ਇੱਕ ਚਿੜਾ ਚਿੜੀ ਦਾ ਬਹੁਤ ਪਿਆਰ ਸੀ। ਇੱਕਠੇ ਰਹਿੰਦੇ ਸੀ। ਕਿਸੇ ਵਜ੍ਹਾ ਕਰਕੇ ਚਿੜੇ ਦੇ ਦੋਨੋ ਖੰਭ ਟੁੱਟ ਗਏ ਤੇ ਉਹ ਉਡਣ ਤੋਂ ਅਮਰਥ ਹੋ ਗਿਆ। ਚਿੜੀ ਚਿੜੇ ਦੀ ਖੂਬ ਸੇਵਾ ਕਰਦੀ। ਇੱਕ ਦਿਨ ਭਾਰੀ ਤੂਫ਼ਾਨ ਤੇ ਮੀਂਹ ਦਾ ਮਾਹੌਲ ਬਣਿਆ । ਚਿੜਾ ਚਿੜੀ ਨੂੰ ਕਹਿੰਦਾ ਤੂੰ ਉੱਡ ਜਾ। ਜਾਨ ਬਚਾ। ਮੇਰਾ ਕੀ ਹੈ। ਤੇ ਚਿੜੀ ਮੌਕਾ ਦੇਖ ਕੇ ਫਰ ਹੋ ਗਈ। ਤੂਫ਼ਾਨ ਦੇ ਜਾਣ ਮਗਰੋਂ ਚਿੜੀ ਚਿੜੇ ਨੂੰ ਦੇਖਣ ਉਸੇ ਜਗਾਹ ਤੇ ਆਈ ਤੇ ਚਿੜਾ ਮਰ ਚੁੱਕਿਆ ਸੀ।ਪਰ ਕੋਲ ਇੱਕ ਸਲਿੱਪ ਪਈ ਸੀ ਜਿਸ ਤੇ ਲਿਖਿਆ ਸੀ।
ਕਾਸ਼ ਤੂੰ ਤੂਫ਼ਾਨ ਦਾ ਇੰਤਜ਼ਾਰ ਕੀਤਾ ਹੁੰਦਾ ਤਾਂ ਮੈਂ ਤੂਫ਼ਾਨ ਤੋਂ ਪਹਿਲਾ ਨਾ ਮਰਦਾ।
ਮੇਰੇ ਇੱਕ ਦੋਸਤ ਦਾ ਉਸਦੇ ਸਹੁਰਾ ਪਰਿਵਾਰ ਨਾਲ ਗੁੱਸਾ ਗਿੱਲਾ ਸੀ। ਉਹ ਓਹਨਾ ਦੇ ਕਿਸੇ ਸਮਾਰੋਹ ਤੇ ਨਹੀਂ ਗਿਆ ਪਰ ਉਸਦੀ ਚਿੜੀ ਉਸ ਨੂੰ ਛੱਡ ਕੇ ਇੱਕਲੀ ਉਸ ਸਮਾਰੋਹ ਵਿੱਚ ਭਾਗ ਲੈਣ ਚਲੀ ਗਈ।ਉਸ ਤੋਂ ਪੀੜਤ ਦੋਸਤ ਨੇ ਉਪਰੋਕਤ ਕਥਾ ਸੁਣਾਈ ਜੋ ਦਿਲ ਨੂੰ ਛੂ ਗਈ।
ਪਤੀ ਪਤਨੀ ਵਿੱਚ ਇੱਕ ਦੂਜੇ ਦਾ ਮਾਣ ਸਤਿਕਾਰ ਕਰਾਉਣਾ ਆਪਣੇ ਹੱਥ ਹੁੰਦਾ ਹੈ।ਤੇ ਜੇ ਉਹ ਚਾਹੁਣ ਤਾਂ ਆਪਣੇ ਸਾਥੀ ਦਾ ਮਾਣ ਸਤਿਕਾਰ ਕਰਵਾ ਸਕਦੇ ਹਨ।
ਪਰ ਅੱਜ ਕੱਲ ਤਾਂ ਬਹੁਤੀਆਂ ਆਪਣੇ ਭਰਾਵਾਂ ਹੱਥੋਂ ਆਪਣੇ ਪਤੀ ਦਾ ਹੀ ਸਤਿਕਾਰ ਕੋਲੋ ਖੜ ਕੇ ਕਰਾਉਂਦਿਆਂ ਹਨ।ਤੇ ਕਈ ਪਤੀ ਵੀ ਆਪਣੀ ਮਾਂ ਭੈਣ ਭਰਾ ਨੂੰ ਪਤਨੀ ਦਾ ਅਖੌਤੀ ਸਤਿਕਾਰ ਦੇਣ ਦੀ ਖੁਲ ਦਿੰਦੇ ਹਨ।
ਫਿਰ ਕਸੂਰ ਇੱਕਲੀ ਚਿੜੀ ਯ ਚਿੜੇ ਦਾ ਨਹੀਂ ਹੁੰਦਾ।
ਸੁਣੀਆਂ ਸੁਣਾਈਆਂ ਚੋ।
#ਰਮੇਸ਼ਸੇਠੀਬਾਦਲ