ਮਰਦ | marad

ਜਪਾਨ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ 17 ਸਾਲਾਂ ਬਾਅਦ ਉਹ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਮਰਦ ਰੱਬ ਦਾ ਸਭ ਤੋਂ ਖ਼ੂਬਸੂਰਤ ਪ੍ਰਾਣੀ ਹੈ । ਉਹ ਆਪਣੀ ਜਵਾਨੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਕੁਰਬਾਨ ਕਰਦਾ ਹੈ । ਇਹ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁੰਦਰ ਅਤੇ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਜੇ ਉਹ ਆਪਣੇ ਬੱਚਿਆਂ ਨੂੰ ਝਿੜਕਦਾ ਵੀ ਹੈ ਤਾਂ ਉਹਨਾ ਦੇ ਉੱਜਵਲ ਭਵਿਖ ਲਈ । ਮਰਦ ਉਹ ਮਿਹਨਤ ਦਾ ਮੁਜੱਸਮਾ ਹੈ ਜੋ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦਾ ਹੈ, ਉਹ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦਾ ਹੈ, ਉਹ ਕਦੇ ਪਤਨੀ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਹ ਉਸਦੀ ਕਿੰਨੀ ਚਿੰਤਾ ਕਰਦਾ ਹੈ ਪਰ ਇਸ ਦੇ ਬਦਲੇ ਔਰਤ ਹਰ ਗੱਲ ਸੁਣਾ ਕੇ ਦੱਸ ਦਿੰਦੀ ਹੈ ।ਇਸ ਕੁਰਬਾਨੀ ਦੇ ਬਦਲੇ ਉਸਨੂੰ ਹਮੇਸ਼ਾਂ ਨਲਾਇਕ ਤੇ ਆਲ਼ਸੀ ਸਮਝਿਆ ਜਾਂਦਾ ਹੈ । ਜੇਕਰ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਵੀ ਉਸ ਨੂੰ ਸਵਾਲ ਕੀਤਾ ਜਾਂਦਾ ਹੈ, ਜੇ ਉਹ ਘਰੇ ਰਹਿੰਦਾ ਹੈ ਤਾਂ ਵੀ ਉਸਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇ ਉਹ ਆਪਣੇ ਲਈ ਕੁਝ ਖਰੀਦਦਾ ਹੈ ਤਾਂ ਉਹ ਖ਼ਰਚੀਲਾ ਅਖਵਾਉਂਦਾ ਹੈ ਤੇ ਜੇ ਉਹ ਕੁਛ ਨਹੀਂ ਖਰੀਦਦਾ ਤਾਂ ਉਹ ਕੰਜੂਸ ਕਹਾਉਂਦਾ ਹੈ । ਐਨਾ ਕੁਛ ਕਰਨ ਅਤੇ ਐਨਾ ਕੁਝ ਕਹਾਉਣ ਦੇ ਬਾਵਜੂਦ ਵੀ ਮਰਦ ਦੁਨੀਆ ਦੀ ਅਜਿਹੀ ਹਸਤੀ ਹੈ ਜੋ ਆਪਣੇ ਬੱਚਿਆਂ ਨੂੰ ਹਰ ਪੱਖੋਂ ਆਪਣੇ ਨਾਲੋਂ ਬਿਹਤਰ ਦੇਖਣਾ ਚਾਹੁੰਦਾ ਹੈ । ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਕਾਮਯਾਬ ਦੇਖਣਾ ਚਾਹੁੰਦਾ ਹੈ । ਮਰਦ ਹਮੇਸ਼ਾਂ ਆਪਣੇ ਨਾਲ਼ੋਂ ਆਪਣੀ ਪਤਨੀ ਨੂੰ ਖੁਬਸੂਰਤ ਦੇਖਣਾ ਚਾਹੁੰਦਾ ਹੈ । ਮਰਦ ਉਹ ਹਸਤੀ ਹੈ ਜੋ ਆਪਣੇ ਬੱਚਿਆ ਦੀ ਭਲਾਈ ਲਈ ਹਮੇਸ਼ਾਂ ਰੱਬ ਅੱਗੇ ਪ੍ਰਾਰਥਨਾ ਕਰਦਾ ਹੈ । ਮਰਦ ਉਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੁਆਰਾ ਦਿੱਤੀਆਂ ਗਈਆਂ ਤਕਲੀਫ਼ਾਂ ਨੂੰ ਬਰਦਾਸ਼ਤ ਕਰਦਾ ਹੈ ।ਇਹ ਉਹ ਹਸਤੀ ਹੈ ਜੋ ਆਪਣੀ ਸਭ ਤੋਂ ਵਧੀਆ ਦੌਲਤ ਬਲਕਿ ਜੋ ਕੁਝ ਉਸ ਕੋਲ ਹੈ , ਉਹ ਆਪਣੇ ਬੱਚਿਆਂ ਨੂੰ ਸੌਂਪ ਦਿੰਦਾ ਹੈ ।
ਜੇਕਰ ਮਾਂ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਤਾਂ ਬਾਪ ਸਾਰੀ ਉਮਰ ਆਪਣੇ ਬੱਚਿਆਂ ਦੇ ਭਵਿੱਖ ਦੀ ਫ਼ਿਕਰ ਵਿੱਚ ਬਿਤਾਉਂਦਾ ਹੈ…!

Leave a Reply

Your email address will not be published. Required fields are marked *