ਇਸ ਤਰ੍ਹਾਂ ਦੋ ਦਿਨ ਬੀਤ ਗਏ। ਹੜਤਾਲ ਦੁਰਾਨ ਯੂਨੀਅਨ ਲੀਡਰਾਂ ਵਲੋਂ ਲੰਬੇ ਲੰਬੇ ਭਾਸ਼ਨ ਸੁਣਾਏ ਜਾਂਦੇ। ਕਾਮਰੇਡ ਲੀਡਰ ਗੱਲ਼ ਅਮਰੀਕਾਂ ਤੋ ਸ਼ੁਰੂ ਕਰਕੇ ਰੂਸ ਤੱਕ ਲੈ ਜਾਂਦੇ ।ਭਾਸ਼ਨਾ ਵਿੱਚ ਭਾਰੇ ਭਾਰੇ ਲਫ਼ਜ਼ ਵਰਤੇ ਜਾਂਦੇ ਜੋ ਵਿਦਿਆਰਥੀਆਂ ਨੂੰ ਸੱਮਝ ਨਾ ਪੈਂਦੇ। ਉਹ ਬੋਰੀਅਤ ਫ਼ੀਲ ਕਰਦੇ । ਭਾਸ਼ਨ ਭਾਵੇ ਪੰਜਾਬੀ ਵਿੱਚ ਹੀ ਹੁੰਦੇ ਪਰ ਫ਼ੇਰ ਵੀ ਕੁਝ ਪੱਲੇ ਨਾ ਪੈਂਦਾ। ਬਸ ਵਿਦਿਆਰਥੀਆਂ ਨੂੰ ਤਾਂ ਇੰਨਕਲਾਬ ਜਿੰਦਾਬਾਦ ਦਾ ਨਾਹਰਾ ਹੀ ਸੱਮਝ ਆਉਦਾ ।ਉਹ ਇਸ ਨਾਹਰੇ ਨੂੰ ਪੂਰੇ ਜ਼ੋਰ ਨਾਲ ਲਾਉਂਦੇ । ਨਾਹਰੇ ਦੇ ਜੋਸ਼ ਤੋ ਪ੍ਰਭਾਵਿਤ ਹੋ ਕੇ ਬੁਲਾਰੇ ਆਪਣੇ ਭਾਸ਼ਨ ਹੋਰ ਗੁਝਲਦਾਰ ਕਰਦੇ ਜਾਂਦੇ। ਉਹ ਸੱਮਝ ਰਹੇ ਸਨ ਕੇ ਵਿਦਿਆਰਥੀ ਭਾਸ਼ਨ ਸੁੱਣ ਕੇ ਜੋਸ਼ ਵਿੱਚ ਨਾਰੇ ਮਾਰਦੇ ਹਨ ਪਰ ਹਕੀਕਤ ਇਹ ਸੀ ਵੀ ਵਿਦਿਆਰਥੀ ਬੋਰੀਅਤ ਦੂਰ ਕਰਨ ਲਈ ਜੋਸ਼ ਨਾਲ ਨਾਹਰੇ ਮਾਰਦੇ ਸਨ। ਤੀਸਰੇ ਦਿਨ ਸਟੇਜ਼ ਸੈਕਟਰੀ ਨੇ ਕਿਹਾ
“ਜੇ ਕੋਈ ਹੋਰ ਵਿਦਿਆਰਥੀ ਬੋਲਣਾ ਚਾਹੁੰਦਾ ਹੈ ਤਾ ਆ ਕੇ ਬੋਲ ਸਕਦਾ ਹੈ”
ਸਭ ਦੀ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਰਵੀ ਨੇ ਹੱਥ ਖੱੜਾ ਕਰਕੇ ਬੋਲਣ ਦੀ ਇਜ਼ਾਜ਼ਤ ਮੰਗੀ ।
” ਮੈਂ ਬੋਲ ਸਕਦਾ ਜੀ ” ਰਵੀ ਨੇ ਹੱਥ ਖੜ੍ਹਾ ਕਰਕੇ ਪੁੱਛਿਆ।
” ਹਾਂ ਹਾਂ ਕਿਊ ਨਹੀ , ਤੁਹਾਡਾ ਨਾਂ ਕੀ ਹੈ ਤੇ ਕਿਹੜੀ ਕਲਾਸ ਹੈ” ਸਟੇਜ਼ ਸੈਕਟਰੀ ਨੇ ਪੁੱਛਿਆ ਤੇਂ ਰਵੀ ਨੂੰ ਅੱਗੇ ਆਉਂਣ ਲਈ ਕਿਹਾ।
” ਜੀ ਮੇਰਾ ਨਾਂ ਰਵਿੰਦਰ ਹੈ, ਮੈਂ ਪ੍ਰੈਪ ਦਾ ਵਿਦਿਆਰਥੀ ਹਾਂ ਜੀ” ਰਵੀ ਨੇ ਸਟੇਜ਼ ਕੋਲ ਆਉਂਦੇ ਕਿਹਾ।
ਸਟੇਜ਼ ਸੈਕਟਰੀ ਨੇ ਸਟੇਜ਼ ਤੋਂ ਉਸ ਦਾ ਨਾਂ ਅਨਾਉਸ ਕਰ ਦਿੱਤਾ। ਉਹ ਜਿਉ ਹੀ ਸਟੇਜ਼ ਵੱਲ ਵਧਿਆਂ ਵਿਦਿਆਰਥੀਆਂ ਨੇ ਤਾੜੀਆਂਂ ਮਾਰ ਕੇ ਉਸ ਦਾ ਸਵਾਗਤ ਕੀਤਾ । ਸਭ ਤੋ ਵੱਧ ਤਾੜੀਆਂ ਸਿਮਰ ਵੱਜਾ ਰਹੀ ਸੀ। ਰਵੀ ਨੇ ਮਾਇਕ ਸੰਭਾਲੀ ਤੇ ਇੱਕ ਵਧੀਆਂ ਬੁਲਾਰੇਂ ਵਾਂਗ ਉਸ ਨੇ ਬੋਲਣਾਂ ਸ਼ੁਰੂ ਕੀਤਾ। ” ਯੂਨੀਅਨ ਦੇ ਪ੍ਰਧਾਨ, ਜਰਨਲ ਸੱਕਤਰ , ਐਗਜੈਕਟਿਵ ਦੇ ਮੈਬਰ ਸਾਹਿਬਾਨ ਤੇ ਮੇਰੇ ਸਤਿਕਾਰ ਯੋਗ ਵਿਦਿਆਰਥੀ ਭੈਂਣੋ ਤੇ ਭਰਾਵੋਂ ਆਪਾਂ ਪਿੱਛਲੇ ਦੋ ਦਿਨਾਂ ਤੋ ਅਮਰੀਕਾਂ ਚੀਨ ਤੇ ਰੂਸ ਦੀਆਂ ਗਲ਼ਾ ਸੁੱਣ ਰਹੇ ਹਾਂ ਮੈ ਅਜਤੱਕ ਇੱਥੇ ਨਹੀ ਗਿਆ ਤੇ ਨਾ ਇੰਨ੍ਹਾਂ ਬਾਰੇ ਕਦੇ ਪੜ੍ਹੀਆਂ ਹੀ ਹੈ । ਮੈਨੂੰ ਇਨ੍ਹਾਂ ਮੁਲਕਾਂ ਬਾਰੇ ਨਹੀ ਪਤਾ ਪਰ ਆਪਾ ਜਿੱਥੇ ਰਹਿੰਦੇ ਹਾਂ ਜਿਹੜੇ ਕਾਲਜ ਚ ਪੜ੍ਹਦੇ ਹਾਂ ਇਸ ਦੀਆਂ ਮੂਸ਼ਕਲਾਂ ਬਾਰੇ ਮੈਨੂੰ ਪਤਾ ਹੈ। ਮੈ ਇਨ੍ਹਾਂ ਬਾਰੇ ਤੁਹਾਡੇ ਨਾਲ ਗਲ਼ ਕਰੂਗਾਂ। ਆਪਣੇ ਇਸ ਕਾਲਜ ਦੀ ਕੰਟੀਨ ਤੋ ਗਲ਼ ਸ਼ੁਰੂ ਕਰਦੇ ਹਾਂ। ਕਾਲਜ ਦੀ ਇਸ ਕੰਟੀਨ ਵਿੱਚ ਗਿਣਤੀ ਦੀਆਂ ਕੁਰਸੀਆਂ ਹਨ । ਉਹ ਮੇਰੇ ਵੀਰ ਰੋਕ ਲੈਂਦੇ ਹਨ ਜਦੋਂ ਮੇਰੀਆਂ ਵਿਦਿਆਰਥਣ ਭੈਂਣਾ ਨੇ ਚਾਹ ਪੀਣੀ ਹੁੰਦੀ ਹੈ ਤਾ ਉਨ੍ਹਾਂ ਵਿਚਾਰੀਆਂ ਲਈ ਮੂਸ਼ਕਲ ਅਉਦੀ ਹੈ ।ਉਨ੍ਹਾਂ ਦੇ ਬੈਠਣ ਲਈ ਕੋਈ ਜਗ੍ਹਾਂ ਨਹੀ ਹੈ।” ਰਵੀ ਦੀ ਇਹ ਗਲ਼ ਸੁਣਕੇ ਸਿਮਰ ਸਮੇਤ ਸਾਰੀਆਂ ਕੁੜੀਆਂ ਨੇ ਐਨੇ ਜ਼ੋਰ ਦੀ ਤਾੜੀਆਂ ਮਾਰੀਆਂ ਕੇ ਸਾਰਾ ਕਾਲਜ਼ ਗੂੱਜ ਉਠਿਆ। ਰਵੀ ਨੇ ਅੱਗੇ ਬੋਲਦੇ ਕਿਹਾ ” ਆਪਣੇ ਕਾਲਜ ਦੇ ਕਲਾਸ ਰੂਮਾਂ ਚ ਪੰਜ ਪੰਜ ਪੱਖੇ ਲੱਗੇ ਹਨ ਪਰ ਬਹੁਤੇ ਚਲਦੇ ਨਹੀ। ਬਹੁਤ ਸਾਰੇ ਵਿਦਿਆਰਥੀ ਗਰਮੀ ਹੋਂਣ ਕਰਕੇ ਕਲਾਸ ਛੱਡ ਦਿੰਦੇ ਹਨ। ਇਹੀ ਹਾਲ ਪੀਂਣ ਵਾਲੇ ਪਾਣੀ ਦਾ ਹੈ, ਸਾਡੇ ਕਾਲਜ ਦੇ ਸਾਈਕਲ ਸਟੈਡ਼ ਤੇਂ ਕੋਈ ਚੌਕੀਦਾਰ ਨਹੀ। ਸ਼ਰਾਰਤੀ ਅਨਸਰ ਕੁੜੀਆਂ ਦੇ ਸਾਈਕਲਾਂ ਦੀ ਹਵਾ ਕੱਢ ਦਿੰਦੇ ਹਨ। ਉਨ੍ਹਾਂ ਵਿਚਾਰਿਆ ਲਈ ਘਰ ਜਾਣਾ ਮੁਸ਼ਕਲ ਹੋ ਜਾਂਦਾ ” ਉਸ ਨੇ ਆਫਣੇ ਭਾਸ਼ਨ ਚ ਹੋਰ ਵੀ ਕਈ ਮੁੱਦੇ ਚੱਕੇ। ਉਸ ਦੀ ਹਰ ਗਲ਼ ਤੇ ਐਨੀਆਂ ਤਾੜੀਆਂ ਵੱਜੀਆਂ ਕੇ ਯੂਨੀਅਨ ਲੀਡਰ ਹੈਰਾਨ ਰਹਿ ਗਏ। ਉਹ ਉਸ ਵਕਤ ਨੂੰ ਕੋਸ ਰਹੇ ਸਨ ਜਦੋਂ ਉਨ੍ਹਾਂ ਰਵੀ ਨੂੰ ਬੋਲਣ ਦਾ ਟਾਈਮ ਦਿੱਤਾ ਸੀ। ਰਵੀ ਦੇ ਭਾਸ਼ਨ ਤੋ ਬਾਅਦ ਯੂਨੀਅਨ ਦੇ ਲੀਡਰਾਂ ਨੂੰ ਵੀ ਵਿਦਿਆਰਥੀਆਂ ਦੇ ਮੁੱਦੇ ਨੂੰ ਲੈ ਕੇ ਬੋਲਣਾ ਪਿਆ। ਪਰ ਅੱਜ ਸਾਰੇ ਕਾਲਜ ਵਿੱਚ ਰਵੀ ਦੀ ਚੜ੍ਹਾਈ ਸੀ।ਉਸ ਦੇ ਭਾਸ਼ਨ ਨੂੰ ਸਾਰੇ ਸਲਾਹ ਰਹੇ ਸਨ ਕਿਉਕੀ ਉਸ ਨੇ ਆਪਣਾ ਭਾਸ਼ਨ ਆਮ ਭਾਸ਼ਾ ਵਿੱਚ ਹੀ ਦਿੱਤਾ ਸੀ । ਨਾਲ ਨਾਲ ਉਸਦੇ ਦੋ ਚੁਟਕਲੇ ਵੀ ਸੁਣਾਏ ਤੇ ਉਨ੍ਹਾਂ ਨੂੰ ਇਨ੍ਹਾਂ ਮੁਸ਼ਕਲਾਂ ਨਾਲ ਜੋੜ ਦਿੱਤਾ। ਦੁਪਿਹਰ ਵੇਲੇ ਜਦੋਂ ਰਵੀ ਵਾਪਿਸ ਪਿੰਡ ਜਾਣ ਲਈ ਬਸ ਸਟੈੰਡ ਵੱਲ ਜਾ ਰਿਹਾ ਸੀ ਤਾ ਪਿੱਛੋ ਸਿਮਰ ਤੇ ਉਸ ਦੀ ਸਹੇਲੀ ਭੱਜ ਕੇ ਉਸ ਦੇ ਨਾਲ ਆ ਰਲੀਆਂ। ਅਜ ਸਿਮਰ ਨੂੰ ਰਵੀ ਨਾਲ ਗਲ਼ ਕਰਨ ਦਾ ਬਹਾਨਾ ਲੱਭ ਗਿਆ ਸੀ।
“ਤੁਹਾਡਾ ਬਹੁਤ ਧਨਵਾਦ ਜੀ” ਸਿਮਰ ਨੇ ਕਿਹਾ ।
“ਜੀ ਕਿਸ ਗੱਲ਼ ਦਾ ਧਨਵਾਦ” ਰਵੀ ਉਨ੍ਹਾਂ ਨੂੰ ਇਸ ਤਰ੍ਹਾਂ ਉਨ੍ਹਾਂ ਦੇ ਨਾਲ ਤੁਰਦੀਆਂ ਵੇਖ ਹੈਰਾਨ ਹੋ ਗਿਆ ਤੇ ਹੈਰਾਨੀ ਨਾਲ ਪੁੱਛਿਆ ।
“ਤੁਸੀ ਸਾਡੀ ਗੱਲ਼ ਅੱਜ ਸਟੇਜ਼ ਤੋ ਕੀਤੀ ਕਦੇ ਯੂਨੀਅਨ ਵਾਲੀਆਂ ਨੇ ਇਹ ਕੰਮ ਨੀ ਕੀਤਾ ਹੋਰ ਹੀ ਗਲ਼ਾ ਕਰੀ ਜਾਂਦੇ ਨੇ ” ਸਿਮਰਨ ਨੇ ਇੱਕੋ ਸਾਹੇ ਕਹਿ ਦਿੱਤਾ।
“ਜੀ ਮੈ ਕਈ ਦਿਨਾਂ ਤੋ ਕੁੜੀਆਂ ਦੀ ਪਰੇਸ਼ਾਨੀ ਵੇਖ ਰਿਹਾ ਸੀ ਤਾ ਇਹ ਗਲ਼ ਕਰ ਦਿੱਤੀ ”
” ਤੁਸੀ ਰੋਜ਼ ਪਿੰਡ ਜਾਂਦੇ ਹੋ ” ਸਿਮਰਨ ਨੇ ਉਸ ਨਾਲ ਤੁਰਦੇ ਤੁਰਦੇ ਗਲ਼ਾ ਦਾ ਸਿਲਸਿਲਾ ਜਾਰੀ ਰੱਖੀਆਂ ।
ਪਰ ਰਵੀ ਨੇ ਹਾ ਜੀ ਨਾ ਜੀ ਤੋ ਬਿੰਨ੍ਹਾਂ ਹੋਰ ਕੁਝ ਨਾ ਕਿਹਾ ਤੇ ਵੇਖਦੇ ਵੇਖਦੇ ਬਸ ਸਟੈਡ ਆ ਗਿਆ । ਰਵੀ ਆਪਣੀ ਬਸ ਵੱਲ ਵੱਧ ਗਿਆ ਤੇ ਸਿਮਰ ਉਸ ਵੱਲ ਵੇਖਦੀ ਰਹੀ।ਅਚਾਣਕ ਪਿੱਛੋ ਮਨਜੀਤ ਆ ਗਈ ਉਸ ਨੇ ਸਿਮਰ ਨੂੰ ਰਵੀ ਵੱਲ ਵੇਖਦੇ ਵੇਖ ਲਿਆ ਸੀ। ਉਹ ਵੀ ਰਵੀ ਵਾਲੀ ਬਸ ਚ ਹੀ ਪਿੰਡ ਜਾਣ ਲਈ ਆਈ ਸੀ।
“ਤੂੰ ਮੇਰੇ ਭਰਾਂ ਦਾ ਪਿੱਛਾ ਕਰ ਰਹੀ ਸੀ ਤੈਨੂੰ ਸ਼ਰਮ ਨੀ ਆਉਦੀ ” ਉਸ ਨੇ ਸਿਮਰ ਦੇ ਚੂਢੀ ਵੰਢ ਕੇ ਕਿਹਾ।
“ਤੇਰਾ ਭਰਾ ਹੈ ਹੀ ਵਧੀਆਂ ਮੈ ਕੀ ਕਰਾਂ ਮਨਜੀਤੀਏ” ਸਿਮਰ ਨੇ ਹਸ ਕੇ ਕਿਹਾ ।
” ਆ ਜਾ ਤੈਨੂੰ ਤੇਰੇ ਸਹੁਰੇ ਪਿੰਡ ਲੈ ਜਾ ਬਸ ਚ ਨਾਲ ਬਹਿਕੇ ਜਾਈ” ਮਨਜੀਤ ਨੇ ਸਿਮਰ ਦੇ ਦਿਲ ਦੀ ਗਲ਼ ਕੀਤੀ।
” ਆਉਗੀ ਜਰੂਰ ਪਰ ਅਜੇ ਨਹੀ” ਸਿਮਰ ਨੇ ਜਵਾਬ ਦਿੱਤਾ।ਕੁਝ ਦਿਨਾਂ ਬਾਅਦ ਦਾਖਲੇਂ ਵਾਲੀ ਮੰਗ ਮੰਨ ਲਈ ਗਈ ਤੇ ਹੜਤਾਲ ਖਤਮ ਹੋ ਗਈ। ਕਾਲਜ ਚ ਆਮ ਵਾਂਗ ਪੜ੍ਹਾਈ ਸ਼ੁਰੂ ਹੋ ਗਈ। ਇਸ ਹੜਤਾਲ ਤੋ ਬਾਅਦ ਰਵੀ ਸਾਰੇ ਕਾਲਜ ਚ ਸਤਿਕਾਰੀਆਂ ਜਾਣ ਵਾਲਾ ਪਾਤਰ ਬਣ ਗਿਆ। ਉਸ ਦੇ ਬਹੁਤ ਸਾਰੇ ਦੋਸਤ ਬਣ ਗਏ। ਹੁਣ ਉਹ ਗਰੁੱਪ ਚ ਹੀ ਘੁੰਮਦਾ ਕਾਲਜ ਵਿੱਚ ਹਰ ਵਕਤ ਉਸ ਨਾਲ ਤਿੰਨ ਚਾਰ ਮੁੰਡੇ ਹੁੰਦੇ । ਸਿਮਰ ਲਈ ਉਸ ਨਾਲ ਗਲ਼ ਕਰਨੀ ਔਖੀ ਹੋ ਗਈ। ਪਰ ਉਸ ਨੇ ਆਪਣੀ ਪਰੇਸ਼ਾਨੀ ਦਾ ਹਲ ਲੱਭ ਲਿਆਂ ਸੀ । ਉਸ ਦੀ ਪਰੇਸ਼ਾਨੀ ਦਾ ਹਲ ਸੀ ਮਨਜੀਤ। ਉਹ ਮਨਜੀਤ ਨੂੰ ਨਾਲ ਲੈ ਕੇ ਬਹਾਨੇ ਨਾਲ ਰਵੀ ਕੋਲ ਚੱਲੀ ਜਾਂਦੀ । ਕਦੇ ਉਹ ਮਨਜੀਤ ਨੂੰ ਕਹਿੰਦੀ ਤੂੰ ਇਸ ਨੂੰ ਨਾਲ ਲੈ ਕੇ ਬਜ਼ਾਰ ਚੱਲ ਮੈ ਵੀ ਆ ਜਾਵਾਗੀ ਉੱਥੇ।
“ਨਾ ਬਾਬਾ ਨਾ ਸਾਡੇ ਪਿੰਡ ਦੇ ਵਧੇਰੇ ਹੁੰਦੇ ਨੇ ਬਜ਼ਾਰ ਅਸੀ ਭੈਂਣ ਭਰਾਂ ਉਹੀ ਬਦਨਾਮ ਹੋ ਜਾਵਾਗੇ ।ਮੈ ਨੀ ਜਾਣਾ ਕਾਲਜ ਤੋ ਬਾਹਰ ਹਾ ਕਾਲਜ ਚ ਗਲ਼ ਹੋਰ ਆ” । ਮਨਜੀਤ ਨੇ ਉਸ ਦੀਆਂ ਆਸਾ ਤੇ ਪਾਣੀ ਫ਼ੇਰ ਦਿੱਤਾ।
ਇਸ ਤਰਾਂ ਇੱਕ ਮਹੀਨਾ ਲੰਘ ਗਿਆ ।ਹਰ ਰੋਜ ਸਿਮਰ ਰਵੀ ਨਾਲ ਗਲ਼ ਕਰਨ ਦੀ ਕੋਸ਼ੀਸ਼ ਕਰਦੀ ਪਰ ਰਵੀ ਆਪਣੀ ਧੁਨ ਵਿੱਚ ਸਵਾਰ ਸੀ। ਆਪਣੇ ਆਲੇ ਦੁਆਲੇ ਤੋ ਬੇਖਬਰ ਉਹ ਆਪਣੀ ਮੰਜ਼ਿਲ ਵੱਲ ਵੱਧਣ ਦੀ ਕੋਸ਼ੀਸ਼ ਕਰ ਰਿਹਾ ਸੀ।ਇੱਕ ਦਿਨ ਕਾਲਜ ਦੇ ਨੋਟੀਸ ਬੋਰਡ ਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਨਾਂ ਦੇਣ ਦਾ ਨੋਟੀਸ ਲੱਗੀਆ । ਵੇੱਖ ਸਿਮਰ ਖੂਸ਼ ਹੋ ਗਈ ਉਹ ਮਨਜੀਤ ਨੂੰ ਨਾਲ ਲੈ ਕੇ ਇੰਨਚਾਰਜ ਮੈਡਮ ਦਿਲਪ੍ਰੀਤ ਦੇ ਕਮਰੇ ਵੱਲ ਤੁਰ ਪਈ । ਇਹ ਇੱਕ ਵੱਡਾ ਹਾਲ ਕਮਰਾ ਸੀ ਉੱਥੇ ਅਮਨਦੀਪ ਸਰ ਵੀ ਬੈਠਦੇ ਸਨ ਜੋ ਨਾਟਕ ਤੇ ਹੋਰ ਗਤੀਵਿਧੀਆਂ ਚ ਭਾਗ ਲੈਂਣ ਵਾਲੇਂ ਬੱਚਿਆ ਦੇ ਇੰਨਚਾਰਜ਼ ਸਨ।ਜਦੋਂ ਹੀ ਸਿਮਰ ਨੇ ਹਾਲ ਕਮਰੇ ਚ ਪੈਰ ਰੱਖੀਆਂ ਸਾਹਮਣੇ ਅਮਨਦੀਪ ਸਰ ਕੋਲ ਰਵੀ ਨੂੰ ਖੱੜਾ ਦੇਖ ਉਸਦਾ ਜੀਅ ਕੀਤਾ ਕੇ ਭੱਜ ਕੇ ਉਸ ਨੂੰ ਜੱਫੀ ਪਾ ਲਵੇ । ਉਹ ਕਾਹਲੀ ਨਾਲ ਮੈਡਮ ਕੋਲ ਪਹੁੱਚ ਗਈ ਗਲ਼ ਉਹ ਭਾਵੇ ਮੈਡਮ ਨਾਲ ਕਰ ਰਹੀ ਸੀ ਪਰ ਉਸ ਦਾ ਧਿਆਨ ਰਵੀ ਵੱਲ ਹੀ ਸੀ। ਮੈਡਮ ਨੇ ਉਸ ਨੂੰ ਰਵੀ ਵੱਲ ਵੇਖਦੇ ਵੇੱਖ ਕੇ ਕਿਹਾ
” ਸਿਮਰ ਇਹ ਨਵਾਂ ਮੁੰਡਾ ਆਇਆ ਇਸ ਸਾਲ । ਇਹ ਐਨਾ ਸੋਹਣਾ ਗਾਉਦਾਂ ਤੂੰ ਪੁੱਛ ਨਾ ਹੁਣੇ ਇਸ ਨੇ ਗਾ ਕੇ ਸੁਣਾਇਆ, ਇਸ ਸਾਲ ਇਹ ਵੀ ਆਪਣੀ ਟੀਮ ਦਾ ਹਿੱਸਾ ਆ”
ਸਿਮਰ ਨੂੰ ਤਾ ਜਾਣੋ ਸਵਰਗ ਮਿੱਲ ਗਿਆ। ਉਸ ਨੇ ਮਨਜੀਤ ਨੂੰ ਕੁਹਣੀ ਮਾਰ ਕੇ ਇਸ਼ਾਰਾ ਕੀਤਾ ਵੀ ਇਸ ਨੂੰ ਆਪਣੇ ਕੋਲ ਬੁੱਲਾ।
“ਵੀਰੇ ਤੂੰ ਵੀ ਇਸ ਵਾਰ ਹਿੱਸਾ ਲਏਗਾਂ ਪ੍ਰੋਗਰਾਮ ਚ ” ਮਨਜੀਤ ਨੇ ਉਸ ਨੂੰ ਪੁੱਛਿਆ।
“ਹਾ ਭੈਂਣੇ” ਰਵੀ ਨੇ ਬਸ ਇੰਨ੍ਹਾਂ ਹੀ ਕਿਹਾ ਤੇ ਉਹ ਕਮਰੇ ਚੋ ਬਾਹਰ ਚੱਲਾ।ਰਿਹਾਸਲਾ ਦਸ ਦਿਨ ਬਾਅਦ ਸ਼ੁਰੂ ਹੋਣੀਆਂ ਸਨ। ਸਿਮਰ ਨੂੰ ਇਹ ਦਸ ਦਿਨ ਦਸ ਜਨਮ ਵਾਂਗ ਲੱਗ ਰਹੇ ਸਨ ।ਉਹ ਸੋਚਦੀ ਸੀ ਰਿਹਾਸਲ ਵੇਲੇ ਅਸੀਂ ਸਾਰਾ ਦਿਨ ਇੱਕਠੇ ਰਹਾਂਗੇ ਰਵੀ ਵੀ ਇੱਕਲਾ ਹੋਵੇਗਾਂ ਤੇ ਮੈਂ ਵੀ । ਮੈਂ ਉਸ ਨਾਲ ਗਲ਼ ਕਰ ਸਕੂਗੀ। ਪਰ ਉਹ ਤਰੀਕ ਆਉਣ ਚ ਹੀ ਨਹੀ ਸੀ ਆਉਦੀ। ਹੋਲੀ ਹੋਲੀ ਉਹ ਦਿਨ ਵੀ ਆ ਗਿਆ ਜਿਸ ਦੀ ਉਡੀਕ ਸੀ। ਉਹ ਦੌੜ ਕੇ ਰਿਹਾਸਲ ਵਾਲੇ ਕਮਰੇ ਵਿੱਚ ਪਹੁੱਚੀ ਸਾਰੇ ਆ ਗਏ ਸਨ ਰਵੀ ਵੀ ਸੀ। ਰਵੀ ਨੂੰ ਅਮਨਦੀਪ ਸਰ ਕੁਝ ਸੱਮਝਾ ਰਹੇ ਸਨ ਪਰ ਉਹ ਅਗੋ ਸੌਰੀ ਸਰ ਕਹਿਕੇ ਚੱਲਾ ਗਿਆ । ਸਿਮਰ ਦਾ ਤਾਂ ਜਿਵੇ ਸਾਂਹ ਹੀ ਸੂਤੀਆਂ ਗਿਆ। ਉਸ ਨੇ ਮੈਡਮ ਦਿਲਪ੍ਰੀਤ ਨੂੰ ਪੁੱਛਿਆ
“ਕੀ ਹੋਈਆ ਮੈਡਮ ਉਹ ਮੁੰਡਾ ਕਿਉ ਚੱਲਾ ਗਿਆ”
“ਅਜੀਬ ਮੁੰਡਾ ਹੈ ਐਨਾ ਸੋਹਣਾਂ ਗਾਉਦਾਂ ਐਕਟਿੰਗ ਵੀ ਚੰਗੀ ਕਰਦਾ। ਪਰ ਕਹਿੰਦਾ ਮੈ ਰਿਹਸਲ ਲਈ ਚਾਰ ਵੱਜੇ ਤੱਕ ਨਹੀ ਰੁੱਕ ਸਕਦਾ । ਮੈ ਪਿੰਡ ਜਾਣਾਂ ਹੁੰਦਾ ਚਾਰ ਵੱਜੇ ਤੋ ਬਾਅਦ ਫੇਰ ਪੰਜ ਵੱਜੇ ਮੇਰੀ ਬਸ ਜਾਉ ਫੇਰ ਮੈ ਪਿੰਡ ਜਾ ਕੇ ਕੰਮ ਨਹੀ ਕਰ ਸਕਦਾ। ਇਸ ਲਈ ਆਪਣਾਂ ਨਾਂ ਕੱਟਵਾਂ ਕੇ ਚੱਲਾ ਗਿਆ” ਮੈਡਮ ਦੇ ਦਸੀਆ।
ਸਿਮਰ ਤਾ ਜਿਵੇਂ ਗੁੰਮ ਹੀ ਹੋ ਗਈ।
“ਮੈਡਮ ਫੇਰ ਮੇਰਾ ਵੀ ਨਾਂ ਕੱਟ ਦਿਉ। ਮੈ ਵੀ ਇਸ ਵਾਰ ਗਿੱਧੇ ਦੀ ਟੀਮ ਚ ਨਹੀ ਰਹਿਣਾ” ਸਿਮਰ ਨੇ ਕਿਹਾ
“ਇਹ ਤੂੰ ਕੀ ਕਹਿ ਰਹੀ ਹੈ ਸਿਮਰ ਤੈਨੂੰ ਪਤਾ ਇਸ ਵਾਰ ਜੋਨਲ ਯੂਥ ਫੈਸਟੀਵਲ ਆਪਣੇ ਕਾਲਜ ਚ ਹੋ ਰਿਹਾ । ਆਪਣੇ ਕਾਲਜ ਨੂੰ ਗਿੱਧੇ ਦੀ ਟੀਮ ਤੇ ਪੂਰੀ ਆਸ ਹੈ । ਤੈਨੂੰ ਪਤਾ ਤੇਰੇ ਬਿੰਨ੍ਹਾਂ ਆਪਣੀ ਟੀਮ ਨਹੀ ਜਿੱਤ ਸਕਦੀ। ਤੇਰੇ ਬਿੰਨ੍ਹਾਂ ਟੀਮ ਅਧੂਰੀ ਆ ” ਮੈਡਮ ਨੇ ਕਿਹਾ।
“ਪਰ ਉਸ ਬਿੰਨ੍ਹਾਂ ਮੈ ਅਧੂਰੀ ਹਾਂ ਮੈਡਮ” ਸਿਮਰ ਨੇ ਬੇਝਿਜਕ ਕਹਿ ਦਿੱਤਾ।
” ਬੇਵਕੂਫ਼ ” ਮੈਡਮ ਨੇ ਸਿਮਰ ਵੱਲ ਗੁੱਸੇ ਚ ਵੇਖੀਆ
“ਕੀ ਕਹਿ ਰਹੀ ਹੈ ਤੂੰ”
“ਹਾ ਮੈਡਮ ਮੈ ਸੱਚ ਕਹਿ ਰਹੀ ਹਾਂ ” ਸਿਮਰ ਨੇ ਕਿਹਾ। ਅਜੀਬ ਮੁਸੀਬਤ ਸੀ ਮੈਡਮ ਨੇ ਅਮਨਦੀਪ ਸਰ ਨਾਲ ਗੱਲ਼ ਕੀਤੀ । ਅਮਨਦੀਪ ਸਰ ਨੇ ਰਿਹਾਸਲ ਦਾ ਸਮਾਂ ਦੋ ਵੱਜੇ ਤੱਕ ਕਰ ਦਿੱਤਾ । ਇਹ ਟਾਈਮ ਰਵੀ ਨੂੰ ਵੀ ਠੀਕ ਸੀ ਉਸ ਦੀ ਬਸ ਢਾਈ ਵੱਜੇ ਜਾਂਦੀ ਸੀ। ਰਵੀ ਵਾਪਿਸ ਆ ਗਿਆ। ਇਸ ਵਾਰ ਗਿੱਧੇ ਦੇ ਸ਼ੁਰੂ ਵਿੱਚ ਇੱਕ ਨਵੀ ਆਈਟਮ ਪਾਈ ਗਈ । ਗਿੱਧਾ ਸ਼ੁਰੂ ਹੋਣ ਤੋ ਪਹਿਲਾਂ ਸਿਮਰ ਚਰਖਾ ਕੱਤ ਰਹੀ ਹੈ ਸਟੇਜ਼ ਤੇ ਪਿੱਛੋ ਰਵੀ ਗਾਣਾ ਗਾਉਦਾਂ ਹੈ !!!ਯੋਗੀ ਉਤਰ ਪਹਾੜੋ ਆਇਆ ਚਰਖੇ ਦੀ ਖੂਕ ਸੁੱਣ ਕੇ !!! ਸਿਮਰ ਚਰਖਾ ਕੱਤਦੀ ਹੈ ਸਟੇਜ਼ ਤੇ ਉਸਦੀ ਇੱਕ ਸਾਥਣ ਜੋ ਸਿਰ ਤੇ ਮੜਾਸਾ ਬੱਣਕੇ ਯੋਗੀ ਦਾ ਰੋਲ ਕਰਦੀ ਹੈ ਫੇਰ ਇਹ ਦੋਵੇ ਉਸ ਗਾਣੇ ਤੇ ਐਕਟਿੰਗ ਕਰਦੀਆਂ ਨੇ । ਫੇਰ ਬਾਕੀ ਟੀਮ ਸਟੇਜ਼ ਤੇ ਆ ਜਾਂਦੀ ਹੈ ਤੇ ਗਿੱਧਾ ਸ਼ੁਰੂ ਹੋ ਜਾਂਦਾ। ਇਹ ਨਵੀ ਆਇਟਮ ਸੀ ਤੇ ਗਿੱਧੇ ਦੀਆਂ ਬੋਲੀਆਂ ਵੀ ਰਵੀ ਤੇ ਤਿੰਨ ਹੋਰ ਕੁੜੀਆਂ ਨੇ ਪਾਈਆਂ। ਇਹ ਪਹਿਲੀ ਵਾਂਰ ਸੀ ਵੀ ਗਿੱਧੇ ਚ ਮੁੰਡੇ ਨੇ ਪਿੱਛੋ ਬੋਲੀਆਂ ਪਾਈਆਂ ਹੋਣ।ਰਵੀ ਦੀ ਮਿੱਠੀ ਅਵਾਜ਼ ਨੇ ਰੰਗ ਬੰਨਤਾ। ਰਵੀ ਦੀ ਅਵਾਜ਼ ਤੇ ਸਿਮਰ ਨੇ ਆਪਣਾ ਸਭ ਕੁਝ ਗਿੱਧੇ ਵਿੱਚ ਨੱਚਣ ਤੇ ਲਾ ਤਾਂ।ਜਦੋ ਰਿਹਾਸਲ ਲਈ ਇਹ ਆਇਟਮ ਸਾਰੇ ਕਾਲਜ ਦੇ ਸਾਹਮਣੇ ਹਾਲ ਵਿੱਚ ਕੀਤੀ ਗਈ ਤਾ ਸਾਰੇ ਅੰਸ਼ ਅੰਸ਼ ਕਰ ਉੱਠੇ। ਪ੍ਰਿਸੀਪਲ ਨੇ ਸਪੈਸ਼ਲ ਅਮਨਦੀਪ ਸਰ ਤੇ ਮੈਡਮ ਦਿਲਪ੍ਰੀਤ ਨੂੰ ਸ਼ਾਬਾਸ਼ੀ ਦਿੱਤੀ ।ਅਮਨ ਸਰ ਨੇ ਵੀ ਰਵੀ ਵੱਲ ਹੱਥ ਕਰਕੇ ਪ੍ਰਿਸੀਪਲ ਨੂੰ ਕਿਹਾ
“ਸਰ ਇਹ ਸਾਰਾ ਸਿਹਰਾ ਉਸ ਮੁੰਡੇ ਨੂੰ ਜਾਂਦਾ ਜੀ ਸਾਰਾ ਆਡਿਆ ਉਸ ਦਾ ਹੈ” ਪ੍ਰਿੰਸੀਪਲ ਸਰ ਨੇ ਰਵੀ ਦੀ ਪਿੱਠ ਥੱਪਥਪਾਈ।
ਅਮਨਦੀਪ ਸਰ ਤੇ ਦਿਲਪ੍ਰੀਤ ਮੈਡਮ ਨੂੰ ਰਵੀ ਲਈ ਰਿਹਾਸਲ ਦਾ ਸਮਾਂ ਬਦਲਣ ਵਾਲਾ ਸੌਦਾ ਸਸਤਾ ਲੱਗੀਆ ਤੇ ਆਪਣੇ ਇਸ ਫੈਸਲੇ ਤੇ ਮਾਣ ਵੀ ਹੋਇਆ। ਉਨ੍ਹਾਂ ਅਗਲੇ ਸਾਲਾ ਲਈ ਵਧੀਆਂ ਸਿੰਗਰ ਮਿੱਲ ਗਿਆ ਸੀ। ਅੱਜ ਹੀ ਇਹ ਸਾਬਤ ਹੋ ਗਿਆ ਸੀ ਕੇ ਯੂਥ ਫੈਸਟੀਵਲ ਚ ਕਾਲਜ ਦੇ ਗਿੱਧੇ ਦਾ ਕੋਈ ਮੁਕਾਬਲਾ ਨਹੀ ਹੋਵੇਗਾਂ। ਸਭ ਤੋ ਵੱਧ ਖੁਸ਼ ਸਿਮਰ ਸੀ ਉਸ ਨੂੰ ਧਰਤੀ ਸਵਰਗ ਲੱਗ ਰਹੀ ਸੀ। ਮੈਥੋ ਵੱਧ ਕਿਸਮਤ ਵਾਲਾ ਕੌਣ ਹੋਊ ਉਸ ਨੇ ਆਪਣੇ ਮਨ ਵਿੱਚ ਕਿਹਾ। ਉਹ ਰਵੀ ਦਾ ਗਾਇਆਂ ਗੀਤ ਗੁਣ ਗੁਣਾਉਂਦੀ ਘਰ ਪਹੁੱਚੀ। ਅੱਜ ਉਸ ਦੀ ਅੱਢੀ ਨਹੀ ਸੀ ਲੱਗ ਰਹੀ ਉਸ ਨੇ ਆਪਣੀ ਭਾਬੀ ਨੂੰ ਜੱਫੀ ਚ ਲੈ ਕੇ ਕਿਹਾ ਭਾਬੀ ਮੈ ਬਹੁਤ ਖੁਸ਼ ਹਾਂ। ਰਵੀ ਦੇ ਸੁਪਨੇ ਲੈਂਦੀ ਉਹ ਕਦੋ ਸੋ ਗਈ ਉਸ ਨੂੰ ਪਤਾ ਵੀ ਨਾ ਲੱਗਾ।
ਚਲਦਾ।