ਰੁਤਬਾ | rutba

ਸਵੇਰ ਤੋਂ ਹੀ ਗੁਰੂ ਘਰ ਵਿੱਚ ਸੇਵਾ ਦਾ ਕੰਮ ਚੱਲੀ ਜਾ ਰਿਹਾ ਸੀ । ਗੁਰੂ ਘਰ ਕਾਫੀ ਵੱਡਾ ਹੋਣ ਕਰ ਕੇ ਕਾਫੀ ਲੋਕ ਸੇਵਾ ਦਾ ਫਰਜ਼ ਨਿਭਾ ਰਹੇ ਸੀ। ਗੁਰੂ ਘਰ ਵਿੱਚ ਕੋਈ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ । ਦੁਪਹਿਰ ਵੇਲੇ ਲੰਗਰ ਖਾ ਕੇ ਲੋਕ ਫਿਰ ਆਪਣੇ ਕੰਮ ਤੇ ਲਗ ਗਏ।

ਸ਼ਾਮ ਦਾ ਸਮਾ ਹੋ ਗਿਆ ਸੀ । ਹੁਣ ਹੋਲੀ ਹੌਲੀ ਲੋਕ ਘਰਾ ਨੂੰ ਵਾਪਿਸ ਜਾ ਰਹੇ ਸੀ । ਅਜੇ ਵੀ ਦਿਨ ਹੀ ਸੀ । ਨਵੀਂ ਇਮਾਰਤ ਤੋ ਬਾਹਰ ਦਾ ਗੇਟ ਕਾਫੀ ਦੂਰ ਸੀ । ਇਕ ਗੱਡੀ ਵਿਚ ਕੁਝ ਲੋਕ ਬਾਹਰ ਜਾਣ ਲਈ ਬੈਠ ਗਏ । ਗੱਡੀ ਫੁੱਲ ਹੋ ਚੁੱਕੀ ਸੀ । ਇੱਕ ਹੋਰ ਲੜਕਾ ਖੜਾ ਜਾਣ ਲਈ ਡਰਾਈਵਰ ਨੇ ਬੜੇ ਆਦਰ ਨਾਲ ਕਿਹਾ ਕਿ ਬਾਈ ਜੀ ਆਜੋ ਤੁਸੀ ਵੀ ਕਿਸੀ ਤਰਾ ਦੇਖ ਲੈਂਦੇ ਆ ਤੁਸੀ ਆਜੋ । ਕੁਝ ਹੋਰ ਲੋਕ ਬੈਠੇ ਸੀ ਓਹ ਡਰਾਈਵਰ ਨੂੰ ਗੁੱਸਾ ਹੋਣ ਲੱਗੇ । ਯਾਰ ਹੁਣ ਸਿਰ ਤੇ ਬਿਠਾਉਣਾ ਆ ਤੂੰ ਚਲ ਅਗਲੀ ਕੋਈ ਗੱਡੀ ਚ ਆ ਜਾਊਗਾ । ਡਰਾਈਵਰ ਨੇ ਕਿਹਾ ਸਾਬ ਜੀ ਸਾਰੇ ਜਾ ਚੁੱਕੇ ਆ ਅਗਲੀ ਗੱਡੀ ਆਊਗੀ ਵੀ ਇਹ ਵੀ ਪਤਾ ਨਹੀਂ ਆ । ਬਾਹਰ ਖੜਾ ਲੜਕਾ ਕੁਝ ਨਹੀਂ ਸੀ ਬੋਲ ਰਿਹਾ।  ਡਰਾਈਵਰ ਨੇ ਫਿਰ ਕਿਹਾ ਬਾਈ ਜੀ ਆਓ ਤੁਸੀ ਦੇਖ ਲੈਂਦੇ ਆ । ਫਿਰ ਓਹੀ ਬੰਦਾ ਬੋਲਿਆ ਚਲ ਕੋਈ ਨੀ ਆਜਾ ਪੈਰਾ ਵਿੱਚ ਜਗ੍ਹਾ ਹੈ ਇਥੇ ਬੈਠ ਜਾ । ਲੜਕੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਬੈਠ ਗਿਆ ਕਪੜੇ ਤਾਂ ਸਭ ਦੇ ਹੀ ਖਰਾਬ ਹੋ ਚੁੱਕੇ ਸੀ । ਲੜਕਾ ਵੀ ਚੁੱਪ ਚਾਪ ਥੱਲੇ ਹੀ ਬੈਠ ਗਿਆ । ਗੱਡੀ ਚਲ ਪਈ ਸੀ । ਓਹੀ ਬੰਦਾ ਥੋੜਾ ਅਧਖੜ ਉਮਰ ਦਾ ਸੀ ਉਸਨੇ ਫਿਰ ਕਿਹਾ ਕੀ ਕੰਮ ਕਰਦਾ ਆ ਕਾਕਾ ਤੂੰ । ਨਾਲ ਹੀ ਬੈਠਾ ਉਸ ਬੰਦੇ ਦਾ ਸਾਥੀ ਬੋਲਿਆ ਵੇਹਲਾ ਹੋਣਾ ਆ ਨਹੀ ਤਾਂ ਅੱਜ ਕੱਲ ਕਿੱਥੇ ਕੋਈ ਸੇਵਾ ਕਰਦਾ ਆ ਜਾਂ ਫਿਰ ਕੋਈ ਦਿਹਾੜੀ ਕਰਦਾ ਹੋਊਗਾ । ਲੜਕੇ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਤੇ ਬੈਠਾ ਰਿਹਾ । ਹੁਣ ਗੱਡੀ ਗੇਟ ਤੇ ਪਹੁੰਚ ਚੁੱਕੀ ਸੀ । ਗੇਟ ਦੇ ਬਾਹਰ ਪੁਲੀਸ ਦੀ ਇੱਕ ਗੱਡੀ ਲੱਗੀ ਹੋਈ ਸੀ । ਇੱਕ ਪੁਲੀਸ ਕਰਮਚਾਰੀ ਨੇ ਥੋੜਾ ਅੱਗੇ ਹੋ ਕੇ ਉਸ ਲੜਕੇ ਨੂੰ ਇੱਕ ਲਿਫ਼ਾਫ਼ਾ ਫੜਾਇਆ ਤੇ ਲੜਕਾ ਓਹ ਲੈਕੇ ਬਾਥਰੂਮ ਚ ਚਲਾ ਗਿਆ । ਓਹੀ ਬੰਦੇ ਸੋਚ ਰਹੇ ਸੀ ਕੇ ਯਾਰ ਹੈ ਕੋਣ ਇਹ ? ਕਿਤੇ ਇਸਨੂੰ ਪੁਲੀਸ ਫੜਨ ਤਾਂ ਨਹੀਂ ਆਈ । ਨਾਲ ਵਾਲੇ ਬੰਦੇ ਨੂੰ ਕਿਹਾ ਉਸਨੇ ਯਾਰ ਮੈਨੂੰ ਤਾਂ ਲੱਗਦਾ ਇਹ ਮੁੰਡਾ ਕੋਈ ਘਪਲੇ ਬਾਜ ਆ ਦੇਖ ਲਾ ਪੁਲੀਸ ਲੈਣ ਆ ਗਈ ਆ । ਆਪਸ ਵਿੱਚ ਗੱਲ ਕਰਦੇ ਹੀ ਪਏ ਸੀ ਤੇ ਮੁੰਡਾ ਤਿਆਰ ਹੋ ਕੇ ਆ ਗਿਆ ਸੋਹਣੀ ਪੱਗ ਬੰਨੀ ਹੋਈ ਸੀ ਤੇ ਪੁਲੀਸ ਵਾਲੇ ਅੱਗੇ ਪਿੱਛੇ ਖੜੇ ਸੀ । ਓਹ ਬੰਦਾ ਵੀ ਹੈਰਾਨ ਹੋ ਗਿਆ ਕੇ ਹੈ ਕੋਣ ਹੈ ਇਹ ? ਬਾਹਰ ਗੇਟ ਤੇ ਖੜੇ ਇਕ ਸੇਵਾ ਦਾਰ ਤੋ ਪੁਛਿਆ ਉਸ ਬੰਦੇ ਨੇ ਕੋਣ ਹੈ ਯਾਰ ਇਹ ? ਭਾਈ ਸਾਬ ਇਹ ਇੱਕ ਜੱਜ ਨੇ ਜੌ ਕੇ ਹਾਈ ਕੋਰਟ ਵਿੱਚ ਆਪਣੀ ਸੇਵਾ ਨਿਭਾਉਂਦੇ ਆ । ਹੁਣ ਓਹ ਬੰਦਾ ਬਹੁਤ ਹੈਰਾਨ ਹੋਇਆ ਕੇ ਇੰਨਾ ਵੱਡਾ ਅਹੁਦੇਦਾਰ ਬੰਦਾ ਤੇ ਇੰਨਿੰਸਦਗੀ ਵਿੱਚ ਕਿਵੇਂ । ਹੁਣ ਓਹ ਬੰਦਾ ਆਪਣੇ ਕੀਤੇ ਬਰਤਾਵ ਤੇ ਸ਼ਰਮਿੰਦਾ ਸੀ । ਓਹ ਜਲਦੀ ਨਾਲ ਉਸ ਲੜਕੇ ਕੋਲ ਗਿਆ ਤੇ ਕਿਹਾ ਮੈ ਮਾਫ਼ੀ ਚਾਹੁੰਦਾ ਆ ਮੈਂ ਨਹੀਂ ਸੀ ਜਾਣ ਦਾ ਤੁਸੀ ਕੋਣ ਹੋ । ਮੈਨੂੰ ਮਾਫ਼ ਕਰ ਕੇ ਦੇਣਾ ਮੇਰੇ ਬ੍ਰਤਾਵ ਲਈ । ਲੜਕੇ ਨੇ ਹਲਕੀ ਜਿਹੀ ਮੁਸਕਾਨ ਦਿੱਤੀ ਤੇ ਕਿਹਾ ਕੋਈ ਗੱਲ ਨਹੀਂ । ਫਿਰ ਵੀ ਬੰਦਾ ਵਾਰ ਵਾਰ ਮਾਫ਼ੀ ਮੰਗ ਰਿਹਾ ਸੀ । ਫਿਰ ਲੜਕੇ ਨੇ ਕਿਹਾ । ਦੇਖੋ ਭਾਈ ਸਾਬ ਅਗਰ ਮੈ ਜੱਜ ਵੀ ਨਹੀਂ ਹੁੰਦਾ ਫਿਰ ਵੀ ਤੁਸੀ ਇਨਸਾਨ ਦੀ ਕਦਰ ਕਰਨਾ ਸਿੱਖੋ । ਸਾਡੀ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਆ । ਹੁਣ ਵੀ ਤੁਸੀ ਮੇਰੇ ਰੁਤਬੇ ਤੇ ਮੇਰੀ ਪਹਿਚਾਣ ਤੋ ਹੀ ਮਾਫ਼ੀ ਮੰਗ ਰਹੇ ਹੋ । ਬੰਦਾ ਕਾਫੀ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ । ਲੜਕੇ ਨੇ ਫਿਰ ਕਿਹਾ । ਭਾਈ ਸਾਬ ਮੈ ਅਗਰ ਇਕ ਮਜ਼ਦੂਰ ਵੀ ਹੁੰਦਾ ਤਾਂ ਵੀ ਇੱਕ ਇਨਸਾਨ ਹੀ ਹੋਣਾ ਸੀ । ਇਸ ਕਰ ਕੇ ਇਨਸਾਨ ਦੀ ਇੱਜ਼ਤ ਕਰੋ । ਬੰਦੇ ਤੋ ਹੁਣ ਰਿਹਾ ਨਾ ਗਿਆ ਉਸਨੇ ਫਿਰ ਕਿਹਾ ਤੁਸੀ ਇੰਨੇ ਵੱਡੇ ਅਹੁਦੇ ਤੇ ਹੋ ਕੇ ਵੀ ਸੇਵਾ ਕਰਨ ਆਏ । ਲੜਕਾ ਮੁਸਕ੍ਰਾਇਆ ਤੇ ਬੋਲਿਆ ਇਹ ਅਹੁਦਾ ਵੀ ਇਸ ਵਾਹਿਗੁਰੂ ਦਾ ਹੀ ਬਖਸ਼ਿਆ ਹੋਇਆ ਹੈ ਤੇ ਨਾਲ ਅਹੁਦਾ ਜਾਂ ਮੇਰਾ ਰੁਤਬਾ ਦੁਨਿਆਈ ਹੈ ਤੇ ਮੇਰਾ ਸੇਵਾ ਕਰਨਾ ਆਤਮਿਕ ਤੇ ਪਰਮਾਤਮਾ ਨੂੰ ਮੰਨਣਾ ਹੈ । ਚਲੋ ਮੈ ਚਲਦਾ ਆ । ਸਤਿ ਸ੍ਰੀ ਆਕਾਲ…

     ਲੜਕਾ ਇੰਨਾ ਕਹਿ ਕੇ ਆਪਣੀ ਗੱਡੀ ਚ ਬੈਠਾ ਤੇ ਚਲਾ ਗਿਆ । ਬੰਦਾ ਅਜੇ ਵੀ ਸੋਚੀ ਜਾ ਰਿਹਾ ਸੀ ਕੇ ਇੰਨਾ ਵੱਡਾ ਰੁਤਬੇ ਵਾਲਾ ਇਨਸਾਨ ਘਮੰਡ ਨਹੀਂ ਕਰ ਰਿਹਾ ਤੇ ਮੈ ਕੋਣ ਆ ਜੋ ਇਹ ਦੇਖਾ ਕੇ ਕੋਈ ਕੀ ਕੰਮ ਕਰਦਾ ਹੈ ਜਾਂ ਓਹ ਕੋਣ ਹੈ । ਜਦ ਸਭ ਵਾਹਿਗੁਰੂ ਦੀ ਹੀ ਦੇਣ ਹੈ ਤੇ ਮੈ ਸਵਾਲ ਚੁੱਕਣ ਵਾਲਾ ਕੌਣ ਹਾਂ?

ਕਦਰ ਇਨਸਾਨੀਅਤ ਦੀ ਕਰੋ ਸ਼ਰੀਰ, ਪੈਸਾ, ਹੰਕਾਰ ਸਭ ਇਥੇ ਸਵਾਹ ਹੋ ਕੇ ਰਹਿ ਜਾਣਾ ਹੈ ।

ਸਮਾਪਤ
ਧੰਨਵਾਦ ਜੀ,

Leave a Reply

Your email address will not be published. Required fields are marked *