਆ ਸੀ। ਉਸ ਦਾ ਦਸਵੀ ਦਾ ਰਿਜੰਲਟ ਆਇਆ ਉਸ ਦੇ ਚੰਗੇ ਨੰਬਰ ਆ ਗਏ। ਰਵੀ ਭਾਵੇਂ ਕਾਲਜ ਦੀ ਪੜਾਈ ਨਹੀ ਸੀ ਕਰਨਾ ਚਾਹੁੰਦਾ ਉਹ ਆਪਣਾ ਸਾਰਾ ਧਿਆਨ ਖੇਤੀ ਵੱਲ ਲਾਉਂਣਾ ਚਾਹੁੰਦਾ ਸੀ ਤਾ ਜੋ ਪਿਤਾ ਜੀ ਵਲੋਂ ਲਿਆ ਲੱਖਾ ਰੁਪਏ ਦਾ ਕਰਜ਼ਾ ਮੋੜਿਆ ਜਾ ਸਕੇ। ਪਰ ਮਾਂ ਨੇ ਜ਼ੋਰ ਪਾ ਕੇ ਉਸ ਨੂੰ ਕਾਲਜ ਵਿੱਚ ਦਾਖਲ ਕਰਵਾ ਦਿੱਤਾ । ਹੁੱਣ ਉਹ ਹਰ ਰੋਜ਼ ਪਿੰਡੋ ਸ਼ਹਿਰ ਕਾਲਜ਼ ਪੜ੍ਹਨ ਜਾਂਦਾ ਤੇ ਨਾਲ ਦੀ ਨਾਲ ਸਵੇਰੇ ਸ਼ਾਮ ਖੇਤੀ ਵੱਲ ਧਿਆਨ ਦਿੰਦਾ । ਉਸ ਦਾ ਮਕਸਦ ਕਾਲਜ਼ ਚ ਪੜ੍ਹਨ ਤੋ ਵੱਧ ਖੇਤੀ ਕਰਕੇ ਕਰਜ਼ਾ ਲਾਉਂਣਾ ਜਿਆਦਾ ਸੀ। ਉਹ ਹਰ ਰੋਜ਼ ਆਪਣੀਆਂ ਕਲਾਸਾ ਲਾ ਕੇ ਦੁਪਿਹਰ ਨੂੰ ਪਿੰਡ ਵਾਪਿਸ ਚੱਲਾ ਜਾਂਦਾ। ਪਰ ਸਿਮਰ ਦੀ ਸ਼ਾਂਤ ਜਿੰਦਗੀ ਵਿੱਚ ਇੱਕ ਤੁਫ਼ਾਨ ਆ ਗਿਆ ਸੀ। ਉਹ ਹਰ ਵਕਤ ਰਵੀ ਬਾਰੇ ਹੀ ਸੋਚਦੀ ਰਹਿੰਦੀ । ਉਹ ਆਪਣੀਆਂ ਕਲਾਸਾ ਭੁੱਲਕੇ ਰਵੀ ਨੂੰ ਕਲਾਸ ਲਾਉਣ ਜਾਂਦੇ ਨੂੰ ਵੇਖਦੀ ਰਹਿੰਦੀ।ਜੇ ਉਹ ਕੰਨਟੀਨ ਜਾਂਦਾ ਤਾ ਉਹ ਵੀ ਉਸ ਦੇ ਪਿੱਛੇ ਕੰਨਟੀਨ ਪਹੁੱਚ ਜਾਂਦੀ । ਰਵੀ ਇਸ ਸਭ ਕਾਸੇ ਤੋ ਅਨਜਾਣ ਸੀ ਉਸਦੀ ਜਿੰਦਗੀ ਦਾ ਮਕਸਦ ਕੁਝ ਹੋਰ ਸੀ। ਉਹ ਆਪਣੀ ਕਲਾਸ ਚ ਬੈਠਾ ਵੀ ਫ਼ਸਲਾ ਬਾਰੇ ਸੋਚਦਾ ਰਹਿੰਦਾ। ਕਰਜ਼ੇ ਦੀਆਂ ਗਿਣਤੀਆਂ ਮਿਣਤੀਆਂ ਕਰਦਾ ਰਹਿੰਦਾ ਹਿਸਾਬ ਲਾਉਦਾ ਵੀ ਕਿੰਨ੍ਹੇ ਦੀ ਫ਼ਸਲ ਹੋਵੇਗੀ ਆੜਤੀਏ ਦੇ ਕਿੰਨ੍ਹੇ ਬਣਨਗੇ ਤੇ ਬਾਕੀ ਪੈਸਿਆਂ ਨਾਲ ਕਿੰਨਾ ਕਰਜ਼ਾ ਲਵੇਗਾਂ। ਉਹ ਜਦੋਂ ਆਪਣੀਆਂ ਕਲਾਸਾ ਖਤਮ ਕਰਕੇ ਪਿੰਡ ਜਾਣ ਲਈ ਤੁਰਕੇ ਬਸ ਸਟੈਡ ਵੱਲ ਜਾਂਦਾ ਤਾ ਸਿਮਰ ਉਸਦੇ ਪਿੱਛੇ ਪਿੱਛੇ ਬਸ ਸਟੈਡ ਤੱਕ ਜਾਂਦੀ । ਉਸਨੂੰ ਜਾਂਦਾ ਵੇਖੀ ਜਾਂਦੀ ਤੇ ਜਦੋਂ ਤੱਕ ਉਹ ਬਸ ਵਿੱਚ ਬੈਠਦਾ ਨਾ ਉਹ ਵੇੱਖਦੀ ਰਹਿੰਦੀ। ਇਹ ਉਸ ਦੀ ਰੋਜ਼ ਦੀ ਰੁਟੀਨ ਬੱਣ ਗਈ ਸੀ । ਦੋ ਮਹਿਨੇ ਲੰਘ ਗਏ ਇਸੇ ਤਰ੍ਹਾਂ ਪਰ ਸਿਮਰ ਰਵੀ ਨਾਲ ਕੋਈ ਗਲ਼ ਨਾ ਕਰ ਸਕੀ।ਸਿਮਰ ਨੇ ਇੱਕ ਦਿਨ ਮਨਜੀਤ ਨੂੰ ਰਵੀ ਨਾਲ ਗਲ਼ ਕਰਦੇ ਵੇਖੀਆਂ । ਮਨਜੀਤ ਸਿਮਰ ਦੀ ਕਲਾਸ ਚ ਹੀ ਪੜ੍ਹਦੀ ਸੀ ਤੇ ਉਸ ਨਾਲ ਗਿੱਧੇ ਦੀ ਟੀਮ ਵਿੱਚ ਵੀ ਸੀ। ਸਿਮਰ ਨੇ ਮਨਜੀਤ ਨੂੰ ਪੁੱਛਿਆ

“ਤੂੰ ਇਸ ਮੁੰਡੇ ਨੂੰ ਕਿਵੇ ਜਾਣਦੀ ਹੈ”

)”ਇਹ ਮੇਰੇ ਨਾਨਕੇ ਪਿੰਡ ਦਾ ਹੈ।  ਮੈ ਵੀ ਨਾਨਕੇ ਰਹਿੰਦੀ ਹਾਂ ਇਹ ਪਿੰਡ ਚੋ ਮੇਰੇ ਮਾਮੇ ਦਾ ਮੁੰਡਾ ਹੈ । ਅਸੀ ਸਵੇਰੇ ਤੇ ਦੁਪਿਹਰੇ ਇੱਕਠੇ ਪਿੰਡ ਜਾਂਦੇ ਹਾਂ।”ਮਨਜੀਤ ਨੇ ਦੱਸੀਆ

ਸਿਮਰ ਨੂੰ ਤਾ ਜਿਵੇਂ ਚਾਅ ਚੱੜ ਗਿਆ ਸੀ ।ਹੁੱਣ ਰਵੀ  ਬਾਰੇ ਪਤਾ ਕਰਨਾ ਔਖਾ ਨਹੀ ਸੀ।

” ਹੋਰ ਵੀ ਦਸ ਇਸ ਬਾਰੇ ਮੈਨੂੰ” ਸਿਮਰ ਨੇ ਤਰਲਾ ਕੀਤਾ।

” ਇਹ ਇਸ ਸਾਲ ਹੀ ਪਿੰਡ ਗਏ ਹਨ। ਇਸ ਦੇ ਪਿਤਾ ਬਹੁਤ ਸ਼ਰਾਬ ਪੀਂਦੇ ਹਨ । ਮੇਰੇ ਨਾਨਕੀਆਂ ਦਾ ਘਰ ਇਨ੍ਹਾਂ ਦੇ ਘਰ ਦੇ ਨੇੜੇ ਹੀ ਹੈ । ਇਹ ਮੁੰਡਾ ਬਹੁਤ ਮਿਹਨਤੀ ਹੈ ਕਾਲਜ ਤੋਂ ਬਾਅਦ ਸਿੱਧਾ ਖੇਤ ਜਾਂਦਾ”ਮਨਜੀਤ ਨੇ ਉਸ ਨੂੰ ਦਸੀਆ।

ਰਵੀ ਦੀ ਤਰੀਫ਼ ਸੁੱਣ ਸੁੱਣ ਸਿਮਰ ਪਾਗਲ ਹੋਈ ਜਾ ਰਹੀ ਸੀ।

“ਪਰ ਤੂੰ ਕਿਓ ਪੁੱਛ ਰਹੀ ਹੈ” ਮਨਜੀਤ ਨੇ ਸਿਮਰ ਨੂੰ ਪੁੱਛਿਆ ।

“ਤੇਰੇ ਮਾਮੇ ਦਾ ਮੁੰਡਾ ਮੇਰਾ ਦਿਲ ਚੋਰੀ ਕਰਕੇ ਲੈਂ ਗਿਆ ਮਨਜੀਤੀਏ ” ਇਨ੍ਹਾਂ ਕਹਿਕੇ ਸਿਮਰ ਭੱਜ ਗਈ। ਮਨਜੀਤ ਉਸ ਨੂੰ ਭੱਜੀ ਜਾਂਦੀ ਵੇਖ ਕੇ ਹਸਦੀ ਰਹੀ ਤੇ ਹੋਲੇ ਜਿਹੇ ਕਿਹਾ !!!
” ਅੱਛਾ ਸਾਡੀ ਭਾਬੀ ਬੱਣਨ ਨੂੰ ਫਿਰਦੀ ਆ “।

ਫ਼ੇਰ ਇੱਕ ਦਿਨ ਕਾਲਜ ਚ ਹੜਤਾਲ ਹੋ ਗਈ। ਕਿਉਕੀ ਪ੍ਰਿਸੀਪਲ ਨੇ ਦੋ ਐਮ.ਏ. ਕਰ ਚੁੱਕੇ ਕਾਮਰੇਡ ਵਿਦਿਆਰਥੀ ਲੀਡਰ ਨੂੰ ਤੀਜੀ ਐਮ.ਏ. ਕਰਨ ਲਈ ਦਾਖਲੇ ਨੂੰ ਇਸ ਕਰਕੇ ਜਵਾਬ ਦੇ ਦਿੱਤਾ ਸੀ ਕੇ ਉਹ ਕਾਲਜ਼ ਦਾ ਮਹੌਲ ਖਰਾਬ ਕਰਦਾ । ਉਸ ਨੂੰ ਦਾਖਲਾ ਨਾ ਦੇਣ ਕਰਕੇ ਕਾਮਰੇਡਾਂ ਨੇ ਜੋ ਸਟੂਡੈਂਟ ਯੂਨੀਅਨ ਤੇ ਕਾਬਜ਼ ਸਨ  ਕਾਲਜ਼ ਵਿੱਚ ਹੜਤਾਲ ਕਰ ਦਿੱਤੀ । ਸਾਰੇ ਵਿਦਿਆਰਥੀਆਂ ਨੂੰ ਦਰੀਆਂ ਤੇ ਬੈਠਾਇਆਂ ਜਾਂਦਾ ਇੱਕ ਪਾਸੇ ਮੁੰਡੇ ਤੇ ਇੱਕ ਪਾਸੇ ਕੁੜੀਆਂ। ਜੋ ਇਸ ਹੜਤਾਲ ਵਿੱਚ ਨਹੀ ਵੀ ਸ਼ਾਮਲ ਹੋਣਾਂ ਚਾਹੁੰਦੇ ਸੀ ਉਨ੍ਹਾਂ ਨੂੰ ਵੀ ਜਬਰਦਸਤੀ ਸ਼ਾਮਲ ਕਰਵਾਇਆ ਜਾਂਦਾ।ਰਵੀ ਤੇ ਸਿਮਰ ਵੀ ਇਸ ਹੜਤਾਲ ਵਿੱਚ ਸ਼ਾਮਲ ਹੁੰਦੇ।  ਸਿਮਰ ਕੁੜੀਆਂ ਵਾਲੇ ਪਾਸੇ ਬੈਠੀ ਐਨ ਪਿੱਛੇ ਖੱੜੇ ਰਵੀ ਨੂੰ ਹੀ ਵੇਖੀ ਜਾਂਦੀ । ਨਾ ਉਸ ਨੂੰ ਹੜਤਾਲ ਨਾਲ ਕੋਈ ਮਤਲਬ ਸੀ ਤੇ ਨਾ ਕਿਸੇ ਬੁਲਾਰੇ ਨਾਲ।ਉਸ ਨੂੰ ਤਾ ਸਿਰਫ ਰਵੀ ਨਾਲ ਮਤਲਬ ਸੀ।

ਚਲਦਾ

Leave a Reply

Your email address will not be published. Required fields are marked *