ਅੱਜ ਇੱਕ ਸਕੂਟਰ ਵਾਲੇ ਦੀ ਸਾਈਕਲ ਵਾਲੇ ਨਾਲ ਟੱਕਰ ਹੁੰਦੇ ਹੁੰਦੇ ਬਚੀ ਪਰ ਸਕੂਟਰ ਵਾਲੇ ਦੀ ਟੀ ਸ਼ਰਟ ਥੋੜੀ ਜਿਹੀ ਫੱਟ ਗਈ। ਤੇ ਸਕੂਟਰ ਵਾਲੇ ਨੇ ਸਾਈਕਲ ਸਵਾਰ ਬੱਚੇ ਨੂੰ ਥੱਲੇ ਸੁੱਟ ਲਿਆ ਤੇ ਉਸ ਤੇ ਤਾਬੜ ਤੋੜ ਹਮਲੇ ਦੀ ਤਿਆਰੀ ਵਿੱਚ ਸੀ। ਸਾਈਕਲ ਸਵਾਰ ਪ੍ਰਦੇਸੀ ਸੀ ਤੇ ਗਰੀਬ ਸੀ ਉਹ ਸਹਿਮ ਗਿਆ। ਲੜਾਈ ਦਾ ਬੁਰਾ ਅੰਜ਼ਾਮ ਵੇਖ ਕੇ ਮੈਂ ਗਰੀਬ ਤੇ ਬੱਚੇ ਦੇ ਹੱਕ ਵਿੱਚ ਕੁੱਦ ਪਿਆ। ਬੱਚੇ ਦਾ ਮਾਰ ਕੁਟਾਈ ਤੋਂ ਬਚਾ ਹੋ ਗਿਆ। ਪਰ ਸਕੂਟਰ ਸਵਾਰ ਮੇਰੇ ਨਾਲ ਹੀ ਉਲਝ ਗਿਆ। ਲੋਕ ਇੱਕਠੇ ਹੋ ਗਏ ਪਰ ਗਰੀਬ ਦੇ ਹੱਕ ਵਿੱਚ ਕੋਈ ਨਾ ਬੋਲਿਆ। ਮੈਂ ਹਾਜ਼ਰ ਲੋਕਾਂ ਨੂੰ ਲਾਹਨਤ ਵੀ ਪਈ ਪਰ ਸਾਰੇ ਤਮਾਸ਼ਬੀਨ ਹੀ ਸਿੱਧ ਹੋਏ। ਸਚਾਈ ਤੇ ਅੜੇ ਨੂੰ ਵੇਖ ਕੇ ਮੇਰੀ ਹਮਸਫਰ ਵੀ ਮੈਦਾਨ ਚ ਕੁੱਦ ਪਈ। ਮਸਾਂ ਮਾਮਲਾ ਸ਼ਾਂਤ ਕਰਵਾਇਆ। ਕਸੂਰ ਚਾਹੇ ਸਾਈਕਲ ਸਵਾਰ ਦਾ ਹੀ ਹੋਵੇ ਪਰ ਗਰੀਬ ਦੀ ਕੁੱਟ ਮਾਰ ਵੀ ਤਾਂ ਜਾਇਜ ਨਹੀਂ। ਸਕੂਟਰ ਸਵਾਰ ਮੇਰੇ ਨਾਲ ਔਖਾ ਜਿਹਾ ਹੋ ਕੇ ਚਲਾ ਗਿਆ ਤੇ ਮੈਂ ਵੀ ਆਪਣੇ ਰਸਤੇ ਚੱਲ ਪਿਆ।
ਸੱਚ ਨਾਲ ਖੜ੍ਹ ਕੇ ਮਨ ਨੂੰ ਬਹੁਤ ਸਕੂਨ ਮਿਲਿਆ।
#ਰਮੇਸ਼ਸੇਠੀਬਾਦਲ
9876627233