ਇਸ ਤਰ੍ਹਾਂ ਆਪਣੇ ਸੱਚ ਬੋਲਣ ਨੂੰ ਧੱਮਕੀ ਦਾ ਰੂਪ ਮਿਲਦਾ ਹੈ।
ਆਪਣੇ ਸੱਚ ਬੋਲਣ ਨੂੰ ਪਖੰਡੀ ਬਾਬੇ ਦਿੰਦੇ ਹਨ ਧਮਕੀ ਦਾ ਰੂਪ।
ਪਰ ਇੰਨਾ ਪਖੰਡੀਆਂ ਤੋਂ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ ਇੰਨਾ ਦਾ ਡੱਟ ਕੇ ਮੁਕਾਬਲਾ ਕਰਿਆ ਕਰੋ।
ਮੈਂ ਤੁਹਾਡੇ ਨਾਲ ਆਪਣੀ ਇੱਕ ਢਾਈ ਤਿੰਨ ਸਾਲ ਪਹਿਲਾਂ ਵਾਪਰੀ ਗੱਲ ਸ਼ੇਅਰ ਕਰ ਰਿਹਾ ਹਾਂ।
ਮੇਰੇ ਬੱਚਪਨ ਚ ਸਾਡੇ ਪਿੰਡ ਇੱਕ ਬਾਬਾ ਸੀ ਤੇ ਹੁਣ ਵੀ ਹੈਗਾ ।
ਉਹ ਪੁਛਿਆ ਦਾ ਕੰਮ ਮੇਰੀ ਸੁਰਤ ਤੋਂ ਵੀ ਕਿਤੇ ਪਹਿਲਾਂ ਦਾ ਕਰਦਾ ਹੋਣਾ।
ਤੇ ਇੱਕ ਵਾਰ ਮੈਨੂੰ ਉਹ ਬਾਬਾ ਰਸਤੇ ਚ ਮਿਲ ਗਿਆ ਤੇ ਮੈਂ ਉਸ ਬਾਬੇ ਨੂੰ ਸੁਆਲ ਕਰ ਦਿੱਤੇ ਦੋ ਤਿੰਨ ਕੁ ਵੀ ਬਾਬਾ ਇੰਨਾ ਪਖੰਡਵਾਦ ਤੁਸੀਂ ਫੈਲਾ ਰਹੇ ਉ।
ਵੀ ਇੰਨਾ ਗੱਲਾਂ ਬਾਤਾਂ ਚ ਦੱਸੋਂ ਕੀ ਹੈ।ਕਿਉ ਐਵੇਂ ਜਦੋਂ ਤੁਸੀਂ ਆਪ ਹੀ ਨਹੀਂ ਸਹੀ ਪੰਜ ਪੰਜ ਮਿੰਟ ਬਾਅਦ ਬੀੜੀਆਂ ਸਿਰਗਟਾ, ਪੀਂਦੇ ਉ ਚਿਲਮਾਂ ਭਰ ਭਰ ਕੇ ਪੀਂਦੇ ਉ,
ਭੰਗ ਪੀਂਦੇ ਉ, ਤੇ ਪੈਰ ਪੈਰ ਤੇ ਤੁਸੀਂ ਝੂਠ ਬੋਲਦੇ ਉ।ਜਦੋਂ ਤੁਹਾਡੇ ਆਪਣੇ ਲੱਛਣ ਈ ਨਹੀਂ ਸਹੀ ਫੇਰ ਤੁਸੀਂ ਕਿਸੇ ਦਾ ਕੀ ਸੁਧਾਰ ਕਰ ਸਕਦੇ ਉ।
ਐਵੇ ਟੇਵੇ ਲਾ ਕੇ ਲੋਕਾਂ ਨੂੰ ਲੁੱਟਦੇ ਉ ਅਤੇ ਆਪਣੇ ਅੰਧ-ਵਿਸ਼ਵਾਸ ਦੇ ਜਾਲ਼ ਚ ਫਸਾ ਲੈਂਦੇ ਉ।
ਇੰਨਾ ਗੱਲਾਂ ਬਾਤਾਂ ਚ ਕੀ ਦੱਮ ਹੈ।
ਇਹ ਤਾ ਇੱਕ ਠੱਗੀ ਹੈ ਹੋਰ ਕੁਛ ਨਹੀਂ ਹੈ।
ਮੈਂ ਬੱਸ ਇਹੀ ਸੁਆਲ ਕੀਤਾ ਉਹ ਵੀ ਇੰਨਸਾਨੀਅਤ ਤੌਰ ਤੇ।
ਇੰਨੀ ਗੱਲ ਚ ਈ ਬਾਬਾ ਭਖ ਗਿਆ ਅੱਗ ਵਾਂਗੂੰ ਤੇ ਚਲੋਂ ਮੈਂ ਜੋਂ ਕੰਮ ਜਾ ਰਿਹਾ ਸੀ ਉਧਰ ਨੂੰ ਚਲਾ ਗਿਆ ਤੇ ਬਾਅਦ ਚ ਬਾਬਾ ਤੇ ਬਾਬੇ ਦੇ ਘਰ ਵਾਲੀ ਸਾਡੇ ਘਰੇ ਉਲਾਂਭਾ ਦੇਣ ਆਏ ਤੇ ਆਪਣੇ ਕੋਲੋਂ ਹੋਰ ਈ ਚੁੱਟਕਲੇ ਬਣਾ ਕੇ ਲਿਆ ਆਏ ਤੇ ਆ ਕੇ ਮੇਰੀ ਮੰਮੀ ਨੂੰ ਕਹਿੰਦੇ ਭਾਈ ਦੇਖੋਂ ਗੱਲ ਸਿੱਧੀ ਤੇ ਸਪੱਸ਼ਟ ਆ ਤੁਹਾਡੇ ਮੁੰਡੇ ਨੇ ਸਾਨੂੰ ਰਾਹ ਚ ਘੇਰ ਧੱਮਕੀ ਦਿੱਤੀ ਤੇ ਸਾਨੂੰ ਕਹਿੰਦਾ ਪੁੱਛਿਆ ਦੇਣੀ ਛੱਡ ਦਿਉ ਵਧੀਆ ਰਹੋਗੇ ਤੇ ਨਾਲ਼ੇ ਤੁਹਾਡਾ ਮੁੰਡਾ ਕਹਿੰਦਾ ਮੈ ਖਾੜਕੂ ਆ।
ਉਹ ਦੋਵੇਂ ਬਾਬਾ ਤੇ ਬਾਬੇ ਦੀ ਘਰ ਵਾਲੀ ਕਹਿੰਦੀ ਮੇਰੀ ਮੰਮੀ ਨੂੰ ਕੇ ਅਸੀ ਤਾਂ ਭਾਈ ਥਾਣੇ ਜਾਨੇ ਆ।
ਕੱਲ੍ਹ ਨੂੰ ਕੋਈ ਗੱਲਬਾਤ ਹੋ ਗੲੀ ਜਾ ਸਾਨੂੰ ਕੋਈ ਹੀਮਕੀਮ ਹੋ ਗੲੀ ਤਾ ਅਸੀ ਤੁਹਾਡਾ ਨਾਮ ਦਰਜ ਕਰਵਾ ਕੇ ਆਉਂਣੇ ਆ ਥਾਣੇ ਚ।
ਚਲੋ ਮੇਰੀ ਮਾਤਾ ਇੱਕ ਤਾ ਅਨਪੜ੍ਹ ਹੈ।
ਦੂਸਰਾ ਉਸਨੇ ਸੋਚਿਆ ਕਿ ਐਵੇਂ ਪਿੰਡ ਇਹ ਗੱਲ ਠੀਕ ਨੀ ਤੇ ਮੇਰੀ ਮਾਤਾ ਬਾਬੇ ਤੇ ਉਸ ਦੇ ਘਰ ਵਾਲੀ ਦੀਆਂ ਮਿੰਨਤਾਂ ਕਰਨ ਲੱਗ ਪੀ ਵੀ ਬਾਬਾ ਤੁਸੀਂ ਥਾਣੇ ਨਾ ਜਾਇਉ।
ਤੇ ਉਸੇ ਦਿਨ ਹੀ ਮੇਰੀ ਮਾਂ ਬਾਂਬੇ ਦੇ ਘਰੇ ਜਾਇਆ ਆਈ ਤੇ ਬਾਬੇ ਦੇ ਘਰ ਵਾਲੀ ਨੂੰ ਜਾ ਕੇ ਕਹਿੰਦੀ ਕੋਈ ਨਾ ਬਾਬੇ ਮੈਂ ਤੁਹਾਡੇ ਤੋਂ ਗਲਤੀ ਮੰਨਦੀ ਹਾਂ।
ਚਲੋ ਗੱਲ ਆਪ ਈ ਨਵੇੜ ਕੇ ਮੇਰੀ ਮਾਂ ਘਰੇ ਆ ਗੲੀ।
ਤੇ ਮੈਨੂੰ ਇਹ ਗੱਲ ਦਾ ਕੋਈ ਅਤਾ ਪਤਾ ਨਾ ਵੀ ਸਾਡੇ ਬਾਬਾ ਤੇ ਬਾਬੇ ਦੇ ਘਰ ਵਾਲੀ ਉਲਾਂਭਾ ਦੇ ਕੇ ਗੲੇ ਨੇ।
ਤੇ ਮੇਰੀ ਮਾਂ ਨੇ ਉਨ੍ਹਾਂ ਤੋਂ ਗਲਤੀ ਮੰਨੀ ਹੈ।
ਬਾਬੇ ਦੇ ਘਰੇ ਜਾ ਕੇ।
ਜਦੋਂ ਮੈਂ ਘਰੇ ਆਇਆ ਤੇ ਮੇਰੀ ਮਾਂ ਨੇ ਮੈਨੂੰ ਕੁਛ ਨਾਂ ਦੱਸਿਆ ਨਾ ਹੀ ਮੈਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਨਹੀਂ ਸੀ।
ਆਪਣਾਂ ਘਰ ਸੱਥ ਚ ਹੈ।
ਥੋੜੇ ਸਮੇਂ ਬਾਅਦ ਮੈਂ ਉਸੇ ਦਿਨ ਹੀ ਸੱਥ ਚ ਬੈਠ ਗਿਆ ਤੇ ਮੈਨੂੰ ਇੱਕ ਬਜ਼ੁਰਗ ਕਹਿੰਦਾ ਯਰ ਜਗਨੇ ਆਪਾਂ ਕੀ ਲੈਣਾ ਇਹੋ ਜਿਹੇ ਕੰਮਾਂ ਤੋਂ ਕੋਈ ਕੁਛ ਕਰੇ।
ਮੈਂ ਕਿਹਾ ਬਾਬਾ ਜੀ ਗੱਲ ਤਾ ਦੱਸੋ ਕਹਿੰਦਾ ਕਿਉ ਐਵੇਂ ਮੂਰਖ ਬਣਾਉਣਾ ਯਾਰ ਇਹ ਕਿਵੇਂ ਹੋ ਸਕਦਾ ਤੈਨੂੰ ਨਾ ਪਤਾ ਹੋਵੇ ਐਡੀ ਵੱਡੀ ਗੱਲ ਹੋ ਗਈ।
ਮੈਂ ਕਿਹਾ ਬਾਬਾ ਮੈਂ ਤਾਂ ਹੁਣੇ ਹੀ ਆਇਆਂ ਹਾਂ ਮੈਨੂੰ ਨੀ ਪਤਾ ਕਿਸੇ ਗੱਲ ਦਾ ਸੱਚੀ ਦੱਸ ਮੈਨੂੰ ਤਾ ਬਾਬਾ ਕੀ ਗੱਲ ਹੈ।
ਫਿਰ ਉਹ ਬਜ਼ੁਰਗ ਮੈਨੂੰ ਕਹਿੰਦਾ ਸੇਰਾ ਐਵੇ ਨੀ ਕਰੀ ਦਾ ਹੁੰਦਾ ਬਾਬਾ ਤੇ ਬਾਬੇ ਦੇ ਘਰ ਵਾਲੀ ਤੁਹਾਡੇ ਘਰੇ ਉਲਾਂਭਾ ਦੇ ਕੇ ਗੲੇ ਨੇ ਇਥੇ ਤਾ ਪੂਰਾ ਰੌਲਾ ਪਿਆ ਉਹ ਥਾਣੇ ਜਾਂਦੇ ਸੀ ਅਸੀ ਮਸਾਂ ਰੋਕਿਆ ਵੀ ਚਲ ਕੋਈ ਨਾ ਭਾਈ ਥਾਣੇ ਨਾ ਜਾਉ ਅਸੀ ਜਗਨੇ ਨੂੰ ਆਪੇ ਸਮਝਾ ਦਿਆਂਗੇ।
ਫੇਰ ਬਾਬੇ ਕੇ ਘਰੇ ਆਪਣੀਆਂ ਬੁੜੀਆਂ ਗੲੀਆਂ ਸੀ ਤੇ ਉਨ੍ਹਾਂ ਤੋਂ ਗਲਤੀ ਮੰਨੀ ਤਾ ਕਿਤੇ ਜਾਹ ਕੇ ਗੱਲ ਠੰਡੀ ਪਈ ਜੇ ਬਾਬਾ ਥਾਣੇ ਸਕਾਇਤ ਦਰਜ ਕਰਿਆ ਆਉਂਦਾ ਤਾਂ ਆਪਣਾਂ ਸਾਰਾ ਟੱਬਰ ਅੰਦਰ ਹੁੰਦਾ।
ਚਲੋ ਮੈਨੂੰ ਸਾਰੀ ਗੱਲ ਦਾ ਭੋਰਾ ਭੋਰਾ ਪਤਾ ਲੱਗ ਗਿਆ।
ਫੇਰ ਮੈਂ ਘਰੇ ਜਾ ਕੇ ਨਾਲ ਦੀ ਨਾਲ ਈ ਘਰੋਂ ਬਾਹਰ ਗਿਆਂ ਤੇ ਬਹਾਨਾ ਬਣਾਇਆ ਵੀ ਮੈਂ ਫੋਨ ਠੀਕ ਕਰਵਾ ਲਿਆਵਾਂ ਬੱਸ ਆ ਗਿਆ ਹੁਣੇ ਹੀ।
ਕਿਉਂਕਿ ਮੈਂ ਜ਼ਿਆਦਾ ਰੌਲਾ ਪਾ ਕੇ ਖੁਸ਼ ਨਹੀਂ ਰੌਲ਼ਾ ਰੱਪਾ ਪਾ ਕੇ ਕਿਸੇ ਮੱਸਲੇ ਦਾ ਹੱਲ ਨਹੀਂ ਹੁੰਦਾ ਹੈ ਇਹ ਆਪਾ ਸਭ ਨੂੰ ਈ ਪਤਾ ਹੈ।
ਮੈਂ ਚੁੱਪ ਚਾਪ ਸਿੱਧਾ ਬਾਬੇ ਕੋਲ ਗਿਆ ਤੇ ਕਿਹਾ ਬਾਬਾ ਕਮਾਲ ਐਂ ਮੈਂ ਤੈਨੂੰ ਸਹੀ ਸੁਆਲ ਕੀਤੇ ਆਪਣੀ ਸੋਚ ਮੁਤਾਬਕ ਅਜ਼ਾਦ ਹੋ ਕੇ ਤੇ ਤੈਨੂੰ ਮੇਰੇ ਸੁਆਲਾਂ ਦਾ ਜਵਾਬ ਨਹੀਂ ਆਇਆ ਤੇ ਉਲਟਾ ਤੂੰ ਮੇਰੀ ਸਚਾਈ ਨੂੰ ਧੱਮਕੀ ਦਾ ਰੂਪ ਦੇ ਦਿੱਤਾ ਤੇ ਸਾਡੇ ਘਰੇ ਉਲਾਂਭਾ ਦੇ ਕੇ ਆਇਆ ਤੂੰ ਤੇ ਮੈਂ ਤੈਨੂੰ ਕਦੋਂ ਕਿਹਾ ਵੀ ਮੈਂ ਖ਼ਾੜਕੂ ਹਾ। ਮੈਂ ਤੈਨੂੰ ਕਦੋਂ ਤੇ ਕਿਹੜੀ ਧਮਕੀ ਦਿੱਤੀ ਹੈ । ਧੱਮਕੀਆ ਤਾ ਬਾਬਾ ਤੁਸੀਂ ਦੇ ਕੇ ਆਇਉ ਸਾਡੇ ਘਰੇ ਜਾ ਕੇ ਅਖੇ ਅਸੀ ਥਾਣੇ ਸਕਾਇਤ ਦਰਜ ਕਰਵਾ ਕੇ ਆਉਣੇਆ। ਬਾਬਾ ਤੂੰ ਮੇਰੇ ਨਾਲ ਕਰ ਗੱਲ ਇੱਧਰ ਤੇ ਤੂੰ ਭਲਾ ਥਾਣੇ ਕੀ ਲੈਣ ਜਾਣ ਜੇ ਤੇਰੇ ਚ ਕੁਛ ਹੈ ਕਲਾ ਸ਼ਕਤੀ ਬਗੈਰਾ ਤਾ ਤੂੰ ਮਾਰ ਕੇ ਮੰਤਰ ਮੈਨੂੰ ਆਪਣੇ ਬੱਸ ਕਰ ਤੇ ਆਪਣੇ ਪੈਰਾ ਚ ਛਿੱਟ ਮੈਨੂੰ।
ਫੇਰ ਮੈਂ ਕਿਹਾ ਚਲ ਬਾਬਾ ਤੂੰ ਥਾਣੇ ਈ ਚੱਲ ਫਿਰ ਇਹ ਵੀ ਆਪਣੇ ਮਨ ਦਾ ਵਹਿਮ ਕੱਢ ਚਲ ਤੁਰ ਹੁਣੇ ਹੀ ਇੱਕ ਪਾਸੇ ਤੂੰ ਕਸੂਰਵਾਰ ਆ ਤੇ ਦੂਜੇ ਪਾਸੇ ਤੂੰ ਸਾਨੂੰ ਥਾਣੇ ਸਕਾਇਤ ਦਰਜ ਕਰਨ ਦੀਆਂ ਧੱਕਮੀਆ ਦਿੰਦਾ।
ਤੂੰ ਮੰਤਰ ਮਾਰ ਕੇ ਮੈਨੂੰ ਆਪਣੇ ਬੱਸ ਕਰ ਕੇ ਆਪਣੇ ਪੈਰਾਂ ਚ ਛਿੱਟ ਲੈਂਦਾ ਤਾ ਮੈਂ ਤੈਨੂੰ ਮੰਨ ਲੈਂਦਾ ਵੀ ਤੂੰ ਬਾਬਾ।
ਹੁਣ ਕਾਹਦਾ ਬਾਬਾ ਤੂੰ ਹੁਣ ਤਾ ਤੂੰ ਮੇਰੇ ਭਾਅ ਦਾ ਠੱਗ ਆ ਤੂੰ ਲੋਕਾਂ ਨੂੰ ਲੁੱਟਦਾ।
ਤੁਸੀਂ ਕਿਉ ਲੋਕਾਂ ਨੂੰ ਵਹਿਮਾਂ-ਭਰਮਾ ਦੇ ਜਾਲ ਚ ਫਸਾ ਕੇ ਲੁੱਟਦੇ ਉ।
ਫੇਰ ਬਾਬਾ ਚੁੱਪ।
ਇਸ ਕਰਕੇ ਇੰਨਾਂ ਬਾਬਿਆਂ ਨੂੰ ਬੇਫਿਕਰ ਹੋ ਕੇ ਸੁਆਲ ਕਰੋਂ ਡਰਨ ਦੀ ਲੋੜ ਨਹੀਂ ਹੁੰਦੀ।
ਆਪਣੇ ਆਪ ਸਚਾਈ ਸਾਹਮਣੇ ਆ ਜਾਂਦੀ ਹੁੰਦੀ ਆ।
ਹੋਰ ਕੁਛ ਨਹੀਂ ਹੁੰਦਾ।
ਇਹ ਜਗਨ ਉਗੋਕੇ ਦੀ ਆਪਣੀ ਹੱਡਬੀਤੀ ਹੈ।
ਜੱਗ ਬੀਤੀ ਨੀ ਇਹ ਆਪਣੀ ਹੱਡਬੀਤੀ ਹੈ।
ਲਿਖਤ ਜਗਨ ਉਗੋਕੇ।