ਇਬਨ ਬਤੂਤਾ | iban batuta

ਇਬਨ ਬਤੂਤਾ ਮਰਾਕੋ ਦੇ ਕਾਜੀਆਂ ਦਾ ਮੁੰਡਾ ਸੀ ਜੋ 21 ਸਾਲ ਦੀ ਉਮਰ ਵਿੱਚ ਹੱਜ ਲਈ ਨਿਕਲਿਆ ਹੱਜ ਤੇ ਜਾਂਦਿਆਂ ਉਸਨੇ ਕੁਦਰਤ ਦੇ ਬਹੁਤ ਸਾਰੇ ਨਜ਼ਾਰੇ ਦੇਖੇ ਤੇ ਉਸ ਨੂੰ ਯਾਤਰਾ ਕਰਨ ਦਾ ਸ਼ੌਂਕ ਲੱਗ ਗਿਆ ਤੇ
ਜੀਵਨ —24 ਫਰਵਰੀ 1304 – 1368/1369),
ਇਬਨ ਬਤੂਤਾ ਇੱਕ ਯਾਤਰੀ ਵਜੋਂ ਜਾਣਿਆ ਜਾਂਦਾ ਹੈ, ਇੱਕ ਮਗਰੇਬੀ ਯਾਤਰੀ, ਖੋਜੀ ਅਤੇ ਵਿਦਵਾਨ ਸੀ।[7] 1325 ਤੋਂ 1354 ਤੱਕ ਤੀਹ ਸਾਲਾਂ ਦੀ ਮਿਆਦ ਵਿੱਚ, ਇਬਨ ਬਤੂਤਾ ਨੇ ਉੱਤਰੀ ਅਫਰੀਕਾ, ਮੱਧ ਪੂਰਬ, ਪੂਰਬੀ ਅਫਰੀਕਾ, ਮੱਧ ਏਸ਼ੀਆ, (ਭਾਰਤ)ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ, ਚੀਨ, ਆਈਬੇਰੀਅਨ ਪ੍ਰਾਇਦੀਪ ਅਤੇ ਪੱਛਮੀ ਅਫਰੀਕਾ ਦਾ ਦੌਰਾ ਕੀਤਾ। ਆਪਣੇ ਜੀਵਨ ਦੇ ਅੰਤ ਦੇ ਨੇੜੇ, ਉਸਨੇ ਆਪਣੀਆਂ ਯਾਤਰਾਵਾਂ ਦਾ ਇੱਕ ਬਿਰਤਾਂਤ ਲਿਖਿਆ, ਜਿਸਦਾ ਸਿਰਲੇਖ ਸੀ ਇੱਕ ਤੋਹਫ਼ਾ ਉਨ੍ਹਾਂ ਲਈ ਜੋ ਸ਼ਹਿਰਾਂ ਦੇ ਅਜੂਬਿਆਂ ਅਤੇ ਯਾਤਰਾ ਦੇ ਅਜੂਬਿਆਂ ਬਾਰੇ ਸੋਚਦੇ ਹਨ, ਪਰ ਆਮ ਤੌਰ ‘ਤੇ ਦਿ ਰਿਹਲ ਵਜੋਂ ਜਾਣਿਆ ਜਾਂਦਾ ਹੈ। ਇਬਨ ਬਤੂਤਾ ਨੇ ਪੂਰਵ-ਆਧੁਨਿਕ ਇਤਿਹਾਸ ਵਿੱਚ ਕਿਸੇ ਵੀ ਹੋਰ ਖੋਜੀ ਨਾਲੋਂ ਵੱਧ ਯਾਤਰਾ ਕੀਤੀ, ਕੁੱਲ ਮਿਲਾ ਕੇ ਲਗਭਗ 117,000 ਕਿਲੋਮੀਟਰ (73,000 ਮੀਲ) ਦੀ ਯਾਤਰਾ ਕੀਤੀ, ਲਗਭਗ 50,000 ਕਿਲੋਮੀਟਰ (31,000 ਮੀਲ) ਦੇ ਨਾਲ ਜ਼ੇਂਗ ਹੀ ਨੂੰ ਅਤੇ ਮਾਰਕੋ ਪੋਲੋ ਨੂੰ 24,000 ਕਿਲੋਮੀਟਰ (15,000 ਮੀਲ) ਨਾਲ ਪਛਾੜਿਆ। [10] ਇਬਨ ਬਤੂਤਾ ਦੀਆਂ ਕੁਝ ਯਾਤਰਾਵਾਂ ਦੀ ਇਤਿਹਾਸਕਤਾ ‘ਤੇ ਸ਼ੰਕੇ ਹਨ, ਖਾਸ ਕਰਕੇ ਜਦੋਂ ਉਹ ਦੂਰ ਪੂਰਬ ਤੱਕ
21 ਸਾਲ ਦੀ ਉਮਰ ਵਿੱਚ, ਇਬਨ ਬਤੂਤਾ ਆਪਣੇ ਗ੍ਰਹਿ ਸ਼ਹਿਰ ਤੋਂ ਹੱਜ ਜਾਂ ਤੀਰਥ ਯਾਤਰਾ ‘ਤੇ ਮੱਕਾ ਲਈ ਰਵਾਨਾ ਹੋਇਆ। ਜਿਸ ਵਿੱਚ ਆਮ ਤੌਰ ‘ਤੇ ਸੋਲਾਂ ਮਹੀਨੇ ਲੱਗ ਜਾਂਦੇ ਹਨ। ਉਹ ਦੂਰ-ਦੁਰਾਡੇ ਦੇ ਦੇਸ਼ਾਂ ਬਾਰੇ ਹੋਰ ਜਾਣਨ ਲਈ ਉਤਸੁਕ ਸੀ ਅਤੇ ਸਾਹਸ ਦੀ ਲਾਲਸਾ ਸੀ। ਉਹ 24 ਸਾਲਾਂ ਤੱਕ ਮੁੜ ਮੋਰੋਕੋ ਵਾਪਸ ਨਹੀਂ ਆਏਗਾ। ਹੱਜ ਦੇ ਦੌਰਾਨ ਬਗਦਾਦ ਸ਼ਹਿਰ ਵਿੱਚ ਜਾ ਕੇ ਉਸਨੇ ਬਹੁਤ ਸਾਰੇ ਗ੍ਰੰਥਾਂ ਦੀ ਤਲੀਮ ਹਾਸਿਲ ਕੀਤੀ ਅਤੇ ਕਈ ਗ੍ਰੰਥ ਤੇ ਕਈ ਭਾਸ਼ਾਵਾਂ ਸਿੱਖੀਆਂ ਤੇ ਇੱਕ ਸੰਪੂਰਨ ਕਾਜੀ ਬਣ ਗਿਆ ਕਾਜ਼ੀਆਂ ਦਾ ਮੁੰਡਾ ਹੋਣ ਕਰਕੇ ਤੇ ਆਪ ਵੀ ਪੂਰਨ ਕਾਜ਼ੀ ਬਣ ਕਰਕੇ ਉਸਦਾ ਬਹੁਤ ਸਤਿਕਾਰ ਹੁੰਦਾ ਸੀ ਤੇ ਬਗਦਾਦ ਤੋਂ ਮੁੜਦਿਆਂ ਉਹ ਇੱਕ ਕਾਫਲੇ ਵਿੱਚ ਸ਼ਾਮਿਲ ਹੋਇਆ ਹੌਲੀ ਹੌਲੀ ਉਹ ਕਾਫਲੇ ਦਾ ਕਾਜੀ ਬਣ ਗਿਆ ਉਸੇ ਦੌਰਾਨ ਉਸ ਕਾਫਲੇ ਵਿੱਚ ਇੱਕ ਹੋਰ ਕਾਜ਼ੀ ਨੇ ਆਪਣੀ ਧੀ ਦੇ ਨਾਲ ਉਸ ਦਾ ਵਿਆਹ ਕਰਾਉਣ ਦੀ ਪੇਸ਼ਕਸ਼ ਰੱਖੀ ਤੇ ਉਸਨੇ ਵਿਆਹ ਕਰਵਾ ਲਿਆ ਥੋੜੇ ਤਿੰਨ ਚਲਦਿਆਂ ਕਾਫਲਾ ਇੱਕ ਸ਼ਹਿਰ ਵਿੱਚ ਰੁਕਿਆ ਜਿੱਥੇ ਉਸਦੇ ਮਾਮੂਲੀ ਜਿਹੀ ਉਸਦੇ ਸਹੁਰੇ ਨਾਲ ਝੜਪ ਹੋ ਗਈ ਝੜਪ ਹੋਣ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਵੀ ਤਲਾਕ ਦੇ ਦਿੱਤਾ ਤੇ ਉਸ ਕਾਫਲੇ ਤੋਂ ਦੂਰ ਚਲਾ ਗਿਆ ਤਿੰਨ ਦਹਾਕਿਆਂ ਵਿੱਚ ਉਸਨੇ 10 ਵਿਆਹ ਕਰਾਏ ਅਤੇ ਫਿਰ 10 ਹੀ ਤਲਾਕ ਵੀ ਹੋਏ ਹੱਜ ਤੋਂ ਬਾਅਦ ਉਹ ਯਾਤਰਾ ਕਰਨ ਦਾ ਆਦੀ ਹੋ ਚੁੱਕਾ ਸੀ ਤੇ ਇਸ ਦੌਰਾਨ ਉਸਨੇ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਆਪਣੀ ਯਾਤਰਾ ਦੌਰਾਨ ਉਸਨੇ ਬੜੀਆਂ ਖੂਬਸੂਰਤ ਥਾਵਾਂ ਦੇਖੀਆਂ ਤੇ ਉਸਨੇ ਇੱਕ ਪੁਰਾਣੇ ਕੀਤਾ ਕਿ ਉਹ ਮੁੜ ਕੇ ਇਸ ਰਾਹ ਥਾਣੀ ਮੁੜ ਕੇ ਨਹੀਂ ਆਵੇਗਾ ਤੇ ਹਰ ਵਾਰ ਇੱਕ ਨਵੇਂ ਰਾਹ ਦੀ ਭਾਲ ਕਰੇਗਾ ਤੇ ਨਵੇਂ ਰਾਹ ਥਾਣੀ ਹੀ ਦੂਸਰੇ ਦੇਸ਼ ਜਾਵੇਗਾ
ਉਹ ਸਮਝਦਾਰ ਬਹੁਤ ਸੀ ਇਸ ਲਈ ਉਹ ਸਮਝ ਗਿਆ ਸੀ ਕਿ ਦੁਨੀਆਂ ਵਪਾਰ ਦੇ ਨਾਲ ਹੀ ਚੱਲਦੀ ਹੈ ਅਗਰ ਆਪਾਂ ਕਿਸੇ ਨੂੰ ਕੁਝ ਦਵਾਂਗੇ ਤਾਂ ਉਹ ਖੁਸ਼ ਹੋ ਜਾਊਗਾ ਤੇ ਵਾਪਸ ਆਪਾਂ ਨੂੰ ਵੀ ਕੁਝ ਦਊਗਾ ਇਸ ਲਈ ਉਹ ਜਦੋਂ ਵੀ ਕਿਤੇ ਦੇਸ਼ ਜਾਂਦਾ ਤੇ ਉਥੇ ਦੇ ਬਾਦਸ਼ਾਹ ਦੇ ਲਈ ਬਹੁਤ ਸਾਰੀਆਂ ਭੇਟਾਂ ਦੇ ਰੂਪ ਵਿੱਚ ਚੀਜ਼ਾਂ ਲੈ ਜਾਂਦਾ ਹੀਰੇ ਮੋਤੀ ਜੋਹਰ ਤੇ ਵਾਪਸ ਉਥੇ ਦਾ ਬਾਦਸ਼ਾਹ ਵੀ ਖੁਸ਼ ਹੋ ਕੇ ਉਸਨੂੰ ਕੁਝ ਨਾ ਕੁਝ ਭੇਟਾ ਜਰੂਰ ਦਿੰਦਾ ਕਈ ਦੇਸ਼ਾਂ ਦੇ ਬਾਦਸ਼ਾਹ ਉਸਦੀ ਤਾਲੀਮ ਤੇ ਉਸ ਦੀ ਸਮਝਦਾਰੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਨ। ਹੁਣ ਉਸਨੂੰ ਘਰੋਂ ਨਿਕਲੇ ਸੱਤ ਸਾਲ ਹੋ ਚੁੱਕੇ ਸਨ। ਤੇ ਉਸਨੇ ਹਿੰਦੁਸਤਾਨ ਦੇਸ਼ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਦੀ ਅਮੀਰੀ ਬਾਰੇ ਤੇ ਹਿੰਦੁਸਤਾਨ ਦੇ ਖੂਬਸੂਰਤੀ ਬਾਰੇ ਬਹੁਤ ਸੁਣਿਆ ਸੀ ਹਿੰਦੁਸਤਾਨ ਦੀ ਖੂਬਸੂਰਤੀ ਬਾਰੇ ਉਸਨੇ ਬਹੁਤ ਸੁਣ ਰੱਖਿਆ ਸੀ ਤੇ ਉਹ ਹਿੰਦੁਸਤਾਨ ਨੂੰ ਦੇਖਣਾ ਚਾਹੁੰਦਾ ਸੀ 1933 ਈਸਵੀ ਵਿੱਚ ਉਹ ਅਫਗਾਨਿਸਤਾਨ ਦੇ ਬਗਦਾਦ ਸ਼ਹਿਰ ਪਹੁੰਚਾ ਤੇ ਇੱਥੇ ਹੀ ਆਣ ਕੇ ਉਸ ਨੇ ਹਿੰਦੁਸਤਾਨ ਦੇ ਵੀਜ਼ਾ ਸਿਸਟਮ ਬਾਰੇ ਪਤਾ ਲੱਗਾ ਜੋ ਕਿ ਉਸ ਟਾਈਮ ਦਾ ਇੱਕ ਬਿਹਤਰੀਨ ਨਿਯਾਮ ਸੀ ਇਸ ਤੋਂ ਪਹਿਲਾਂ ਉਸਨੇ ਬਹੁਤ ਸਾਰੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਸੀ ਪਰ ਇਸ ਤਰ੍ਹਾਂ ਦਾ ਵੀਜ਼ਾ ਸਿਸਟਮ ਉਸ ਨੇ ਪਹਿਲਾਂ ਕਦੇ ਕਿਤੇ ਵੀ ਨਹੀਂ ਦੇਖਿਆ ਸੀ ਜੋ ਕਿ ਉਸ ਟਾਈਮ ਹਿੰਦੁਸਤਾਨ ਦੇ ਬਾਦਸ਼ਾਹ ਤੁਗਲਕ ਨੇ ਨਿਯਮ ਬਣਾਇਆ ਹੋਇਆ ਸੀ। ਇਤਿਹਾਸ ਵਿੱਚ ਇਹ ਪਹਿਲੇ ਇਮੀਗ੍ਰੇਸ਼ਨ ਨਿਯਮ ਦਾ ਜ਼ਿਕਰ ਹੈ ਇਸ ਤੋਂ ਪਹਿਲਾਂ ਕਿਸੇ ਵੀ ਇਤਿਹਾਸਕਾਰ ਨੇ ਇਸ ਤਰਹਾਂ ਦਾ ਨਿਯਮ ਆਪਣੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਲਿਖਿਆ ਹਿੰਦੁਸਤਾਨ ਦੀ ਸਰਹੱਦ ਤੇ ਪਹੁੰਚਦੇ ਹੀ ਉਸ ਤੋਂ ਹਿੰਦੁਸਤਾਨ ਦੇ ਸੈਨਿਕਾਂ ਨੇ ਸਵਾਲ ਜਵਾਬ ਕੀਤੇ ਕਿ ਉਹ ਕੌਣ ਹੈ ਤੇ ਕਿੱਥੋਂ ਆਇਆ ਹੈ ਤੇ ਉਹ ਦਿੱਲੀ ਕਿਉਂ ਜਾਣਾ ਚਾਹੁੰਦਾ ਹੈ ਤੇ ਉਸ ਦੀ ਸਾਰੀ ਰਿਪੋਰਟ ਬਣਾ ਕੇ ਦਿੱਲੀ ਸਲਤਨਤ ਦੇ ਕੋਲ ਭੇਜੀ ਗਈ ਤੇ ਉਸ ਨੂੰ ਉੱਥੇ ਹੀ ਰੁਕ ਕੇ ਓਡੀਕ ਕਰਨ ਲਈ ਕਿਹਾ ਗਿਆ ਜਦ ਦਿੱਲੀ ਤੋਂ ਮਨਜ਼ੂਰੀ ਆਈ ਫਿਰ ਹੀ ਬਤੂਤਾ ਨੂੰ ਹਿੰਦੁਸਤਾਨ ਵਿੱਚ ਕਦਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹਿੰਦੁਸਤਾਨ ਵਿੱਚ ਉਹ ਇੱਕ ਕਾਜ਼ੀ ਯਾਤਰੀ ਵਜੋ ਬਹੁਤ ਮਸ਼ਹੂਰ ਹੋ ਗਿਆ ਸੀ ਤੇ ਅਮੀਰ ਵੀ ਬਹੁਤ ਹੋ ਗਿਆ ਸੀ ਲੋਕ ਉਸ ਨੂੰ ਮਿਲਣ ਆਉਂਦੇ ਤੇ ਬਹੁਤ ਸਾਰੇ ਤੋਹਫੇ ਦਿੰਦੇ ਤੇ ਉਸ ਦੀ ਸਲਾਹ ਲੈਂਦੇ ਤੇ ਇਸ ਤਰ੍ਹਾਂ ਉਹ ਬਹੁਤ ਅਮੀਰ ਹੋ ਗਿਆ ਦਿੱਲੀ ਪਹੁੰਚਦੇ ਹੀ ਉਸ ਨੇ ਤੁਗਲਕ ਨੂੰ ਬਹੁਤ ਸਾਰੇ ਤੋਹਫੇ ਘੋੜੇ ਹੀਰੇ ਜਵਾਹਰਾਤ ਤੋਹਫੇ ਵਜੋਂ ਪੇਸ਼ ਕੀਤੇ ਤੁਗਲਕ ਨੇ ਬਤੂਤਾ ਬਾਰੇ ਪਹਿਲਾਂ ਹੀ ਬਹੁਤ ਕੁਝ ਸੁਣ ਰੱਖਿਆ ਸੀ ਤੇ ਉਸਦੀ ਪੂਰੀ ਜਾਣਕਾਰੀ ਲੈ ਰੱਖੀ ਸੀ ਦਿੱਲੀ ਪਹੁੰਚਦਿਆਂ ਹੀ ਉਸ ਨੂੰ ਦਿੱਲੀ ਸਲਤਨਤ ਦਾ ਕਾਜੀ ਬਣਾ ਦਿੱਤਾ ਗਿਆ ਤੇ ਉਸ ਦੀ ਤਨਖਾਹ 3000 ਹਜ਼ਾਰ ਦਿਨਾਰ ਤੈ ਕਰ ਦਿੱਤੀ ਗਈ। ਉਸ ਟਾਈਮ ਵਿੱਚ ਇੱਕ ਪਰਿਵਾਰ ਨੂੰ ਰਜਮੀ ਰੋਟੀ ਤੇ ਪਾਲਣ ਲਈ ਪੰਜ ਦਿਨਾਰ ਬਹੁਤ ਹੁੰਦੇ ਸਨ ਉਸ ਟਾਈਮ ਵਿੱਚ ਬਤੂਤਾ ਦੀ ਤਨਖਾਹ 3000 ਦੇਨਾਰ ਬਹੁਤ ਜਿਆਦਾ ਸੀ ਉਸ ਸਮੇਂ ਬਤੂਤਾ ਦਾ ਕੰਮ ਫੈਸਲੇ ਲੈਣਾ ਤੇ ਸਜ਼ਾ ਸੁਣਾਉਣਾ ਹੁੰਦਾ ਸੀ ਜਿਸ ਤਰ੍ਹਾਂ ਕੋਈ ਸ਼ਰਾਬ ਪੀਂਦਾ ਫੜਿਆ ਗਿਆ ਜਾਂ ਕੋਈ ਚੋਰੀ ਕਰਦਾ ਫੜਿਆ ਗਿਆ ਤੇ ਉਸਨੂੰ ਸਜ਼ਾ ਸੁਣਾਉਣ ਦਾ ਕੰਮ ਵੀ ਕਾਜ਼ੀ ਦਾ ਹੁੰਦਾ ਸੀ ਬਤੂਤਾ ਨੇ ਉਸ ਸਮੇਂ ਤੁਗਲਕ ਦਾ ਸਪੀਡ ਪੋਸਟ ਦਾ ਸਿਸਟਮ ਵੀ ਦੇਖਿਆ ਜੋ ਕਿ 14ਵੀਂ ਸਦੀ ਦਾ ਪਹਿਲਾ ਐਸਾ ਸਪੀਡ ਪੋਸਟ ਸਿਸਟਮ ਸੀ ਇਹ ਇੱਕ ਰੀਲੇ ਦੌੜ ਵਰਗਾ ਹੁੰਦਾ ਸੀ ਲੋਕ ਆਪਣਾ ਸੁਨੇਹਾ ਡਾਕਖਾਨੇ ਦੇ ਮੁਲਾਜ਼ਮ ਨੂੰ ਦਿੰਦੇ ਤੇ ਮੁਲਾਜ਼ਮ ਇੱਕ ਘੰਟੇ ਆਲਾ ਚੱਕਾ ਫੜ ਕੇ ਤਿੰਨ ਮੀਲ ਤੱਕ ਦੌੜਦਾ ਤੇ ਘੰਟਿਆਂ ਵਜਾਉਂਦਾ ਜਾਂਦਾ ਤੇ ਹਰ ਕੋਈ ਉਸ ਨੂੰ ਦੇਖ ਕੇ ਰਾਹ ਛੱਡ ਦਿੰਦਾ ਤੇ ਕੋਈ ਵੀ ਉਸ ਦੇ ਰਾਹ ਵਿੱਚ ਨਹੀਂ ਆਉਂਦਾ ਸੀ ਤੇ ਉਹ ਇਦਾਂ ਹੀ ਤਿੰਨ ਮੀਲ ਅੱਗੇ ਜਾ ਕੇ ਦੂਜੇ ਬੰਦੇ ਨੂੰ ਫੜਾ ਦਿੰਦਾ ਤਿੰਨ ਮੀਲ ਅੱਗੇ ਪਹਿਲਾਂ ਹੀ ਅਗਲਾ ਮੁਲਾਜ਼ਮ ਉਸਦੀ ਉਡੀਕ ਕਰ ਰਿਹਾ ਹੁੰਦਾ ਤੇ ਉਹ ਘੰਟਾ ਫੜ ਕੇ ਅੱਗੇ ਦੌੜਦਾ ਤੇ ਘੰਟਿਆਂ ਦੀ ਆਵਾਜ਼ ਸੁਣ ਕੇ ਹਰ ਕੋਈ ਉਸ ਲਈ ਰਾਹ ਛੱਡ ਦਿੰਦਾ ਤੇ ਉਹ ਉਦੋਂ ਤੱਕ ਦੌੜਦਾ ਜਦੋਂ ਤੱਕ ਉਹ ਪੋਸਟ ਆਪਣੇ ਸਹੀ ਟਿਕਾਣੇ ਤੇ ਨਾ ਪਹੁੰਚ ਜਾਂਦੀ ਇਸ ਤਰਹਾਂ ਉਦੋਂ ਇਹ 15 ਦਿਨਾਂ ਦੀ ਪੋਸਟ ਦਾ ਟਾਈਮ ਪੰਜ ਦਿਨਾਂ ਵਿੱਚ ਪੂਰਾ ਕਰ ਦਿੰਦੇ ਸਨ ਇਸ ਤਰ੍ਹਾਂ ਦਾ ਨਿਯਮ ਉਸਨੇ ਹੋਰ ਪਹਿਲਾਂ ਕਿਸੇ ਵੀ ਦੇਸ਼ ਵਿੱਚ ਨਹੀਂ ਸੀ ਦੇਖਿਆ ਤੁਗਲਕ ਦੇ ਇਹਨਾਂ ਕਾਨੂੰਨਾਂ ਬਾਰੇ ਤਾਂ ਉਸਨੇ ਬਹੁਤ ਸਾਰੇ ਦੇਸ਼ਾਂ ਵਿੱਚ ਪਹਿਲਾਂ ਹੀ ਸੁਣਿਆ ਸੀ ਉਸ ਦੀਆਂ ਮਹਾਨਤਾਂ ਦੀਆਂ ਗੱਲਾਂ ਉਸਨੇ ਪਹਿਲਾਂ ਹੀ ਸੋਣ ਰੱਖੀਆਂ ਸੀ ਪਰ ਉਸ ਦਾ ਦੂਜਾ ਜਾਲਮ ਚਿਹਰਾ ਉਸਨੇ ਇੱਥੇ ਆਣ ਕੇ ਦੇਖਿਆ ਕਿ ਉਹ ਕਿੰਨਾ ਜ਼ਾਲਮ ਹੈ ਕਿ ਉਹ ਆਪਣੀ ਗੱਲ ਨੂੰ ਮਨਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਸੀ ਉਹ ਕਿਸੇ ਵਕਤ ਵੀ ਕਿਸੇ ਨੂੰ ਵੀ ਮੌਤ ਦੀ ਸਜ਼ਾ ਸੁਣਾ ਦਿੰਦਾ ਸੀ ਇਸ ਕਰਕੇ ਉਸ ਦੇ ਸੈਨਾਪਤੀ ਤੇ ਕਈ ਹੋਰ ਵਜ਼ੀਰਾਂ ਨੇ ਉਸ ਦੇ ਖਿਲਾਫ ਵਗਾਵਤ ਕਰ ਦਿੱਤੀ ਇਹ ਸੁਣ ਕੇ ਤੁਗਲਕ ਹੋਰ ਪਾਗਲ ਹੋ ਗਿਆ ਤੇ ਉਸਨੇ ਸਾਰੇ ਵਜ਼ੀਰਾਂ ਤੇ ਆਪਣੇ ਸੈਨਾਪਤੀ ਨੂੰ ਬੰਦੀ ਬਣਾ ਲਿਆ ਤੇ ਇਸ ਵਿੱਚ ਸ਼ਾਮਲ ਹੋਣ ਦੇ ਛੱਕ ਕਰਕੇ ਰਈ ਲੋਕਾਂ ਨੂੰ ਮੋਤ ਦੀ ਸਜਾ ਸੁਣਾਈ ਇਸੇ ਚੱਕਰ ਵਿੱਚ ਬਤੂਤਾ ਤੇ ਵੀ ਸ਼ੱਕ ਦੀ ਸੂਈ ਘੁੰਮਣ ਲੱਗ ਪਈ ਕਿਉਂਕਿ ਬਤੂਤਾ ਦਾ ਸਹੁਰਾ ਵੀ ਇਸ ਬਗਾਵਤ ਵਿੱਚ ਸ਼ਾਮਿਲ ਸੀ ਇਸ ਲਈ ਉਸ ਨੇ ਬਤੂਤਾ ਦੇ ਸਹੁਰੇ ਨੂੰ ਮੌਤ ਦੀ ਸਜ਼ਾ ਸੁਣਾਈ ਇਸੇ ਤਰ੍ਹਾਂ ਸ਼ੱਕ ਦੀ ਸੂਈ ਬਤੂਤਾ ਤੇ ਵੀ ਘੁੰਮ ਰਹੀ ਸੀ ਹੋਇਆ ਇਹ ਕਿ ਬਤੂਤਾ ਇੱਕ ਫਕੀਰ ਨੂੰ ਮੰਨਦਾ ਸੀ ਉਹ ਫਕੀਰ ਦੁਨੀਆਂਦਾਰੀ ਤੋਂ ਬਹੁਤ ਦੂਰ ਸੀਤੇ ਬਤੂਤਾ ਉਸ ਨੂੰ ਆਪਣੇ ਰੱਬ ਵਾਂਗ ਮੰਨਦਾ ਸੀ ਉਹ ਫਕੀਰ ਤੁਬਲਕ ਦੇ ਹੁਕਮਾਂ ਨੂੰ ਨਹੀਂ ਸੀ ਮੰਨਦਾ ਤੇ ਫਿਰ ਕੀ ਸੀ ਤੁਗਲਕ ਨੇ ਉਸ ਦੇ ਦਾੜੀ ਦੇ ਵਾਲ ਪਟਵਾ ਕੇ ਤੇ ਉਸ ਦਾ ਸਿਰ ਕਲਮ ਕਰਵਾ ਦਿੱਤਾ
ਜੋ ਜੋ ਵੀ ਉਸ ਫਕੀਰ ਨੂੰ ਮੰਨਦਾ ਸੀ ਤੁਬਲਕ ਨੇ ਉਸ ਦੀ ਲਿਸਟ ਜਾਰੀ ਕਰਵਾਈ ਉਹ ਨਹੀਂ ਸੀ ਚਾਹੁੰਦਾ ਕਿ ਅੱਗੋਂ ਜਾ ਕੇ ਉਸਦਾ ਕੋਈ ਵੀ ਚੇਲਾ ਉੱਠ ਕੇ ਵਗਾਵਤ ਕਰ ਦੇਵੇ ਤੇ ਉਸ ਲਿਸਟ ਵਿੱਚ ਬਤੂਤਾ ਦਾ ਨਾਮ ਵੀ ਸੀ ਫਕੀਰ ਨਾਲ ਦੋਸਤੀ ਬਤੂਤਾ ਨੂੰ ਬਹੁਤ ਮਹਿੰਗੀ ਪਈ ਤੇ ਤੁਗਲਕ ਨੇ ਉਸਨੂੰ ਵੀ ਕੈਦਖਾਨੇ ਵਿੱਚ ਸੁੱਟ ਦਿੱਤਾ

ਹੁਣ ਬਤੂਤਾ ਨੂੰ ਡਰ ਸੀ ਕਿ ਪਤਾ ਨਹੀਂ ਕਦੋਂ ਮੌਤ ਦਾ ਫਰਮਾਨ ਆ ਜਾਣਾ ਹੈ ਉਹ ਲਿਖਦਾ ਹੈ ਕਿ ਉਸਨੇ ਤੇ 30 ਵਾਰ ਕਲਮੇ ਪੜੇ ਤੇ ਪੰਜ ਦਿਨ ਰੋਜੇ ਰੱਖੇ ਤੇ ਪੂਰੀ ਕੁਰਾਨ ਸ਼ਰੀਫ ਪੰਜ ਦਿਨਾਂ ਵਿੱਚ ਪੜ ਦਿੱਤੀ ਨੌ ਦਿਨ ਰਿਚਰ ਰਹਿਣ ਤੋਂ ਬਾਅਦ ਉਸਨੇ ਤੁਗਲਕ ਨੂੰ ਫਰਿਆਦ ਕੀਤੀ ਕਿ ਉਹ ਕਿਸੇ ਫਕੀਰ ਦੀ ਗੁਫਾ ਵਿੱਚ ਰਹਿਣਾ ਚਾਹੁੰਦਾ ਹੈ ਤੇ ਆਪਣਾ ਗੁਨਾਹਾਂ ਦਾ ਪੱਛਿਆ ਤਾਪ ਕਰਨਾ ਚਾਹੁੰਦਾ ਹੈ ਤੇ ਉਸਨੂੰ ਜਾਣਦੀ ਆਗਿਆ ਦਵੇ ਤ
ਪਰ ਤੁਗਲਕ ਤਾਂ ਕੁਝ ਹੋਰ ਹੀ ਚਾਹੁੰਦਾ ਸੀ ਤੁਗਲਕ ਨੇ ਉਸ ਨੂੰ ਰਿਹਾ ਕਰ ਦਿੱਤਾ ਤੇ ਅਗਲੇ ਪੰਜ ਮਹੀਨੇ ਉਹ ਉਸ ਫਕੀਰ ਦੇ ਨਾਲ ਉਸੇ ਗੁਫਾ ਵਿੱਚ ਰਿਹਾ ਪਰ ਉਹ ਹੁਣ ਇਥੋਂ ਜਾਣਾ ਚਾਹੁੰਦਾ ਸੀ ਤੇ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਆਈ ਤੇ ਉਸਨੇ ਤੁਬਲਕ ਨੂੰ ਕਿਹਾ ਕਿ ਉਹ ਹੱਜ ਕਰਨਾ ਚਾਹੁੰਦਾ ਹੈ ਤੇ ਉਸਨੂੰ ਹੱਜ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਤੁਬਲਕ ਦੇ ਦਿਮਾਗ ਦੇ ਵਿੱਚ ਤਾਂ ਕੁਝ ਹੋ ਹੀ ਚੱਲਦਾ ਸੀ ਬਤੂਤਾ ਨੇ ਤੁਗਲਕ ਨੂੰ ਆਪਣੇ ਵਿਰੋਧੀ ਸ਼ਾਸਕ ਚੀਨ ਵਿੱਚ ਆਪਣਾ ਦੂਤ ਬਣਾ ਕੇ ਭੇਜਣ ਦਾ ਪ੍ਰਸਤਾਵ ਰੱਖਿਆ ਬਤੂਤਾ ਮਰਦਾ ਕੀ ਨਾ ਕਰਦਾ ਹੋਰ ਉਸ ਕੋਲ ਕੋਈ ਵੀ ਰਾਹ ਨਹੀਂ ਸੀ ਬਚਿਆ ਉਹ ਜਾਣ ਲਈ ਰਾਜ਼ੀ ਹੋ ਗਿਆ ਚੀਨ ਉੱਪਰ. ਮਗੋਲਾ ਦਾ ਰਾਜ ਸੀ ਬਤੂਤਾ ਚੀਨ ਜਾਣ ਲਈ ਤਿਆਰ ਹੋ ਗਿਆ ਤੁਬਲਕ ਨੇ ਮੰਗੋਲਾਂ ਦੇ ਲਈ ਬਹੁਤ ਸਾਰੇ ਤੋਹਫੇ ਭੇਜੇ ਜਿਸ ਵਿੱਚ 100 ਘੋੜੇ ਹਾਥੀ ਹਥਿਆਰ ਹੀਰੇ ਮੋਤੀ ਸਨ ਅਤੇ ਨੱਚਣ ਗਾਉਣ ਵਾਲੇ ਅਤੇ ਨਕਲਾਂ ਕਰਨ ਵਾਲੇ ਵੀ ਭੇਜੇ ਅਤੇ ਨਾਲ ਹੀ 1000 ਦੇ ਕਰੀਬ ਸੈਨਾ ਵੀ ਭੇਜੀ ਜੋ ਉਸਨੂੰ ਸਮੁੰਦਰ ਦੀ ਉਸ ਬੰਦਰਗਾਹ ਤੱਕ ਛੱਡਣ ਲਈ ਗਏ ਜਿੱਥੋਂ ਬਤੂਤਾ ਨੇ ਚੀਨ ਲਈ ਰਵਾਨਾ ਹੋਣਾ ਸੀ ਦਿੱਲੀ ਨੂੰ ਅਲਵਿਦਾ ਕਹਿ ਕੇ ਉਹ ਦੌਲਤਾਵਾਦ ਦੱਖਣ ਵੱਲ ਗਿਆ ਦੌਲਤਾਵਾਦ ਵੀ ਤੁਬਲਕ ਦੇ ਹੀ ਸ਼ਾਸਨ ਵਿੱਚ ਆਉਂਦਾ ਸੀ

ਦੌਲਤਾਬਾਦ ਤੁਬਲਕ ਦਾ ਇੱਕ ਬਹੁਤ ਵਧੀਆ ਜਿਲਾ ਸੀ ਇਸ ਤੋਂ ਉਸਨੂੰ ਬਹੁਤ ਸਾਰਾ ਟੈਕਸ ਆਉਂਦਾ ਸੀ ਸਲਾਨਾ 17 ਕਰੋੜ ਦੀਨਾਰ ਉਸ ਨੂੰ ਇੱਥੋਂ ਟੈਕਸ ਆਉਂਦਾ ਸੀ ਢਾਈ ਮਹੀਨਿਆਂ ਦੇ ਸਫਰ ਤੋਂ ਬਾਅਦ ਚ ਬਤੂਤਾ ਦਾ ਕਾਫਲਾ ਕਾਲੀ ਮਿਰਚ ਦੇ ਦੇਸ਼ ਮਿਲਾਵਰ ਪਹੁੰਚਿਆ ਇਥੋਂ ਬਤੂਤਾ ਕੇਰਲਾ ਦੇ ਕੇਰਲਾ ਦੇ ਕਨੌਰ ਜ਼ਿਲੇ ਵਿੱਚ ਗਿਆ ਜਿੱਥੇ ਉਸਨੂੰ ਇੱਕ ਬਹੁਤ ਹੀ ਅਦਭੁਤ ਚੀਜ਼ ਮਿਲੀ ਇੱਥੇ ਉਸ ਨੂੰ ਇੱਕ ਦਰਖਤ ਮਿਲਿਆ ਜਿਸਦਾ ਨਾਂ ਸੀ ਦਰਖਤੇ ਸ਼ਹਾਦਤ ਕਹਿੰਦੇ ਆ ਕਿ ਇਹ ਦਰੱਖਤ 12 ਮਹੀਨੇ ਸੁੱਕਦਾ ਨਹੀਂ ਸੀ ਤੇ ਨਾ ਹੀ ਇਸ ਦਾ ਕੋਈ ਪੱਤਾ ਝੜਦਾ ਸੀ 12 ਮਹੀਨਿਆਂ ਵਿੱਚ ਸਿਰਫ ਇੱਕ ਵਾਰ ਹੀ ਇਸਦਾ ਇੱਕ ਪੱਤਾ ਆਪਣਾ ਰੰਗ ਬਦਲਦਾ ਸੀ ਅਤੇ ਉਹ ਪੱਤਾ ਪਹਿਲਾਂ ਹਰੇ ਤੋਂ ਪੀਲਾ ਹੁੰਦਾ ਤੇ ਫਿਰ ਪੀਲੇ ਤੋਂ ਲਾਲ ਅਤੇ ਫਿਰ ਸੁੱਕ ਕੇ ਡਿੱਗ ਜਾਂਦਾ ਤੇ ਉਹ ਪੱਤਾ ਹਿੰਦੂਆਂ ਤੇ ਮੁਸਲਮਾਨਾਂ ਨੂੰ ਅੱਧਾ ਅੱਧਾ ਦਿੱਤਾ ਜਾਂਦਾ ਸੀ ਇੱਕ ਹਿੱਸਾ ਮੁਸਲਮਾਨਾਂ ਨੂੰ ਤੇ ਇੱਕ ਹਿੱਸਾ ਹਿੰਦੂਆਂ ਨੂੰ ਦੇ ਦਿੱਤਾ ਜਾਂਦਾ ਸੀ ਮੁਸਲਮਾਨ ਇਸ ਨੂੰ ਆਪਣੀ ਕੁਰਾਨ ਵਿੱਚ ਰੱਖ ਲੈਂਦੇ ਸਨ ਤਾਂ ਜੋ ਉਹਨਾਂ ਨੂੰ ਬਿਮਾਰੀਆਂ ਤੋਂ ਨਿਆਤ ਮਿਲ ਸਕੇ ਅਤੇ ਹਿੰਦੂ ਰਾਜਾ ਆਪਣੇ ਖਜ਼ਾਨੇ ਵਿੱਚ ਰੱਖ ਲੈਂਦਾ ਸੀ ਤਾਂ ਕਿ ਉਸ ਦਾ ਖਜ਼ਾਨਾ ਹੋਰ ਵੱਧ ਫੁਲ ਸਕੇ ਤੋਂ ਇਹ ਘਟਨਾ ਤੋਂ ਇਹ ਗੱਲ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੀ ਏਕਤਾ ਦਾ ਵੀ ਪਤਾ ਲੱਗਦਾ ਹੈ ਇਥੋਂ ਉਹ ਕੇਰਲਾ ਦੀ ਕਾਲੀ ਘੱਟ ਬੰਦਰਗਾਹ ਤੇ ਪਹੁੰਚਾ ਇੱਥੇ ਜਮਰੀਨੋ ਨੇ ਉਸ ਦਾ ਬਹੁਤ ਨਿੱਘਾ ਸਵਾਗਤ ਕੀਤਾ। ਜਮਰੀਨੋ ਕਾਲੀ ਘਾਟ ਬੰਦਰਗਾਹ ਅਤੇ ਉਸਦੇ ਨਾਲ ਦੇ ਏਰੀਏ ਦਾ ਰਾਜਾ ਸੀ ਜਿਮਰੀਨੋ ਨੇ ਸਿਰਫ 50 ਹਜ ਸੈਨਾ ਦੇ ਨਾਲ ਹੀ ਇਸ ਬੰਦਰਗਾਹ ਉੱਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਗਲਤ ਉਸ ਦੀ ਇਸ ਕੁਸ਼ਲਤਾ ਤੋਂ ਬਹੁਤ ਪ੍ਰਭਾਵਿਤ ਸੀ ਤੇ ਇਸ ਲਈ ਉਸ ਦੀ ਹਰ ਔਖੇ ਟਾਈਮ ਵਿੱਚ ਮਦਦ ਕਰ ਦਿੰਦਾ ਸੀ ਜਮਰੀਨੋ ਦੇ ਹੀ ਰਾਜ ਵਿੱਚ ਕਾਲੀ ਘਾਟ ਇੱਕ ਛੋਟੀ ਜਿਹੀ ਬੰਦਰਗਾਹ ਤੋਂ ਦੁਨੀਆਂ ਨਾਲ ਵਪਾਰ ਕਰਨ ਦਾ ਇੱਕ ਬਹੁਤ ਵੱਡਾ ਕੇਂਦਰ ਬਣ ਗਿਆ ਸੀ ਇਬਨ ਬਤੂਤਾ ਉਸ ਗਿਣੇ ਚੁਣੇ ਯਾਤਰੀਆਂ ਵਿੱਚੋਂ ਹੈ ਜਿਸ ਨੇ ਜਮਰੀਨੋ ਦੇ ਇਤਿਹਾਸ ਬਾਰੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਈਵਨ ਬਤੂਤਾ ਛੇ ਮਹੀਨੇ ਸਹੀ ਰੁਤ ਦਾ ਇੰਤਜ਼ਾਰ ਕਰਦਾ ਰਿਹਾ ਕਿਉਂਕਿ ਛੇ ਮਹੀਨਿਆਂ ਵਿੱਚ ਇੱਕ ਰੁਤ ਹੀ ਬਾਕੀ ਟਾਈਮ ਮੌਸਮ ਬਹੁਤ ਖਰਾਬ ਰਹਿੰਦਾ ਸੀ ਤੇ ਮੌਸਮ ਖਰਾਬ ਰਹਿਣ ਕਰਕੇ ਸਮੁੰਦਰ ਵਿੱਚ ਬਹੁਤ ਛੱਲਾਂ ਤੇ ਤੂਫਾਨ ਰਹਿੰਦੇ ਸਨ ਅਤੇ ਫੇਰ ਜਦੋਂ ਸਮੁੰਦਰ ਵਿੱਚ ਗਏ ਤਾਂ ਉਨਾਂ ਦੇ ਸਾਹਮਣੇ ਦੇਖਦੇ ਹੀ ਦੇਖਦੇ ਉਹਨਾਂ ਦਾ ਇੱਕ ਜਹਾਜ਼ ਪੂਰੀ ਤਰਹਾਂ ਤੂਫਾਨ ਦੀਆਂ ਲਪੇਟਾਂ ਵਿੱਚ ਆ ਗਿਆ ਤੇ ਡੁੱਬ ਗਿਆ ਅਤੇ ਉਹਨਾਂ ਦਾ ਜਹਾਜ ਕਿਸੇ ਤਰੀਕੇ ਉਹ ਵਾਪਸ ਬੰਦਰਗਾਹ ਤੱਕ ਲੈ ਕੇ ਆਏ ਅਤੇ ਉਹਨਾਂ ਦਾ ਇੱਕ ਹੋਰ ਜਿਸ ਦਾ ਕੁੰਜ ਵੀ ਪਤਾ ਨਹੀਂ ਲੱਗਿਆ ਕੇ ਓ ਕਿੱਥੇ ਗਿਆ
ਸਿਰਫ ਉਸ ਤੂਫਾਨ ਵਿੱਚ ਬਤੂਤਾ ਹੀ ਬਚਿਆ ਹੋਰ ਉਸ ਦੇ ਜੋ ਵੀ ਸਮਾਨ ਹਥਿਆਰ ਤੇ ਹੋਰ ਲੋਕ ਸਭ ਦੋ ਜਹਾਜਾਂ ਵਿੱਚ ਡੁੱਬ ਕੇ ਤਬਾਹ ਹੋ ਗਏ ਅਤੇ ਉਹ ਕਿਸੇ ਤਰੀਕੇ ਬੰਦਰਗਾਹ ਤੱਕ ਸਹੀ ਸਲਾਮਤ ਪਹੁੰਚਿਆ ਤੇ ਉਹ ਹੁਣ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਾ ਸੀ। ਤੇ ਉਸ ਕੋਲ ਕੁਝ ਵੀ ਨਹੀਂ ਸੀ ਸਿਰਫ ਬਤੂਤਾ ਦੀ ਇਸ ਵਿੱਚ ਜਾਨ ਹੀ ਬਚੀ ਹੋਰ ਕੁਝ ਵੀ ਸਜੋ ਸਮਾਨ ਸਭ ਕੁਝ ਤਬਾਹ ਹੋ ਗਿਆ ਅਤੇ ਹੁਣ ਬਤੂਤਾ ਸੋਚ ਰਿਹਾ ਸੀ ਕਿ ਉਹ ਹੁਣ ਲੰਬੇ ਰਸਤੇ ਜਾਵੇਗਾ। ਇਸ ਲਈ ਉਹ ਹੁਣ ਸਭ ਤੋਂ ਪਹਿਲਾਂ ਮਾਲ
ਦੀਪ ਗਿਆ ਤੇ ਉਥੋਂ ਸ਼੍ਰੀ ਲੰਕਾ ਗਿਆ ਅਤੇ ਇੱਥੋਂ ਉਹ ਫਿਰ ਚੀਨ ਗਿਆ ਚੀਨ ਤੋਂ ਹੀ ਉਸ ਦੀ ਯਾਤਰਾ ਦੇ ਅੰਤ ਦੀ ਸ਼ੁਰੁਆਤ ਹੋ ਗਈ ਸੀ ਅਤੇ ਚੀਨ ਤੋਂ ਮੋਰਾਕੋ ਜਾਣ ਲਈ ਉਸ ਨੂੰ ਪੰਜ ਸਾਲ ਦਾ ਸਮਾਂ ਲੱਗ ਗਿਆ ਅਤੇ ਮਰਾਕੋ ਜਾ ਕੇ ਉਸਨੇ ਆਪਣੀ ਕਿਤਾਬ ਲਿਖੀ ਇਸ ਕਿਤਾਬ ਵਿੱਚ 44 ਦੇਸ਼ਾਂ ਚੋਂ 29 ਸਾਲਾਂ ਦਾ ਲੇਖਾ ਹੈ ਤੇ 29 ਸਾਲਾਂ ਚੋਂ 12 ਸਾਲ ਤਾਂ ਉਹ ਹਿੰਦੁਸਤਾਨ ਵਿੱਚ ਹੀ ਰਿਹਾ ਈਬਨ ਬਤੂਤਾ ਮਹਾਨ ਯਾਤਰੀ ਤਾਂ ਹੈ ਹੀ ਪਰ ਉਹਨਾਂ ਦਾ ਸਫਰਨਾਮਾ ਇਤਿਹਾਸਕਾਰਾਂ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੈ। ਕਿਉਂਕਿ ਉਹਨਾਂ ਨੇ ਹਰ ਇੱਕ ਰਾਜ ਦੀ ਡੁੰਗਾਈ ਨਾਲ ਜਾਣਕਾਰੀ ਆਪਣੀ ਕਿਤਾਬਾਂ ਵਿੱਚ ਲਿਖੀ ਹੈ। ਉਹਨਾਂ ਨੇ ਹਰ ਰਾਜ ਦੀ ਹਰ ਇੱਕ ਗੱਲ ਡੂੰਘਾਈ ਨਾਲ ਲਿਖੀ ਹੈ ਹੈ। ਉਹ ਇੱਕ ਮਹਾਨ ਯਾਤਰੀ ਵਜੋਂ ਜਾਣਿਆ ਜਾਂਦਾ ਹੈ।
—-ਕਹਾਣੀਕਾਰ —-ਸੁੱਖਵੀਰ ਸਿੰਘ ਖੈਹਿਰਾ

One comment

Leave a Reply

Your email address will not be published. Required fields are marked *