17 ਅਪ੍ਰੈਲ 2023 ਟੋਰਾਂਟੋ ਏਅਰ ਕਨੇਡਾ ਦਾ ਜਹਾਜ਼ ਪੀਅਰਸਨ ਹਵਾਈ ਅੱਡੇ ਦੇ ਉਤਰਿਆ ਇਹ ਕੋਈ ਆਮ ਜਹਾਜ ਨਹੀਂ ਸੀ ਇਸ ਵਿੱਚ ਇੱਕ ਕੰਟੇਨਰ ਸੋਨੇ ਦੇ ਬਿਸਕੁਟਾਂ ਨਾਲ ਭਰਿਆ ਹੋਇਆ ਸੀ ਇਸ ਵਿੱਚ 6.600 ਪਿਓਰ ਸੋਨੇ ਦੇ ਬਿਸਕੁਟ ਸਨ ਜਿਨਾਂ ਦਾ ਵੇਟ 4 ਕੁਇੰਟਲ ਬਣਦਾ ਸੀ ਨਾਲ ਹੀ ਫੋਰਨ ਕਰਸੀ ਦੇ ਰੂਪ ਵਿੱਚ 2.5 ਮਿਲੀਅਨ ਡਾਲਰ ਦੀ ਰਾਸ਼ੀ ਸੀ ਏਅਰਪੋਰਟ ਤੇ ਲੈਂਡ ਕਰਨ ਤੋਂ ਬਾਅਦ ਜਹਾਜ ਵਿੱਚੋਂ ਇਕ ਕੰਟੇਨਰ ਨੂੰ ਏਅਰਪੋਰਟ ਦੀ ਹੋਲਡਿੰਗ ਫੈਸਿਲਿਟੀ ਵਿੱਚ ਜਮਾ ਕਰ ਲਿਆ ਗਿਆ ਜਦ ਓਫਿਸ਼ੀਅਲ ਅਧਿਕਾਰੀ ਏਅਰਪੋਰਟ ਤੋਂ ਇਹ ਕਾਰਗੋ ਲੈਣ ਆਏ ਤਾਂ ਉੱਥੇ ਉਸ ਵਿੱਚ ਸੋਨਾ ਅਤੇ ਕਰੰਸੀ ਕੁਝ ਵੀ ਨਹੀਂ ਸੀ ਇਹ ਸਾਰਾ ਸੋਨਾ ਅਤੇ ਕਰੰਸੀ Toronto ਦੇ ਏਅਰਪੋਰਟ ਦੇ ਅੰਦਰੋਂ ਹੀ ਚੋਰੀ ਹੋ ਗਿਆ ਏਅਰਪੋਰਟ ਦੇ ਅੰਦਰੋਂ ਕੌਣ ਅਤੇ ਕਿੱਦਾਂ ਇਹ ਕੰਟੇਨਰ ਚੋਰੀ ਕਰਕੇ ਫਰਾਰ ਹੋ ਗਿਆ ਜਦ ਛੇ ਘੰਟੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਤਾਂ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਤਦ ਤੱਕ ਬਹੁਤ ਦੇਰ ਹੋ ਗਈ ਸੀ ਚੋਰ ਆਪਣਾ ਕੰਮ ਕਰਕੇ ਬਹੁਤ ਦੂਰ ਰਿਫਊ ਚੱਕਰ ਹੋ ਚੁੱਕੇ ਸੀ ਲਗਭਗ ਇੱਕ ਸਾਲ ਜਾਂਚ ਚਲਦੀ ਰਹੀ 2024 ਵਿੱਚ ਆ ਕੇ ਇਸ ਦਾ ਪੂਰਾ ਭੇਦ ਖੁੱਲਾ ਇਸ ਵਿੱਚ ਦੋ ਪੰਜਾਬੀ ਵੀ ਸ਼ਾਮਿਲ ਸਨ। ਅਸਲ ਵਿੱਚ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਵਿਜ਼ਰਲੈਂਡ ਤੋਂ ਸਵਿਜਰਲੈਡ ਦੀ ਇੱਕ ਰਿਫਾਇਨਰੀ ਨੇ ਚਾਰ ਕੁਇੰਟਲ ਸੋਨੇ ਦੇ ਬਿਸਕੁਟ ਟਰੋਂਟੋ ਦੀ T D -ਬੈਂਕ ਵਿੱਚ ਟਰਾਸਫਰ ਕਰਾਉਣੇ ਸਨ ਅਤੇ ਨਾਲ ਹੀ ਸਵਿਸ ਬੈਂਕ ਨੇ ਵੀ ਕੁਝ ਫੋਰਨ ਕਰੰਸੀ ਵੈਨਕੋਵਰ ਦੀ ਕਰੰਸੀ ਐਕਸਚੇਂਜ ਵਿਚ ਪਹਚਾਉਣੀ ਸੀ। ਜਿਸ ਦੀ ਕੀਮਤ ਲਗਭਗ 2.5ਮਿਲੀਅਨ ਕਨੇਡੀਅਨ ਡਾਲਰ ਸੀ ਦੋਹਾਂ ਕੰਪਨੀਆਂ ਨੇ ਇਸ ਕੰਟੇਨਰ ਨੂੰ ਪਹਚਾਉਣ ਦੇ ਲਈ brink s Security ਕੰਪਨੀ ਦੇ ਨਾਲ ਕਂਟੈਕਟ ਕੀਤਾ ਅਤੇ ਅਤੇ ਇਸ ਨੂੰ ਕਨੇਡਾ ਸੁਰੱਖਿਅਤ ਬਚਾਉਣ ਲਈ ਕਿਹਾbrink s ਨੇ ਇਸ ਸਾਈਨਮੈਂਟ ਨੂੰ ਕਨੇਡਾ ਬਚਾਉਣ ਦੇ ਲਈ air Canada ਨਾਂ ਦੀ ਫਲਾਈਟ ਬੁੱਕ ਕਿਤੀ ਚਾਰ ਕੁਇੰਟਲ ਸੋਨਾ ਤੇ ਕਰੰਸੀ ਇੱਕੋ ਪੈਲਟ ਵਿੱਚ ਟਰਾਂਟੋ ਰਵਾਨਾ ਕਰ ਦਿੱਤਾ ਗਿਆ 13 ਅਪ੍ਰੈਲ 2023 ਨੂੰ 3:56 ਮਿੰਟ ਤੇ ਇਹ ਫਲਾਈਟ ਪੀਅਰਸਨ ਏਅਰਪੋਰਟ ਤੇ ਟੋਰਾਂਟੋ ਪਹੁੰਚੀ ਕੀਮਤੀ ਸਮਾਨ ਨਾਲ ਭਰਿਆ ਇਹ ਕਾਰਗੋ ਏਅਰਪੋਰਟ ਦੇ ਹੋਲਡਿੰਗ ਸਵਿਟੀ ਵੇਅਰ ਹਾਊਸ ਵਿੱਚ ਜਮਾ ਕਰ ਲਿਆ ਗਿਆ ਤਕਰੀਬਨ 45 ਮਿੰਟ ਬਾਅਦ ਹੀ ਇੱਕ ਵੱਡਾ ਟਰੱਕ ਲੈ ਕੇ ਇੱਕ ਆਦਮੀ ਏਅਰਪੋਰਟ ਵਿੱਚ ਪਹੁੰਚਾ ਜਿਸ ਕੋਲ ਜਿਸਕੋ ਸ਼ਿਪਮੈਂਟ ਲਿਜਾਣ ਲਈ ਇੱਕ ਵੇਲ ਮੌਜੂਦ ਸੀ E ਈਵਿਲ ਸੋਨੇ ਤੇ ਕਰੰਸੀ ਦਾ ਨਹੀਂ ਸੀ ਇਹ ਪਿਛਲੇ ਦਿਨ ਆਏ ਸੀ ਫੂਡ ਦੇ ਕੰਟੇਨਰ ਦਾ ਡੁਬਲੀਕੇਟ ਬਿੱਲ ਸੀ ਜੋ ਏਅਰਪੋਰਟ ਦੇ ਅੰਦਰ ਹੀ ਪ੍ਰਿੰਟ ਕੀਤਾ ਗਿਆ ਸੀ। ਪਰ ਇਹ ਏਅਰਪੋਰਟ ਦੇ ਕਰਮਚਾਰੀ ਨੇ ਇਹ ਬਿੱਲ ਦੇਖਿਆ ਤੇ ਚੁੱਪ ਚਾਪ ਹੀ ਚਾਰ ਕੁਇੰਟਲ ਸੋਨੇ ਤੇ ਕਰੰਸੀ ਨਾਲ ਭਰਿਆ ਕੰਟੇਨਰ ਉਸਦੇ ਟਰੱਕ ਵਿੱਚ ਲੋਡ ਕਰ ਦਿੱਤਾ। ਇਹ ਟਰੱਕ ਡਰਾਈਵਰ ਤੁਰੰਤ ਹੀ ਉਥੋਂ ਨਿਕਲ ਗਿਆ ਤਕਰੀਬਨ ਤਿੰਨ ਘੰਟੇ ਬਾਅਦ ਕੰਪਨੀ ਦਾ ਅਸਲੀ ਟਰੱਕ ਆਪਣੀ ਸ਼ਿਪਮੈਂਟ ਲੈਣ ਆਇਆ ਪਰ ਉਹ ਤਾਂ ਪਹਿਲਾਂ ਹੀ ਕੋਈ ਹੋਰ ਡਰਾਈਵਰ ਲਿਜਾ ਚੁੱਕਾ ਸੀ brinks ਨੇ ਏਅਰ ਕਨੇਡਾ ਤੱਕ ਪਹੁੰਚ ਕੀਤੀ ਜਦ ਕੋਈ ਵੀ ਹੱਲ ਨਾ ਹੋਇਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਆਈ ਤੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਉਸ ਟਰੱਕ ਨੂੰ ਟ੍ਰੇਸ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਜਿਹਦੇ ਵਿੱਚ ਉਹਨਾਂ ਨੂੰ ਘਰ ਘਰ ਜਾ ਕੇ ਸੀਸੀਟੀਵੀ ਫਰੋਲਣੇ ਪੈਣੇ ਸਨ। ਇਸ ਕੰਮ ਵਿੱਚ ਪੁਲੀਸ ਨੂੰ ਬਹੁਤ ਟਾਈਮ ਲੱਗ ਜਾਣਾ ਸੀ ਪੁਲਿਸ ਨੇ ਛਾਣਬੀਨ ਕਰਨ ਵਿੱਚ ਪੂਰਾ ਜ਼ੋਰ ਲਾ ਦਿੱਤਾ ਪਰ ਕੁਝ ਵੀ ਪਤਾ ਨਹੀਂ ਲੱਗਿਆ brinks ਕੰਪਨੀ ਨੇ ਏਅਰ ਕਨੇਡਾ ਉੱਪਰ ਕੇਸ ਕਰ ਦਿੱਤਾ। ਪ੍ਰਿੰਸ ਕੰਪਨੀ ਦਾ ਕਹਿਣਾ ਸੀ ਕਿ ਏਅਰ ਕੈਨੇਡਾ ਨੇ ਕੰਟੇਨਰ ਨੂੰ ਸਾਂਭਣ ਵਿੱਚ ਲਾਪਰਵਾਹੀ ਕੀਤੀ ਬਿਨਾਂ ਕਿਸੇ ਸ਼ਾਨਬੀਨ ਤੋਂ ਇਹਨਾਂ ਨੇ ਸ਼ਿਪਮੈਂਟ ਦੀ delver ਕਿਸੇ ਨੂੰ ਵੀ ਦੇ ਦਿੱਤਾ ਏਅਰ ਕਨੇਡਾ ਨੇbrings ਕੰਪਨੀ ਦੇ ਉੱਪਰ ਉਲਟੇ ਇਲਜ਼ਾਮ ਲਗਾ ਦਿੱਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਸ਼ਿਪਮੈਂਟ ਵਿੱਚ ਇਨਾ ਜਰੂਰੀ ਸੋਨਾ ਤੇ ਕੈਸ਼ ਹੋਣ ਦਾ ਉਹਨਾਂ ਨੂੰ ਪਹਿਲਾਂ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਸੀ ਉਹਨਾਂ ਨੇ ਇੱਕ ਨੋਰਮਲ ਡਿਲੀਵਰੀ ਦੀ ਤਰਹਾਂ ਹੀ ਇਸਨੂੰ ਰਿਸੀਵ ਕੀਤਾ ਸੀ ਅਤੇ ਕੰਪਨੀ ਨੇ ਹੋਰ ਸੁਰੱਖਿਆ ਦੇ ਲਈ ਵਧੇਰੇ ਪੇਮੈਂਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਚੋਰ ਆਪਣਾ ਕੰਮ ਕਰ ਚੁੱਕੇ ਸਨ ਇਧਰ ਇਹ ਦੋਵੇਂ ਆਪਸ ਵਿੱਚ ਲੜਦੇ ਰਹਿ ਗਏ ਅਤੇ ਚੋਰਾਂ ਨੇ ਬਿਨਾਂ ਕਿਸੇ ਜਾਨੀ ਮਾਨੀ ਨੁਕਸਾਨ ਦੇ ਅਰਬਾਂ ਰੁਪਏ ਦੇ ਸੋਨਾ ਤੇ ਕੈਸ਼ ਲੈ ਕੇ ਫਰਾਰ ਹੋ ਗਏ ਸਨ ਜਿਆਦਾਤਰ ਸੋਣਾ ਪਿਗਲਾ ਕੇ ਇੰਟਰਨੈਸ਼ਨਲ ਮਾਰਕੀਟ ਵਿੱਚ ਵੇਚ ਦਿੱਤਾ ਗਿਆ ਜਿਸ ਨੂੰ ਟਰੈਕ ਕਰਨਾ ਬਹੁਤ ਮੁਸ਼ਕਿਲ ਸੀ। ਪੁਲਿਸ ਨੂੰ ਸਿਰਫ ਸਾਢੇ ਚਾਰ ਲੱਖ ਡਾਲਰ ਤੇ ਸੋਨੇ ਦੇ ਬਰੇਸ ਲੈਟ ਹੀ ਮਿਲੇ ਇਹ 6 ਬਰੈਸਲੇਟ ਦੀ ਕੀਮਤ 90ਹਜ ਡਾਲਰ ਸੀ ਪੁਲਿਸ ਨੇ ਲੱਖਾਂ ਘਰਾਂ ਵਿੱਚ ਛਾਪੇ ਮਾਰੀ ਤੇ ਕਈ ਹਜ਼ਾਰ ਲੋਕਾਂ ਕੋਲੋਂ ਪੁੱਛਗਿਛ ਕੀਤੀ ਤੇ ਆਖਿਰਕਾਰ ਉਹ ਟਰੱਕ ਲਬਹੀਲਿਆ ਜਿਸ ਵਿੱਚ ਇਹ ਚੋਰੀ ਨੂੰ ਕੀਤਾ ਗਿਆ ਸੀ ਅਤੇ ਉਸਦੇ ਡਰਾਈਵਰ ਦਾ ਵੀ ਪਤਾ ਕਰ ਲਿਆ ਸੀ। ਵਾਰੰਟੇ ਕਿੰਗ ਨਾਮ ਦਾ ਇਹ ਅਫਰੀਕੀ ਮੁੱਲ ਡਰਾਈਵਰ ਇਹ ਡਰਾਈਵਰ ਕਨੇਡਾ ਅਮਰੀਕਾ ਬਾਰਡਰ ਦੇ ਉੱਤੇ ਹਥਿਆਰ ਸਪਲਾਈ ਕਰਦਾ ਫੜਿਆ ਗਿਆ। ਪੁਲਿਸ ਦੇ ਕਹਿਣ ਮੁਤਾਬਿਕ ਇਸ ਡਾਕੇ ਵਿੱਚ ਨੌ ਜਾਣੇ ਸ਼ਾਮਿਲ ਸਨ। ਜਿਨਾਂ ਵਿੱਚ ਪਰਮਪਾਲ ਸਿੱਧੂ ਸਿਮਰਨਪ੍ਰੀਤ ਪਨੇਸਰ ਏਅਰ ਕੈਨੇਡਾ ਦੇ ਸਟਾਫ ਅੰਦਰ ਹੀ ਮੌਜੂਦ ਸਨ। ਜਿਨਾਂ ਦੀ ਮਦਦ ਤੋਂ ਬਿਨਾਂ ਇਹ ਚੋਰੀ ਸੰਭਵ ਨਹੀਂ ਸੀ.Brahmaton ਦਾ 54 ਸਾਲ ਦਾ ਪਰਮਪਾਲ ਸਿੱਧੂ ਚੋਰੀ ਸਮੇਂ ਏਅਰਪੋਰਟ ਦੇ ਅੰਦਰ ਹੀ ਮੌਜੂਦ ਸੀ। ਜਿਸ ਨੂੰ 5000 ਡਾਲਰ ਤੋਂ ਵੱਧ ਦੀ ਚੋਰੀ ਦੀ ਸਾਜ਼ਿਸ਼ ਦੇ ਦੋਸ਼ਾਂ ਅਧੀਨ ਗ੍ਰਫਤਾਰ ਕਰ ਲਿਆ ਸੀ ਸਿਮਰਨ ਪ੍ਰੀਤ ਦੇ ਵਿਰੁੱਧ ਵੀ ਅਰੈਸਟ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਟੋਟਲ ਪੰਜ ਬੰਦੇ ਗ੍ਰਿਫਤਾਰ ਕੀਤੇ ਪਰ ਹਜੇ ਤੱਕ ਇਹਨਾਂ ਦੇ ਖਿਲਾਫ ਕੋਈ ਵੀ ਦੋਸ਼ ਸਾਬਿਤ ਨਹੀਂ ਹੋਏ ਜਿਸ ਕਾਰਨ ਕੁਝ ਪਾਬੰਦੀਆਂ ਅਧੀਨ ਜਮਾਤ ਤੇ ਰਿਹਾਅ ਹੋ ਗਏ ਹਨ। ਹਾਲਾਂਕਿ ਚੋਰੀ ਡਾਕਾ ਮਾਰਨਾ ਕੋਈ ਚੰਗੀ ਗੱਲ ਨਹੀਂ ਹੈ। ਪਰ ਇਹ ਪਲੈਨ ਕਮਾਲ ਦਾ ਸੀ ਜਿਸ ਵਿੱਚ ਬਿਨਾਂ ਕਿਸੇ ਹਥਿਆਰ ਤੇ ਧੱਕੇਸ਼ਾਹੀ ਦੇ ਚੋਰ ਅਰਬਾਂ ਰੁਪਏ ਦਾ ਸੋਨਾ ਤੇ ਤੇ ਕੈਸ਼ ਚੋਰੀ ਕਰਕੇ ਲੈ ਗਏ ਬੜੇ ਹੀ ਛਾਤਰ ਦਿਮਾਗ ਦੇ ਨਾਲ ਸਾਰਾ ਕੁਝ ਪਲੈਨ ਕੀਤਾ ਗਿਆ ਸੀ। ਤੇ ਜਿਸ ਨੇ ਵੀ ਇਸਨੂੰ ਪਲੈਨ ਕੀਤਾ ਸੀ ਬਾ ਕਮਾਲ ਸੀ
ਕਹਾਣੀਕਾਰ —ਸੁੱਖਵੀਰ ਸਿੰਘ ਖੈਹਿਰਾ