ਨੋਇਡਾ ਆਸ਼ਰਮ ਵਿੱਚ ਮੇਰਾ ਕਮਰਾ ਬਾਹਰਲੇ ਪਾਸੇ ਹੀ ਹੈ। ਤਿੰਨ ਸੜਕਾਂ ਦੇ ਕਿਨਾਰੇ। ਸਵੇਰੇ ਸਵੇਰੇ ਹੀ
ਯੇ ਮੇਰਾ ਇੰਡੀਆ
ਯੇ ਮੇਰਾ ਇੰਡੀਆ
ਦੇ ਬੋਲਾਂ ਵਾਲਾ ਕੋਈ ਗਾਣਾ ਬੋਲਦੀ ਕਮੇਟੀ ਦੀ ਕੂੜੇ ਵਾਲੀ ਵੈਨ ਆਉਂਦੀ ਹੈ। ਲੋਕਾਂ ਨੂੰ ਆਪਣਾ ਕਚਰਾ ਲਾਲ ਹਰੇ ਤੇ ਨੀਲੇ ਡਸਟ ਬਿੰਨ ਵਿੱਚ ਪਾਉਣ ਦਾ ਨਿਰਦੇਸ਼ ਦਿੰਦੀ ਹੈ। ਓਹਨਾ ਨੇ ਕਚਰੇ ਦੀ ਵੰਡ ਤਿੰਨ ਸ੍ਰੇਣੀਆ ਵਿੱਚ ਕੀਤੀ ਹੋਈ ਹੈ। ਕਿਉਂਕਿ ਅੱਜ ਕੱਲ੍ਹ ਰੇਡੀਓ ਤੇ ਗਾਣੇ ਸੁਣਨ ਦਾ ਬਹੁਤਾ ਚਲਣ ਨਹੀਂ ਨਾ ਟੀਵੀ ਤੇ। ਬਚਪਨ ਵਿੱਚ ਜੋ ਗਾਣਾ ਸਵੇਰੇ ਸੁਣ ਲੈਂਦੇ ਓਹੀ ਸਾਰਾ ਦਿਨ ਗੁਣ ਗਣਾਉਂਦੇ ਰਹਿੰਦੇ। ਮੈਂ ਓਥੇ ਯੇ ਮੇਰਾ ਇੰਡੀਆ ਯੇ ਮੇਰਾ ਇੰਡੀਆ ਹੀ ਗੁਣ ਗਣਾਉਂਦਾ ਰਹਿੰਦਾ।
ਇੱਥੇ ਡੱਬਵਾਲੀ ਵਿੱਚ ਖੜਵੀ ਆਵਾਜ਼ ਵਿੱਚ ਆਰਡਰ ਆਉਂਦਾ ਸੀ।
ਕੂੜਾ ਪਾਓ ਜੀ।
ਸੁਣ ਲੋ ਭਈਆ ਸੁਣ ਲੋ ਭਾਬੀ ਸੁਣ ਲੋ ਅੰਮਾ ਜੀ।
ਕਚਰੇ ਵਾਲੀ ਗਾੜੀ ਆ ਗਈ, ਕਚਰਾ ਡਾਲੋਂ ਜੀ।
ਬਹੁਤ ਹੀ ਮਿੱਠੀ ਤੇ ਸੰਗੀਤਮਈ ਆਵਾਜ਼ ਕੰਨਾਂ ਵਿੱਚ ਪਈ। ਸੁੱਤਾ ਹੋਇਆ ਇੱਕ ਦਮ ਉਠਿਆ ਲੱਗਿਆ ਜਿਵੇਂ ਮੈਂ ਨੋਇਡਾ ਆਸ਼ਰਮ
ਵਿਚ ਹੋਵਾਂ।
ਨਹੀਂ ਯਾਰ ਇਹ ਤਾਂ ਡੱਬਵਾਲੀ ਹੈ। ਬਹੁਤ ਚੰਗਾ ਲੱਗਿਆ। ਕਮੇਟੀ ਨੇ ਕਚਰਾ ਚੁੱਕਣ ਵਾਲੀਆਂ ਗੱਡੀਆਂ ਲਗਾ ਦਿੱਤੀਆਂ ਹਨ। ਲੋਕਾਂ ਨੂੰ ਵਧੀਆ ਸੰਦੇਸ਼ ਮਿਲਦਾ ਹੈ। ਮੇਰਾ ਸ਼ਹਿਰ ਵੀ ਨੋਇਡਾ ਬਣ ਗਿਆ।
ਆਖਿਰ ਕੂੜਾ ਸੰਘਰਸ਼ ਕਮੇਟੀ ਨੇ ਬਹੁਤ ਮਿਹਨਤ ਕੀਤੀ ਹੈ। ਸਾਡੇ ਐਮ ਸੀ ਤੇ ਕਮੇਟੀ ਦੇ ਅਫਸਰ ਵਧਾਈ ਦੇ ਹੱਕਦਾਰ ਹਨ।
ਹੁਣ ਸਾਰਾ ਦਿਨ ਸੁਣ ਲੋ ਭਈਆ ਸੁਣ ਲੋ ਭਾਬੀ ਸੁਣ ਲੋ ਅੰਮਾ ਜੀ।
ਕਚਰੇ ਵਾਲੀ ਗਾੜੀ ਆ ਗਏ ਤੁਮ ਕਚਰਾ ਡਾਲੋਂ ਜੀ ਹੀ ਗੁਣ ਗਣਾਉਂਦਾ ਰਹਿੰਦਾ ਹਾਂ।
#ਰਮੇਸ਼ਸੇਠੀਬਾਦਲ