ਸ਼ਾਇਦ ਹੁਣ ਬਹੁਤ ਦੇਰ ਹੋ ਗਈ | shayad hun bahut der ho gayi

ਪੜ੍ਹਾਈ ਪੂਰੀ ਹੋਣ ਮਗਰੋਂ ਹੀ ਮੇਰਾ ਵਿਆਹ ਹੋ ਗਿਆ ।ਮੈਂ ਨਵੇਂ ਪਰਿਵਾਰ ਨੂੰ ਸਮਝਣ ਲਈ ਆਪਣਾ ਸਮਾਂ ਦੇਣ ਲੱਗੀ ।ਕੁਝ ਜਿੰਮੇਵਾਰੀਆ ਵੀ ਵੱਧ ਗਈਆ ਸੀ ।ਪਰ ਫਿਰ ਵੀ ਮੇਰੀ ਪੱਕੀ ਸਹੇਲੀ ਗੁਰਮੀਤ ਕਦੇ ਕਦੇ ਵੱਟਸਅਪ ਤੇ ਮੈਸੇਜ ਕਰ ਹਾਲ ਪੁੱਛ ਲੈਂਦੀ ਸੀ ।ਪਰ ਕਾਲ ਤੇ ਗੱਲ ਕਰਨ ਦਾ ਸਮਾਂ ਦੋਹਾਂ ਕੋਲ ਹੀ ਨਹੀਂ ਸੀ ।ਮੇਰੇ ਕੋਲ ਬੱਚਾ ਹੋਇਆ ਤੇ ਮੈਂ ਉਸਦੀ ਦੇਖਭਾਲ ਵਿੱਚ ਪਹਿਲਾਂ ਤੋਂ ਵੀ ਜਿਆਦਾ ਵਿਅਸਥ ਹੋ ਗਈ । ਇਦਾ ਹੀ ਚਾਰ ਕ ਸਾਲ ਦਾ ਸਮਾਂ ਬੀਤ ਗਿਆ ਤੇ ਸਾਲ ਕ ਤੋਂ ਕਦੇ ਗੁਰਮੀਤ ਨਾਲ ਵੀ ਕੋਈ ਗੱਲ ਨਹੀਂ ਹੋਈ ਸੀ ।
ਕਰੋਨਾ ਕਰਕੇ ਜਦ ਲਾਕਡਾਊਨ ਹੋ ਗਿਆ । ਮਈ ਦੇ ਅਖੀਰ ਵਿੱਚ ਇਕ ਦਿਨ ਮੇਰਾ ਬੇਟਾ ਆਪਣੀ ਦਾਦੀ ਕੋਲ ਖੇਡ ਰਿਹਾ ਸੀ ।ਮੈਂ ਗੁਰਮੀਤ ਨੂੰ ਕਾਲ ਲਾ ਲਈ।ਗੁਰਮੀਤ ਨੇ ਝੱਟ ਕਾਲ ਲੈ ਲਈ  ਜਿਵੇਂ ਮੇਰੇ ਫੋਨ ਦਾ ਹੀ ਇੰਤਜਾਰ ਕਰ ਰਹੀ ਹੋਵੇ ।ਅਸੀਂ ਗੱਲਾਂ ਕਰਨ ਲੱਗ ਪਈਆ ।ਸਾਨੂੰ ਕਾਲਜ ਦਾ ਸਮਾਂ ਯਾਦ ਆ ਗਿਆ ।

ਮੈਨੂੰ ਪਤਾ ਸੀ ਕਿ ਗੁਰਮੀਤ ਦਾ ਬਹੁਤ ਸਾਲਾ ਤੋਂ ਗੁਰਵਿੰਦਰ ਨਾਲ ਪਿਆਰ ਹੈ । ਗੁਰਮੀਤ ਨੇ ਗੁਰਵਿੰਦਰ ਨਾਲ ਹੀ ਵਿਆਹ ਕਰਵਾਉਣਾ ਸੀ ।ਗੁਰਵਿੰਦਰ ਕਹਿੰਦਾ ਸੀ ਕਿ  ਮੈਨੂੰ ਕਿਸੇ ਵਧੀਆ ਨੌਕਰੀ ਤੇ ਲੱਗ ਜਾਣਦੇ ਫਿਰ ਆਪਣੇ ਘਰਦੇ ਮੰਨ ਜਾਣਗੇ ।ਕਾਲਜ ਸਮੇਂ ਹੀ ਗੁਰਵਿੰਦਰ ਬਾਹਰ ਵੀ ਚਲਾ ਗਿਆ ਸੀ ।

ਮੈਂ ਕਾਲ ਤੇ ਹੱਸਦੇ ਕਿਹਾ ਕਿ ਸਾਡੇ ਜੀਜੇ ਨੂੰ ਬੁਲਾ ਲਾ ਇਧਰ ਤੇ ਵਿਆਹ ਹੀ ਦਿਖਾ ਦੇ ਆਵਦਾ ।ਗੁਰਮੀਤ ਕਹਿੰਦੀ ਹੁਣ ਮਨ ਹੀ ਨਹੀਂ ਆ ਵਿਆਹ ਕਰਵਾਉਣ ਦਾ ।ਮੈਂ ਹੈਰਾਨ ਹੁੰਦੇ ਪੁੱਛਿਆ ਵੀ ਤੇਰੇ ਤੇ ਕਿੰਨੇ ਸੁਪਨੇ ਸੀ ਕਿ ਗੁਰਵਿੰਦਰ ਨਾਲ ਵਿਆਹ ਤੋਂ ਬਾਅਦ ਦੀ ਜਿੰਦਗੀ ਕਿਦਾਂ ਕੱਢਣੀ ਆ ।ਗੁਰਮੀਤ ਰੋ ਪਈ ।ਮੈਨੂੰ ਲੱਗਾ ਲੜ ਪਏ ਹੋਣੇ ਤਾਂ ਰੋ ਰਹੀ ਕਿਉਂਕਿ ਉਸ ਤੋਂ ਦੂਰ ਹੋਣ ਦੇ ਡਰ ਤੋਂ ਹੀ ਕਮਲੀ ਰੋ ਪੈਂਦੀ ਸੀ ।

ਗੁਰਮੀਤ ਰੋਈ ਜਾ ਰਹੀ ਸੀ ।ਮੈਨੂੰ ਲੱਗਾ ਕਿ ਮੈਂ ਉਸਦੀ ਕਿਸੇ ਦੁੱਖਦੀ ਰਗ ਨੂੰ ਦਬਾ ਦਿੱਤਾ ।ਮੈਂ ਕਿਹਾ ਰੋਈ ਜਾਏਗੀ ਜਾਂ ਦੱਸੇਗੀ ਵੀ ਕੁਝ ,ਕਹਿੰਦੀ ਸਭ ਖਤਮ ਹੋ ਗਿਆ ।ਗੁਰਵਿੰਦਰ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਵਿਆਹ ਕਰਵਾ  ਲਿਆ ।ਮੈਨੂੰ ਸੁਣ ਕੇ ਬੜਾ ਧੱਕਾ ਲੱਗਾ ,ਮੈਂ ਕਿਹਾ ਕਿ ਜਦ ਉਹ ਵਿਆਹ ਕਰਵਾ ਰਿਹਾ ਸੀ। ਤੂੰ ਬੋਲੀ ਕਿਉਂ ਨਹੀਂ ਕੁਝ ,ਤਾਂ ਕਹਿੰਦੀ ਕਿ ਮੈਨੂੰ ਉਹਨੇ ਦੱਸਿਆ  ਹੀ ਇਕ ਰਾਤ ਪਹਿਲਾਂ ਸੀ ਕਿ ਕੱਲ ਨੂੰ ਮੇਰਾ ਵਿਆਹ ।ਮੇਰੇ ਕੋਲ ਤੇ ਗਲਤੀ ਪੁੱਛਣ ਦਾ ਸਮਾਂ ਵੀ ਨਹੀਂ ਸੀ ਕਿ ਗਿਆਰਾਂ ਸਾਲ ਦਾ ਗੂੜ੍ਹਾ ਰਿਸ਼ਤਾ ਛੱਡਣ ਦੀ ਵਜਾ ਹੀ ਦੱਸ ਜਾਵੇ ਕਿ ਕੀ ਗਲਤੀ ਕੀਤੀ ਸੀ ਮੈਂ ।
ਮੈਨੂੰ ਬੜਾ ਦੁੱਖ ਲੱਗਾ ।ਮੈਂ ਗੱਲ ਬਦਲਦੇ ਕਿਹਾ,ਚੱਲ  ਕੋਈ ਨਾ ਉਸ ਤੋਂ ਵਧੀਆ ਹੀ ਮਿਲੂ ਕੋਈ ।ਗੁਰਮੀਤ ਕਹਿੰਦੀ ਕਿ ਨਹੀਂ,  ਸਾਇਦ ਹੁਣ ਬਹੁਤ ਦੇਰ ਹੋ ਗਈ ਹੈ ।ਫਿਰ ਕਹਿੰਦੀ ਪਹਿਲੀ ਗੱਲ ਤੇ ਹੁਣ ਮਨ ਨਹੀਂ  ਕਰ ਰਿਹਾ ਵਿਆਹ ਕਰਵਾਉਣ  ਦਾ ਤੇ ਦੂਜਾ ਗੁਰਵਿੰਦਰ ਦੇ ਇੰਤਜਾਰ ਵਿੱਚ ਬਹੁਤ ਸਮਾਂ ਬੀਤ ਗਿਆ ਤੇ ਵਿਆਹ ਦੀ ਉਮਰ ਵੀ ਉਸ ਇੰਤਜਾਰ ਵਿਚ ਹੀ ਚੱਲ ਗਈ।ਹੁਣ ਇਸ ਉਮਰ ਵਿੱਚ ਵਿਆਹ ਨਹੀਂ ਸਿਰਫ ਸਮਝੌਤਾ ਹੁੰਦਾ , ਜਿਸ ਸਮਝੌਤੇ ਨੂੰ ਕਰਨ ਲਈ ਫਿਰ ਕਿਸੇ ਉੱਤੇ ਵਿਸ਼ਵਾਸ ਕਰਨਾ ਪਊ ਤੇ ਦਿਲ ਹੁਣ ਟੁੱਟ ਗਿਆ ਵਿਸ਼ਵਾਸ ਨਹੀਂ ਕਰ ਸਕਦਾ ।

ਗੁਰਮੀਤ ਕਹਿੰਦੀ ਕਿ ਸੱਚ ਦੱਸ ਨੀ ਸਕਦੀ ਤੇ ਝੂਠ ਬੋਲ ਨਵਾਂ  ਰਿਸ਼ਤਾ  ਨਭਾ ਨਹੀਂ ਹੋਣਾ ।ਰੋਦੀਂ ਰੋਦੀਂ ਬੋਲੀ ਕਿ ਸਹੀ ਕਿਹਾ ਕਿਸੇ ਕਿ ਪਹਿਲਾਂ ਪਿਆਰ ਭੁੱਲਣਾ ਬਹੁਤ ਔਖਾ ਹੁੰਦਾ ।ਗੁਰਮੀਤ ਰੁੱਕ ਕੇ ਬੋਲਦੀ ਕਿ ਗੁਰਵਿੰਦਰ ਤਾਂ ਆਪਣੇ ਬੱਚੇ ਤੇ ਪਤਨੀ ਨਾਲ ਖੁਸ਼ ਜਿੰਦਗੀ ਜੀਅ ਰਿਹਾ ਸਾਲ ਤੋਂ ਉਤੇ ਹੋ ਗਿਆ ਪਰ ਫਿਰ ਵੀ ਮੇਰੇ ਤੋਂ ਭੁਲਿਆ ਨਹੀ ਜਾ ਰਿਹਾ ।ਇਹ ਸਾਲ ਮੈ ਬਹੁਤ ਔਖਾ ਕੱਢਿਆ ਦਿਨ ਸਮੇਂ ਸਭ ਸਾਹਮਣੇ ਹੱਸਦੀ ਤੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਦੀ ਰੋ ਰੋ ਰਾਤ ਕੱਢਦੀ ਆ ।ਗੁਰਮੀਤ ਦਾ ਦਰਦ ਸੁਣ ਬਹੁਤ ਗੁੱਸਾ ਆ ਰਿਹਾ ਸੀ ਮੈਨੂੰ ਗੁਰਵਿੰਦਰ ਤੇ ।

ਹੁਣ ਮੈਨੂੰ ਕੋਈ ਗੱਲ ਨਹੀਂ ਸੁਝ ਰਹੀ ਸੀ ਕਿ ਕਿਸ ਤਰ੍ਹਾਂ  ਹਿੰਮਤ ਰੱਖਣ ਲਈ ਕਹਾ ਕਿ ਸਭ ਠੀਕ ਹੋਜੂ ਕਿਉਂਕਿ ਮੈਨੂੰ ਪਤਾ ਉਹ ਬਹੁਤ ਪਿਆਰ ਕਰਦੀ ਸੀ ਗੁਰਵਿੰਦਰ ਨੂੰ ਤੇ ਕੁਝ ਵੀ ਕਰ ਜਾਂਦੀ ਸੀ ਉਸ ਦੀ ਇਕ ਖੁਸ਼ੀ ਲਈ ।ਮੈਂ ਗੁਰਮੀਤ ਨੂੰ ਸਮਝਾਉਦੇ ਕਿਹਾ ਕਿ ਹੁਣ ਕੋਸ਼ਿਸ਼ ਕਰ  ਉਹਨੂੰ ਭੁੱਲਣ ਦੀ ।ਉਹਨੂੰ ਕਦੇ ਜਰੂਰ ਅਹਿਸਾਸ ਹੋਊ ਕਿ ਉਸ ਨੇ ਤੈਨੂੰ ਗਵਾ ਕੇ ਕੀ ਖੋਇਆ ।ਗੁਰਮੀਤ ਨੇ ਫਿਰ ਜਵਾਬ ਦੇ ਮੈਨੂੰ ਚੁੱਪ ਕਰਵਾ ਦਿੱਤਾ ਕਿ ਜਦ ਉਹਨੂੰ ਜਦ ਅਹਿਸਾਸ ਹੋਣਾ ਸਾਇਦ ਬਹੁਤ ਦੇਰ ਹੋ ਜਾਣੀ ਉਦੋਂ ਵੀ ।ਕਿਉਂਕਿ ਹੁਣ ਤੇ ਕੁਝ ਬਾਕੀ ਰਹਿ ਹੀ ਨਹੀਂ ਗਿਆ  ।ਫਿਰ ਗੁਰਮੀਤ ਨੇ ਕੰਮ ਕਰਨਾ ਕਹਿ ਕੇ ਫੋਨ ਕੱਟ ਦਿੱਤਾ ਪਰ ਮੈਨੂੰ ਪਤਾ ਹੁਣ ਕਮਲੀ ਨੇ ਰੋਣਾ ਸੀ ਮੇਰੇ ਸਾਹਮਣੇ ਖੁਲ ਕੇ ਰੋ ਜੋ ਨਹੀਂ ਸਕੀ ।

ਫੋਨ ਕੱਟਣ ਬਾਅਦ ਮੈਂ ਸੋਚਦੀ ਰਹੀ ਕਿ ਸੱਚੀ ਅੱਜ ਕਿੰਨਾ ਬਦਲ ਗਿਆ ਇਨਸਾਨ ।ਪੁਰਾਣੇ ਸਮੇਂ ਵਿੱਚ ਤੇ ਘਰ ਦੇ  ਕਿਸੇ ਜਾਨਵਰ ਵੇਚ ਦੇਣਾ ਤਾਂ  ਕਈ  ਕਈ ਦਿਨ ਉਦਾਸ ਰਹਿਣਾ । ਅੱਜ ਦੇ ਸਮੇਂ ਵਿੱਚ  ਗਿਆਰਾਂ ਸਾਲਾਂ  ਪਿਆਰ ਕਰ ਕੇ ਵੀ ਛੱਡ ਜਾਂਦੇ ਤੇ  ਜਿਦਾਂ ਦਿਲ ਟੁੱਟਦਾ ਉਸ ਦੇ ਦਰਦ ਦਾ ਅਹਿਸਾਸ ਵੀ ਨਹੀਂ ਹੁੰਦਾ । ਜਦ ਕਿ ਮੈਨੂੰ ਲੱਗਦਾ ਸੀ ਕਿ ਗਰਮੀਤ ਤੇ ਗੁਰਵਿੰਦਰ ਦਾ ਪਿਆਰ ਜਰੂਰ ਵਿਆਹ  ਕਰਵਾ ਕੇ ਪੂਰਾ ਹੋਊ ਕਿਉਂਕਿ ਇਨੇ ਸਾਲਾਂ ਵਿਚ ਉਹ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਸੀ ।ਪਰ ਗੁਰਮੀਤ ਨੇ ਜੋ ਦੱਸਿਆ ਉਸਨੇ ਮੇਰੇ ਵਿਚਾਰਾਂ ਨੂੰ ਗਲਤ ਸਾਬਤ ਕੀਤਾ ।ਫਿਰ ਮੇਰੇ ਪਤੀ ਨੇ ਚਾਹ  ਬਣਾਉਣ ਦੀ ਅਵਾਜ ਦਿੱਤੀ ਤੇ ਮੈਂ ਆਪਣੇ ਕੰਮ ਕਰਨ ਲੱਗ ਗਈ ।ਪਰ ਅੱਜ ਗੁਰਮੀਤ ਬਾਰੇ ਸੋਚ ਮਨ ਉਦਾਸ ਸੀ  ਕਿ ਕਿਦਾਂ ਸਾਰੇ ਪਰਿਵਾਰ ਤੋਂ ਦਰਦ ਲਕੋ ਹੱਸ ਕੇ ਜੀਣ ਦੀ ਕੋਸ਼ਿਸ਼ ਕਰ ਰਹੀ ਹੋਊ ।ਕਿਉਂ ਕੁੜੀਆਂ ਨੂੰ ਪਿਆਰ ਕਰਨ  ਦੀ ਐਡੀ ਵੱਡੀ ਸਜਾ ਮਿਲਦੀ ।

ਪਲੀਜ ਇਹ ਕਿਸੇ ਦੀ ਜਿੰਦਗੀ ਦੀ ਸੱਚੀ ਕਹਾਣੀ ਆ ਕੋਈ ਗਲਤ ਕਮੈਟ ਨਾ ਕਰਨਾ ਵੀ ਕੁੜੀਆਂ ਵੀ ਧੋਖਾ ਦਿੰਦੀਆਂ । ਧੋਖਾ ਮੁੰਡੇ ਵੀ ਦਿੰਦੇ ਤੇ ਕੁੜੀਆਂ ਵੀ , ਪਰ ਕੁਝ ਸੱਚਾ ਪਿਆਰ ਕਰਨ ਵਾਲੇ ਵੀ ਬਦਨਾਮ ਉਹ ਜਾਂਦੇ ।

Leave a Reply

Your email address will not be published. Required fields are marked *