ਆਪਣੀ ਨੌਕਰੀ ਦੌਰਾਨ ਮੈਂ ਕੁਝ ਕ਼ੁ ਸਾਲ ਆਪਣੇ #ਪਲਟੀਨੇ ਤੇ ਵੀ ਜਾਂਦਾ ਰਿਹਾ ਹਾਂ। ਬਹੁਤੇ ਵਾਰੀ ਇਕੱਲਾ ਹੀ ਹੁੰਦਾ ਸੀ। ਉਸ ਸਮੇ ਤੋਂ ਹੀ ਮੈਂ ਆਪਣੇ ਵਹੀਕਲ ਦੇ ਪਿੱਛੇ “ਮੇਰਾ ਮੁਰਸ਼ਿਦ ਮਹਾਨ” ਲਿਖਵਾਉਂਦਾ ਆਇਆ ਹਾਂ। ਜੋ ਅੱਜ ਵੀ ਮੇਰੀ ਕਾਰ ਦੇ ਪਿੱਛੇ ਲਿਖਿਆ ਹੈ। ਇੱਕ ਦਿਨ ਮੈਂ ਵਾਪੀਸੀ ਵੇਲੇ ਥੋੜਾ ਲੇਟ ਹੋ ਗਿਆ। ਰਾਸ਼ਟਰੀ ਰਾਜ ਮਾਰਗ ਨੋ ਤੇ ਮੈਨੂੰ ਲੱਗਿਆ ਜੀ ਮੋਟਰ ਸਾਈਕਲ ਸਵਾਰ ਦੋ ਜਣੇ ਮੇਰਾ ਪਿੱਛਾ ਕਰ ਰਹੇ ਹਨ। ਮੈਂ ਆਪਣਾ ਮੋਟਰ ਸਾਈਕਲ ਤੇਜ ਕਰ ਦਿੱਤਾ ਤੇ ਉਹਨਾਂ ਨੇ ਵੀ ਮਗਰੇ ਹੀ ਸਪੀਡ ਚੱਕ ਦਿੱਤੀ। ਆਖਿਰ ਗੁਰੂ ਨਾਨਕ ਕਾਲਜ ਕੋਲ ਉਹ ਮੇਰੇ ਬਰਾਬਰ ਆ ਗਏ।
“ਬਾਈ ਬਾਈ।” ਓਹਨਾ ਆਵਾਜ਼ ਮਾਰੀ ਜੋ ਮੈਂ ਅਣਸੁਣੀ ਕਰ ਦਿੱਤੀ।
“ਬਾਈ ਜੀ ਆਹ ਮੁਰਸ਼ਿਦ ਦਾ ਮਤਲਬ ਕੀ ਹੁੰਦਾ ਹੈ।” ਹੁਣ ਦੂਸਰੇ ਨੇ ਜਰਾ ਉੱਚੀ ਬੋਲ ਕੇ ਪੁੱਛਿਆ।
“ਮੁਰਸ਼ਿਦ ਮਤਲਵ ਗੁਰੂ ਉਸਤਾਦ।” ਮੈਂ ਆਪਣੇ ਗਿਆਨ ਮੁਤਾਬਿਕ ਉੱਤਰ ਦਿੱਤਾ।
“ਬਾਈ ਅਸੀਂ ਮਹਿਣੇ ਪਿੰਡ ਤੋਂ ਤੁਹਾਡੇ ਕੋਲੋਂ ਇਹ ਮਤਲਬ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਡਾਹ ਹੀ ਨਹੀਂ ਦਿੱਤੀ।” ਹੁਣ ਮੂਹਰਲਾ ਬੋਲਿਆ। ਤੇ ਮੈਂ ਹੱਸ ਪਿਆ। ਮੇਰੇ ਸਾਹ ਵਿੱਚ ਸਾਹ ਆਇਆ।
ਜਾਨ ਬਚੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ