ਜਦੋ ਵੀ ਕੋਈ ਡਾਕਟਰਾਂ ਦੀ ਕਾਰਜ ਸ਼ੈਲੀ ਬਾਰੇ ਕੋਈ ਪੋਸਟ ਪੜ੍ਹਦਾ ਹਾਂ ਤਾਂ ਡਾਕਟਰਾਂ ਦੇ ਟੈਸਟਾਂ ਦਵਾਈਆਂ ਵਿਚੋਂ ਕਮਿਸ਼ਨ ਤੇ ਹੋਰ ਲੁੱਟ ਘਸੁੱਟ ਬਾਰੇ ਹੀ ਸੁਣਿਆ ਹੈ। ਕਈ ਸਾਲ ਹੋਗੇ ਅਸੀਂ ਇੱਕ ਅਲਟਰਾ ਸਾਉੰਡ ਕਰਵਾਉਣ ਲਈ ਬਠਿੰਡੇ ਗਏ। ਉਸ ਤੋਂ ਪਹਿਲਾਂ ਅਸੀਂ ਹਾਜ਼ੀ ਰਤਨ ਰੋਡ ਤੇ ਬਣੇ ਇੱਕ ਹਸਪਤਾਲ ਦੇ ਮਸ਼ਹੂਰ ਸਰਜਨ ਦੀ ਰਾਇ ਲੈਣੀ ਜਰੂਰੀ ਸਮਝੀ। ਡਾਕਟਰ ਸਾਹਿਬ ਨੇ ਆਪਣੀ ਰਾਇ ਦੇ ਨਾਲ ਕਿਸੇ ਨਾਮੀ ਅਲਟਰਾ ਸਾਉੰਡ ਸੈਂਟਰ ਦੇ ਨਾਮ ਪਰਚੀ ਬਣਾ ਦਿੱਤੀ। ਸੈਂਟਰ ਵਾਲਿਆ ਨੇ ਹੋਰ ਲੋਕਾਂ ਦੀ ਤਰ੍ਹਾਂ ਸਾਡੇ ਤੋਂ 500 ਰੁਪਏ ਜਮਾਂ ਕਰਵਾ ਲਏ। ਬਾਕੀਆਂ ਕੋਲੋ ਵੀ ਉਹ 500 ਹੀ ਲੈ ਰਹੇ। ਖੈਰ ਅਲਟਰਾ ਸਾਉੰਡ ਕਰਨ ਤੋਂ ਬਾਅਦ ਰਿਪੋਰਟ ਦੇਣ ਢੇ ਬਹਾਨੇ ਮੈਨੂੰ ਸੈਂਟਰ ਦੇ ਮਾਲਿਕ ਨੇ ਅੰਦਰ ਬੁਲਾਇਆ ਅਤੇ ਰਿਪੋਰਟ ਦੇ ਨਾਲ 150 ਰੁਪਏ ਵੀ ਵਾਪਿਸ ਕਰ ਦਿੱਤੇ। ਮੇਰੇ ਪੁੱਛਣ ਤੇ ਓਥੇ ਖੜੇ ਓਹਨਾ ਦੇ ਇੱਕ ਕਰਮਚਾਰੀ ਨੇ ਦਸਿਆ ਕਿ ਜਿਸ ਡਾਕਟਰ ਸਾਹਿਬ ਦੀ ਤੁਸੀਂ ਪਰਚੀ ਲਿਆਏ ਹੋ।ਉਹ ਕਮਿਸ਼ਨ ਨਹੀਂ ਲੈਂਦੇ ਤੇ ਉਹਨਾਂ ਵੱਲੋਂ ਸਾਨੂ ਇਹ ਕਮਿਸ਼ਨ ਮਰੀਜ਼ ਨੂੰ ਹੀ ਛੱਡਣ ਦੀ ਹੀ ਹਦਾਇਤ ਹੈ।ਮੈਨੂੰ ਕਰਮਚਾਰੀ ਦੀ ਗੱਲ ਤੇ ਯਕੀਨ ਹੀ ਨਾ ਆਵੇ। ਇਸੇ ਤਰਾਂ ਇੱਕ ਵਾਰੀ ਸਿਰਸੇ ਦੇ ਇਕ ਡਾਕਟਰ ਆਦਿਤਿਆ ਦੀ ਪਰਚੀ ਤੇ ਅੱਖ ਦੀ ਐਮ ਆਰ ਆਈ ਕਰਾਉਣ ਬਠਿੰਡਾ ਦੇ ਆਦੇਸ਼ ਸੈਂਟਰ ਚ ਗਏ। ਓਹਨਾ ਨੇ ਵੀ 2250 ਰੁਪਏ ਵਾਪਿਸ ਮੋੜ ਦਿੱਤੇ।
ਇਹ ਵੇਖ ਕੇ ਲਗਦਾ ਹੈ ਕਿ ਚੰਗੇ ਬੰਦੇ ਅਜੇ ਵੀ ਕਾਇਮ ਹਨ।
#ਰਮੇਸ਼ਸੇਠੀਬਾਦਲ