ਸੌਦੇਬਾਜ਼ ਕਿਸਮਤ | saudebaaz kismat

ਪਵਿੱਤਰ ਮਿਡਲ ਕਲਾਸ ਫੈਮਲੀ  ਨਾਲ ਸੰਬੰਧਿਤ ਕੁੜੀ ਸੀ । ਉਸ ਦੇ ਪਰਿਵਾਰ ਨੇ ਹੁਣ ਤੱਕ ਦਾ ਜੀਵਨ ਗਰੀਬੀ ਰੇਖਾ ਵਿਚ ਹੀ ਗੁਜ਼ਾਰਿਆ ਹੁੰਦਾ ਹੈ । ਪਵਿੱਤਰ ਬਾਰਵੀਂ ਪਾਸ ਕਰਨ ਉਪਰੰਤ ਆਈਲੈਟਸ ਕਰਨ ਲੱਗ ਜਾਂਦੀ ਹੈ ਅਤੇ ਸਖਤ ਮਿਹਨਤ ਕਰ ਆਈਲੈਟਸ ਦਾ ਟੀਚਾ ਪੂਰਾ ਕਰ ਲੈਂਦੀ ਹੈ। ਹੁਣ ਪਰਿਵਾਰ ਸਾਹਮਣੇ ਸਮੱਸਿਆ ਆਉਂਦੀ ਹੈ ਕਿ ਇਨ੍ਹਾਂ ਖਰਚ ਕਿਦਾਂ ਕਰਨਾ ਹੈ ਤਾਂ ਪਵਿੱਤਰ ਦਾ ਭਰਾ ਆਪਣੇ ਨਾਲ ਸਰਕਾਰੀ ਦਫਤਰ ਵਿੱਚ ਨੌਕਰੀ  ਕਰਦੇ ਦੋਸਤ ਨਾਲ ਗੱਲ ਕਰਦਾ ਹੈ ਤਾਂ ਉਹ ਦੋਸਤ ਆਪਣੇ ਭਰਾ ਲਈ ਰਿਸ਼ਤੇ ਦੀ ਮੰਗ  ਕਰਦਾ ਹੋਇਆ ਕਹਿੰਦਾ ਹੈ ਕਿ ਸਾਰਾ ਖਰਚਾ ਅਸੀਂ ਕਰਾਗੇ ਤੇ ਕੱਚਾ ਵਿਆਹ ਕਰਕੇ ਸਾਡਾ ਮੁੰਡਾ ਬਾਹਰ  ਕੱਢ ਦਿਓ । ਪਵਿੱਤਰ ਦੀ ਕੋਰਟ ਮੈਰਿਜ ਕਰਵਾ ਕੇ ਕਨੇਡਾ ਦੀ ਫਾਈਲ ਲਗਾ ਦਿੱਤੀ ਜਾਂਦੀ ਹੈ ਤੇ ਵੀਜਾ ਆ ਜਾਂਦਾ । ਸਭ ਬਹੁਤ ਖੁਸ਼ ਹੁੰਦੇ ਖਾਸ ਕਰ ਪਵਿੱਤਰ ਕਿਉਂਕਿ ਉਸ ਨੂੰ ਲੱਗਦਾ ਕਿ ਉਹ ਆਪਣੇ ਪਿਤਾ ਦੀ ਗਰੀਬੀ ਦੂਰ ਕਰ ਸਕੇਗੀ ।ਕਨੇਡਾ ਪਹੁੰਚ ਕੇ ਪਵਿੱਤਰ ਖੂਬ ਮਿਹਨਤ ਕਰ ਅੱਗੇ ਵੱਧਦੀ ਹੈ ਕੁਝ ਸਾਲਾਂ ਬਾਦ  ਉਹ ਪੀ.ਆਰ ਪਾਉਣ ਲਈ ਪਿੰਡ ਦੇ ਮੁੰਡੇ ਜਗਜੀਤ ਤੋਂ ਸਲਾਹ   ਲੈਂਦੀ ਹੈ।ਜੋ ਕਿ ਪਵਿੱਤਰ ਕੇ ਦੂਰ ਦੀ ਰਿਸ਼ਤੇਦਾਰੀ  ਵਿਚੋਂ ਹੁੰਦਾ ਹੈ । ਪਵਿੱਤਰ ਦੇ ਪਰਿਵਾਰ ਦਾ ਉਸ ਤੇ ਬਹੁਤ ਭਰੋਸਾ   ਹੁੰਦਾ ਹੈ ਜਿਸਦਾ ਫਾਇਦਾ ਜਗਜੀਤ ਚੁੱਕਦਾ ਹੈ। ਪਵਿੱਤਰ ਦਾ ਪਰਿਵਾਰ ਆਪਣੀ ਜਮੀਨ ਵੇਚ ਕੇ  ਧੀ ਦੀਆਂ ਖੁਸ਼ੀਆਂ ਲਈ ਉਸ ਨੂੰ  ਲੱਖਾਂ ਰੁਪਏ  ਦੇ ਦਿੰਦਾ ਹੈ ।ਜਗਜੀਤ ਤੇ ਪਵਿੱਤਰ ਆਪਸ ਵਿਚ ਪਾਰਟਨਰ ਬਣ ਕੇ ਰੈਸਟੋਰੈਂਟ ਖੋਲ ਲੈਂਦੇ ਹਨ।ਪਵਿੱਤਰ ਨੂੰ ਉਮੀਦ ਹੁੰਦੀ ਹੈ ਕਿ ਹੁਣ ਉਸ ਦਾ ਪੀ.ਆਰ ਹੋਣਾ ਤਹਿ ਹੈ । ਪਰ ਜਗਜੀਤ  ਨਸ਼ੇ ਦਾ ਆਦੀ ਹੋਣ ਕਰਕੇ ਰੈਸਟੋਰੈਂਟ ਘੱਟ ਹੀ ਜਾਂਦਾ ਤਾਂ ਉਨ੍ਹਾਂ ਨੂੰ ਕੋਈ ਮੁਨਾਫਾ ਨਹੀਂ ਹੁੰਦਾ ।ਆਖਰ ਜਗਜੀਤ ਨੇ ਪਵਿੱਤਰ ਤੋਂ ਧੋਖੇ ਨਾਲ ਦਸਤਖ਼ਤ ਕਰਵਾ  ਲਏ ।ਫਿਰ ਰੈਸਟੋਰੈਂਟ ਵੇਚ ਕੇ ਮੁਕਰ ਜਾਂਦਾ ਹੈ ਤੇ ਪਵਿੱਤਰ ਨੂੰ ਕੁਝ ਵੀ ਨਹੀਂ ਦਿੰਦਾ ।ਹੁਣ ਪਵਿੱਤਰ ਇੰਡੀਆ ਆ ਆਪਣਿਆਂ ਨੂੰ ਮਿਲਣ ਦਾ ਸੁਪਨਾ ਤਿਆਗ ਦਿੰਦੀ ਹੈ  ਕਿਉਂਕਿ ਉਹ ਖੁਦ ਨੂੰ ਦੋਸ਼ੀ ਮੰਨਦੀ ਕਿ ਮੈਂ ਆਪਣੇ ਭਰਾ ਦੀ ਜ਼ਮੀਨ ਵਿਕਾ ਦਿੱਤੀ ਹੈ ਕਿਸ ਤਰ੍ਹਾਂ ਦੀ ਭੈਣ ਹਾਂ ਮੈਂ ਕੀ ਮੂੰਹ ਲੈ ਕੇ ਜਾਵਾਂ ,ਲੋਕ ਕੀ ਕਹਿਣਗੇ। ਪਵਿੱਤਰ ਵਿਚ ਹਿੰਮਤ ਤੇ ਹੌਸਲੇ ਨਾਲ ਅੱਗੇ ਵੱਧਣ ਦਾ ਜ਼਼ਜ਼ਬਾ  ਉਸ ਨੂੰ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਦਾ ਹੈ ।ਉਹ ਦਿਨ ਰਾਤ ਇਕ ਕਰ ਮਿਹਨਤ ਕਰਦੀ, ਪਰ ਕਦੇ ਕਦੇ ਡਗਮਗਾ  ਵੀ ਜਾਂਦੀ ,ਤੇ ਸੋਚਦੀ ਕਿ ਉਹ ਕਦ ਫਿਰ ਸਭ ਕੁਝ ਪਹਿਲਾਂ  ਵਾਂਗ   ਨਾਰਮਲ ਕਰ ਸਕੇਗੀ  । ਪਰਿਵਾਰ ਤੋਂ ਦੂਰ ਪਰਦੇਸਾਂ ਵਿਚ ਆਪਣੀ ਜਿਦੰਗੀ ਖੁਸ਼ਹਾਲ ਕਰਨ ਦੀ ਜਦੋਂ -ਜਹਿਦ ਵਿਚ ਉਹ ਸਭ ਨੂੰ ਯਾਦ ਕਰਦੀ ,ਕਦੀ ਕਦੀ ਮਨ ਭਰ ਆਉਂਦੀ ਹੈ ।ਪਰ ਕਿਸਮਤ ਅੱਗੇ ਕਿਸੇ ਦਾ ਕੋਈ  ਜ਼ੋਰ ਨਹੀਂ ਚੱਲਦਾ।ਪਵਿੱਤਰ ਤਿੰਨ ਸ਼ਿਫਟਾ ਵਿਚ ਕੰਮ ਕਰਦੀ ਹੈ ਤੇ ਕੁਝ ਸਮੇਂ ਬਾਦ ਫਿਰ ਪੀ.ਆਰ ਲਈ ਅਪਲਾਈ ਕਰਦੀ ਹੈ ।ਉਧਰ ਜਗਜੀਤ ਇੱਕ ਕੁੜੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗ ਜਾਂਦਾ ਹੈ।ਪਵਿੱਤਰ ਨੂੰ ਬੇਸਬਰੀ ਨਾਲ ਪੀ.ਆਰ  ਹੋਣ ਦਾ ਤੇ ਪਰਿਵਾਰ ਨੂੰ ਮਿਲਣ ਦਾ   ਇੰਤਜਾਰ ਹੁੰਦਾ ਹੈ ਕਿ ਉਹ ਇੰਡੀਆ ਜਾ ਆਪਣੇ ਭਤੀਜੇ ,ਭਾਣਜੀਆ ਨੂੰ ਪਹਿਲੀਂ ਵਾਰ ਦੇਖੇਗੀ ।ਉਹ ਹੁਣ ਬਹੁਤ ਸਾਲ ਪਹਿਲਾਂ ਦੀ ਸੋਚ ਵਿਚ ਗਵਾਚ ਜਾਂਦੀ ਹੈ ,ਵੀ ਉਸ ਤੋਂ ਮਗਰੋਂ ਕਿਨ੍ਹਾਂ  ਕੁਝ ਬਦਲ ਗਿਆ ਹੈ ,ਹੁਣ ਤੱਕ ਭੈਣ ,ਭਰਾਵਾਂ ਦੇ ਵਿਆਹ ਤੇ ਉਨ੍ਹਾਂ ਦੇ ਬੱਚੇ ਹੋਣ ਤੱਕ ਕਿਨ੍ਹਾਂ ਕੁਝ ਕੁਰਬਾਨ ਹੋ ਗਿਆ । ਕਿਸੇ ਇਕ ਗਲਤ ਇਨਸਾਨ ਤੇ ਭਰੋਸਾ ਕਰਨ ਕਰਕੇ।ਸਮਾਂ ਬੀਤਦਾ ਜਾਂਦਾ ਤੇ ਪਵਿੱਤਰ ਦੇ ਵੀਜੇ ਦੇ ਕੁਝ ਦਿਨ ਹੀ ਰਹਿ ਜਾਂਦੇ ਤਾਂ ਪਵਿੱਤਰ  ਨੂੰ ਲੱਗਦਾ ਕਿ ਹੁਣ ਉਸ ਨੂੰ ਸਦਾ ਲਈ ਹੀ ਇੰਡੀਆ ਜਾਣਾ ਪਵੇਗਾ ।ਅਚਾਨਕ ਵੀਜਾ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਹੀ ਉਸ ਨੂੰ ਪੀ.ਆਰ ਹੋਣ ਦੀ ਮੇਲ ਆਉਂਦੀ ਹੈ ਉਸ ਨੂੰ ਇਹ ਖੁਸ਼ੀ ਬਹੁਤ ਹੀ ਅਣਮੁੱਲੀ ਲੱਗਦੀ ਹੈ ਜਿਵੇਂ  ਰੇਗਿਸਤਾਨ ਵਿੱਚ  ਕਿਸੇ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ । ਇਧਰ ਪਵਿੱਤਰ ਲਈ ਜਿੱਥੇ  ਸਭ ਕੁਝ ਸਹੀ ਹੋ ਰਿਹਾ ਸੀ ਉਥੇ ਜਗਜੀਤ ਨਾਲ ਰਹਿਣ ਵਾਲੀ ਕੁੜੀ ਉਸ ਦਾ ਸਾਰਾ ਕੁਝ ਲੈ ਜਗਜੀਤ ਨੂੰ ਛੱਡ ਜਾਂਦੀ ਹੈ ਅਤੇ ਜਗਜੀਤ ਇਹ ਗਮ ਨਾ ਸਹਾਰਦਾ ਹੋਇਆ ਪਾਗਲਾਂ ਵਾਂਗ ਹਰਕਤਾਂ ਕਰਨ ਲੱਗ ਜਾਂਦਾ ਹੈ ਤੇ ਆਪਣਾ ਦਿਮਾਗੀ ਸੰਤੁਲਨ ਖੋ ਬੈਠਦਾ ਹੈ ਅਤੇ ਇਸ ਸਮੇਂ ਹਸਪਤਾਲ ਵਿੱਚ ਹੈ ।ਜਦ ਪਵਿੱਤਰ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਅਫਸੋਸ ਕਰਦੀ ਕਹਿੰਦੀ ਹੈ ਕਿ ਜਗਜੀਤ ਨੂੰ ਉਸੇ ਦੇ ਕੀਤੇ ਧੋਖੇ ਦੀ ਸੌਦੇਬਾਜ ਕਿਸਮਤ ਨੇ  ਨਿਆਂ ਕਰਕੇ ਇਹੋ ਜਿਹੀ ਸਜ਼ਾ ਦਿੱਤੀ ਹੈ ਜਿੱਥੇ ਕੋਈ ਉਸ ਦੀ ਮਦਦ ਵੀ ਨਹੀਂ ਕਰ ਸਕਦਾ ।

Leave a Reply

Your email address will not be published. Required fields are marked *