ਪੇਇੰਗ ਗੈਸਟ | paying guest

“ਬਾਈ ਜੀ ਮੈਂ ਕਲ ਤੋਂ ਜਿੰਮੀ ਘਰੇ ਹੀ ਪ੍ਹੜ ਲਿਆ ਕਰਾਂਗਾ।’ ਮੈa ਮੇਰੀ ਨਾਨੀ ਨੂੰ ਕਿਹਾ। ਅਸੀ ਸਾਰੇ ਨਾਨੀ ਮਾਂ ਨੂੰ ਬਾਈ ਜੀ ਹੀ ਆਖਦੇ ਸੀ।
“ਕਿਓੁਂ ਕੀ ਗੱਲ ਹੋਗੀ ?’ ਅਚਾਨਕ ਮੇਰੀ ਗੱਲ ਸੁਣ ਕੇ ਬਾਈ ਦਾ ਮੂੰਹ ਹੈਰਾਨੀ ਨਾਲ ਅੱਡਿਆ ਗਿਆ।ਮੈਂ ਪਲੱਸ ਟੂ ਤੋਂ ਬਾਅਦ ਸੀ ਈ ਟੀ ਲਈ ਕਰੈਸ ਕੋਰਸ ਕਰਨ ਬਠਿੰਡੇ ਆਇਆ ਸੀ।ਬੰਿਠਡਾ ਹੁਣ ਨਵਾਂ ਨਵਾਂ ਐਜੂਕੇਸaਨ ਹੱਬ ਬਣਿਆ ਸੀ। ਲੋਕੀ ਕੋਟਾ ਰਾਜਸਥਾਨ ਨੂੰ ਭੁੱਲ ਕੇ ਇੱਥੇ ਤਿਆਰੀ ਲਈ ਆਉਂਦੇ ਸੀ। ਕਈ ਸੈਂਟਰ ਖੁੱਲ ਚੁੱਕੇ ਸੀ। ਜਿਵੇਂ ਹਰਭਜਨ ਸੈਂਟਰ। ਆਕਾਸa, ਆਰੀਅਨਜ ਤੇ ਕੋਟਾ ਸਟੱਡੀ ਸੈਂਟਰ ਵਗੈਰਾ। ਮੈa ਵੀ ਇੱਥੋ ਹੀ ਤਿਆਰੀ ਕਰਨੀ ਚਾਹੁੰਦਾ ਸੀ। ਚਾਹੇ ਮੇਰੇ ਸaਹਿਰ ਤੋਂ ਇਹ ਫਾਸਲਾ ਚਾਲੀ ਕੁ ਕਿਲੋਮੀਟਰ ਦਾ ਸੀ ਤੇ ਮੈਂ ਰੋਜ ਆਪਣੀ ਬਾਇਕ ਤੇ ਆ ਜਾ ਸਕਦਾ ਸੀ ਪਰ ਡੈਡੀ ਨਹੀ ਸੀ ਚਾਹੁਂਦੇ ਕਿ ਮੈਂ ਰੋਜ ਏਨਾ ਸਫਰ ਕਰਾਂ। ਬਾਕੀ ਇਹ ਮੇਰੇ ਨਾਨਾ ਜੀ ਦੀ ਰੀਝ ਵੀ ਸੀ ਤੇ ਦਿਲੀ ਖਾਹਿਸa ਸੀ ਕਿ ਇਹ ਤਿਆਰੀ ਓਹਨਾਂ ਦੀ ਦੇਖਰੇਖ ਹੇਠ ਹੀ ਕਰਾਂ। ਉਹ ਆਪਣੀ ਜਗ੍ਹਾ ਠੀਕ ਸਨ।
ਮੈਂ ਸਿਲੇਬਸ ਦੀਆਂ ਚਾਰ ਕੁ ਕਿਤਾਬਾਂ ਤੇ ਛੋਟਾ ਜਿਹਾ ਬੈਗ ਲੈ ਕੇ ਆ ਗਿਆ। ਬਾਇਕ ਤਾਂ ਮੈਂ ਨਾਲ ਲੈ ਹੀ ਆਇਆ ਕਿਹੜਾ ਰੋਜ ਰਿਕਸaੇ ਦਾ ਕਿਰਾਇਆ ਭਰੇ।ਸੋਚਿਆ ਨਾਲੇ ਤਿਆਰੀ ਹੋਜੂ ਨਾਲੇ ਨਾਨਕਿਆਂ ਕੋਲੇ ਰਹਿਣ ਦਾ ਚਾਅ ਪੂਰਾ ਹੋਜੂਗਾ। ਬਾਕੀ ਸਭ ਤੋਂ ਵੱਡੀ ਗੱਲ ਇਹ ਸੀ ਬਾਈ ਜੀ ਤੇ ਨਾਨਾ ਜੀ ਖੁੱਸa ਹੋ ਜਾਣਗੇ।ਮੈਂ ਨਾਨਾ ਨਾਨੀ ਦੀ ਛੱਤਰ ਛਾਇਆ ਚ ਇੱਕ ਚੰਗਾ ਜਿਹਾ ਕੋਚਿੰਗ ਸੇਂਟਰ ਦੇਖ ਕੇ ਤਿਆਰੀ ਸaੁਰੂ ਕਰ ਦਿੱਤੀ।
ਬਸ ਤਿੰਨ ਕੁ ਘੰਟੇ ਦੀ ਕਲਾਸ ਹੁੰਦੀ ਸੀ ਤੇ ਸaਨੀਵਾਰ ਨੂੰ ਟੈਸਟ ਹੁੰਦੇ ਸਨ। ਹਰ ਬੈਚ ਵਿੱਚ ਸੱਤਰ ਅੱਸੀ ਦੇ ਕਰੀਬ ਮੁੰਡੇ ਕੁੜੀਆਂ ਹੁੰਦੇ ਸਨ। ਪਰ ਚਾਰ ਕੁ ਦਿਨਾਂ ਬਾਅਦ ਮਹਿਸੂਸ ਕੀਤਾ ਬਈ ਜਵਾਨਾ ਇੱਕਲੇ ਦੇ ਵੱਸ ਦਾ ਰੋਗ ਨਹੀ ਇਹ ਪੜ੍ਹਾਈ।ਕਿਉਂ ਨਾ ਮਾਮੇ ਦੇ ਮੁੰਡੇ ਨਾਲ ਪੜ੍ਹ ਲਿਆ ਜਾਵੇ। ਬਾਕੀ ਉਹ ਵੀ ਤਾਂ ਏਹੀ ਤਿਆਰੀ ਕਰਦਾ ਸੀ। ਤੇ ਮੈਂ ਬਾਈ ਜੀ ਨੂੰ ਆਪਣਾ ਫੈਸਲਾ ਸੁਣਾ ਦਿੱਤਾ। ਬਾਈ ਉਥੇ ਮੈਂ ਜਿੰਮੀ ਨਾਲ ਪ੍ਹੜ ਲਿਆ ਕਰਾਂਗਾ।’ ਤੇ ਬਾਈ ਨੂੰ ਮੇਰੀ ਗੱਲ ਜਚ ਗਈ।
ਮੈਂ ਟਿੰਡ ਫੋੜੀ ਚੱਕ ਕੇ ਮਾਮੇ ਘਰੇ ਸਿਫਟ ਕਰ ਗਿਆ ਕਿਉਂਕਿ ਜਿੰਮੀ ਮੇਰੇ ਮਾਮੇ ਦਾ ਮੁੰਡਾ ਸੀ ।ਹਾਂ ਨਾਨਾ ਜੀ ਤੇ ਬਾਈ ਜੀ ਦੀ ਹਾਜaਰੀ ਭਰਨੀ ਮੈਂ ਕਦੇ ਨਾ ਭੁੱਲਿਆ। ਰੋਜ ਸaਾਮ ਨੂੰ ਜਾਂ ਰਾਤ ਨੂੰ ਆਪਣੀ ਪੂਰੀ ਰਿਪੋਰਟ ਦਿੰਦਾ।ਨਾਨਾ ਜੀ ਪੂਰੀ ਜਾਣਕਾਰੀ ਲੈਂਦੇ ਮੇਰੀ ਕਲਾਸ ਚ ਪੁਜੀਸaਨ ਪੁਛਦੇ ।ਅਤੇ ਕਦੇ ਕਦੇ ਮੈਂ ਰੋਟੀ ਵੀ ਬਾਈ ਘਰੇ ਹੀ ਖਾ ਲੈਂਦਾ ਤਾਂ ਕਿ ਨਾਨਾ ਨਾਨੀ ਮਹਿਸੂਸ ਨਾ ਕਰਨ।ਕਦੇ ਕਦੇ ਨਾਨਾ ਜੀ ਰਾਤ ਨੂੰ ਸਾਇਕਲ ਤੇ ਗਰਮ ਦੁੱਧ ਮੇਰੇ ਲਈ ਲਿਆਉਦੇ। ਉਹਨਾ ਨੂੰ ਬਾਈ ਭੇਜਦੀ ਅਖੇ ੁਂਆਕ ਇੰਨਾ ਦਿਮਾਗ ਖਪਾTੁਂਦਾ ਹੈ। ਜੇ ਮੈਂ ਦੁੱਧ ਪੀਣ ਚ ਕੋਈ ਆਨਾਕਾਨੀ ਕਰਦਾ ਤਾਂ ਨਾਨਾ ਜੀ ਦਾ ਭਾਸaਣ ਚੇਤੇ ਆ ਾਂਂਦਾ ਤੇ ਮੈਂ ਗਟਾਗਟ ਦੁੱਧ ਪੀ ਕੇ ਗਿਲਾਸ ਖਾਲੀ ਕਰ ਦਿੰਦਾ।ਬਾਈ ਮੇਰੇ ਵਾਸਤੇ ਰੋਜ ਦਹੀਂ ਜਮਾਉਂਦੀ ਤਾਂ ਕਿ ਮੈਂ ਸਵੇਰ ਦਾ ਨਾਸaਤਾ ਦਹੀਂ ਨਾਲ ਹੀ ਕਰਾਂ।
ਇੱਥੇ ਲੋਕਾਂ ਦੇ ਇਹ ਕੰਮ ਬਹੁਤ ਰਾਸ ਆਇਆ ਸੀ। ਹਰ ਘਰ ਨੇ ਦੋ ਦੋ ਤਿੰਨ ਤਿੰਨ ਮੁੰਡੇ ਆਪਣੇ ਘਰੇ ਰੱਖੇ ਹੋਏ ਸਨ। ਇੱਕ ਕਮਰਾ ਦੇ ਛੱਡਦੇ ਸੀ ਤੇ ਸaਾਮ ਸਵੇਰੇ ਰੋਟੀ ਤੇ ਇੱਕ ਬੱਚੇ ਕੋਲੋ ਢਾਈ ਤਿੰਨ ਹਜਾਰ ਆਮ ਹੀ ਲੈਂਦੇ ਸਨ ਤੇ ਉਸ ਨੂੰ ਪੀ ਜੀ ਆਖਦੇ ਸਨ। ਬਹੁਤ ਵਧੀਆ ਕਾਰੋਬਾਰ ਸੀ ਇਹ। ਇੱਕਲੀਆ ਜaਨਾਨੀਆਂ ਵੀ ਇਹ ਕੰਮ ਕਰ ਰਹੀਆਂ ਸੀ ਨਾਲੇ ਆਹਰੇ ਲੱਗੀਆਂ ਰਹਿੰਦੀਆਂ ਤੇ ਨਾਲੇ ਚੰਗੀ ਕਮਾਈ ਵੀ ਕਰਦੀਆਂ ਸੀ।
ਆਪਣੀ ਪਲਸਰ ਤੇ ਮੈਂ ਅਕਸਰ ਬਾਜaਾਰ ਜਾਂਦਾ ਕਦੇ ਇਕੱਲਾ ਤੇ ਕਦੇ ਜਿੰਮੀ ਨਾਲ। ਅਸੀ ਕਦੇ ਗਿਆਨੀ ਦਾ ਪਰਾਂਠਾ ਖਾਣ ਜਾਦੇ ਤੇ ਕਦੇ ਆਰੀਆ ਸਮਾਜ ਚਂੋਕ ਚ ਮੋਟੇ ਦੀ ਆਲੂ ਟਿੱਕੀ ਖਾਣ ਜਾਂਦੇ।ਤੇ ਕਦੇ ਗਾਂਧੀ ਮਾਰਕੀਟ ਦੇ ਭਲਵਾਨ ਦੇ ਭੱਲੇ ਜਾਂ ਆਲੂ ਟਿੱਕੀ।ਉਸ ਸਮੇਂ ਤੱਕ ਆਹ ਮਿੱਤਲ ਮਾਲ ਜਾ ਸਿਟੀ ਮਾਲ ਨਹੀ ਸੀ ਬਣੇ ਅਜੇ। ਜਿਸ ਦਿਨ ਦਿਲ ਕਰਦਾ ਮਨੋਜ ਸਵੀਟਸ ਦੇ ਜਾਕੇ ਭੱਲੇ ਵੀ ਖਾ ਆਉਂਦੇ। ਥੋੜਾ ਜਿਹਾ ਮਹਿੰਗਾ ਜਰੂਰ ਸੀ ਪਰ ਸਵਾਦ ਆਲੇ ਨਜਾਰੇ ਆ ਜਾਂਦੇ। ਜੇਬ ਖਰਚੀ ਸਾਨੂੰ ਪੂਰੀ ਮਿਲਦੀ ਸੀ ।ਉਹ ਜੇ ਪਟਵਾਰੀ ਦਾ ਮੁੰਡਾ ਸੀ ਤਾਂ ਮੈ ਵੀ ਤਹਿਸੀਲਦਾਰ ਦਾ ਪੋਤਾ ਸੀ।ਚਾਹੇ ਜਿਵੇਂ ਵੀ ਸੀ ਅਸੀ ਮਿਹਨਤ ਵੀ ਪੂਰੀ ਕਰਦੇ ਸੀ। ਸਾਡੀ ਕੋਈ ਸਿaਕਾਇਤ ਵੀ ਨਹੀ ਸੀ ਆਈ ਕਦੇ।ਪਰ ਫਿਰ ਮੈੰਨੂ ਨਾਨਾ ਜੀ ਤੋਂ ਡਰ ਲੱਗਦਾ ਰਹਿੰਦਾ। ਜੇ ਕਦੇ ਕਲਾਸ ਵਿੱਚ ਰੈਂਕ ਘੱਟ ਆਉਂਦਾ ਤਾਂ ਮੈਂ ਨਾਨਾ ਜੀ ਕੋਲੇ ਝੂਠ ਬੌਲ ਦਿੰਦਾ ਪਰ ਮੰਮੀ ਕੋਲੇ ਮੇਰੇ ਮੂੰਹੋ ਸੱਚ ਨਿਕਲ ਜਾਂਦਾ।
ਐਤਵਾਰ ਨੂੰ ਜਾ ਛੁੱਟੀ ਵਾਲੇ ਦਿਨ ਮੈਂ ਘਰੇ ਵੀ ਜਾ ਆਉਦਾ ਦਾਦਾ ਦਾਦੀ ਨੂੰ ਮਿਲ ਆਉਂਦਾ। ਹਰ ਵਾਰੀ ਮੇਰੀ ਦਾਦੀ ਮਾਂ ਅੱਖਾਂ ਜਿਹੀਆ ਭਰ ਲੈਂਦੀ ਤੇ ਮੈਂਨੂੰ ਭਰੇ ਮਨ ਨਾਲ ਵਿਦਾ ਕਰਦੀ। ਮੇਰਾ ਵੀ ਆਉਣ ਨੂੰ ਦਿਲ ਨਾ ਕਰਦਾ ਤੇ ਮੈਂ ਮੰਮੀ ਡੈਡੀ ਤੌਂ ਡਰਦਾ ਸਮੇਂ ਨਾਲ ਹੀ ਆ ਜਾਂਦਾ। ਰੋਜ ਸaਾਮ ਨੂੰ ਡੈਡੀ ਕੋਰਸ ਤੇ ਕਲਾਸ ਦੀ ਪੂਰੀ ਰਿਪੋਰਟ ਫੋਨ ਤੇ ਲੈਂਦੇ ਮੰਮੀ ਵੀ ਪੁੱਛਦੇ ਰੋਟੀ ਕਿੱਥੇ ਖਾਧੀ। ਰਾਤ ਨੂੰ ਕਿਸ ਘਰੇ ਸੁੱਤਾ ਵਗੈਰਾ ਵਗੈਰਾ।ਜਦੋ ਕਦੇ ਦਾਦੀ ਮਾਂ ਜਿਸਨੂੰ ਅਸੀ ਸaੁਰੂ ਤੋਂ ਹੀ ਮਾਤਾ ਆਖਦੇ ਸੀ ਫੋਨ ਫੜ੍ਹ ਲੈਂਦੀ ਤੇ ਬਸ ਇੱਕੋ ਗੱਲ ਪੁਛਦੀ ਬੇਟਾ ਠੀਕ ਹੈਂ ਨਾ। ਸਮੇਂ ਸਿਰ ਰੋਟੀ ਖਾ ਲਿਆ ਕਰ। ਜਾਂ ਪੁਛਦੀ ਛੁੱਟੀ ਹੈਨੀ ਕੋਈ? ਕਦੋ ਆਵੇਗਾ? ਬਸ ਏਨੇ ਨਾਲ ਮੇਰਾ ਮਨ ਭਟਕ ਜਾਂਦਾ ਤੇ ਮੈਂ ਘਰੇ ਜਾਣ ਨੂੰ ਬੇਤਾਬ ਹੋ ਜਾਂਦਾ।ਪਰ ਨਾਨਾ ਜੀ ਦੇ ਲੰਬੇ ਚੌੜੇ ਭਾਸaਣ ਸੁਣਕੇ ਮੇਰਾ ਇਰਾਦਾ ਬਦਲ ਜਾਂਦਾ।
ਮੇਰੇ ਕਲਾਸ ਵਿੱਚ ਟੈਸਟ ਹੁੰਦੇ ਨਾਨਾ ਜੀ ਪੂਰੀ ਪੁੱਛ ਗਿੱਛ ਕਰਦੇ ਤੇ ਸaਾਮ ਨੂੰ ਮੰਮੀ ਪੂਰੀ ਕਲਾਸ ਲੈਂਦੇ।ਮੈਂ ਪੂਰੇ ਮਜaੇ ਵਿੱਚ ਸੀ। ਕਿਸੇ ਗੱਲ ਦਾ ਫਿਕਰ ਨਹੀ ਸੀ। ਮੈਨੂੰ ਲੱਗਦਾ ਸੀ ਵਾਕਿਆ ਹੀ ਨਾਨਕੇ ਨਾਨਕੇ ਹੀ ਹੁੰਦੇ ਹਨ। ਇਹ ਹੀ ਚਾਰ ਦਿਨ ਸੀ ਮੇਰੇ ਨਾਨਕੇ ਰਹਿਣ ਦੇ। ਫਿਰ ਤਾਂ ਕੋਰਸ, ਨੋਕਰੀ ਤੇ ਕਦੋ ਸਮਾਂ ਮਿਲਣਾ ਸੀ।

“ਇੱਥੇ ਪੀ ਜੀ ਵਿੱਚ ਰਹਿੰਦਾ ਹੈਂ? ਇੱਕ ਦਿਨ ਯੂਨੀਵਰਸਿਟੀ ਚ ਪੜ੍ਹਦੀ ਮੇਰੇ ਮਾਮੇ ਦੀ ਲੜਕੀ ਨੇ ਮੈਨੂੰ ਪੁਛਿਆ।ਉਹ ਕਈ ਦਿਨਾਂ ਬਾਅਦ ਇੱਥੇ ਆਈ ਸੀ। ਪੀ ਜੀ ਦਾ ਨਾਂ ਸੁਣਦੇ ਹੀ ਮੈਂ ਹੈਰਾਨ ਜਿਹਾ ਹੋ ਗਿਆ ਤੇ ਮੈਨੂੰ ਕੋਈ ਜਵਾਬ ਨਾ ਅੋੜਿਆ। “ਪੀ ਜੀ ਵਿੱਚ ਕਿਉ ਇੱਥੇ ਮੇਰੇ ਨਾਨਕੇ ਹਨ ਤੇ ਮੇਰੇ ਨਾਨਾ ਨਾਨੀ ਘਰੇ ਰਹਿੰਦਾ ਹਾਂ ਆਪਣੇ ਮਾਮੇ ਕੋਲ। ਨਾਨਕਿਆਂ ਦੇ ਹੁੰਦਿਆ ਭਲਾ ਮੈਂ ਪੀ ਜੀ ਵਿੱਚ ਕਿਉ ਰਹਾਂ ਗਾ।ਂ ਪਤਾ ਨਹੀ ਕਿਉ ਉਸ ਦੇ ਇਸ ਸਵਾਲ ਨੇ ਮੈਨੂੰ ਬੇਚੈਨ ਕਰ ਦਿੱਤਾ। ਤੇ ਮੇਰੀ ਭੁੱਖ ਮਿਟ ਗਈ। ਮੈa ਪੇਟ ਦਰਦ ਦਾ ਬਹਾਨਾ ਲਾ ਕੇ ਸੋ ਗਿਆ। ਮੈਂਨੂੰ ਸਾਰੀ ਰਾਤ ਨੀਂਦ ਨਾ ਆਈ।ਮੈਂ ਇਸ ਸਫੇਦ ਹੋਏ ਖੂਨ ਦੀ ਸੋਚ ਤੇ ਹੈਰਾਨ ਸੀ।ਦੀਦੀ ਨੇ ਇਹ ਕਿਵੇਂ ਸੋਚ ਲਿਆ ਕਿ ਨਾਨਕੇ ਸaਹਿਰ ਵਿੱਚ ਵੀ ਮੈਂ ਪੀ ਜੀ ਵਿੱਚ ਰਹਿ ਸਕਦਾ ਹਾਂ। ਮੈਂਨੂੰ ਲੱਗਿਆ ਦੀਦੀ ਨੇ ਇਹ ਪੁੱਛ ਕੇ ਮੇਰੀ ਤੋਹੀਨ ਕੀਤੀ ਹੈ।ਜਾ ਮੇਰੇ ਨਾਨਕੇ ਦੇ ਪਵਿੱਤਰ ਰਿਸaਤੇ ਦਾ ਮਜaਾਕ ਉਡਾਇਆ ਹੈ। ਜਾ ਇਹ ਵੀ ਹੋ ਸਕਦਾ ਹੈ ਕਿ ਇਸ ਵਿਚਾਰੀ ਦੀ ਸੋਚ ਹੀ ਏਨੀ ਸੀਮਤ ਹੋਵੇ।
ਮਾਇਆ ਪ੍ਰਧਾਨ ਸਮਾਜ ਵਿੱਚ ਰਿਸaਤਿਆਂ ਦੀ ਖਤਮ ਹੁੰਦੀ ਜਾ ਰਹੀ ਅਹਿਮੀਅਤ ਬਾਰੇ ਜਦੋ ਮੈਂ ਮੰਮੀ ਡੈਡੀ ਨਾਲ ਕੀਤੀ ਤਾਂ ਉਹ ਵੀ ਹੈਰਾਨ ਹੋ ਗਏ ਪਰ ਬੋਲੇ ਕੁਸa ਨਹੀ। ਸaਾਸ਼ਇਦ ਇਹਨਾਂ ਰਿਸaਤਿਆਂ ਦੀ ਨਾਜੁਕ ਕੜੀ ਨੂੰ ਉਸਦੀ ਸੋੜੀ ਸੋਚ ਦਾ ਦਾਗ ਨਹੀ ਸੀ ਲਾਉਣਾ ਚਾਹੁੰਦੇ। ਪਰ ਬਾਅਦ ਵਿੱਚ ਮੈਂ ਦੇਖਿਆ ਕਿ ਬਹੁਤੇ ਘਰਾਂ ਵਿੱਚ ਬਜੁਰਗਾਂ ਨੂੰ ਰੋਟੀ ਵੀ ਉਹਨਾਂ ਦੀ ਪੈਨਸaਨ ਦੇ ਬਦਲੇ ਚ ਜਾਂ ਸਾਂਝੇ ਮਕਾਨ ਦਾ ਕਿਰਾਇਆ ਸਮਝ ਕੇ ਹੀ ਦਿੱਤੀ ਜਾਂਦੀ ਹੈ।ਕੀ ਲੋਕਾਂ ਦੇ ਰਿਸaਤੇ ਬਸ ਚਾਂਦੀ ਦੇ ਚੰਦ ਸਿੱਕਿਆਂ ਦੇ ਮੁਥਾਜ ਹੋ ਗਏ ਹਨ। ਹੁਣ ਜਦੋ ਵੀ ਮੈਂ ਕਿਸੇ ਨੂੰ ਨਾਨਕੇ ਜਾ ਕਿਸੇ ਹੋਰ ਰਿਸaਤੇਦਾਰੀ ਚ ਰਹਿੰਦਾ ਦੇਖਦਾ ਹਾਂ ਤਾਂ ਮੈaਨੂੰ ਲੱਗਦਾ ਹੈ ਕਿ ਇਹ ਵੀ ਕਿਤੇ ਪੇਇੰਗ ਗੈਸਟ ਤਾਂ ਨਹੀ।

ਰਮੇਸa ਸੇਠੀ ਬਾਦਲ
ਸੰਪਰਕ 98 766 27233

Leave a Reply

Your email address will not be published. Required fields are marked *