ਅਸੀਂ ਸਕੂਲ ਦੇ ਬੱਚਿਆਂ ਦੇ ਨਾਲ ਬੰਬੇ ਗੋਆ ਦੇ ਟੂਰ ਤੇ ਗਏ।1990 91 ਦੀ ਗੱਲ ਹੈ। ਇਹ ਬਹੁਤ ਵਧੀਆ ਟੂਰ ਸੀ। ਬੰਬੇ ਜਾ ਕੇ ਅਸੀਂ ਬੱਚਿਆਂ ਨਾਲ Essal World ਵੇਖਣ ਚਲੇ ਗਏ ਓਥੇ ਹੀ ਸਾਡੇ ਲੰਚ ਦਾ ਇੰਤਜ਼ਾਮ ਸੀ। ਟੀ ਵੀ ਵਿੱਚ Essal World ਦੀ ਮਸ਼ਹੂਰੀ ਦੇਖੀ ਸੀ। ਬਹੁਤ ਵਧੀਆ ਤੇ ਨਵੇਂ ਨਵੇਂ ਝੂਲੈ ਸਨ ਓਥੇ। ਪਰ ਸਾਡੇ ਕੋਲ ਸਮਾਂ ਘੱਟ ਸੀ। ਸੋ ਬੱਚਿਆਂ ਨੇ ਕਾਹਲੀ ਕਾਹਲੀ ਇੱਕ ਝੂਲੈ ਤੋਂ ਦੂਜੇ ਝੂਲੈ ਦਾ ਲੁਤਫ਼ ਉਠਾਉਣਾ ਸ਼ੁਰੂ ਕਰ ਦਿੱਤਾ। ਕਈ ਬੱਚੇ ਚਲਦੇ ਝੂਲਿਆਂ ਵਿੱਚ ਉਲਟੀਆਂ ਕਰਨ ਲੱਗੇ। ਓਹਨਾ ਦਾ ਸਾਰਾ ਖਾਧਾ ਪੀਤਾ ਬਾਹਰ ਆ ਗਿਆ।
ਜਦੋ ਬੱਚੇ ਝੂਲਿਆਂ ਤੋਂ ਫਾਰਗ ਹੋ ਗਏ ਤਾਂ ਇੱਕ ਸਰਬਜੀਤ ਨਾਮ ਦੀ ਕੁੜੀ ਕਹਿੰਦੀ ਜਦੋ ਮੈਂ ਝੂਲਿਆਂ ਤੇ ਸੀ ਤਾਂ ਪਤਾ ਨਹੀਂ ਕਿਸ ਦਾ ਗਿੱਲਾ ਗਿੱਲਾ ਭੂਜੀਆ ਥੱਲੇ ਡੁੱਲ ਰਿਹਾ ਸੀ। ਉਹ ਭੂਜੀਆ ਕਈ ਵਾਰੀ ਤਾਂ ਸਿੱਧਾ ਮੂੰਹ ਚ ਹੀ ਆਉਂਦਾ ਸੀ।
ਪਰ ਭੂਜੀਆ ਤਾਂ ਕਿਸੇ ਕੋਲ ਵੀ ਨਹੀ ਸੀ।ਸਾਰੇ ਖਾਲੀ ਹੱਥ ਹੀ ਸਨ।
ਫਿਰ ਕੁਝ ਬੱਚਿਆਂ ਨੇ ਉਲਟੀਆਂ ਦੀ ਗੱਲ ਕੀਤੀ। ਤੇ ਸਾਰੇ ਬੱਚੇ ਸਮੇਤ ਸਰਬਜੀਤ ਗਿੱਲੇ ਭੁਜੀਏ ਦੀ ਗੱਲ ਸਮਝ ਗਏ।
ਹੁਣ ਸਰਬਜੀਤ ਚੁਪ ਸੀ। ਤੇ ਬਾਕੀ ਅੰਦਰੋਂ ਅੰਦਰੀ ਹਸ ਰਹੇ ਸੀ।
#ਰਮੇਸ਼ਸੇਠੀਬਾਦਲ