#ਇੱਕ_ਫੇਰੀ_ਬਹਿਮਨ_ਦੀਵਾਨਾ_ਦੀ।
ਫਬ ਦੀ ਚਰਚਿਤ ਹਸਤੀ ਅਤੇ ਮੇਰੇ ਅਜ਼ੀਜ ਸ੍ਰੀ Baljeet Sidhu ਨੇ
ਬਹਿਮਨ ਦੀਵਾਨਾ ਪਿੰਡ ਦੀ ਮੁੱਖ ਸੜ੍ਹਕ ਤੇ ਪਾਈ ਇਕ ਸ਼ਾਨਦਾਰ ਕੋਠੀ ਦਾ ਅੱਜ ਮਹੂਰਤ ਸੀ ਤੇ ਜਿਸ ਲਈ ਬੀਬਾ ਵੀਰਪਾਲ ਨੇ ਆਪਣੀ ਨਨਾਣ ਮੇਰੀ ਲਾਣੇਦਾਰਨੀ ਨੂੰ ਉਚੇਚਾ ਸੱਦਾ ਦਿੱਤਾ ਸੀ। ਮੈਨੂੰ ਵੀ ਬੱਚਿਆਂ ਸਮੇਤ ਪਹੁੰਚਣ ਦੀ ਤਾਕੀਦ ਕੀਤੀ ਗਈ ਸੀ। ਉਂਜ ਇਸ ਸ਼ੁਭ ਸੱਦੇ ਦਾ ਸਾਨੂੰ ਕਈ ਦਿਨਾਂ ਤੋਂ ਇੰਤਜ਼ਾਰ ਵੀ ਸੀ ਤੇ ਸਾਡੀ ਤਿਆਰੀ ਵੀ ਸੀ। ਚਾਹੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਦਾ ਸਮਾਂ ਨੋ ਵਜੇ ਦਾ ਸੀ ਤੇ ਅਸੀਂ ਵਿਸਕੀ ਸਮੇਤ ਦਸ ਕੁ ਵਜੇ ਪਹੁੰਚੇ। ਅਜੇ ਅਰਦਾਸ ਹੋਈ ਨਹੀਂ ਸੀ। ਇਸ ਤਰਾਂ ਅਸੀਂ ਅਰਦਾਸ ਵਿਚ ਸ਼ਾਮਿਲ ਹੋ ਗਏ।
ਬਲਜੀਤ ਦੇ ਸਾਰੇ ਪਰਿਵਾਰ ਨੇ ਖੁੱਲ੍ਹਦਿਲੀ ਨਾਲ ਸਾਡਾ ਸਵਾਗਤ ਕੀਤਾ। ਜੀ ਆਇਆ ਨੂੰ ਆਖਿਆ। ਬਲਜੀਤ ਸਿੰਘ ਦੇ ਦੋਨੇ ਭਰਾ ਤੇ ਤਿੰਨੇ ਭੈਣਾਂ ਸਾਨੂੰ ਬਹੁਤ ਖੁਸ਼ ਹੋਕੇ ਮਿਲੇ। ਪੰਜਾਬੀ ਮਹਿਮਾਨ ਨਿਵਾਜੀ ਲਈ ਮਸ਼ਹੂਰ ਹੁੰਦੇ ਹਨ। ਗੁਰੂ ਦੇ ਅਟੁੱਟ ਲੰਗਰ ਤੋੰ ਬਾਦ ਵੀਰਪਾਲ ਨੇ ਧੱਕੇ ਨਾਲ ਸਾਨੂੰ ਗਰਮ ਦੁੱਧ ਪਿਲਾਇਆ ਤੇ ਨਾਲ਼ ਵਾਹਵਾ ਨਿੱਕ ਸੁੱਕ ਵੀ ਪਰੋਸਿਆ।
ਪੰਜਾਬੀਆਂ ਦੀ ਪ੍ਰੰਪਰਾ ਹੈ ਕਿ ਉਹ ਧੀ ਧਿਆਣੀ ਨੂੰ ਖਵਾਉਣ ਤੋਂ ਬਾਅਦ ਪੱਲੇ ਵੀ ਜਰੂਰ ਬੰਨ੍ਹਦੇ ਹਨ। ਇਸ ਰੀਤੀ ਨੂੰ ਬਰਕਰਾਰ ਰੱਖਦੇ ਹੋਏ ਵੀਰਪਾਲ ਖੀਰ ਦਾ ਡੋਲੂ, ਕੜਾਹ ਪ੍ਰਸ਼ਾਦ ਅਤੇ ਹੋਰ ਲਟਰਮ ਪਟਰਮ ਦੇਣਾ ਨਹੀਂ ਭੁੱਲੀ। ਸੰਗਦੀ ਹੋਈ ਨੇ ਨਨਾਣ ਦੀ ਮੁੱਠੀ ਵਿੱਚ ਹਰਾ ਨੋਟ ਵੀ ਵਲ੍ਹੇਟ ਕੇ ਦਿੱਤਾ।
ਕਿਸੇ ਜਮਾਨੇ ਵਿੱਚ ਬਲਜੀਤ ਸਿੱਧੂ ਮੇਰੀ ਬੇਗਮ ਦੇ ਚਾਚਾ ਸ੍ਰੀ ਜਸਵੰਤ ਰਾਏ ਗਰੋਵਰ ਦਾ ਵਿਦਿਆਰਥੀ ਰਿਹਾ ਹੈ। ਇਸ ਲਈ ਉਹ ਗੁਰੂ ਚੇਲੇ ਵਾਲਾ ਪੂਰਾ ਰਿਸ਼ਤਾ ਨਿਭਾਉਂਦਾ ਹੈ।
ਦੋ ਮੰਜਲੀ ਕੋਠੀ ਦੀਆਂ ਦੂਹਰੀਆਂ ਵਧਾਈਆਂ ਦਿੰਦੀ ਹੋਈ ਭੈਣ ਨੂੰ ਕੋਠੀ ਅਤੇ ਪੇਕਿਆਂ ਵੱਲੋਂ ਮਿਲੇ ਸਨਮਾਨ ਦੀ ਡਾਹਦੀ ਖੁਸ਼ੀ ਸੀ। ਉਹ ਖ਼ੁਸ਼ ਤੇ ਮੈਂ ਵੀ ਖੁਸ਼।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ