ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਦਿੱਤਾ ਹੋਇਆ ਹੈ । ਗਣਰਾਜ ਦੀ ਨੀਂਹ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ । ਇਸ ਪ੍ਰਣਾਲੀ ਉੱਤੇ ਅਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਪ੍ਰਤੀਨਿਧ ਚੁਣਨ ਦਾ ਅਧਿਕਾਰ ਸਾਡੀ ਵੋਟ ਦੁਆਰਾ ਦਿੱਤਾ ਗਿਆ ਹੈ । ਆਪ ਸਭ ਨੂੰ ਪਤਾ ਹੀ ਹੈ,ਕਿ ਸਾਡੇ ਨੂੰ ਗੁਲਾਮੀ ਦੇ ਅੰਦਰ ਲੰਮਾ ਸਮਾਂ ਗੁਜਾਰਨਾ ਪਿਆ ਹੈ ।ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਦੇਸ਼ ਭਾਰਤ ਨੂੰ ਅਜ਼ਾਦੀਮਿਲੀ ਹੈ । ਵੋਟ ਦੁਆਰਾ ਚੁਣ ਕੇ ਭੇਜੇ ਗਏ ਪ੍ਰਤੀਨਿਧ ਨੂੰ , ਦੇਸ਼ ਦੇ ਸ਼ਾਸਨ ਚਲਾਉਣ ਲਈ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲਾ ਸੰਵਿਧਾਨ ਤਿਆਰ ਕਰਕੇ 26 ਜਨਵਰੀ 1950 ਨੂੰ ਲਾਗੂ ਕੀਤਾ ਸੀ । ਭਾਰਤ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਮਾਣ ਪ੍ਰਾਪਤ ਹੋਇਆ ਹੈ ।ਹਰ ਇੱਕ ਨਾਗਰਿਕ ਨੂੰ ਕਿਸੇ ਵੀ ਡਰ ਭੇਦਭਾਵ ਤੋਂ ਬਿਨਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ । ਸਾਡੇ ਸਿਆਸੀ ਆਗੂਆਂ ਦੀਆਂ ਅਨੇਕਾਂ ਮਿਸਾਲਾਂ ਸਾਹਮਣੇ ਆ ਰਹੀਆਂ ਨੇ ਸਿਆਸੀ ਉੱਤਰ ਕੇ ਸਾਡਾ ਧਿਆਨ ਲੋਕਤੰਤਰ ਤੋਂ ਹਟਾ ਕੇ ਰਾਜਾਸ਼ਾਹੀ ਵੱਲ ਧਕੇਲ ਰਿਹਾ ਹੈ ।ਇੱਥੇ ਵਰਣਨ ਯੋਗ ਗੱਲ ਹੈ , ਕਿ ਬਿਨਾਂ ਵੋਟਰ ਦਾ ਪੱਖ ਜਾਣਿਆ ਵੱਡੇ ਵਜ਼ੀਰ ਦੀ ਤਾਜ਼ਪੋਸ਼ੀ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ । ਸਾਡੇ ਵੱਲੋਂ ਲੋਕਤੰਤਰ ਸਰਕਾਰ ਚੁਣਨ ਲਈ ਵੋਟ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਗਈ ਹੈ । ਅਠਾਰਾਂ ਸਾਲ ਦੀ ਉਮਰ ਦੇ ਹਰੇਕ ਭਾਰਤੀ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਚੁੱਕਿਆ ਹੈ ।
ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਉਮੀਦਵਾਰ ਨੂੰ ਸ਼ਾਸਨ ਵਿੱਚ ਭੇਜਣਾ ਯਕੀਨੀ ਹੈ । ਭਾਰਤੀ ਨਾਗਰਿਕਤਾ ਕੋਲ ਇੱਕ ਪਾਵਰ ਵੋਟ ਪਾਉਣਾ ਹੈ ਇਸ ਦੀ ਵਰਤੋਂ ਗੁਪਤ ਤੌਰ ਤੇ ਕੀਤੀ ਜਾਂਦੀ ਹੈ । ਸਾਨੂੰ ਵੋਟ ਪਾਉਣ ਤੋਂ ਪਹਿਲਾਂ ਚੋਣ ਲੜ ਰਹੇ ਉਮੀਦਵਾਰ ਵਾਰੇ ਸਮਝਣਾ ਜ਼ਰੂਰੀ ਹੈ ,ਕਿ ਇਹ ਉਮੀਦਵਾਰ ਸਾਡੇ ਹਿੱਤਾਂ ਲਈ ਦੇਸ਼ ਦੇ ਵਿਕਾਸ਼ ਵਾਰੇ ਧਿਆਨ ਦੇਵੇਗਾ ਜਾਂ ਫਿਰ ਸਾਡੇ ਵੱਲੋਂ ਪਾਈਆਂ ਗਈਆਂ ਵੋਟਾਂ ਦੀ ਗਲਤ ਵਰਤੋਂ ਤਾਂ ਨਹੀਂ ਕਰੇਗਾ । ਸਾਡੇ ਕੋਲ ਸਭ ਤੋਂ ਵੱਡਾ ਇੱਕੋ – ਇੱਕ ਹਥਿਆਰ ਵੋਟ ਹੈ ਜਿਸ ਦੀ ਅਸ਼ੀ ਆਪਣੀ ਮਰਜ਼ੀ ਨਾਲ ਵਰਤੋਂ ਕਰ ਸਕਦੇ ਹਾਂ । ਜੇ ਤੁਹਾਡੇ ਅਧਿਕਾਰ ਵਰਤਣ ਲਈ ਲੋੜੀਂਦੀ ਤਾਕਤ ਅਤੇ ਵਸੀਲੇ ਨਹੀਂ ਹਨ ਤਾਂ ਤੁਹਾਡੀ ਇੱਛਾ ਅਨੁਸਾਰ ਵੋਟ ਨਹੀਂ ਪਾਈ ਜਾ ਰਹੀ , ਅਤੇ ਕੋਈ ਸੁਰੱਖਿਅਤ ਵੀ ਨਹੀਂ ਹੈ । ਅਨੇਕਾਂ ਮਜਬੂਰੀਆਂ ਗ਼ਰਜ਼ਾਂ ਨੇ ਤੁਹਾਡੀ ਇੱਛਾ ਦਾ ਰਾਹ ਰੋਕਦੇ ਹਨ ਤਾਂ ਤੁਸੀਂ ਆਪਣੇ ਕਿਸੇ ਅਧਿਕਾਰ ਦੀ ਵਰਤੋਂ ਇੱਛਾ ਅਨੁਸਾਰ ਨਹੀਂ ਕਰ ਸਕਦੇ । ਉਸ ਨੂੰ ਵੀ ਅਧਿਕਾਰ ਨਹੀਂ ਸਮਝਿਆ ਜਾਂਦਾ ।ਜੇ ਤੁਸੀਂ ਨਿਹੱਥੇ ਹੋ ਅਤੇ ਉਹ ਹਥਿਆਰ ਵੀ ਹੈ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਨਵਾਂ ਰਸਤਾ ਅਪਨਾਹ ਸਕਦੇ ਹੋ ।” ਪਰ ਇਹ ਇੱਕ ਮਜ਼ਾਕ ਹੈ ?” ਜਦੋਂ ਸਾਡੇ ਹੱਥਾਂ ਵਿੱਚੋਂ ਸਾਡਾ ਹੀ ਅਧਿਕਾਰ ਖੋਹ ਕੇ ਆਪਣੀ ਮਰਜ਼ੀ ਨਾਲ ਵਰਤਿਆ ਜਾਂਦਾ ਹੈ । “ਤੁਸੀਂ ਫਿਰ ਰਸਤਾ ਬਦਲ ਕੇ ਵੀ ਕੀ ਕਰੋਗੇ । ਸਾਡਾ ਅਧਿਕਾਰ ਸਿਆਸੀ ਲੀਡਰਾਂ ਦੀ ਮਨਮਾਨੀ ਹੈ ?” ਭਾਰਤੀ ਨਾਗਰਿਕਾਂ ਲਈ ਵੋਟ ਦਾ ਅਧਿਕਾਰ ਅਤੇ ਸੰਵਿਧਾਨਕ ਅਧਿਕਾਰ ਅਜਿਹਾ ਹੀ ਮਜ਼ਾਕ ਹਾ । ਭਾਰਤੀ ਸੰਵਿਧਾਨ ਵਾਰੇ ਡਾਕਟਰ ਅੰਬੇਦਕਰ ਨੇ ਕਿਹਾ ਸੀ , ਕਿ ਭਾਰਤੀ ਸਮਾਜ ਸੰਵਿਧਾਨ ਲਾਗੂ ਹੋਣ ਨਾਲ ਇੱਕ ਬਹੁਤ ਵੱਡੇ ਸਵੈ – ਵਿਰੋਧ ਵਿਰੋਧ ਵਿੱਚ ਦਾਖਲ ਹੋ ਰਿਹਾ ਹਾ । ਇੱਕ ਸੰਵਿਧਾਨ ਹੀ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ,ਪ੍ਰੈੱਸ ਨੂੰ ਆਰਥਿਕ ਨਾ ਬਰਾਬਰੀ ਵਾਲੇ ਸਮਾਜ ਵਿੱਚ ਲਾਗੂ ਕੀਤਾ ਜਾ ਰਿਹਾ ਹੈ । ਇਹ ਇੱਕ ਉਹ ਸਚਾਈ ਹੈ, ਕਿ ਮੁੱਠੀ ਭਰ ਵੱਡੇ ਲੁਟੇਰਿਆਂ ਕੋਲ , ਸਨਅਤਕਾਰਾਂ ਕੋਲ ਸਿਆਸੀ ਲੀਡਰਾਂ ਕੋਲ ਵੱਡੀਆਂ – ਵੱਡੀਆਂ ਜਾਇਦਾਦਾਂ ਤੇ ਵਸੀਲੇ ਹਨ । ਇਹੀ ਇੱਕ ਉੱਨਾਂ ਦੀ ਚੌਧਰ ਦਾ ਹਿੱਸਾ ਬਣਿਆ ਹੋਇਆ ਹੈ । ਸਾਡੇ ਗਰੀਬ ਲੋਕਾਂ ਦਾ ਬਹੁਤ ਵੱਡਾ ਹਿੱਸਾ ਉਨ੍ਹਾਂ ਦਾ ਮੁਥਾਜ ਹੈ ਜੋ ਕਿ ਗਰੀਬੀ ਦੀ ਰੇਖਾ ਅੰਦਰ ਬੰਨ੍ਹਿਆ ਹੋਇਆ ਹੈ । ਇੱਥੇ ਹੀ ਬਸ ਨਹੀ ਸਾਡੇ ਸ਼ਾਹੂਕਾਰਾਂ ਦੇ ਢਾਂਚੇ ਅੰਦਰ ਆਪਣੀ ਤਾਕਤ ਦਿਖਾਈ ਜਾਂਦੀ ਹੈ । ਜਿਵੇਂ ਕਿ ਭਾਰਤੀ ਜਮਹੂਰੀਅਤ ਅੰਦਰ ਗੁੰਡੇ ਅਤੇ ਲੱਠਮਾਰਾਂ ਦੀ ਦਹਿਸ਼ਤ ਵਰਤੀ ਜਾਂਦੀ ਹੈ । ਵੋਟਾਂ ਹੱਥਾਂ ਵਿੱਚੋਂ ਫੜੀਆਂ ਜਾਂਦੀਆਂ ਹਨ । ਅਸਲ ਵਿੱਚ ਤਾਂ ਵੋਟਰ ਨੂੰ ਪੋਲਿੰਗ ਬੂਥ ਦੇ ਨੇੜੇ ਹੀ ਨਹੀਂ ਜਾਣ ਦਿੰਦੇ । ਇਸ ਦਾ ਵਿਰੋਧ ਕਰਨ ਤੇ ਗਰੀਬ ਲੋਕਾਂ ਦੇ ਮਕਾਨ ਅਤੇ ਝੌਂਪੜੀਆਂ ਅੱਗ ਨਾਲ ਸਾੜ ਕੇ ਸੁਆਹ ਕਰ ਦਿੱਤੀਆਂ ਜਾਂਦੀਆਂ ਹਨ । ਜਿੱਥੇ ਕਿ ਸਾਡੀ ਵੋਟ ਦੀ ਕੀਮਤ ਅਣਮੁੱਲੀ ਹੈ , ਅਸੀਂ ਆਸ ਕਰਦੇ ਹਾਂ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਪੂਰਾ ਅਮਨ ਤੇ ਸਾਂਤਮਈ ਕਹਿੰਦੇ ਹੋਏ ਸਭ ਤਰ੍ਹਾਂ ਦੇ ਲਾਲਚਾਂ ਨੂੰ ਤਿਆਗ ਕੇ ਉੱਪਰ ਉੱਠਕੇ ਜਾਂ ਹੋਰ ਪ੍ਰਭਾਵਾਂ ਤੋਂ ਮੁਕਤ ਹੋ ਕੇ ਆਪਣੇ ਵੋਟ ਦੀ ਵਰਤੋਂ ਸਿਆਸੀ ਪਾਰਟੀ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਗੁਣ ਦੇਸ਼ ਨੂੰ ਯਾਦ ਕਰਦੇ ਹੋਏ ।ਆਪਣੇ ਹਿੱਤਾਂ ਦੀ ਰਾਖੀ ਲਈ ਨਵੀਂ ਸਰਕਾਰ ਦੀ ਨਿਯੁਕਤੀ ਕਰਨੀ ਹੋਵੇਗੀ । ਸਾਨੂੰ ਵੋਟ ਦੀ ਵਰਤੋਂ ਸਬੰਧੀ ਸੱਚੀਂ ਤੇ ਆਪਣੀ ਮਰਜ਼ੀ ਨਾਲ ਕਰਨ ਜਾਂ ਨਾ ਕਰਨ ਦੇ ਅਧਿਕਾਰ ਵਜੋਂ ਉੱਤਰ ਕੇ ਸਾਹਮਣੇ ਆਉਣਾ ਚਾਹੀਦਾ ਹੈ । ਵੋਟਾਂ ਖ਼ਰੀਦਣ ਵਾਲੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ , ਕਿ ਸਾਡੀ ਵੋਟ ਦੀ ਕੀਮਤ ਬਹੁਤ ਵੱਡੀ ਹੈ । ਕਿਸੇ ਵੀ ਡਰ ਭੈਅ ਵਿੱਚ ਆਕੇ ਆਪਣੀ ਵੋਟ ਕਿਸੇ ਵੀ ਲਾਲਚ ਵਿੱਚ ਨਾ ਪਾਓ ਇਹੀ ਸਾਡੇ ਵੱਲੋਂ ਧਨਾਢ ਸਿਆਸੀ ਚੌਧਰੀਆਂ ਦੇ ਮੂੰਹ ਤੇ ਚਪੇੜ ਮਾਰਨ ਵਾਲਾ ਸੰਕੇਤ ਹੋਵੇਗਾ । ਚੋਣਾਂ ਦੌਰਾਨ ਸ਼ਰਾਬ ਅਤੇ ਨੋਟਾਂ ਨੂੰ ਆਪਣੇ ਪੈਰ ਦੀ ਠੋਕਰ ਮਾਰਨੀ ਹੀ ਆਪਣੀ ਰਜ਼ਾ ਨੂੰ ਬੁਲੰਦ ਕਰਨ ਦਾ ਸਾਡੇ ਵੱਲੋਂ ਇੱਕ ਸੰਕੇਤ ਹੋਵੇਗਾ , “ ਇਹੀ ਸਾਡੇ ਅਧਿਕਾਰ ਦੀ ਰਜਾ ਤੇ ਪਹਿਰਾ ਦੇਣ ਦੀ ਚੁਨੌਤੀ ਹੋਵੇਗੀ ।
“ ਇਹ ਸਾਡੀ ਵੋਟ ਦੀ ਕੀਮਤ ਤੇ ਹੱਕ ਨੇ “
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637