ਜੀਤੀ ਦੇ ਘਰ ਪਲੇਠੀ ਕੁੜੀ ਹੋ ਗਈ ਸੀ। ਉਸ ਦਿਨ ਤੋਂ ਉਸ ਲਈ ‘ਮੁੰਡਾ ਜੰਮਣਾ ਜਰੂਰੀ ਕਰਾਰ ਦੇ ਦਿੱਤਾ ਗਿਆ। ਸਾਧਾਂ-ਸੰਤਾਂ, ਪੀਰਾਂ-ਫਕੀਰਾਂ, ਧਾਗੇ- ਤਵੀਤਾਂ, ਜਾਦੂ-ਟੂਣਿਆਂ ਦਾ ਸਿਲਸਿਲਾ ਚਲਿਆ ਪਰ ਬੇ ਅਰਥ, ਹਰ ਵਾਰ ਕੁੜੀ ਤੇ ਅੰਤ ਸਫਾਈ। ਦਸ ਵਰਿਆਂ ਬਾਦ ਉਸ ਦਾ ਜੱਗ ਵਿੱਚ ਸੀਂਰ ਪੈ ਗਿਆ। ਜੋੜੀ ਬਣਾਉਣ ਲਈ ਬਹੁਤ ਤਰਲੇ ਕੀਤੇ ਪਰ ਬੇ ਅਰਥ ਕੁੜੀ ਨੂੰ ਬੋਝ ਸਮਝ ਛੇਤੀ ਘਰੋਂ ਉਠਾਉਣ ਦੀ ਸੋਚੀ ਗਈ ਸ਼ਾਇਦ ਮੁੰਡੇ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਨੇ ਵੈਲੀ- ਐਬੀ ਬਣਾ ਦਿੱਤਾ। ਸ਼ਰਾਬ ਦੀ ਲਤ ਨੇ ਜਮੀਨ ਨੂੰ ਖੋਰਾ ਲਾ ਦਿੱਤਾ। ਜਦੋਂ ਜੀਤੀ ਅਤੇ ਉਸ ਦੇ ਪਤੀ ਨੂੰ ਉਸਨੇ ਘਰੋਂ ਕੱਢਣ ਦੀ ਧਮਕੀ ਦਿੱਤੀ ਤਾਂ ਅਚਾਨਕ ਉਹਨਾਂ ਦੀ ਧੀ ਉਹਨਾਂ ਕੋਲ ਆਈ, ਉਹਨਾਂ ਦੀ ਤਰਸ ਯੋਗ ਹਾਲਤ ਦੇਖ ਉਸ ਨੇ ਕਿਹਾ, “ ਮੈਂ ਤੁਹਾਡੀ ਸੇਵਾ ਕਰੂੰ, ਤੁਸੀਂ ਬਾਈ ਵਾਂਗੂੰ ਮੈਨੂੰ ਵੀ ਤਾਂ ਪਾਲਿਆ ਪੋਸਿਐ, ਮੈਂ ਵੀ ਤਾਂ ਤੁਹਾਡਾ ਖੂਨ ਹਾਂ।” ਇਹ ਸਭ ਸੁਣ ਕੇ ਜੀਤੀ ਸੋਚਣ ਲੱਗਾ ਕਿ ਕਾਸ਼!ਉਸ ਦੁਆਰਾ ਕੀਤੇ ਗਏ ਯਤਨਾ ਸਦਕਾ ਕੁੜੀਆਂ ਦੀ ਜੋੜੀ ਹੀ ਬਣ ਜਾਂਦੀ।
ਪਰਦੀਪ ਮਹਿਤਾ