ਇੱਕ ਵੇਲਾ ਸੀ ਜਦੋਂ ਸ਼ਹਿਰਾਂ ਦੇ ਹਲਵਾਈ ਚਾਹ ਦੁੱਧ ਦੀਆਂ ਦੁਕਾਨਾਂ ਕਰਦੇ ਸੀ। ਪਿੰਡਾਂ ਵਿੱਚ ਇਹ ਦੁਕਾਨਾਂ ਨਹੀਂ ਸੀ ਹੁੰਦੀਆਂ।ਓਹਨਾ ਕੋਲ ਕੋਇਲੇ ਦੀ ਭੱਠੀ ਹੁੰਦੀ ਸੀ। ਜੋ ਹਰ ਸਮੇਂ ਮਘਦੀ ਰਹਿੰਦੀ ਸੀ। ਉਸ ਭੱਠੀ ਤੇ ਸਾਰਾ ਦਿਨ ਦੁੱਧ ਦਾ ਟੋਪੀਆ ਯ ਚਾਹ ਲਈ ਪਾਣੀ ਗਰਮ ਹੁੰਦਾ ਰਹਿੰਦਾ। ਉਹ ਆਪ ਨਿੱਤ ਖੋਆ ਮਾਰ ਕੇ ਬਰਫੀ ਬਣਾਉਂਦੇ। ਸ਼ਾਮੀ ਉਹ ਪੀਣ ਲਈ ਗਰਮ ਦੁੱਧ ਵੇਚਦੇ। ਜਿਸ ਨੂੰ ਦੋ ਪਿੱਤਲ ਦੇ ਤੂੰਬਿਆ ਵਿੱਚ ਪਾ ਕੇ ਠੰਡਾ ਕਰਦੇ। ਇੱਕ ਤੂੰਬੇ ਤੋਂ ਦੂਜੇ ਤੂੰਬੇ ਵਿੱਚ ਦੁੱਧ ਉਲਟਾਉਣ ਸਮੇ ਇਹ ਦੁੱਧ ਦੀ ਲਗਭਗ ਇੱਕ ਮੀਟਰ ਦੀ ਧਾਰ ਬਣਾ ਦਿੰਦੇ। ਤੇ ਧਾਰ ਵੀ 60 ਡਿਗਰੀ ਤੇ ਹੁੰਦੀ। ਮਤਲਬ ਦੁੱਧ ਹੇਠਲੇ ਤੂੰਬੇ ਵਿੱਚ ਸਿੱਧਾ ਨਾ ਡਿਗ ਕੇ ਤਿਰਛੀ ਧਾਰ ਨਾਲ ਪੈਂਦਾ। ਇਹੀ ਓਹਨਾ ਦੀ ਕਲਾਕਾਰੀ ਹੁੰਦੀ ਸੀ। ਕਿਸੇ ਤਰਲ ਪਦਾਰਥ ਦਾ ਟੇਡਾ ਡਿਗਣਾ। ਦੋਵੇਂ ਹੱਥ ਫੈਲਾ ਕੇ ਧਾਰ ਮੀਟਰ ਤੋਂ ਵੀ ਵੱਡੀ ਕਰ ਲੈਂਦੇ।
ਕਹਿੰਦੇ ਇੱਕ ਵਾਰੀ ਇੱਕ ਸਿੱਧਾ ਬੰਦਾ ਇਸ ਤਰਾਂ ਦੁੱਧ ਠਾਰਦੇ ਹਲਵਾਈ ਨੂੰ ਕਹਿੰਦਾ ਮੈਨੂੰ ਇੱਕ ਮੀਟਰ ਦੁੱਧ ਦੇ ਦਿਓ।
ਹੁਣ ਗੈਂਸ ਦੀਆਂ ਭਠੀਆਂ ਤੇ ਖੋਏ ਬਣਾਉਣ ਵਾਲੀਆਂ ਮਸ਼ੀਨਾਂ ਤੇ ਤਰਾ ਤਰ੍ਹਾਂ ਦੀਆਂ ਮਿਠਿਆਈਆਂ ਨੇ ਉਹ ਕਲਚਰ ਖਤਮ ਕਰ ਦਿੱਤਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ