ਕਿਸੇ ਵੇਲੇ ਸਾਡੇ ਸ਼ਹਿਰ ਵਿੱਚ ਚੰਨੀ ਹਲਵਾਈ ਦੀ ਦੁਕਾਨ ਪੁਰੀ ਮਸ਼ਹੂਰ ਸੀ। ਅੰਕਲ ਦਾ ਪੂਰਾ ਨਾਮ ਗੁਰਚਰਨ ਸਿੰਘ ਸੇਠੀ ਸੀ। ਪਰ ਸਾਰੇ ਲੋਕ ਚੰਨੀ ਹਲਵਾਈ ਹੀ ਆਖਦੇ ਸਨ। ਸੁੱਧ ਤੇ ਸਾਫ ਮਿਠਾਈ ਮਿਲਦੀ ਸੀ। ਅਕਸਰ ਅਸੀਂ ਵੀ ਦਹੀਂ ਤੇ ਮਿਠਾਈ ਓਥੋਂ ਹੀ ਖਰੀਦਦੇ। ਇੱਕ ਸਾਫ ਸਮਾਨ ਦੂਜਾ ਸਾਡਾ ਆਪਣਾ ਭਾਈਚਾਰਾ ਵੀ ਸੀ ਤੇ ਤੀੱਜੀ ਵੱਡੀ ਗੱਲ ਅੰਕਲ ਚੰਨੀ ਸੇਠੀ ਦਾ ਲੜਕਾ Vijay Sethi ਮੇਰਾ ਹਮ ਜਮਾਤੀ। ਸਾਡੇ ਪਰਿਵਾਰਿਕ ਸਾਂਝ ਵੀ ਬਹੁਤ ਸੀ। ਅੰਕਲ ਦਾ ਪੂਰਾ ਪਰਿਵਾਰ ਸਾਡਾ ਗੁਰ ਭਾਈ ਸੀ। ਵਿਚਾਰਾਂ ਦੀ ਸਾਂਝ ਹੋਰ ਵੀ ਪੱਕੀ ਸੀ।
ਇੱਕ ਦਿਨ ਪਾਪਾ ਜੀ ਨੇ ਦਫਤਰੋਂ ਆਉਂਦੇ ਨੇ ਪੰਜ ਰੁਪਏ ਦੀ ਦਹੀਂ ਲਈ। ਕੁਦਰਤੀ ਦੁਕਾਨ ਤੇ ਵਿਜੈ ਹੀ ਸੀ। ਉਸਨੇ ਦਹੀਂ ਤੋਲ ਕੇ ਲਿਫਾਫੇ ਵਿੱਚ ਪਾ ਦਿੱਤੀ । ਦਸ ਦੇ ਨੋਟ ਚੋੰ ਪੰਜ ਰੁਪਏ ਕੱਟ ਕੇ ਪੰਜ ਵਾਪਿਸ ਦੇ ਦਿੱਤੇ। ਉਸ ਤੋਂ ਪਹਿਲਾ ਉਸਨੇ ਪਾਪਾ ਜੀ ਦੇ ਰੋਕਦੇ ਰੋਕਦੇ ਦਸ ਰੁਪਏ ਵਾਲੀ ਕੈਂਪਾਂ ਕੋਲਾ ਦੀ ਬੋਤਲ ਖੋਲ ਕੇ ਜਬਰੀ ਪਾਪਾ ਜੀ ਨੂੰ ਫੜਾ ਦਿੱਤੀ।
ਯਾਰ ਵਿਜੈ ਮੈਂ ਪੰਜ ਰੁਪਏ ਦੀ ਦਹੀਂ ਲੈ।ਤੂੰ ਬਿਨਾ ਝਿਜਕ ਦੇ ਪੈਸੇ ਕੱਟ ਲਏ। ਪਰ ਆਹ ਬੋਤਲ ਜਬਰੀ ਹੀ ਖੋਲ ਦਿੱਤੀ। ਕੀ ਫਾਇਦਾ ਹੋਇਆ?
ਅੰਕਲ ਜੀ ਮੈਂ ਦਹੀਂ ਦੇ ਪੈਸੇ ਇਸ ਲਈ ਲਏ ਕਿਉਂਕਿ ਤੁਸੀਂ ਇੱਕ ਗ੍ਰਾਹਕ ਦੇ ਤੌਰ ਤੇ ਦਹੀਂ ਲੈਣ ਆਏ ਹੋ। ਤੇ ਪੈਸੇ ਲੈਣਾ ਮੇਰਾ ਫਰਜ਼ ਹੈ। ਕੈਂਪਾਂ ਕੋਲਾ ਦੀ ਬੋਤਲ ਇਸ ਲਈ ਪਿਲਾਈ ਹੈ ਕਿ ਤੁਸੀਂ ਮੇਰੇ ਅੰਕਲ ਹੋ।ਤੇ ਇਹ ਵੀ ਮੇਰਾ ਫਰਜ਼ ਹੈ।
ਰਮੇਸ਼ਸੇਠੀ ਬਾਦਲ