47 ਦੇ ਰੋਲਿਆਂ ਤੋਂ ਪਹਿਲਾਂ ਮੇਰੇ ਨਾਨਕਿਆਂ ਦੇ ਪਿੰਡ ਵਿੱਚ ਬਹੁਤੇ ਘਰ ਮੁਸਲਮਾਨਾਂ ਦੇ ਹੀ ਸਨ। ਇਸ ਲਈ ਮੇਰੀ ਮਾਂ ਦਾ ਬਚਪਨ ਮੁਸਲਿਮ ਪਰਿਵਾਰਾਂ ਦੇ ਗੁਆਂਢੀ ਵਜੋਂ ਬੀਤਿਆ। ਮਾਂ ਦੱਸਦੀ ਹੁੰਦੀ ਸੀ ਕਿ ਮੁਸਲਿਮ ਬਹੁਤੇ ਸੁੱਚੇ ਜੂਠੇ ਦੀ ਪਰਵਾਹ ਨਹੀਂ ਸੀ ਕਰਦੇ। ਚਟਨੀ ਵਾਲੀ ਕੂੰਡੀ ਵਿਚੋਂ ਜਿਹੜਾ ਆਉਂਦਾ ਉਹ ਹੀ ਰੋਟੀ ਖਾ ਲੈਂਦਾ। ਇੱਕੋ ਪਤੀਲੀ ਵਿਚੋਂ ਸਲੂਣਾ ਖਾਂਦੇ ਤੇ ਇੱਕੋ ਘੜੇ ਵਿਚੋਂ ਇੱਕੋ ਭਾਂਡੇ ਨਾਲ ਸਾਰਾ ਟੱਬਰ ਪਾਣੀ ਪੀਂਦੇ। ਭਾਵੇਂ ਇਹ ਡਾਕਟਰੀ ਨਜ਼ਰੀਏ ਨਾਲ ਗਲਤ ਹੈ। ਪਰ ਮੈਨੂੰ ਵਾਧੂ ਚੰਗਾ ਲਗਦਾ ਸੀ। ਉਦੋ ਮੇਰਾ ਦਿਲ ਕਰਦਾ ਕਿ ਮੁਸਲਿਮ ਲ਼ੋਕ ਕਿੰਨੇ ਚੰਗੇ ਤੇ ਖੁੱਲੇ ਦਿਲ ਦੇ ਹੁੰਦੇ ਸਨ। ਉਂਜ ਵੀ ਉਹ ਨਵਾਜ਼ ਅਦਾ ਕਰਦੇ ਪਰ ਬਹੁਤੀ ਮੂਰਤੀ ਪੂਜਾ ਵੀ ਨਹੀਂ ਸੀ ਕਰਦੇ। ਮੁਸਲਮਾਨ ਦਾ ਮਤਲਬ ਉਹ ਆਦਮੀ ਜਿਸ ਦਾ ਇਮਾਨ ਮੁਸਲ ਵਰਗਾ ਪੱਕਾ ਹੋਵੇ। ਪਰ ਮੈਨੂੰ ਓਹਨਾ ਦਾ ਸੁਚ ਜੂਠ ਬਾਰੇ ਬਹੁਤੀ ਪਰਵਾਹ ਨਾ ਕਰਨਾ ਚੰਗਾ ਲਗਦਾ। ਕਿਉਂਕਿ ਮੇਰੀ ਮਾਂ ਜੂਠੇ ਬਾਰੇ ਸਾਨੂੰ ਬਹੁਤ ਟੋਕਦੀ ਹੁੰਦੀ ਸੀ। ਕਈ ਘਰਾਂ ਵਿਚ ਰਸੋਈ ਬਾਰੇ ਨਿਯਮ ਬਹੁਤ ਸਖਤ ਹੁੰਦੇ ਹਨ। ਜਦੋਂ ਮੇਰੀ ਮਾਂ ਚੌਂਕੇ ਨੂੰ ਗੋਹੇ ਨਾਲ ਲਿੱਪਦੀ ਤਾਂ ਅਜੀਬ ਜਿਹਾ ਲਗਦਾ। ਭਾਂਡਿਆਂ ਨੂੰ ਸਵਾਹ ਨਾਲ ਮਾਂਜਦੀ। ਭਾਵੇਂ ਉਹ ਮੁਸਲਮਾਨ ਪਰਿਵਾਰ ਇਸ ਮਾਮਲੇ ਵਿਚ ਵਿਗਿਆਨਿਕ ਪੱਖੋਂ ਗਲਤ ਸਨ ਪਰ ਇਸ ਮਾਮਲੇ ਤੋਂ ਬੇਪਰਵਾਹ ਹੋਣਾ ਚੰਗਾ ਲਗਦਾ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ