ਸ਼ਾਹੀ ਪਨੀਰ, ਦਾਲ ਮੱਖਣੀ, ਮਲਾਈ ਕੋਫਤਾ, ਮਿਕਸ ਵੈਜੀਟੇਬਲ, ਮਟਰ ਮਲਾਈ ਤੇ ਪਾਲਕ ਪਨੀਰ ਵਰਗੀਆਂ ਸਬਜ਼ੀਆਂ ਚ ਉਹ ਸਵਾਦ ਨਹੀਂ ਜੋ ਘਰ ਦੇ ਬਣੇ ਛਿਲਕੇ ਵਾਲੇ ਸੁੱਕੇ ਆਲੂਆਂ ( ਅਣਛਿੱਲੇ ਬਿਨਾਂ ਛਿੱਲੇ) ਦੀ ਸਬਜ਼ੀ ਵਿੱਚ ਹੁੰਦਾ ਹੈ। ਤੇ ਜੇ ਨਾਲ ਤੜਕੀਆਂ ਹਰੀਆਂ ਮਿਰਚਾਂ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।
ਛੋਟੇ ਹੁੰਦੇ ਘਰਾਂ ਵਿਚ ਆਹੀ ਸਬਜ਼ੀਆਂ ਬਣਦੀਆਂ ਹੁੰਦੀਆਂ ਸਨ। ਟਿੰਡੀਆਂ ਤੋਰੀਆਂ ਬੇਗੁਣੀ ਕੱਦੂ ਪੇਠਾ ਭਿੰਡੀਆਂ ਭਰਥਾ ਤੇ ਕੜ੍ਹੀ ਨੂੰ ਆਊਟ ਆਫ ਦਾ ਡੇ ਕਹਿੰਦੇ ਹਨ।ਅਖੇ ਅੱਜ ਕੱਲ ਰਿਵਾਜ਼ ਨਹੀਂ। ਜੇ ਇਓ ਕਹੀਏ ਕਿ ਇਹ੍ਹਨਾਂ ਨੂੰ ਗਰੀਬਾਂ ਦੀ ਸਬਜ਼ੀ ਪੇਂਡੂ ਸਬਜ਼ੀ ਕਹਿਣਾ ਤਾਂ ਗਲਤ ਨਹੀਂ ਹੋਵੇਗਾ।
ਪਰ ਕਦੇ ਕਦੇ ਆਦਮੀ ਨੂੰ ਆਪਣਾ ਪਿਛੋਕੜ ਵੀ ਯਾਦ ਕਰ ਲੈਣਾ ਚਾਹੀਦਾ ਹੈ। ਸਵਾਦ ਬਹੁਤ ਹੁੰਦੀਆਂ ਹਨ ਇਹ ਦੇਸੀ ਸਬਜ਼ੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ