ਕਈ ਵੇਰ ਲੱਗਦਾ ਧੱਕੇਸ਼ਾਹੀ ਜ਼ੁਲਮ ਦੇ ਸ਼ਿਕਾਰ ਹੋਏ ਸਾਰੇ ਮਨੁੱਖ ਇੱਕ ਹਨੇਰੇ ਕਮਰੇ ਵਿਚ ਬੰਦ ਕੀਤੇ ਹੋਏ ਨੇ..ਨਾ ਕੋਈ ਬਾਰੀ ਤੇ ਨਾ ਹੀ ਕੋਈ ਬੂਹਾ..ਅੰਦਰ ਡੱਕੇ ਹੋਏ ਸਾਰੇ ਖੁਦ ਨਾਲ ਹੋਈ ਇਸ ਧੱਕੇ ਸ਼ਾਹੀ ਦੇ ਵੱਖੋ-ਵੱਖ ਬਿਰਤਾਂਤ ਇੱਕ ਦੂਜੇ ਨੂੰ ਹੀ ਸੁਣਾ-ਸੁਣਾ ਸਮਝ ਰਹੇ ਨੇ ਕੇ ਇਹ ਸੁਨੇਹਾ ਬਾਹਰੀ ਦੁਨੀਆਂ ਤੀਕਰ ਅੱਪੜ ਰਿਹਾ!
ਪਰ ਬਾਹਰ ਰਾਖੀ ਤੇ ਖਲੋਤੇ ਹੋਏ ਕਿੰਨੇ ਸਾਰੇ ਲੋਕ ਹਰ ਆਉਂਦੇ ਜਾਂਦੇ ਨੂੰ ਖਲਿਆਰ ਖਲਿਆਰ ਦੱਸ ਰਹੇ ਨੇ ਕੇ ਵੇਖੋ ਅਸੀਂ ਉਸ ਅੰਦਰ ਕਿੰਨੇ ਸਾਰੇ ਬਲਾਤਕਾਰੀ..ਬਦ-ਕਿਰਦਾਰ..ਕਾਤਲ..ਅਤੇ ਹਿੰਸਾ ਦੇ ਪਰਵਾਨੇ ਡੱਕੇ ਹੋਏ ਨੇ!
ਹਿੰਦੁਸਤਾਨ ਟਾਈਮਸ ਦੀ ਇੱਕ ਖਬਰ ਸੀ..ਉਹ ਦੁਬਈ ਤੋਂ ਅਕਸਰ ਹੀ ਬੈੰਕਾਕ ਜਾਇਆ ਕਰਦਾ..ਰੰਗੀਨ ਮਿਜਾਜ..ਇਥੋਂ ਤੱਕ ਕੇ ਆਪਣੀ ਨਵੀਂ ਵਿਆਹੀ ਨੂੰ ਵੀ ਕੁੱਟਮਾਰ..ਇਸ਼ਕਮਜਾਜੀ,ਧੋਖੇਬਾਜ..ਫਰੋਡੀਆ..ਪਾਕਿਸਤਾਨ..ਆਈ..ਐੱਸ..ਆਈ..ਫੰਡਿੰਗ!
ਥੱਲੇ ਵੱਖੋ ਵੱਖ ਕੁਮੈਂਟ ਸਨ..ਇਹਨਾਂ ਨਾਲ ਇੰਝ ਕਰੋ..ਉਂਝ ਕਰੋ..ਮੁਕਾਬਲੇ..ਟੋਰਚਰ..ਜੇਲਾਂ..ਚੁਰਾਸੀ..ਭਿੰਡਰਾਂਵਾਲਾ..ਗੱਦਾਰ..ਜਿੰਨੇ ਮੂੰਹ ਓਨੀਆਂ ਗੱਲਾਂ!
ਸਵਾਲ ਉੱਠਦਾ ਹੁਣ ਕੀਤਾ ਕੀ ਜਾਵੇ..ਸਭ ਤੋਂ ਪਹਿਲੋਂ ਉਸ ਹਨੇਰੇ ਕਮਰੇ ਵਿਚੋਂ ਬਾਹਰ ਅਉਣਾ ਪੈਣਾ..ਚਾਹੇ ਮੌਕਾ ਪਾ ਕੇ ਅੰਦਰੋਂ ਸੰਨ ਹੀ ਕਿਓਂ ਨਾ ਲੌਣੀ ਪੈ ਜਾਵੇ..ਜਾਂ ਫੇਰ ਬਾਹਰ ਰੌਲਾ ਪਉਂਦੇ ਹੋਇਆਂ ਵਿਚੋਂ ਕੋਈ ਨਰਮ ਪੱਖੀ ਜਿਹਾ ਲੱਭ ਉਸ ਨਾਲ ਵਕਤੀ ਗੰਢਤਰੁੱਪ ਵੀ ਕਿਓਂ ਨਾ ਕਰਨੀ ਪੈ ਜਾਵੇ..ਫੇਰ ਬਾਹਰ ਨਿੱਕਲ ਦੁਨੀਆਂ ਸਾਹਵੇਂ ਆਪਣਾ ਪੱਖ ਰੱਖਿਆ ਜਾਵੇ..!
ਸੋ ਵੀਰੋ ਸਮੇਂ ਦੀ ਵੱਡੀ ਲੋੜ..ਅੱਲ-ਜਜੀਰਾ,ਸੀ.ਐੱਨ.ਐੱਨ ਅਤੇ ਬੀਬੀਸੀ ਦੇ ਹਾਣ ਦੇ ਪਲੇਟਫਾਰਮ ਸਥਾਪਿਤ ਕੀਤੇ ਜਾਣ..ਚਾਹੇ ਇਮਾਰਤਾਂ ਤੇ ਲੱਗਦੇ ਸੰਗਮਰਮਰ ਤੇ ਸੋਨੇ ਦੇ ਪੱਤਰੇ ਥੋੜੇ ਚਿਰ ਲਈ ਪਿੱਛੇ ਹੀ ਕਿਓਂ ਨਾ ਪਾ ਦਿੱਤੇ ਜਾਣ!
ਹਰਪ੍ਰੀਤ ਸਿੰਘ ਜਵੰਦਾ