ਕਦੇ ਲੱਸੀ ਨੂੰ ਖੱਦਰ ਦੇ ਕਪੜੇ ਚ ਪੁਣਕੇ ਰਾਇਤਾ ਪਾਇਆ ਜਾਂਦਾ ਸੀ। ਬੱਸ ਲਾਲ ਮਿਰਚ ਤੇ ਨਮਕ। ਫਿਰ ਦਹੀਂ ਦਾ ਰਾਇਤਾ ਬਣਨ ਲੱਗ ਪਿਆ। ਦਹੀਂ ਨੂੰ ਥੋੜਾ ਡਿਲੀਊਟ ਕਰ ਲੈਂਦੇ ਸੀ ਪਾਣੀ ਦੁੱਧ ਯ ਲੱਸੀ ਪਾਕੇ। ਵਿਆਹ ਸ਼ਾਦੀਆਂ ਤੇ ਵੱਡੇ ਸਮਾਗਮਾਂ ਵੇਲੇ ਇਹ ਲੋਕ ਦਹੀਂ ਵਿੱਚ ਕਰੀਮ ਪਾਉਣ ਲੱਗ ਪਏ। ਨਮਕ ਮਿਰਚ ਤੋਂ ਇਹ ਕਾਲੀ ਮਿਰਚ ਭੁੰਨਿਆ ਜ਼ੀਰਾ ਤੇ ਦਹੀਂ ਮਸਾਲੇ ਤੱਕ ਪਹੁੰਚ ਗਏ। ਅਸੀਂ ਸਿਰਫ ਆਲੂ ਦੇ ਰਾਇਤੇ ਬਾਰੇ ਸੁਣਿਆ ਸੀ। ਫਿਰ ਇਹ ਫਿੱਕੀ ਬੂੰਦੀ ਵੇਸਣ ਦੀਆਂ ਪਕੌੜੀਆਂ ਤੋੰ ਚਲਦਾ ਦਾਲ ਦੇ ਭਲਿਆਂ ਟਮਾਟਰ ਪਿਆਜ਼ ਖੀਰੇ ਤੱਕ ਪਹੁੰਚ ਗਿਆ। ਕੱਦੂ ਦਾ ਰਾਇਤਾ ਕਹਿੰਦੇ ਬਹੁਤ ਠੰਡਾ ਹੁੰਦਾ ਹੈ। ਬਣਾਉਣ ਵਾਲੇ ਸੁਹਾਜਣਾ ਦੀਆਂ ਫਲੀਆ/ ਫੁੱਲਾਂ ਦਾ ਰਾਇਤਾ ਬਣਾ ਲੈਂਦੇ ਹਨ। ਮੇਰੀ ਮਾਂ ਅਕਸਰ ਵੇਸ਼ਣ ਦੇ ਪੂੜੇ ਦਾ ਰਾਇਤਾ ਪਾਉਂਦੀ। ਬਹੁਤ ਸਵਾਦ ਬਣਦਾ। ਹੋਟਲਾਂ ਵਾਲੇ ਪਾਇਨ ਐਪਲ ਦਾ ਰਾਇਤਾ ਵੀ ਸਰਵ ਕਰਦੇ ਹਨ।
ਅੱਜ ਬਹੁਤ ਦਿਨਾਂ ਬਾਅਦ ਵੇਸ਼ਣ ਦੇ ਪੂੜੇ ਦਾ ਰਾਇਤਾ ਬਣਾਇਆ ਤੇ ਮਾਂ ਦੇ ਹੱਥਾਂ ਦਾ ਸੁਵਾਦ ਤਾਜ਼ਾ ਹੋ ਗਿਆ। ਰਾਇਤਾ ਚਲੀਸਾ ਅਜੇ ਵੀ ਅਧੂਰਾ ਲੱਗਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ