ਬਹੁਤ ਪੁਰਾਣੀ ਗੱਲ ਹੈ ਮੈਂ ਮੇਰੇ ਦਾਦਾ ਜੀ ਨਾਲ ਕਾਲਾਂਵਾਲੀ ਮੰਡੀ ਗਿਆ। ਸਾਡੇ ਨਾਲ ਮੇਰੇ ਦਾਦਾ ਜੀ ਦਾ ਫੁਫੜ ਸ੍ਰੀ ਸਾਵਣ ਸਿੰਘ ਗਰੋਵਰ ਜਿਸ ਨੂੰ ਅਸੀਂ ਬਾਬਾ ਸਾਉਣ ਆਖਦੇ ਸੀ ਵੀ ਸੀ। ਓਥੇ ਅਸੀਂ ਮੇਰੇ ਦਾਦਾ ਜੀ ਦੇ ਸ਼ਰੀਕੇ ਚੋ ਲਗਦੇ ਭਾਈ ਗੁਰਬਚਨ ਸੇਠੀ ਦੇ ਵੱਡੇ ਲੜਕੇ ਓਮ ਪ੍ਰਕਾਸ਼ ਦਾ ਸ਼ਗਨ ਦੀ ਰਸਮ ਚ ਸ਼ਾਮਿਲ ਹੋਣਾ ਸੀ। ਓਹਨਾ ਸਾਡੀ ਬਹੁਤ ਸੇਵਾ ਕੀਤੀ ਕਿਉਂਕਿ ਉਹ ਪਹਿਲਾ ਸਾਡੇ ਪਿੰਡ ਘੁਮਿਆਰੇ ਹੀ ਰਹਿੰਦੇ ਸਨ। ਸ਼ਗਨ ਵਿੱਚ ਸ਼ਗਨ ਤੋਂ ਇਲਾਵਾ ਤਮੋਲਾਂ ਦਾ ਪੈਸੇ ਵੀ ਆਇਆ ਸੀ ਘਰ ਵਾਲਿਆਂ ਨੇ ਸ਼ਰੀਕੇ ਤੇ ਖਾਸ਼ ਰਿਸ਼ਤੇਦਾਰਾਂ ਨੂੰ ਵੰਡਣਾ ਹੁੰਦਾ ਹੈ ਓਹਨਾ ਨੇ ਮੇਰੇ ਦਾਦਾ ਜੀ ਨੂੰ ਤੇ ਬਾਬਾ ਸਾਵਨ ਸਿੰਘ ਨੂੰ 11 11 ਰੂਪਏ ਦਿੱਤੇ। ਤਮੋਲਾਂ ਚ ਮਿਲੇ ਪੈਸੇ ਨੂੰ ਬਾਬਾ ਸਾਵਣ ਸਿੰਘ ਨੇ ਦੰਦ ਘੜਾਈ ਆਖਿਆ ਤੇ ਓਹਨਾ ਨੂੰ ਕਿਹਾ ਕੀ ਸਾਡੇ ਪੋਤੇ ਓਹਨਾ ਦਾ ਇਸ਼ਾਰਾ ਮੇਰੇ ਵੱਲ ਸੀ ਨੀ ਵੀ ਦੰਦ ਘਸਾਈ ਦੀਓ। ਇਹ ਵੀ ਆਇਆ ਹੈ ਕੀ ਅਸੀਂ ਘਰੇ ਜਾ ਕੇ ਨੂੰਹ ਪੁੱਤ ਨੂੰ ਕੀ ਜਵਾਬ ਦੇਵਾਂ ਗੇ। ਖੈਰ ਸ਼ਰੀਕੇ ਚੋ ਲਗਦੀ ਮੇਰੀ ਦਾਦੀ ਨੇ 11 ਰੁਪਏ ਮੈਨੂੰ ਵੀ ਦੇ ਦਿੱਤੇ। ਮੈਂ ਬਹੁਤ ਖੁਸ਼ ਸੀ ਕੀ ਦੋ ਰੁਪਏ ਕਿਰਾਇਆ ਲਾ ਕੇ 11 ਬਣ ਗਏ। ਘਰੇ ਆ ਕੇ ਮੈਂ ਓਹਨਾ ਪੈਸਿਆਂ ਜਾ ਜਿਕਰ ਦੰਦ ਘਸਾਈ ਦੇ ਰੂਪ ਵਿੱਚ ਕਰਦਾ ਰਿਹਾ। ਪਰ ਮੇਰੀ ਮਾਂ ਨੇ ਦਸਿਆ ਕਿ ਬੇਟਾ ਇਸ ਨੂੰ ਤਮੋਲਾਂ ਕਹਿੰਦੇ ਹਨ। ਪੈਸੇ ਮੈਥੋਂ ਖੋਹ ਲਏ। ਹੁਣ ਵੀ ਜਦੋ ਮੈਂ ਇਸ ਤਰਾਂ ਦੇ ਪੈਸਿਆਂ ਦਾ ਲੈਣ ਦੇਣ ਕਰਦਾ ਹਾਂ ਤਾਂ ਕਲਾਂਵਾਲੀ ਵਾਲੀ ਘਟਨਾ ਯਾਦ ਆ ਜਾਂਦੀ ਹੈ। ਓਹਨਾ ਵੇਲਿਆਂ ਚ ਗਿਆਰਾਂ ਰੁਪਏ ਬਹੁਤ ਵੱਡੀ ਰਕਮ ਹੁੰਦੇ ਸਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ