ਕਰਮਭੂਮੀ ਦਾ ਗੇੜਾ | karambhoomi

ਕਾਫੀ ਅਰਸੇ ਬਾਅਦ ਅੱਜ ਮੇਰੀ ਮੈਨੂੰ ਮੇਰੀ ਕਰਮਭੂਮੀ ਪਿੰਡ ਬਾਦਲ ਜਾਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਪਿੰਡ ਬੀਦੋਵਾਲੀ ਮੈਡਮ Surinder Bedowali ਦੇ ਘਰ ਗਏ। ਕਈ ਦਿਨਾਂ ਦੀ ਇੱਛਾ ਸੀ ਪਰ ਜਾ ਨਹੀਂ ਸੀ ਹੋਇਆ। ਅਚਾਨਕ ਉਸਦੇ ਸੋਹਰਾ ਸਾਹਿਬ ਦੇ ਆਕਾਲ ਚਲਾਣੇ ਦੀ ਖਬਰ ਸੁਣਕੇ ਅੱਜ ਦਾ ਪ੍ਰੋਗਰਾਮ ਬਣਿਆ।
ਪਿੰਡ ਬਾਦਲ ਵਿੱਚ ਵੀ ਬਹੁਤ ਸਾਰੇ ਹਿਮਾਇਤੀਆਂ ਤੇ ਹਿਤੈਸ਼ੀਆਂ ਨਾਲ ਮੁਲਾਕਾਤ ਹੋਈ। ਪੁਰਾਣੇ ਵੇਲਿਆਂ ਨੂੰ ਯਾਦ ਕੀਤਾ। ਆਉਂਦੀ ਇਕੱਤੀ ਮਈ ਨੂੰ ਸੇਵਾਮੁਕਤੀ ਦੇ ਦੋ ਸਾਲ ਪੂਰੇ ਹੋ ਜਾਣਗੇ। ਇਨਸਾਨ ਨੂੰ ਬਹੁਤ ਸਾਰੇ ਤਜੁਰਬੇ ਦੇ ਦਿੰਦੀ ਹੈ ਸੇਵਾ ਮੁਕਤੀ। ਘਰੇ ਅਤੇ ਬਾਹਰ ਬਹੁਤ ਕੁਝ ਬਦਲ ਜਾਂਦਾ ਹੈ। ਰੰਗ ਬਦਲਦੀ ਦੁਨੀਆਂ ਦੇ ਬੜੇ ਨਜ਼ਦੀਕ ਤੋਂ ਦਰਸ਼ਨ ਹੁੰਦੇ ਹਨ। ਪਰ ਸਾਰੇ ਗਿਰਗਿਟ ਨਹੀਂ ਹੁੰਦੇ। ਕੁਝ ਕ਼ੁ ਸੱਚ ਤੇ ਇਨਸਾਨੀਅਤ ਦੇ ਪੈਰੋਕਾਰ ਵੀ ਹੁੰਦੇ ਹਨ।
ਨਾਲੇ ਆਪਾਂ ਕਿਹੜਾ ਬਾਹਲੇ ਦੁੱਧ ਧੋਤੇ ਹਾਂ। ਕੁਰਸੀ ਦੇ ਨਸ਼ੇ ਵਿੱਚ ਜਾ ਫਰਜ਼ਾ ਦੀ ਪੂਰਤੀ ਕਾਰਨ ਪਤਾ ਨਹੀਂ ਕਿਸ ਕਿਸ ਦਾ ਦਿਲ ਦੁਖਾਇਆ ਹੋਵੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ.

Leave a Reply

Your email address will not be published. Required fields are marked *