ਬ ਬ ਬ ਬ ਬ ਬ ਬ ਬਾਬੂ ਜੀ ਮੈਨੂੰ ਰੋਟੀ ਨਾਲ ਦਾਲ ਨਾ ਦਿਆ ਕਰੋ।
ਕਿਉਂ।
ਗ ਗ ਗ ਗ ਗ ਗ ਗ ਗਰਮ ਹੁੰਦੀ ਹੈ ਤੇ ਰ ਰ ਰ ਰ ਰ ਰ ਰ ਰੋਟੀ ਵੀ ਗਰਮ ਗਰਮ। ਬਲਬੀਰ ਨੇ ਸ਼ਿਕਾਇਤ ਕੀਤੀ।
ਬਸ ਸ ਸ ਸ ਸ ਸ ਸ ਸ ਸਵੇਰ ਵਾਲੀ ਸਬਜ਼ੀ ਦੇ ਦਿਆ ਕਰੋ। ਠੰਡੀ।
ਤਾਜ਼ੀ ਦਾਲ ਲੈ ਲਿਆ ਕਰ। ਕੋਲ ਖੜੀ ਮਾਲਕਿਨ ਨੇ ਬਲਬੀਰ ਨੂੰ ਆਖਿਆ।
ਨਹੀਂ ਬੀਬੀ ਜੀ। ਗਰਮ ਗਰਮ ਦਾਲ ਤੇ ਗ ਗ ਗ ਗ ਗ ਗ ਗ ਗਰਮ ਰੋਟੀ ਤੇ ਨਾਲ ਠੰਡਾ ਪਾਣੀ। ਬੰਦਾ ਬੀਮਾਰ ਹੀ ਹੋਊ। ਗ ਗ ਗ ਗ ਗ ਗ ਗ ਗਰਮ ਸਰਦ ਹੀ ਜਾਂਦਾ ਹੈ।
ਨਾਲੇ ਮੈਨੂੰ ਗਰਮ ਗਰਮ ਖਾਣ ਦੀ ਆਦਤ ਪੈ ਜੁ ਗੀ। ਕਾਹ ਨੂੰ ਗਲਤ ਆ ਆ ਆ ਆ ਆ ਆਦਤਾਂ ਪਾਉਣੀਆਂ ਹਨ। ਨਾਲੇ ਦ ਦ ਦ ਦ ਦ ਦਵਾਈ ਦਾ ਖਰਚਾ।
ਮੈਨੂੰ ਬਲਬੀਰ ਦੀ ਗੱਲ ਵਿਚ ਵਜ਼ਨ ਲਗਿਆ। ਅਸੀ ਵੀ ਕਿੰਨੇ ਗਲਤ ਹਾਂ। ਅਨਪੜ੍ਹ ਹੋਣ ਦੇ ਬਾਵਜੂਦ ਬਲਬੀਰ ਨੇ ਸਾਨੂੰ ਕੰਮ ਦੀ ਗੱਲ ਦੱਸੀ। ਉਹ ਭਾਵੇਂ ਇੱਕ ਦਿਹਾੜੀਆਂ ਸੀ ਪਰ ਪੂਰਾ ਗਿਆਨੀ ਸੀ। ਤੇ ਅਸੀਂ ਅਗਿਆਨੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ