ਲਹੂ ਕੀ ਲੋਅ | lahoo ki loa

ਡੱਬਵਾਲੀ ਚ ਹੋਏ 1995 ਦੇ ਭਿਆਨਕ ਅਗਨੀ ਕਾਂਡ ਤੋਂ ਬਾਦ ਆਪਣਾ ਇਲਾਜ ਕਰਵਾ ਕੇ ਪਰਤੇ ਮਰੀਜਾਂ ਨੂੰ ਫਿਜਿਓਥਰੇਪੀ ਦੀ ਲੋੜ ਸੀ। ਤਕਰੀਬਨ ਹਰ ਮਰੀਜ਼ ਦੇ ਘਰ ਮਾਲਿਸ਼ ਕਰਨ ਵਾਲਾ ਯ ਕਸਰਤ ਕਰਾਉਣ ਵਾਲਾ ਕੋਈ ਡਾਕਟਰ ਆਉਂਦਾ ਸੀ। ਸਾਡੇ ਘਰ ਵੀ ਇੱਕ ਫਿਜਿਓਥਰਪਿਸਟ ਆਉਂਦਾ ਸੀ। ਬਹੁਤ ਮਿਹਨਤੀ ਇਨਸਾਨ ਸੀ। ਆਪਣੇ ਕੰਮ ਦਾ ਮਾਹਿਰ ਸੀ ਉਹ। ਉਸਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਸੀ ਸੋ ਬਹੁਤ ਮਿਹਨਤ ਕਰਦਾ ਸੀ ਉਹ। ਕਈ ਘਰਾਂ ਦੇ ਜਾਂਦਾ ਸੀ। ਸਵੇਰੇ ਸ਼ਾਮੀ ਦੁਪਹਿਰੇ ਤੇ ਕਈ ਵਾਰੀ ਰਾਤੀ ਵੀ। ਕੰਮ ਜਿਆਦਾ ਸੀ ਪਰ ਓਹ ਹਰ ਘਰੇ ਪੂਰਾ ਟਾਈਮ ਲਾਉਂਦਾ ਸਗੋਂ ਵੱਧ ਵੀ ਲਗਾ ਦਿੰਦਾ। ਇਹ ਉਸਦੀ ਭਲੇ ਮਾਨਸੀ ਸੀ। ਉਹ ਗੱਲਾਂ ਬਹੁਤ ਸਨਾਉਂਦਾ। ਉਸ ਦੀਆਂ ਬਹੁਤੀਆਂ ਗੱਲਾਂ ਓਹਨਾ ਘਰਾਂ ਬਾਰੇ ਹੁੰਦੀਆਂ ਸਨ ਜਿੰਨਾ ਦੇ ਓਹ ਪਹਿਲਾ ਮਾਲਿਸ਼ ਕਰਕੇ ਆਇਆ ਹੁੰਦਾ। ਉਹ ਖੈਰ ਚੁਗਲੀਆਂ ਵੀ ਨਹੀਂ ਸਨ। ਪਰ ਓਹ ਸਾਰੇ ਸ਼ਹਿਰ ਦੀ ਜਾਣਕਾਰੀ ਦੇ ਦਿੰਦਾ। ਕਿਸ ਦੇ ਕੀ ਹੋਇਆ। ਕੀ ਰੌਲਾ ਪਿਆ ਵਗੈਰਾ। ਇੱਕ ਦਿਨ ਮੈਨੂੰ ਮੇਰੇ ਕਜਨ Bhupinder Sethi ਦਾ ਫੋਨ ਆਇਆ। ਵੀਰ ਜੀ ਤੁਹਾਡੇ ਲਹੂ ਕੀ ਲੋਅ ਨਹੀਂ ਆਇਆ ਅੱਜ। ਲਹੂ ਕੀ ਲੋਅ lahoo ki lo ਸਾਡੇ ਸ਼ਹਿਰ ਵਿੱਚ ਛਪਦਾ ਇੱਕ ਲੋਕਲ ਅਖਬਾਰ ਹੈ।ਜਿਸ ਵਿੱਚ ਪੰਜ ਸੱਤ ਖਬਰਾਂ ਤੇ ਸੱਤਰ ਅੱਸੀ ਵਿਗਿਆਪਨ ਹੁੰਦੇ ਹਨ। ਹਰ ਮਰੇ ਆਦਮੀ ਦੀ ਅੰਤਿਮ ਅਰਦਾਸ ਤੇ ਭੋਗ ਦੀ ਖਬਰ ਹੁੰਦੀ ਹੈ। ਗਲੀ ਮੋਹੱਲੇ ਦੀਆਂ ਨਿੱਕੀਆਂ ਖਬਰਾਂ ਹੁੰਦੀਆਂ ਹਨ। ਚਾਰ ਪੇਜ ਦਾ ਅਖਬਾਰ ਪੜ੍ਹ ਕੇ ਸਾਰੇ ਸ਼ਹਿਰ ਦੀ ਜਾਣਕਾਰੀ ਮਿਲ ਜਾਂਦੀ ਹੈ। ਮਖਿਆ ਆਇਆ ਤਾਂ ਹੈ ਸਵੇਰੇ ਪੜ੍ਹਿਆ ਸੀ ਮੈਂ। ਪਰ ਪਤਾ ਨਹੀਂ ਕਿੱਥੇ ਰੱਖ ਦਿੱਤਾ।
ਕਹਿੰਦਾ ਨਹੀਂ ਵੀਰ ਜੀ ਮੈਂ ਅਖਬਾਰ ਦੀ ਗੱਲ ਨਹੀਂ ਕਰਦਾ ਮੈਂ ਮਾਲਿਸ਼ ਆਲੇ ਬਾਰੇ ਪੁੱਛਦਾ ਸੀ। ਅਸੀਂ ਉਸਨੂੰ ਲਹੂ ਕੀ ਲੋਅ ਆਖਦੇ ਹਾਂ ਕਿਉਂਕਿ ਉਹ ਹਰ ਘਰ ਦੀ ਖਬਰ ਸਨਾਉਂਦਾ ਹੈ। ਫਿਰ ਉਸ ਦਾ ਨਾਮ ਹੀ ਲਹੂ ਕੀ ਲੋਅ ਪੱਕ ਗਿਆ।
ਉਸਦੀ ਦੀ ਕੀਤੀ ਮਿਹਨਤ ਨੇ ਬਹੁਤ ਜਖਮੀ ਬੰਦਿਆਂ ਦੇ ਅੰਗ ਚਲਣ ਲਾ ਦਿੱਤੇ। ਚਾਹੇ ਉਹ ਆਪਣੀ ਫੀਸ ਲੈਂਦਾ ਸੀ ਪਰ ਉਸਦੀ ਮੇਹਨਤ ਦੇ ਫਲ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ। ਉਸ ਸਖਸ਼ ਜਿੰਦਾ ਲਹੂ ਕੀ ਲੋਅ ਨੂੰ ਦੀ ਮਿਹਨਤ ਨੂੰ ਮੇਰਾ ਸਲਾਮ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *