ਅਧੂਰੀ ਪ੍ਰੇਮ ਕਹਾਣੀ ਭਾਗ 3 | adhuri prem kahani part 3

ਯੂਥ ਫੈਸਟੀਵਲ  ਕਿਉਕਿ ਇਸੇ ਕਾਲਜ ਹੋਣਾ ਸੀ ਇਸ ਲਈ ਸਾਰੇ ਪ੍ਰਬਧ ਵੀ ਕਰਨੇ ਸਨ।  ਰਵੀ ਤੇ ਉਸਦੇ ਦੋਸਤਾਂ ਨੇ ਅਮਨਦੀਪ ਸਰ ਦੀ ਬਹੁਤ ਮਦਦ ਕੀਤੀ। ਇਨ੍ਹਾਂ ਰਿਹਾਸਲ ਵਾਲੇ ਦਿਨਾਂ ਵਿੱਚ ਸਿਮਰ ਮਨਜੀਤ ਤੇ ਰਵੀ ਦੀ ਕਾਫ਼ੀ ਨੇੜਤਾ ਹੋ ਗਈ । ਯੂਥ ਫੈਸਟੀਵਲ ਸ਼ੁਰੂ ਹੋਇਆ, ਇਹ ਦੋ ਦਿਨ ਦਾ ਫ਼ਕਸ਼ਨ ਸੀ। ਪਹਿਲੇ ਦਿਨ ਲੋਕ ਗੀਤ, ਡਾਂਸ ,ਸਕਿੱਟ, ਰਗੋਲੀ , ਪੇਟਿਗ ਤੇ ਪੋਸਟਰ ਮੇਕਿਗ ਦੇ ਮੁਕਾਬਲੇ ਹੋਏ , ਦਸ ਕਾਲਜਾ ਨੇ ਹਿੱਸਾ ਲਿਆ । ਰਵੀ  ਦੀ ਮਿੱਠੀ ਅਵਾਜ਼ ਨੇ ਲੋਕ ਗੀਤ ਮੁਕਾਬਲਾ ਜਿੱਤੀਆ ਤੇ ਉਸ ਦੁਆਰਾ ਤਿਆਰ ਕੀਤੀ ਸਕਿੱਟ ਇੰਨਸਾਨ ਵੀ ਪਹਿਲੇ ਨੰਬਰ ਤੇ ਰਹੀ । ਅਗਲੇ ਦਿਨ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਸਨ। ਇਸ ਕਾਲਜ ਦਾ ਗਿੱਧਾ ਆਖਰੀ ਆਈਟਮ ਸੀ ਜੋ ਚੀਫ਼ ਗੈਸਟ ਦੇ ਸਾਹਮਣੇ ਹੋਣੀ ਸੀ। ਇਸ ਆਈਟਮ ਨੇ ਰੰਗ ਬੰਨ ਤਾਂ ਰਵੀ ਨੇ ਐਨਾ ਵਧੀਆ ਗਾਇਆ ਕੇ ਹਾਲ ਵਿੱਚ ਅਨੰਦ ਮਈ ਮਹੌਲ ਹੋ ਗਿਆ । ਸਿਮਰ ਤੇ ਉਸ ਦੀਆਂ ਸਾਥਣਾਂ ਨੇ ਗਿੱਧਾ ਪਾ ਕੇ ਕਮਾਲ ਕਰ ਦਿੱਤੀ ਹਾਲ ਤਾੜੀਆਂ ਨਾਲ ਗੂਜ਼ ਉਠਿਆ। ਗਿੱਧਾ ਪਹਿਲੇ ਨੰਬਰ ਤੇ ਆਇਆ । ਓਵਰਆਲ ਟਰਾਫ਼ੀ ਵੀ ਇਸੇ ਕਾਲਜ ਕੋਲ ਰਹੀ। ਸਟੇਜ਼ ਤੋ ਉਤਰਦੇ ਹੀ ਅਮਨਦੀਪ ਸਰ ਨੇ ਰਵੀ ਨੂੰ ਜੱਫ਼ੀ ਚ ਲੈ ਲਿਆ ਤੇ ਦਿਲਪ੍ਰੀਤ ਮੈਡਮ ਨੇ ਸਿਮਰ ਨੂੰ। ਹੁਣ ਦੋ ਆਈਟਮਾਂ ਦੋ ਮਹਿਨੀਆਂ ਬਾਅਦ ਹੋਣ ਵਾਲੇ ਯੂਨੀਵਰਸਿਟੀ ਯੂਥ ਫੈਸਟੀਵਲ ਵਿੱਚ ਸਲੈਕਟ ਹੋ ਗਈਆਂ ਸਨ ਇੱਕ ਗਿੱਧਾ ਤੇ ਇੱਕ ਰਵੀ ਦਾ ਗੀਤ। ਗਿੱਧੇ ਚ ਵੀ ਰਵੀ ਪਲੈ ਬੈਕ  ਸਿੰਗਰ ਸੀ। ਇਹ ਰਿਆਸਲਾ ਵੀ ਰਵੀ ਦੀ ਬਸ ਦੇ ਟਾਈਮ ਮੁਤਾਬਕ ਹੀ ਹੋਈਆਂ ਪਰ ਅਸਲ ਪੰਗਾ ਉਦੋ ਪਿਆ ਜਦੋਂ ਯੂਥ ਫੈਸਟੀਵਲ ਦੀਆਂ ਤਰੀਕਾਂ ਦਾ ਐਲਾਨ ਹੋਇਆ । ਉਧਰ ਰਵੀ ਦੇ ਪਿੰਡ ਨਰਮੇ ਦੀ ਚੁੰਗਾਈ ਦਾ ਸ਼ੀਜਨ ਸੀ ਤੇ ਅਗਲੀ ਫ਼ਸਲ ਦੀ ਬਿਜਾਈ ਦਾ  । ਤਿੰਨ ਦਿਨਾਂ ਟੂਰ ਪ੍ਰੋਗਰਾਮ ਸੀ ਰਵੀ ਨੇ ਜਾਣ ਤੋਂ ਨਾ ਕਰ ਦਿੱਤੀ। ਸਾਰੇ ਕਾਲਜ ਵਿੱਚ ਰੌਲਾ ਪੈ ਗਿਆ ।ਇਸ ਦਾ ਹਲ ਵੀ ਅਮਨਦੀਪ ਸਰ ਨੇ ਹੀ ਕਢੀਆ । ਰਵੀ ਦੇ ਪਿੰਡ ਦੇ ਮੁੰਡੇ ਦੀ ਡਿਊਟੀ ਲਾਈ ਵੀ ਉਹ ਪਿੰਡ ਰਵੀ ਦਾ ਕੰਮ ਕਰੇਗਾ ਤੇ ਰਵੀ ਕਾਲਜ ਲਈ ਟਰਾਫ਼ੀ ਲੈ ਕੇ ਆਵੇਗਾਂ। ਸਾਰੀ ਟੀਮ ਕਾਲਜ ਵਲੋਂ ਕਿਰਾਏ ਤੇ ਲਈ ਮਿੰਨੀ ਬਸ ਵਿੱਚ ਯੂਨੀਵਰਸਿਟੀ ਨੂੰ ਤੁਰ ਪਈ ।ਗਿੱਧੇ ਦੀ ਪੂਰੀ ਟੀਮ ਨਾਲ ਰਵੀ ,ਅਮਨਦੀਪ ਸਰ ਤੇ ਇੱਕ ਸੇਵਾਦਾਰ ਹੀ ਮੇਲ ਮੈਬਰ ਸਨ।ਸਿਮਰ ਰਵੀ ਨਾਲ ਆ ਕੇ ਬੈਠ ਗਈ ਪਰ ਅਮਨਦੀਪ ਸਰ ਨੇ ਕਿਹਾ

” ਸਿਮਰ ਐਥੇ ਮੈਂ ਬੈਠਣਾ ਤੂੰ ਮੈਡਮ ਨਾਲ ਆ ਕੇ ਬੈਠ ਜਾ ”
ਪਰ ਸਿਮਰ ਨੇ ਸਾਫ਼ ਜਵਾਬ ਦੇ ਦਿੱਤਾ । ਕਹਿੰਦੀ
“ਸਰ ਯਾਰ ਤਾ ਐਥੇ ਹੀ ਬੈਠਣਗੇਂ ਤੁਸੀ ਜਿੱਥੇ ਮਰਜ਼ੀ ਬੈਠੋਂ”

ਸਾਰੇ ਰਾਹ ਗਾਉਂਦੇ ਵਜਾਉਂਦੇ ਕਦੋਂ ਯੂਨੀਵਰਸਿਟੀ ਆ ਗਈ ਪਤਾ ਵੀ ਨਾ ਲੱਗਾ । ਯੂਨੀਵਰਸਿਟੀ ਵਿੱਚ ਸਿਮਰ ਤੇ ਰਵੀ ਇੱਕਠੇ ਘੁੰਮਦੇ ਰਹੇ। ਸਿਮਰ ਦੀ ਇੱਛਾ ਸੀ ਉਹ ਰਵੀ ਦਾ ਹੱਥ ਫੜ੍ਹ ਲਵੇ। ਪਰ ਰਵੀ ਨੇ ਹੱਥ ਫੜ੍ਹਨ ਤੋ ਨਾ ਕਰ ਦਿੱਤੀ।  ਦੁਪਿਹਰ ਨੂੰ ਸਿਮਰ ਨੇ ਸ਼ਹਿਰ ਘੁੰਮਣ ਦੀ ਇੱਛਾ ਜਾਹਰ ਕੀਤੀ ਤੇ ਖਾਣਾ ਕਿਸੇ ਹੋਟਲ ਵਿੱਚ ਖਾਣ ਦੀ। ਕਿਉਕੀ ਉਨ੍ਹਾਂ ਦੀਆਂ ਆਈਟਮਾਂ ਅਗਲੇ ਦਿਨ ਸਨ ਤੇ ਉਹ ਵਿਹਲੇ ਸੀ । ਰਵੀ ਨੇ ਕਿਹਾ

“ਬਾਹਰ ਰੋਟੀ ਖਾਣੀ ਹੈ ਤਾ ਸਰ ਤੋ ਪੈਸੇ ਉਧਾਰੇ ਲੈਣੇ ਪੈਣਗੇ ”  ਉਸ ਨੇ ਸਰ ਤੋ ਪੰਜਾਹ ਰੁਪਏ ਲਏ ਤੇ ਉਹ ਤਿਨੋ ਸ਼ਹਿਰ ਵੱਲ ਚੱਲੇ ਗਏ। ਸਾਰਾ ਦਿਨ ਘੁੰਮਣ ਤੋ ਬਾਅਦ ਸ਼ਾਮ ਨੂੰ ਉਹ ਵਾਪਿਸ ਆਪਣੇ ਆਪਣੇ ਹੋਸਟਲਾ ਵਿੱਚ ਚੱਲੇ ਗੇ। ਇਸ ਫੈਸਟੀਵਲ ਚ ਵੀ ਇਹੋ ਹੋਇਆ ਦੋਨੋਂ ਆਇਟਮਾਂ ਪਹਿਲੇ ਨੰਬਰ ਤੇ ਰਹਿਆਂ।ਜਦੋਂ ਟੀਮ ਕਾਲਜ ਵਿੱਚ ਵਾਪਿਸ ਆਈ ਤਾ ਕਾਲਜ ਵਿੱਚ ਜਸ਼ਨ ਮਨਾਇਆਂ ਗਿਆ । ਸਿਮਰ ਨੇ ਰਵੀ ਨੂੰ ਆਪਣੇ ਦਿੱਲ ਦੀ ਗਲ਼ ਰਵੀ ਨੂੰ ਦਸ ਦਿੱਤੀ।

” ਰਵੀ ਮੈੰ ਤੈਨੂੰ ਬਹੁਤ ਪਿਆਰ ਕਰਦੀ ਹਾਂ ”

” ਸਿਮਰ ਆਪਾਂ ਇੱਕ ਵਧੀਆਂ ਦੋਸਤ ਹਾਂ ਇਸ ਤੋਂ ਅੱਗੇ ਕੁਝ ਨਹੀ , ਤੂੰ ਮੇਰੀ ਮਜ਼ਬੂਰੀ ਨਹੀ ਜਾਣਦੀ ਮੇਰੇ ਸਿਰ ਬਹੁਤ ਜਿੰਮੇਵਾਰੀਆਂ ਨੇ ਮੈਂ ਤੈਨੂੰ ਧੋੱਖੇ ਵਿੱਚ ਨਹੀ ਰੱਖ ਸਕਦਾ” ਰਵੀ ਨੇ ਕਿਹਾ ।  ਮਨਜੀਤ ਵੀ ਕੋਲ ਹੀ ਸੀ ਪਰ ਸਿਮਰ  ਇਮੋਸ਼ਨਲ ਹੋ ਗਈ।

” ਮੈ ਮਰ ਜਾਉ ਕੁਝ ਖਾਂ ਕੇ ਮੈਨੂੰ ਤੇਰੀ ਸੰਹੂ” ਸਿਮਰ ਨੇ ਕਿਹਾ।

“ਨਹੀ ਸਿਮਰ ਪਲੀਜ਼ ਤੂੰ ਮੈਨੂੰ ਮੇਰੇ ਰਸਤੇ ਤੋ ਨਾਂ ਭੜਕਾ” ਰਵੀ ਮਿਨੰਤਾਂ ਕਰ ਰਿਹਾ ਸੀ।

” ਮੈਨੂੰ ਨਹੀ ਪਤਾ ਬਸ ਮੈੰ ਤੇਰੇ ਬਿਨ੍ਹਾਂ ਨਹੀ ਰਹਿ ਸਕਦੀ ” ਸਿਮਰ ਨੇ ਕਿਹਾ  ਆਖਰ ਰਵੀ ਨੇ ਵੀ ਹਾਂ ਕਰ ਦਿੱਤੀ। ਸਾਲ ਦਾ ਅੰਤ ਆ ਗਿਆ ਸੀ ਪੇਪਰਾਂ ਕਰਕੇ ਕਲਾਸਾਂ ਲੱਗਣੀਆਂ ਬੰਦ ਹੋ ਗਈਆ ਸਨ ।ਇਹ ਟਾਈਮ ਸਿਮਰ ਲਈ ਬਹੁਤ ਔਖਾ ਸੀ ਕਿਉਕਿ ਰਵੀ ਹੁਣ ਪਿੰਡ ਹੀ ਰਹਿੰਦਾ ਸੀ ਇੱਕ ਤਾ ਹਾੜੀ ਦਾ ਸੀਜ਼ਨ ਤੇ ਉਪਰੋ ਨਰਮੇ ਦੀ ਬੀਜਾਈ। ਉਹ ਟਰੈਕਟਰ ਤੇ ਬੈਠਾ ਹੀ ਖੇਤ ਵਾਹੁਣ ਦੇ ਨਾਲ ਨਾਲ ਪੜ੍ਹਦਾ । ਪਰ ਸਿਮਰ ਲਈ ਇਹ ਟਾਈਮ ਕੱਢਣਾ ਔਖਾ ਸੀ । ਉਹ ਰੋਜ਼ ਰਵੀ ਨੂੰ ਚਿੱਠੀ ਲਿੱਖਦੀ । ਪਰ ਰਵੀ ਨੇ ਸਿਰਫ਼ ਇੱਕ ਚਿੱਠੀ ਦਾ ਹੀ ਜਵਾਬ ਦਿੱਤਾ । ਉਸ ਕੋਲ ਟਾਈਮ ਹੀ ਨਹੀ ਸੀ। ਸਾਰਾ ਦਿਨ ਕਣਕ ਕੱਢਣ ਤੋਂ ਬਾਅਦ ਉਹ ਰਾਤ ਨੂੰ ਪੜ੍ਹਦਾ ਵੀ ਸੀ । ਪਰ ਸਿਮਰ ਉਸ ਨੂੰ ਮਿੱਲੇ ਬਿੰਨ੍ਹਾਂ ਨਾ ਰਹਿ ਸਕਦੀ ਸੀ। ਉਸ ਨੇ ਇੱਕ ਸਕੀਮ ਬਣਾਈ ਪੜ੍ਹਨ ਦੇ ਬਹਾਨੇ ਇੱਕ ਦਿਨ ਲਈ ਉਹ ਮਨਜੀਤ ਦੇ ਨਾਨਕੇ ਪਹੁੱਚ ਗਈ ਜਾਣੀ ਰਵੀ ਦੇ ਪਿੰਡ। ਇਸ ਤਰ੍ਹਾਂ ਸਿਮਰ ਨੂੰ ਸਾਹਮਣੇ ਵੇਖ ਮਨਜੀਤ ਵੀ ਹੈਰਾਨ ਹੋਈ ਪਰ ਖੁਸ਼ੀ ਵੀ ਬਹੁਤ ਹੋਈ ਵੀ ਦੋਵੇਂ ਸਹੇਲੀਆਂ ਇੱਕਠੀਆਂ ਰਹਿਣਗੀਆਂ ਅੱਜ ਦਾ ਦਿਨ। ਮਨਜੀਤ ਉਸ ਨੂੰ ਚੁਬਾਰੇ ਵਿੱਚ ਲੈ ਗਈ ਕਿਉਕਿ ਉਹ ਉੱਥੇ ਹੀ ਪੜ੍ਹਦੀ ਤੇ ਸੌਂਦੀ ਸੀ। ਹੋਲੀ ਹੋਲੀ ਸਿਮਰ ਨੇ ਮਨਜੀਤ ਨੂੰ ਆਪਣੇ ਇੱਥੇ ਆਉਣ ਦਾ ਕਾਰਨ ਦੱਸੀਆਂ।

“ਅੱਛਾ ਤੂੰ ਮੈਨੂੰ ਨਹੀ ਆਪਣੇ ਰਾਝੇ ਨੂੰ ਮਿਲਣ ਆਈ ਆ” ਮਨਜੀਤ ਨੇ ਗੁੱਸੇ ਨਾਲ ਕਿਹਾ।

  “ਵਿੱਛੜੇ ਯਾਰ ਮਿੱਲਾਦੇ ਨੀ ਨੰਨਦੇ ਮੇਰੀਏ” ) ਸਿਮਰ ਨੇ ਗਾਉਦੇਂ ਹੋਏ ਕਿਹਾ ਤੇਂ ਮਨਜੀਤ ਨੂੰ ਜੱਫ਼ੀ ਪਾ ਲਈ।  ਦੋਵੇ ਸਹੇਲੀਆਂ ਖੁੱਲ ਕੇ ਹੱਸੀਆਂ।
             ਸਿਮਰ ਮਨਜੀਤ ਨੂੰ ਨਾਲ ਲੈ ਕੇ ਰਵੀ ਦੇ ਘਰ ਜਾਣਾ ਚਾਹੁੰਦੀ ਸੀ ।ਸਿਮਰ ਦੇ ਇਸ ਪਾਗਲਪਣ ਨੇ ਮਨਜੀਤ ਨੂੰ ਵੀ ਡਰਾ ਦਿੱਤਾ। ਉਸ ਨੇ ਸਿਮਰ ਨੂੰ ਸਮਝਾਇਆ

” ਤੂੰ ਮੇਰੇ ਕੋਲ ਤਾ ਆ ਗਈ ਹੈ  ਠੀਕ ਹੈ , ਪਰ ਆਪਾ ਉਨ੍ਹਾਂ ਦੇ ਘਰ ਜਾਦੀਆਂ ਚੰਗੀਆਂ ਨਹੀ ਲੱਗਦੀਆਂ ਮੈ ਵੀ ਕਦੇ ਉਨ੍ਹਾਂ ਦੇ ਘਰ ਨਹੀ ਗਈ”

” ਨਹੀ ਚੱਲ ਨਾ ਪਲੀਜ਼ ਤੈਨੂੰ ਮੇਰੀ ਸੌਹ ” ਸਿਮਰ ਨੇ ਕਿਹਾ ਤੇਂ ਮਨਜੀਤ ਨੂੰ ਮਜਬੂਰ ਕਰ ਦਿੱਤਾ ਵੀ ਉਹ ਉਸ ਨਾਲ ਰਵੀ ਦੇ ਘਰ ਜਾਵੇ। ਦੋਵੇ ਕੁੜੀਆਂ ਰਵੀ ਨੂੰ ਮੈਗਜੀਨ ਦੇਣ ਦੇ ਬਹਾਨੇ ਉਸ ਦੇ ਘਰ ਪਹੁੱਚ ਗਈਆਂ । ਐਨਾ ਵੱਡਾ ਘਰ ਵੇਖ ਇੱਕ ਵਾਰ ਤਾ ਸਿਮਰ  ਹੈਰਾਨ ਰਹਿ ਗਈ ਐਨੀਆਂ ਮੱਝਾਂ ਉਸਦੇ ਮੂਹੋ ਨਿਕਲ ਗਿਆ । ਰਵੀ ਘਰ ਨਹੀ ਸੀ ਉਸ ਦੀ ਮਾਂ ਨੇ ਦੱਸੀਆ ਵੀ ਖੇਤ ਗਿਆ ਹੈ ਆਥਣੇ ਵਾਪਿਸ ਆਊ । ਉਹ ਨਿਰਾਸ਼ ਹੋ ਗਈਆ ਚਾਹ ਪੀ ਕੇ ਵਾਪਿਸ ਆਉਣ ਤੋ ਸਿਵਾਏ ਕੋਈ ਚਾਰਾ ਨਹੀ ਸੀ। ਸਿਮਰ ਇੱਕ ਦਮ ਉਦਾਸ ਹੋ ਗਈ ਵਾਪਿਸ ਆ ਕੇ ਮੰਜੇ ਤੇ ਡਿੰਗ ਪਈ ਜਦੋਂ ਮਨਜੀਤ ਨੇ ਉਸ ਨੂੰ ਬੁਲਾਇਆਂ ਤਾ ਉਹ ਜਾਰ ਜਾਰ ਰੋ ਰਹੀ ਸੀ। ਮਨਜੀਤ ਨੇ ਉਸ ਨੂੰ ਜੱਫੀ ਚ ਲੈ ਕੇ ਚੁੱਪ ਕਰਾਇਆ। ਉਸ ਨੂੰ ਇਨ੍ਹਾਂ ਉਦਾਸ ਵੇਖ ਕੇ ਮਨਜੀਤ ਨੇ ਉਸਨੂੰ ਹੋਸਲਾ ਦਿੱਤਾ ।

“ਤੂੰ ਢੇਰੀ ਨਾ ਢਾਹ  ਉਸ ਨੂੰ ਵੇਖਣ ਦਾ ਇੱਕ ਹੋਰ ਤਰੀਕਾਂ ਹੈ ਮੇਰੇ ਕੋਲ” 

“ਉਹ ਕੀ”  ਸਿਮਰ ਨੇ ਪੁੱਛਿਆ।

“ਉਹ ਹਰ ਰੋਜ਼ ਸ਼ਾਮ ਨੂੰ ਆਪਣੇ ਚੁਬਾਰੇ ਵਿੱਚ ਬੈਠ ਕੇ ਪੜ੍ਹਦਾ । ਉਸਦਾ ਚੋਬਾਰਾ ਔਹ ਵੇਖ ਸਾਹਮਣੇ ਦਿੱਖਦਾ” ਮਨਜੀਤ ਨੇ ਇਸ਼ਾਰੇ ਨਾਲ ਵੇਖਾਇਆਂ,  ਫੇਰ ਕੀ ਸੀ ਸਿਮਰ ਤਾ ਇੱਕ ਟੱਕ ਚੁਬਾਰੇ ਵੱਲ ਹੀ ਵੇਖੀ ਜਾਏ ਕੇ ਉਹ ਕਦੋ ਆਵੇਗਾ।ਉਡੀਕਦੇ ਉਡੀਕਦੇ ਸ਼ਾਮ ਹੋ ਗਈ ਪਰ ਉਹ ਨਹੀ ਆਇਆ ।

” ਹਾਏ ਮਨਜੀਤੀਏ ਜੇ ਉਹ ਨਾ ਆਇਆ”  ਸਿਮਰ ਨੇ ਨਿਰਾਸ਼ ਹੋ ਕੇ ਕਿਹਾ।

“ਆਉਗਾਂ ਅੜੀਏ ਰੋਜ਼ ਹੀ ਆਉਦਾ ਉਹ ਚੁਬਾਰੇ ਚ ਮੈ ਰੋਜ਼ ਵੇਖਦੀ ਹਾ ਐਥੋ “ਮਨਜੀਤ ਨੇ ਹੋਸਲਾ ਦਿੱਤਾ। ਉਨ੍ਹਾਂ ਦੀ ਉਡੀਕ ਖਤਮ ਹੋ ਗਈ ਉਹ ਕੋਠੇ ਤੇ ਆ ਗਿਆ ਉਸ ਨੂੰ ਵੇਖਦੇ ਹੀ ਸਿਮਰ ਤਾ ਜਿਵੇ ਪਾਗਲ ਹੋ ਗਈ।ਉਸ ਨੂੰ ਇਸ਼ਾਰੇ ਕਰੇ ਪਰ ਰਵੀ ਨੇ ਉਨ੍ਹਾਂ ਵੱਲ ਵੇਖਿਆ ਵੀ ਨਾ।  ਉਹ ਚੁਪ ਚਾਪ ਆਪਣੀ ਕਿਤਾਬ ਤੁਰ ਫਿਰ ਕੇ ਪੜ੍ਹਨ ਲੱਗ ਗਿਆ । ਫੇਰ ਉਹ ਬਾਹਰ ਰੱਖੀ ਕੁਰਸੀ ਤੇ ਬੈਠ ਕੇ ਪੜ੍ਹਨ ਲੱਗਾ। ਸਿਮਰ ਨੂੰ ਜਿਵੇ ਕੁਝ ਹੋ ਰਿਹਾ ਸੀ ਉਹ ਤਾ ਭੱਜ ਕੇ ਰਵੀ ਕੋਲ ਜਾਣਾਂ ਚਾਹੁੰਦੀ ਸੀ।

” ਉਹ ਤਾ ਵੇਖਦਾ ਨੀ ਮਨਜੀਤੀਏ ਕੀ ਕਰ੍ਹਾਂ ਮੈ ਹੁੱਣ” ।

“ਉਸ ਨੂੰ ਕੀ ਪਤਾ ਵੀ ਤੂੰ ਆਈ ਏ ਐਥੇ ”

“ਫੇਰ ਉਸ ਨੂੰ ਕਿਵੇ ਪਤਾ ਲਾਈਏ” ਸਿਮਰ ਨੇ ਕਿਹਾ।  ਮਨਜੀਤ ਇੱਕ ਪਲੇਟ ਤੇ ਚਮਚਾ ਲੈ ਆਈ ਕਹਿੰਦੀ

“ਤੂੰ ਇਹ ਖੜਕਾ ਫੇਰ ਉਸ ਦਾ ਧਿਆਨ ਆਪਣੇ ਵੱਲ ਹੋ ਜਾਉ ” ਪਰ ਗੱਲ਼ ਨਾ ਬਣੀ ਕਿਉਕੀ ਚੁਬਾਰਾ ਥੋਹੜੀ ਦੂਰ ਸੀ ਤੇ ਰਵੀ ਮਸਤ ਸੀ ਆਪਣੀ ਪੜ੍ਹਾਈ ਵਿੱਚ। ਥੋਹੜਾ ਥੋਹੜਾ ਹਨੇਰਾ ਹੋ ਗਿਆ ਰਵੀ ਨੇ ਲਾਇਟ ਜਗਾਈ ਤਾ ਸਿਮਰ ਨੇ ਵੀ ਲਾਈਟ ਜਗ੍ਹਾਂ ਦਿੱਤੀ ਤੇ ਫੇਰ ਬੰਦ ਕਰ ਦਿੱਤੀ ਦੋ ਤਿੰਨ ਵਾਰ ਉਸ ਨੇ ਜਦੋ ਇਸ ਤਰ੍ਹਾਂ ਕੀਤਾ ਤਾ ਰਵੀ ਦਾ ਧਿਆਨ ਉਨ੍ਹਾਂ ਦੇ ਚੁਬਾਰੇ ਵੱਲ ਗਿਆ । ਸਿਮਰ ਨੇ ਹੱਥ ਹਿਲਾਕੇ ਇਸ਼ਾਰਾ ਕੀਤਾ । ਰਵੀ ਨੇ ਵੀ ਹੱਥ ਦੇ ਇਸ਼ਾਰੇ ਨਾਲ ਜਵਾਬ ਦਿੱਤਾ। ਫੇਰ ਉਸਨੇ ਵੀ ਲਾਈਟ ਬੰਦ ਕਰਕੇ ਜਗਾ ਦਿੱਤੀ। ਬਸ ਫੇਰ ਇਹ ਸਿਲਸਿਲਾ ਜਾਰੀ ਰਿਹਾ ਉਹ ਲਾਈਟ ਜਗਾ ਬੁਝਾਂ ਕੇ ਇੱਕ ਦੂਸਰੇ ਨਾਲ ਗੱਲ਼ਾਂ ਕਰ ਰਹੇ ਸਨ। ਕਾਫ਼ੀ ਰਾਤ ਤੱਕ ਰਵੀ ਪੜ੍ਹਦਾਂ ਰਿਹਾ ਤੇ ਸਿਮਰ ਤੇ ਮਨਜੀਤ ਉਸ ਨੂੰ ਵੇਖਦਿਆਂ ਰਹਿਆ। ਅਗਲੇ ਦਿਨ ਸਿਮਰ ਨੇ ਜਾਣਾ ਸੀ ਪਰ ਉਹ ਰਵੀ ਨੂੰ ਮਿਲਣਾ ਚਾਹੁੰਦੀ ਸੀ। ਪਰ ਮਨਜੀਤ ਦੁਬਾਰਾ ਰਵੀ ਦੇ ਘਰ ਜਾਣ ਨੂੰ ਤਿਆਰ ਨਹੀ ਸੀ। ਅਚਾਨਕ ਰਵੀ ਦੀ ਅਵਾਜ਼ ਆਈ ਉਹ ਮਨਜੀਤ ਦੇ ਘਰ ਆਇਆ ਸੀ।

“ਚਾਚਾ ਜੀ ਘਰੇ ਹੋ ”  ਰਵੀ ਨੇ ਮਨਜੀਤ ਦੇ ਮਾਮਾ ਜੀ ਨੂੰ ਕਿਹਾ।

” ਹਾ ਸ਼ੇਰਾ ਘਰੇ ਹੀ ਹਾਂ ਆ ਜਾ ” ਮਨਜੀਤ ਦੇ ਮਾਮਾ ਜੀ ਨੇ ਜਵਾਬ ਦਿੱਤਾ। ਰਵੀ ਅੰਦਰ ਆ ਗਿਆ ਉਸ ਨੇ ਮਨਜੀਤ ਤੋਂ ਕਾਪੀ ਲੈਂਣ ਦਾ ਬਹਾਨਾ ਬਣਾਇਆਂ। ਮਨਜੀਤ ਦੇ ਮਾਮੇ ਨੇ ਮਨਜੀਤ ਨੂੰ ਸੱਦ ਲਿਆਂ ਚੁਬਾਰੇ ਵਿੱਚੋ ਨਾਲ ਹੀ ਸਿਮਰ ਵੀ ਆ ਗਈ। ਉਹ ਇੱਕ ਦੂਜੇ ਵੱਲ ਵੇਖਦੇ ਰਹੇ ਫੇਰ ਰਵੀ ਨੇ ਮਨਜੀਤ ਤੋਂ ਐਵੇ ਹੀ ਕਾਪੀ ਮੰਗ ਲਈ।ਮਨਜੀਤ ਵੀ ਸਮਝ ਗਈ ਸੀ ਵੀ ਅੱਗ ਦੋਨੇਂ ਪਾਸੇ ਲੱਗੀ ਆ । ਉਸ ਨੇ ਸਿਮਰ ਨੂੰ ਇਸ਼ਾਰਾ ਕੀਤਾ ਤੇ ਉਹ ਦੋਵੇਂ ਚੁਬਾਰੇ ਚ ਆ ਗਈਆ। ਸਿਮਰ ਨੇ ਫੱਟਾ ਫੱਟ ਰਵੀ ਨੂੰ ਲਿੱਖ ਕੇ ਦਸੀਆਂ ਵੀ ਉਹ ਅੱਜ ਦੁਪਿਹਰ ਵਾਲੀ ਬਸ ਤੇ ਵਾਪਿਸ ਜਾ ਰਹੀ ਹੈ। ਚਿੱਠੀ ਲਿੱਖ ਕੇ ਕਾਪੀ ਚ ਪਾ ਰਵੀ ਨੂੰ ਫੜ੍ਹਾ ਦਿੱਤੀ। ਰਵੀ ਨੇ ਚਿੱਠੀ ਪੜ੍ਹੀ ਤੇ ਸ਼ਹਿਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਟਰੈਕਟਰ ਦਾ ਕੋਈ ਸਮਾਨ ਲੈਂਣ ਜਾਣਾ ਸੀ ਸ਼ਹਿਰ। ਰਵੀ ਤੇ ਸਿਮਰ ਬਸ ਦੀ ਇੱਕੋ ਸੀਟ ਤੇ ਬੈਠ ਸ਼ਹਿਰ ਆ ਗਏ। ਸਿਮਰ ਰਵੀ ਦਾ ਸਾਥ ਪਾ ਕੇ ਗੱਦ ਗੱਦ ਹੋਈ ਬੈਠੀ ਸੀ। ਸ਼ਹਿਰ ਪੰਹੁਚ ਕੇ ਉਨ੍ਹਾਂ ਇੱਕ ਦੂਸਰੇ ਨੂੰ ਪੇਪਰਾਂ ਲਈ ਪੜ੍ਹਨ ਦੀ ਹਦਾਇਤ ਕੀਤੀ ਤੇ ਵੱਖ ਹੋ ਗਏ। ਰਵੀ ਸਮਾਨ ਲੈ ਕੇ ਵਾਪਿਸ ਪਿੰਡ ਆ ਗਿਆ । ਪੇਪਰ ਸ਼ੁਰੂ ਹੋ ਗਏ। ਜਿਸ ਦਿਨ ਰਵੀ ਦਾ ਪੇਪਰ ਹੁੰਦਾ ਸਿਮਰ ਵੀ ਕਾਲਜ ਆਉਦੀ।ਉਹ ਇਸ ਤਰ੍ਹਾਂ ਮਿਲਦੇ ਰਹੇ। ਪੇਪਰ ਤੋਂ ਬਾਅਦ ਵੀ ਕਈ ਘੰਟੇਂ ਪਾਰਕ ਚ ਬੈਠੇ ਰਹਿੰਦੇ। ਰਵੀ ਨੂੰ ਲੱਗੀਆਂ ਵੀ ਉਹ ਆਪਣੇ ਰਸਤੇ ਤੋ ਭਟਕ ਰਿਹਾ। ਪਰ ਉਹ ਦਿਲ ਦੇ ਹਥੋਂ ਮਜ਼ਬੂਰ ਸੀ ਨਾ ਚਾਹੁਦੇ ਹੋਏ ਵੀ ਬੈਠਾ ਰਹਿੰਦਾ ਸੀ ਸਿਮਰ ਨਾਲ। ਪੇਪਰ ਖਤਮ ਹੋ ਗਏ ਤੇ ਉਹ ਦੋ ਮਹਿਨੀਆ ਲਈ ਫੇਰ ਵਿੱਛੜ ਗਏ। ਸਿਮਰ ਨੇ ਚਿੱਠੀਆਂ ਲਿਖਣੀਆਂ ਜਾਰੀ ਰੱਖੀਆਂ ਤੇ ਹੁਣ ਰਵੀ ਵੀ ਜਵਾਬ ਦਿੰਦਾਂ ਸੀ।

ਚਲਦਾ

Leave a Reply

Your email address will not be published. Required fields are marked *