ਤਪੱਸਿਆ | tapasya

ਮੈ ਅਜੇ ਕਹਾਣੀ ਲਿਖਣੀ ਸੁਰੂ ਕੀਤੀ ਸੀ ਕਿ ਮੋਬਾਇਲ ਦੀ ਘੰਟੀ ਸੁਣ ਕੇ ,ਮੈ ਕਹਾਣੀ ‘ਲਫ਼ਜ਼’ਲਿਖ ਕੇ ਫੋਨ ਸੁਣਨ ਲੱਗਾ ਕਿ ਸਤਿ ਸ੍ਰੀ ਅਕਾਲ ਬੁਲਾ ਕੇ ਮੈ ਪੁੱਛਿਆ ਕਿ ਤੁਸੀ ਕੌਣ ਬੋਲਦੇ ਹੋ? ਤਾਂ ਫੋਨ ਕਰਨ ਵਾਲਾ ਲੱਗਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਮੇਰੀ ਕਿਤਾਬ ਟਾਈਪ ਕੀਤੀ ਏ , ਕਿਤਾਬ ਚ ਤਾਂ ਗ਼ਲਤੀਆਂ ਬਹੁਤ ਨੇ। ਤਾਂ ਮੈ ਜਵਾਬ ਦਿੱਤਾ ਕਿ ਮੇਰਾ ਕੰਮ ਤਾਂ ਟਾਇਪ ਕਰਨਾ ਹੈ ।ਮੈ ਤਾਂ ਜੋ ਲਿਖਿਆ ਹੁੰਦਾ ਏ, ਉਹੀ ਟਾਇਪ ਕਰਨਾ ਹੁੰਦਾ ਏ।ਬਾਕੀ ਤੁਸੀਂ ਅਗਰ ਲਿਖ਼ਤੀ ਸਹਿਮਤੀ ਦਿੱਤੀ ਹੁੰਦੀ ਕਿ ਅਗਰ ਲਿਖ਼ਤ ਚ ਸੋਧ ਕੀਤੀ ਜਾਂਦੀ ਹੈ,ਤਾਂ ਮੈਨੂੰ ਕੋਈ ਇਤਰਾਜ਼ ਨਹੀ ।ਤਾਂ ਮੈ ਆਪਣੇ ਵੱਲੋ ਸੋਧ ਕਰਨ ਦੀ ਕੋਸ਼ਿਸ਼ ਕਰਦਾ ।ਪਰ ਅਗਰ ਕੋਈ ਗ਼ਲਤੀ ਵੀ ਸੀ, ਤਾਂ ਪਰੂਫ਼ ਰੀਡਿੰਗ ਤੁਸੀ ਖ਼ੁਦ ਵੀ ਕਰਨੀ ਸੀ। ਮੇਰੀ ਕੋਈ ਗ਼ਲਤੀ ਨਹੀ,ਗ਼ਲਤੀ ਤਾਂ ਪਰੂਫ਼ ਰੀਡਰ ਦੀ ਹੈ,ਅਗਰ ਉਹ ਚੰਗੀ ਤਰਾਂ ਪਰੂਫ਼ ਰੀਡਿੰਗ ਕਰਕੇ ਮੇਰੇ ਕੋਲ ਖਰੜਾ ਭੇਜਦਾ।ਤਾਂ ਮੈ ਗ਼ਲਤੀ ਲਾ ਦਿੰਦਾ। ਤਾਂ ਉਹ ਕਹਿਣ ਲੱਗਾ ਕਿ ਚੱਲੋ ਮੰਨ ਲੈਂਦਾ ਹਾਂ ਕਿ ਤੁਹਾਡੀ ਗੱਲ ਤਾਂ ਸਹੀ ਹੈ, ਪਰ ਮੇਰੇ ਤਾਂ ਪੈਸੇ ਖੂਹ ਚ ਗਏ। ਨਾਲੇ ਪੈਸੇ ਲੱਗਗੇ ਨਾਲੇ ਕਿਤਾਬ ਨਹੀ ਸਹੀ ਛਪੀ। ਮੇਰੇ ਨਾਲ ਤਾਂ ਠੱਗੀ ਹੋਈ ਹੈ।ਮੇਰੇ ਨਾਲ ਤੇਰੇ ਮਾਲਕਾਂ ਨੇ ਧੋਖਾ ਕੀਤੈ। ਤਾਂ ਮੈ ਉਸਨੂੰ ਉਸਦੀ ਗ਼ਲਤੀ ਦਾ ਅਹਿਸਾਸ ਕਰਵਾਉਣ ਲਈ ਕਿਹਾ ਕਿ ਸਾਡੇ ਮਾਲਕਾਂ ਦੀ ਕੋਈ ਗ਼ਲਤੀ ਨਹੀਂ ।ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀ ਵੀ ਖ਼ੁਦ ਪਰੁਫ ਰੀਡਿੰਗ ਕਰੋ।ਤੁਹਾਡੀ ਵੱਧ ਜ਼ਿੰਮੇਵਾਰੀ ਹੈ।ਅਗਰ ਅਸੀ ਆਪਣੇ ਕੋਲੋਂ ਸੋਧ ਕਰਦੇ ਹਾਂ, ਤਾਂ ਕਈ ਲੇਖਕ ਇਤਰਾਜ਼ ਕਰਦੇ ਨੇ।ਕਈ ਲੇਖਕ ਤਾਂ ਪੈਸੇ ਦੇ ਕੇ ਏ ਸਮਝਦੇ ਨੇ ਕਿ ਅਸੀ ਪ੍ਰਕਾਸ਼ਕ ਮੁੱਲ ਖਰੀਦ ਲਿਆ ਹੁੰਦਾ ਏ।ਠੀਕ ਹੈ ਤੁਸੀ ਪੈਸੇ ਦੇ ਕੇ ਕਿਤਾਬਾਂ ਪ੍ਰਕਾਸ਼ਿਤ ਕਰਵਾਉਂਦੇ ਹੋ ,ਪਰ ਤੁਸੀਂ ਆਪਣੀ ਵੀ ਜ਼ਿੰਮੇਵਾਰੀ ਸਮਝਿਆ ਕਰੋ।ਮੈ ਵੀ ਜਾਣਦਾ ਹਾਂ ਕਿ ਤੇਰੀ ਇਹ ਪਹਿਲੀ ਕਿਤਾਬ ਏ,ਤੂੰ ਬਹੁਤ ਜਲਦੀ ਕੀਤੀ ਏ, ਕਿਤਾਬ ਛਪਵਾਉਣ ਦੀ ।ਤੂੰ ਪਹਿਲਾਂ ਚੰਗੀ ਤਰਾਂ ਲਿਖਣਾ ਸਿੱਖਣਾ ਸੀ, ਚੱਲ ਮੰਨ ਲੈਂਦਾ ਹਾਂ ਕਿ ਵਧੀਆ ਲਿਖਦਾ ਏ ,ਪਰ ਪਹਿਲਾਂ ਅਖਬਾਰਾਂ, ਮੈਗ਼ਜ਼ੀਨਾਂ ਰਾਹੀ ਪਾਠਕਾਂ ਤੱਕ ਪਹੁੰਚ ਕਰਨੀ ਸੀ।ਇੱਕ ਦੋ ਮਹੀਨਿਆਂ ਚ ਲਿਖ ਕੇ,ਕੋਈ ਲੇਖਕ ਨਹੀ ਬਣ ਜਾਂਦਾ ,ਬਹੁਤ ਤੱਪਸਿਆ ਕਰਨੀ ਪੈਂਦੀ ਏ, ਬਹੁਤ ਤਪੱਸਿਆ ਲੇਖਕ ਨੂੰ,ਸਮਝਿਆ ਬਹੁਤ ਤੱਪਸਿਆ। ਪਰ ਉਸਨੇ ਪਤਾ ਨਹੀ ,ਕਿਉਂ ਮੇਰਾ ਫੋਨ ਕੱਟ ਦਿੱਤਾ। ਜੇ ਤੁਹਾਡੀ ਸਮਝ ਚ ਕੁਝ ਆਇਐ,ਤਾਂ ਦੱਸਣਾ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

@©®ਸਰਬਜੀਤ ਸੰਗਰੂਰਵੀ

Leave a Reply

Your email address will not be published. Required fields are marked *