ਬੁਢਾਪਾ ਕੰਮਜ਼ੋਰੀ ਦਾ ਦੂਸਰਾ ਨਾਮ ਹੈ। ਉਮਰ ਦੇ ਵਧਣ ਨਾਲ ਇਨਸਾਨ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ ਨਸਾਂ ਕੰਮਜੋਰ ਹੋ ਜਾਂਦੀਆਂ ਹਨ ਇੰਦ੍ਰੀਆਂ ਆਪਣਾ ਕੰਮ ਛੱਡ ਦਿੰਦੀਆਂ ਹਨ। ਅੱਖਾਂ ਦੀ ਦੇਖਣ ਦੀ ਸ਼ਕਤੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨੱਕ ਦੀ ਸੁੰਘਨ ਦੀ ਸਮਰਥਾ, ਦੰਦਾਂ ਦੀ ਤਾਕਤ ਅਤੇ ਜਨਣ ਇੰਦ੍ਰੀਆਂ ਆਪਣਾ ਕੰਮ ਠੱਪ ਕਰ ਦਿੰਦੀਆਂ ਹਨ। ਚਮੜੀ ਦੇ ਸੈੱਲ ਸਰੀਰ ਦੇ ਵਾਲ, ਦਿਮਾਗ ਦਿਲ ਫੇਫੜੇ ਜਿਗਰ ਗੁਰਦੇ ਸਭ ਉਸ ਪੁਜੀਸ਼ਨ ਵਿੱਚ ਨਹੀਂ ਰਹਿੰਦੇ। ਇਹ ਸਭ #ਸਰੀਰਕ ਬੁਢਾਪੇ ਕਰਕੇ ਹੁੰਦਾ ਹੈ ਤੇ ਬਿਮਾਰੀਆਂ ਇਸ ਤੋਂ ਵੱਖ ਆਪਣਾ ਰੋਲ ਅਦਾ ਕਰਦੀਆਂ ਹਨ।
ਫਿਰ #ਆਰਥਿਕ ਬੁਢਾਪਾ ਆਉਂਦਾ ਹੈ ਕੰਮ ਕਰਨ ਦੀ ਸਮਰੱਥਾ ਘਟਣ ਨਾਲ ਕਮਾਈ ਆਮਦਨ ਘੱਟ ਜਾਂਦੀ ਹੈ। ਇਨਸਾਨ ਦੂਸਰਿਆਂ ਤੇ ਵਧੇਰੇ ਨਿਰਭਰ ਹੋ ਜਾਂਦਾ ਹੈ। ਆਰਥਿਕ ਬੁਢਾਪੇ ਦੇ ਨਾਲ ਹੀ
#ਪਰਿਵਾਰਿਕ ਬੁਢਾਪਾ ਸ਼ੁਰੂ ਹੋ ਜਾਂਦਾ ਹੈ। ਔਲਾਦ ਉਹ ਨਹੀਂ ਰਹਿੰਦੀ ਅੱਖਾਂ ਵਿਖਾਉਣ ਲਗਦੀ ਹੈ। ਦੂਜੀ ਪੀੜ੍ਹੀ ਆਜ਼ਾਦੀ ਦੇ ਚੱਕਰ ਵਿੱਚ ਆਪ ਮੁਹਾਰੀ ਹੋ ਜਾਂਦੀ ਹੈ ਤੇ ਇਨਸਾਨ ਤੀਜੀ ਪੀੜ੍ਹੀ ਦੇ ਲਾਲਚ ਨਾਲ਼ ਟਾਈਮ ਬਸਰ ਕਰਨ ਦੀ ਅਸਫਲ ਕੋਸ਼ਿਸ਼ ਕਰਦਾ ਹੈ।
ਫਿਰ #ਸਮਾਜਿਕ ਬੁਢਾਪਾ ਵੀ ਆਪਣਾ ਅਸਰ ਵਿਖਾਉਂਦਾ ਹੈ। ਚੜ੍ਹਦੇ ਸੂਰਜ ਨੂੰ ਸਲਾਮਾਂ ਤੇ ਛਿਪਦੇ ਤੋਂ ਦੜ ਵੱਟਿਆ ਜਾਂਦਾ ਹੈ। ਮਹਿਫਲਾਂ ਦੀ ਸ਼ਾਨ ਮਹਿਫ਼ਿਲ ਤੇ ਬੋਝ ਬਣ ਜਾਂਦੀ ਹੈ। ਰਿਸ਼ਤੇਦਾਰ ਵੀ ਆਵਾਜ਼ ਸੁਣਨੋ ਹੱਟ ਜਾਂਦੇ ਹਨ।
#ਧਾਰਮਿਕ ਬੁਢਾਪਾ ਵੀ ਆਉਂਦਾ ਹੈ। ਦਿਲ ਭਗਤੀ ਕਰਨੀ ਚਾਹੁੰਦਾ ਹੈ ਸਰੀਰ ਕਰਨ ਨਹੀਂ ਦਿੰਦਾ। ਹਿੰਮਤ ਨਹੀਂ ਹੁੰਦੀ। ਰੱਬ ਨੂੰ ਮਨਾਉਣ ਦੀ ਅਸਫਲ ਕੋਸ਼ਿਸ਼ ਵੀ ਬੇਕਾਰ ਜਾਂਦੀ ਹੈ। ਇਸ ਤਰ੍ਹਾਂ ਜੇਬ ਘਰ ਬਾਰ ਤੇ ਸਮਾਜ ਤੋੰ ਦੁਰਕਾਰਿਆ ਆਪਣਾ ਸਰੀਰ ਛੱਡ ਕੇ ਦੂਰ ਚਲਾ ਜਾਂਦਾ ਹੈ।
ਜਾਣ ਤੋਂ ਬਾਦ ਆਪਣੇ ਬੇਗਾਨੇ ਦੋਸਤ ਦੁਸ਼ਮਣ ਸਭ ਤਾਰੀਫਾਂ ਕਰਦੇ ਹਨ। ਪਤਾ ਨਹੀਂ ਝੂਠੀਆਂ ਕਿ ਸੱਚੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ