ਸਾਡੇ ਪਿੰਡ ਘੁਮਿਆਰੇ ਬਲੰਗਲਣਾ ਵਾਲੀ ਗਲੀ ਦੇ ਮੋੜ ਤੇ ਅਤੇ ਮੁਕੰਦ ਸਰਪੰਚ ਦੇ ਘਰ ਦੇ ਨੇੜੇ ਛੱਜੂ ਰਾਮ ਪੰਡਿਤ ਦਾ ਘਰ ਸੀ। ਬਹੁਤਾ ਸਮਾਂ ਉਹ ਘਰ ਬੰਦ ਹੀ ਰਹਿੰਦਾ ਕਿਉਂਕਿ ਪੰਡਿਤ ਜੀ ਬਾਹਰ ਹੀ ਰਹਿੰਦੇ ਸਨ। ਕੱਦੇ ਕੱਦੇ ਉਹ ਕੁਝ ਕ਼ੁ ਦਿਨਾਂ ਲਈ ਪਿੰਡ ਆਉਂਦੇ ਤੇ ਕਿਸੇ ਨਾ ਕਿਸੇ ਘਰੋਂ ਰੋਟੀ ਖਾਂਦੇ। ਸ਼ਾਇਦ ਓਹਨਾ ਦੇ ਘਰ ਹੋਰ ਕੋਈ ਨਹੀਂ ਸੀ। ਪਿੰਡ ਦੇ ਲੋਕ ਉਸ ਵਿਚ ਕਾਫੀ ਸ਼ਰਧਾ ਰੱਖਦੇ ਸਨ। ਪੰਡਿਤ ਛੱਜੂ ਰਾਮ ਪੱਤਰੀ ਵੇਖਦੇ ਸਨ।
ਸਾਨੂੰ ਪੱਤਰੀ ਬਾਰੇ ਤਾਂ ਬਹੁਤਾ ਗਿਆਨ ਨਹੀਂ ਸੀ ਪਰ ਅਸੀਂ ਪੰਡਿਤ ਜੀ ਕੋਲੋਂ ਪਾਸ ਫੇਲ ਦਾ ਹੀ ਪੁੱਛਣਾ ਹੁੰਦਾ ਸੀ। ਪਾਸ ਫੇਲ ਦਾ ਪ੍ਰਸ਼ਨ ਪੁੱਛਣ ਤੇ ਪੰਡਿਤ ਛੱਜੂ ਰਾਮ ਸਾਨੂੰ ਕਿਸੇ ਵਾਰ ਦਾ ਨਾਮ ਲੈਣ ਲਈ ਕਹਿੰਦਾ। ਸਾਨੂੰ ਪਤਾ ਸੀ ਕਿ ਵਾਰਾਂ ਵਿਚੋਂ ਪੰਡਿਤ ਜੀ ਬੁਧਵਾਰ ਨੂੰ ਵਧੇਰੇ ਚੰਗਾ ਮੰਨਦੇ ਸਨ ਤੇ ਸਾਡੇ ਬੁਧਵਾਰ ਆਖਣ ਤੇ ਬਹੁਤ ਵਧੀਆ ਅੰਕਾਂ ਨਾਲ਼ ਪਾਸ ਹੋਵੇਗਾ ਦਾ ਅਸ਼ੀਰਵਾਦ ਦਿੰਦੇ। ਯ ਭਵਿੱਖਬਾਣੀ ਕਰਦੇ। ਹੋਰ ਵਾਰਾਂ ਬਾਰੇ ਪੰਡਿਤ ਜੀ ਦੀ ਸੋਚ ਬਹੁਤੀ ਚੰਗੀ ਨਹੀਂ ਸੀ।
ਅਸੀਂ ਬਾਰ ਬਾਰ ਪੰਡਿਤ ਜੀ ਤੋੰ ਇਹੀ ਸਵਾਲ ਪੁੱਛਦੇ ਤੇ ਬੁੱਧਵਾਰ ਦਾ ਨਾਮ ਲੈ ਕੇ ਪਾਸ ਹੋਣ ਦੇ ਸੁਫਨਿਆਂ ਵਿਚ ਗੁਆਚ ਜਾਂਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ